ਸਾਲ 2022 ਦੀ ਮਿਸ ਯੂਨੀਵਰਸ ਫਾਈਨਲਿਸਟ ਤੇ ਆਸਟ੍ਰੇਲੀਆਈ ਫੈਸ਼ਨ ਮਾਡਲ ਸੀਏਨਾ ਵੀਰ ਦੀ 23 ਸਾਲ ਦੀ ਉਮਰ ਵਿਚ ਮੌਤ ਹੋ ਗਈ। ਸੀਏਨਾ ਘੁੜਸਵਾਰੀ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਰਿਪੋਰਟ ਮੁਤਾਬਕ ਮਾਡਲ ਪਿਛਲੇ ਮਹੀਨੇ ਆਸਟ੍ਰੇਲੀਆ ਵਿਚ ਹਾਰਸ ਰਾਈਡਿੰਗ ਦੌਰਾਨ ਬੁਰੀ ਤਰ੍ਹਾਂ ਤੋਂ ਜ਼ਖਮੀ ਹੋ ਗਈ ਸੀ, ਜਿਸ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਸੀ।
ਆਸਟ੍ਰੇਲੀਆ ਫੈਸ਼ਨ ਮਾਡਲ ਸੀਏਨਾ ਵੀਰ ਬੀਤੇ 2 ਅਪ੍ਰੈਲ ਨੂੰ ਵਿੰਡਸਰ ਪੋਲੋ ਗਰਾਊਂਡ ਵਿਚ ਘੁੜਸਵਾਰੀ ਕਰ ਰਹੀ ਸੀ। ਇਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਈ। ਘੋਰਾ ਬੇਕਾਬੂ ਹੋ ਕੇ ਜ਼ਮੀਨ ‘ਤੇ ਡਿੱਗ ਗਿਆ ਜਿਸ ਵਿਚ ਮਾਡਲ ਨੂੰ ਗੰਭੀਰ ਸੱਟਾਂ ਲੱਗੀਆਂ। ਕਿਸੇ ਤਰ੍ਹਾਂ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿਥੇ ਕਈ ਹਫਤਿਆਂ ਤੱਕ ਵੈਂਟੀਲੇਟਰ ‘ਤੇ ਰੱਖਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

23 ਸਾਲਾ ਸੀਏਨਾ ਵੀਰ ਦੇ ਦੇਹਾਂਤ ਦੀ ਖਬਰ ਉੁਨ੍ਹਾਂ ਦੇ ਪਰਿਵਾਰ ਨੂੰ ਦਿੱਤੀ ਗਈ। ਦੱਸਿਆ ਗਿਆ ਕਿ ਮਾਡਲ ਨੂੰ ਵੈਂਟੀਲੇਟਰ ਤੋਂ ਹਟਾ ਲਿਆ ਗਿਆ ਹੈ। ਹੁਣ ਉਹ ਸਾਡੇ ਵਿਚ ਨਹੀਂ ਰਹੀ। ਉਨ੍ਹਾਂ ਦੀ ਮਾਡਲਿੰਗ ਏਜੰਸੀ ਸਕੂਪ ਮੈਨੇਜਮੈਂਟ ਨੇ ਵੀ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਤੇ ਇੰਸਟਾਗ੍ਰਾਮ ‘ਤੇ ਉਸ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਤੁਸੀਂ ਸਾਡੇ ਦਿਲਾਂ ਵਿਚ ਹਮੇਸ਼ਾ ਰਹੋਗੇ।
ਇਹ ਵੀ ਪੜ੍ਹੋ : ਅਮਰੀਕਾ : ਟੈਕਸਾਸ ਦੇ ਮਾਲ ‘ਚ ਫਾਇਰਿੰਗ, 9 ਦੀ ਮੌ.ਤ, ਪੁਲਿਸ ਨੇ ਹਮਲਾਵਰ ਨੂੰ ਮਾਰ ਗਿਰਾਇਆ
ਜ਼ਿਕਰਯੋਗ ਹੈ ਕਿ ਸੀਏਨਾ ਵੀਰ ਸਾਲ 2022 ਵਿਚ ਉਦੋਂ ਚਰਚਾ ਵਿਚ ਆਈ ਸੀ ਜਦੋਂ ਉਨ੍ਹਾਂ ਨੇ ਆਸਟ੍ਰੇਲੀਆ ਮਿਸ ਯੂਨੀਵਰਸ ਕੰਪੀਟੀਸ਼ਨ ਦੇ 27 ਫਾਈਨਲਿਸਟ ਵਿਚ ਜਗ੍ਹਾ ਬਣਾਈ ਸੀ। ਉਸ ਨੇ ਸਿਡਨੀ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਤੇ ਮਨੋਵਿਗਿਆਨ ਵਿਚ ਡਬਲ ਡਿਗਰੀ ਲਈ ਸੀ।
ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post 23 ਸਾਲ ਦੀ ਆਸਟ੍ਰੇਲੀਆਈ ਮਿਸ ਯੂਨੀਵਰਸ ਫਾਈਨਲਿਸਟ ਦੀ ਮੌ.ਤ, ਘੁੜਸਵਾਰੀ ਦੌਰਾਨ ਹੋਈ ਸੀ ਜ਼ਖਮੀ appeared first on Daily Post Punjabi.
source https://dailypost.in/latest-punjabi-news/23-year-old-australian/