ਪੰਜਾਬੀ ਗਾਇਕ ਗੁਰਦਾਸ ਮਾਨ ਪੰਜਾਬ ਦਾ ਮਾਨ ਸ਼ਾਨ ਤਾਂ ਹਨ, ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੀ ਗਾਇਕੀ ਨੂੰ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਸਾਫ-ਸੁਥਰੀ ਤੇ ਦਿਲ ਛੂਹ ਲੈਣ ਵਾਲੀ ਗਾਇਕੀ ਲਈ ਜਾਣੇ ਜਾਂਦੇ ਗੁਰਦਾਸ ਮਾਨ ਨੇ ਗੁਆਂਢੀ ਦੇਸ਼ ਪਾਕਿਸਤਾਨ ਦੇ ਲੋਕਾਂ ਦੇ ਦਿਲਾਂ ਵਿੱਚ ਵੀ ਆਪਣੇ ਲਈ ਇੱਕ ਖਾਸ ਜਗ੍ਹਾ ਬਣਾ ਲਈ ਹੈ. ਇਸੇ ਦੇ ਚੱਲਦਿਆਂ ਗੁਰਦਾਸ ਮਾਨ ਨੂੰ ਪਾਕਿਸਤਾਨੀ ਐਵਾਰਡ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।
ਇਹ ਐਵਾਰਡ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ ਦੇ ਵੱਲੋਂ ਦਿੱਤਾ ਜਾਵੇਗਾ । ਇਸ ਤੋਂ ਇਲਾਵਾ ਕਹਾਣੀਕਾਰ ਵਰਿਆਮ ਸੰਧੂ, ਪੰਜਾਬੀ ਕਵੀ ਰਵਿੰਦਰ ਰਵੀ ਨੂੰ ਇਸ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ।
ਦੱਸ ਦੇਈਏ ਕਿ ਗੁਰਦਾਸ ਮਾਨ ਨੇ ਅਜਿਹੇ ਗੀਤ ਗਾਏ ਹਨ, ਜੋ ਨਾ ਸਿਰਫ ਨੌਜਵਾਨਾਂ ਨੂੰ ਸਗੋਂ ਬੱਚਿਆ-ਬੁੱਢਿਆਂ ਤੱਕ ਦੀ ਪਸੰਦ ਬਣ ਗਏ, ਇਨ੍ਹਾਂ ਵਿੱਚ ‘ਚ ‘ਲੱਖ ਪਰਦੇਸੀ ਹੋਈਏ’, ‘ਰੋਟੀ ਹੱਕ ਦੀ ਖਾਈਏ ਜੀ’, ‘ਪਿੰਡ ਦੀਆਂ ਗਲੀਆਂ’, ‘ਬਾਬੇ ਭੰਗੜਾ ਪਾਉਂਦੇ ਨੇ’ ਵਰਗੇ ਗੀਤ ਸ਼ਾਮਲ ਹਨ, ਜਿਨ੍ਹਾਂ ਵਿੱਚ ਕੋਈ ਨਾ ਕੋਈ ਬਹੁਤ ਖੂਬਸੂਰਤ ਸੁਨੇਹਾ ਤੇ ਯਾਦਾਂ ਤਰੋ-ਤਾਜ਼ਾ ਕਰਵਾਈਆਂ ਗਈਆਂ ਹਨ।
ਗੁਰਦਾਸ ਮਾਨ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਤਾਂ ਮੰਨੇ ਹੀ ਜਾਂਦੇ ਹਨ, ਇਸ ਦੇ ਨਾਲ ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ‘ਯਾਰੀਆਂ’, ‘ਮਿੰਨੀ ਪੰਜਾਬ’, ‘ਦਿਲ ਵਿਲ ਪਿਆਰ ਵਿਆਰ’ ਦੇ ਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਜਲੰਧਰ, ਅੰਮ੍ਰਿਤਸਰ ਸਣੇ ਇਨ੍ਹਾਂ ਜ਼ਿਲ੍ਹਿਆਂ ‘ਚ 5 ਦਿਨਾਂ ਤੱਕ ਵਰ੍ਹੇਗਾ ਮੀਂਹ, ਅਗਲੇ ਹਫ਼ਤੇ ਮੁੜ ਮਾਨਸੂਨ ਐਕਟਿਵ
ਇਸ ਤੋਂ ਇਲਾਵਾ ਉਨ੍ਹਾਂ ਨੇ ਹਿੰਦੁਸਤਾਨ-ਪਾਕਿਸਤਾਨ ਨਾਲ ਜੁੜੀ ਇੱਕ ਸੱਚੀ ਪ੍ਰੇਮ ਕਹਾਣੀ ‘ਸ਼ਹੀਦ-ਏ-ਮੁਹੱਬਤ’ ਵਿੱਚ ਵੀ ਆਪਣੀ ਅਦਾਕਾਰੀ ਦਾ ਕਮਾਲ ਵਿਖਾਇਆ। ਉਨ੍ਹਾਂ ਦੀਆਂ ਫਿਲਮਾਂ ਵੀ ਕੋਈ ਨਾ ਕੋਈ ਸੁਨੇਹਾ ਦੇਣ ਵਾਲੀਆਂ ਅਤੇ ਦਿਲ ‘ਤੇ ਛਾਪ ਛੱਡਣ ਵਾਲੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post ਗੁਰਦਾਸ ਮਾਨ ਨੂੰ ਮਿਲੇਗਾ ਪਾਕਿਸਤਾਨ ਦਾ ਚੋਟੀ ਦਾ ਪੁਰਸਕਾਰ, ਇਸ ਅਵਾਰਡ ਨਾਲ ਹੋਣਗੇ ਸਨਮਾਨਿਤ appeared first on Daily Post Punjabi.
source https://dailypost.in/news/entertainment/gurdas-maan-will-get/