ਮਹਾਰਾਸ਼ਟਰ ਤੋਂ ਰਾਜਸਭਾ ਸਾਂਸਦ ਤੇ ਊਧਮ ਗੁੱਟ ਦੇ ਨੇਤਾ ਸੰਜੇ ਰਾਊਤ ਨੂੰ ਲਾਰੈਂਸ ਗੈਂਗ ਤੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਉੁਨ੍ਹਾਂ ਨੇ ਇਕ ਮੈਸੇਜ ਰਾਹੀਂ ਇਹ ਧਮਕੀ ਦਿੱਤੀ ਹੈ।
ਮੈਸੇਜ ਵਿਚ ਕਿਹਾ ਗਿਆ ਹੈ ਕਿ ਤੇਰਾ ਵੀ ਹਾਲ ਮੂਸੇਵਾਲਾ ਵਰਗਾ ਕਰ ਦੇਵਾਂਗੇ। ਤੂੰ ਦਿੱਲੀ ਵਿਚ ਮਿਲਿਆ ਤਾਂ ਤੈਨੂੰ ਏਕੇ 47 ਨਾਲ ਉਡਾ ਦੇਵਾਂਗੇ। ਸਲਮਾਨ ਤੇ ਤੂੰ ਫਿਕਸ ਹੈ। ਪੁਲਿਸ ਨੇ ਦੱਸਿਆ ਕਿ ਸੰਜੇ ਨੇ ਸ਼ਿਕਾਇਤ ਵੀ ਦਰਜ ਕੀਤੀ ਹੈ। ਅਸੀਂ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।
ਸੰਜੇ ਰਾਊਤ ਨੇ ਕਿਹਾ ਕਿ ਇਹ ਮੇਰੇ ਨਾਲ ਪਹਿਲੀ ਵਾਰ ਨਹੀਂ ਹੋਇਆ ਹੈ। ਸਰਕਾਰ ਦੇ ਆਉਣ ਦੇ ਬਾਅਦ ਸਾਡੀ ਸੁਰੱਖਿਆ ਘਟਾਈ ਗਈ ਪਰ ਅਸੀਂ ਇਸ ਬਾਰੇ ਜ਼ਿਆਦਾ ਨਹੀਂ ਬੋਲਿਆ ਹੈ। ਮੁੱਖ ਮੰਤਰੀ ਦਾ ਮੁੰਡਾ ਇਕ ਗੁੰਡੇ ਨਾਲ ਮਿਲ ਕੇ ਮੇਰੇ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਕਰਦਾ ਹੈ। ਇਸ ਨੂੰ ਲੈ ਕੇ ਮੈਂ ਪੱਤਰ ਲਿਖਦਾ ਹਾਂ ਤਾਂ ਕਿਹਾ ਜਾਂਦਾ ਹੈ ਕਿ ਇਹ ਇਕ ਸਟੰਟ ਹੈ। ਜੇਕਰ ਅਸੀਂ ਸੱਚ ਬੋਲਣ ‘ਤੇ ਆ ਜਾਈਏ ਤਾਂ ਭੂਚਾਲ ਆ ਜਾਵੇਗਾ।
ਇਹ ਵੀ ਪੜ੍ਹੋ : ਹਰਿਆਣਾ ‘ਚ ਰਾਮ ਨੌਮੀ ਦੌਰਾਨ ਮਸਜਿਦ ‘ਚ ਲਹਿਰਾਇਆ ਭਗਵਾ ਝੰਡਾ, ਪੁਲਿਸ ਨੇ 5 ਲੋਕਾਂ ਨੂੰ ਕੀਤਾ ਗ੍ਰਿਫਤਾਰ
ਜ਼ਿਕਰਯੋਗ ਹੈ ਕਿ 18 ਮਾਰਚ ਨੂੰ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਇਕ ਈ-ਮੇਲ ਮਿਲਿਆ ਸੀ ਜਿਸ ਨੂੰ ਲੈ ਕੇ ਤਿੰਨ ਦਿਨ ਪਹਿਲਾਂ 29 ਮਾਰਚ ਨੂੰ ਮੁੰਬਈ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਸਲਮਾਨ ਖਾਨ ਨੂੰ ਜੋ ਧਮਕੀ ਭਰਿਆ ਈ-ਮੇਲ ਮਿਲਿਆ ਹੈ ਉਹ ਯੂਕੇ ਵਿਚ ਲੁਕੇ ਗੋਲਡੀ ਬਰਾੜ ਨੇ ਹੀ ਭੇਜਿਆ ਹੈ। ਨਾਲ ਹੀ ਪੁਲਿਸ ਨੇ ਇਸ ਮਾਮਲੇ ਵਿਚ ਇੰਟਰਪੋਲ ਦੀ ਮਦਦ ਵੀ ਲਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
The post ਸਾਂਸਦ ਸੰਜੇ ਰਾਊਤ ਨੂੰ ਲਾਰੈਂਸ ਗੈਂਗ ਤੋਂ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਸ਼ਿਕਾਇਤ ਦਰਜ appeared first on Daily Post Punjabi.