ਜਾਲੌਨ ‘ਚ ਭਿਆਨਕ ਸੜਕ ਹਾਦਸਾ, ਬਾਰਾਤੀਆਂ ਨਾਲ ਭਰੀ ਬੱਸ ਪਲਟੀ, 5 ਦੀ ਮੌ.ਤ, 15 ਤੋਂ ਵੱਧ ਜ਼ਖਮੀ

ਜਾਲੌਨ ਤੋਂ ਵੱਡੀ ਖਬਰ ਹੈ। ਇਥੇ 40 ਬਾਰਾਤੀਆਂ ਨਾਲ ਭਰੀ ਬੱਸ ਅਣਪਛਾਤੇ ਵਾਹਨ ਦੀ ਟੱਕਰ ਨਾਲ ਖੱਡ ਵਿਚ ਜਾ ਡਿੱਗੀ। ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਤੇ 15 ਤੋਂ ਵੱਧ ਜ਼ਖਮੀ ਹੋ ਗਏ। ਹਾਦਸੇ ਦੇ ਬਾਅਦ ਬੱਸ ਦੇ ਦੋਵੇਂ ਦਰਵਾਜ਼ੇ ਲੌਕ ਹੋ ਗਏ ਸਨ। ਪੁਲਿਸ ਨੇ ਗੈਸ ਕਟਰ ਤੋਂ ਬੱਸ ਦੀ ਛੱਤ ਨੂੰ ਕੱਟ ਕੇ ਵੱਖ ਕੀਤਾ। ਇਸ ਦੇ ਬਾਅਦ ਜ਼ਖਮੀਆਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ। ਘਟਨਾ ਮਾਧੌਗੜ੍ਹ ਕੋਤਵਾਲੀ ਖੇਤਰ ਦੀ ਹੈ। ਹਾਦਸਾ ਲਗਭਗ 2 ਵਜੇ ਹੋਇਆ।

ਬਾਰਾਤ ਰੇਂਢਰ ਦੇ ਗ੍ਰਾਮ ਮਢੇਰਾ ਤੋਂ ਰਾਮਪੁਰਾ ਗਈ ਸੀ। ਵਿਆਹ ਸਮਾਰੋਹ ਵਿਚ ਸ਼ਾਮਲ ਹੋ ਕੇ ਸਾਰੇ ਬਾਰਾਤੀ ਵਾਪਸ ਬੱਸ ਤੋਂ ਪਰਤ ਰਹੇ ਸਨ। ਬੱਸ ਗੋਪਾਲਪੁਰਾ ਕੋਲ ਪਹੁੰਚੀ ਸੀ ਉਦੋਂ ਸਾਹਮਣੇ ਤੋਂ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ ਦੇ ਬਾਅਦ ਮੌਕੇ ‘ਤੇ ਚੀਕ ਪੁਕਾਰ ਮਚ ਗਈ। ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਬਹੁਤ ਮੁਸ਼ੱਕਤ ਨਾਲ ਬੱਸ ਵਿਚ ਫਸੇ ਲੋਕਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ। ਤਤਕਾਲ ਇਲਾਜ ਲਈ ਮਾਧੌਗੜ੍ਹ ਸਿਹਤ ਕੇਂਦਰ ਵਿਚ ਭਰਤੀ ਕਰਾਇਆ। ਇਸ ਦੇ ਬਾਅਦ ਜ਼ਖਮੀਆਂ ਨੂੰ ਕਿਸੇ ਤਰ੍ਹਾਂ ਉਰਈ ਮੈਡੀਕਲ ਕਾਲਜ ਵਿਚ ਭਰਤੀ ਕਰਾਇਆ ਜਿਥੇ ਡਾਕਟਰਾਂ ਨੇ ਕੁਲਦੀਪ ਸਿੰਘ (36), ਰਘੁਨੰਦਨ (46), ਸਿਰੋਭਾਨ (65), ਕਰਨ ਸਿੰਘ (34) ਤੇ ਵਿਕਾਸ (32) ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਹੋਰਨਾਂ ਦੀ ਹਾਲਤ ਨਾਜ਼ੁਕ ਹੋਣ ‘ਤੇ ਉਨ੍ਹਾਂ ਨੂੰ ਉਰਈ ਮੈਡੀਕਲ ਕਾਲਜ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ : ‘ਇਥੇ ਹਿੰਦੂਆਂ ਦਾ ਹਾਲ ਵੇਖੋ’ ਭਾਰਤੀ ਮੁਸਲਮਾਨਾਂ ‘ਤੇ ਬੋਲੇ ਬਿਲਾਵਲ ਤਾਂ PAK ਪੱਤਰਕਾਰ ਨੇ ਚੰਗੀਆਂ ਸੁਣਾਈਆਂ

ਹਾਦਸੇ ਦੀ ਸੂਚਨਾ ‘ਤੇ ਐੱਸਪੀ ਡਾਕਟਰ ਈਰਜ ਰਾਜਾ ਵੀ ਮੌਕੇ ‘ਤੇ ਪਹੁੰਚੇ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਤ 2 ਵਜੇ ਸਾਨੂੰ ਹਾਦਸੇ ਦੀ ਸੂਚਨਾ ਮਿਲੀ। ਇਸ ਦੇ ਬਾਅਦ ਐਂਬੂਲੈਂਸ ਤੇ ਪੁਲਿਸ ਮੁਲਾਜ਼ਮਾਂ ਨੂੰ ਭੇਜਿਆ ਗਿਆ। ਲਾਸ਼ਾਂ ਦਾ ਪੰਚਨਾਮਾ ਭਰ ਕੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਹਾਦਸੇ ਦੇ ਬਾਅਦ ਅਣਪਛਾਤਾ ਵਾਹਨ ਚਾਲਕ ਫਰਾਰ ਹੋ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਜਾਲੌਨ ‘ਚ ਭਿਆਨਕ ਸੜਕ ਹਾਦਸਾ, ਬਾਰਾਤੀਆਂ ਨਾਲ ਭਰੀ ਬੱਸ ਪਲਟੀ, 5 ਦੀ ਮੌ.ਤ, 15 ਤੋਂ ਵੱਧ ਜ਼ਖਮੀ appeared first on Daily Post Punjabi.



Previous Post Next Post

Contact Form