ਪਾਕਿਸਤਾਨ ‘ਚ ਮੁਫਤ ਰਾਸ਼ਨ ਲੈਣ ਦੌਰਾਨ ਮਚੀ ਭਗਦੜ, 8 ਔਰਤਾਂ ਤੇ 3 ਬੱਚੇ ਸਣੇ 11 ਦੀ ਮੌ.ਤ

ਪਾਕਿਸਤਾਨ ਵਿਚ ਹਾਲਤ ਇੰਨੇ ਜਿਆਦਾ ਖਰਾਬ ਹੋ ਗਏ ਹਨ ਕਿ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਕਰਾਚੀ ਸ਼ਹਿਰ ‘ਤੋਂ 11 ਲੋਕਾਂ ਦੇ ਮੌਤ ਦੀ ਖ਼ਬਰ ਸਾਹਮਣੇ ਆਈ ਹੀ। ਇਹ ਘਟਨਾ ਇੱਕ ਫੈਕਟਰੀ ਦੇ ਅਹਾਤੇ ਵਿੱਚ ਵਾਪਰੀ। ਇੱਥੇ ਰਮਜ਼ਾਨ ਦੌਰਾਨ ਗਰੀਬਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਚੀਜ਼ਾਂ ਵੰਡੀਆਂ ਜਾ ਰਹੀਆਂ ਸਨ। ਮਰਨ ਵਾਲਿਆਂ ਵਿੱਚ 8 ਔਰਤਾਂ ਅਤੇ 3 ਬੱਚੇ ਸ਼ਾਮਲ ਹਨ। ਕਈ ਲੋਕ ਜ਼ਖਮੀ ਹੋਏ ਹਨ, ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

11 people died in Karachi

ਮੀਡੀਆ ਰਿਪੋਰਟ ਮੁਤਾਬਕ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਮੁਫਤ ਰਾਸ਼ਨ ਲੈਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਵੰਡਣ ਲਈ ਰਾਸ਼ਨ ਬਹੁਤ ਘੱਟ ਸੀ ਅਤੇ ਭੀੜ ਬਹੁਤ ਜ਼ਿਆਦਾ ਸੀ। ਇਸ ਲਈ ਲੋਕ ਜਲਦੀ ਤੋਂ ਜਲਦੀ ਰਾਸ਼ਨ ਲੈਣਾ ਚਾਹੁੰਦੇ ਸਨ। ਇਸ ਸੰਘਰਸ਼ ਦੌਰਾਨ ਭਗਦੜ ਮੱਚ ਗਈ। ਇਸ ਦੌਰਾਨ ਬਿਜਲੀ ਦੀ ਤਾਰ ਟੁੱਟ ਕੇ ਲੋਕਾਂ ‘ਤੇ ਡਿੱਗ ਗਈ।

ਇਹ ਵੀ ਪੜ੍ਹੋ : ਵਿੱਤੀ ਸਾਲ ਦੇ ਪਹਿਲੇ ਦਿਨ ਲੋਕਾਂ ਨੂੰ ਵੱਡੀ ਰਾਹਤ, LPG ਸਿਲੰਡਰ ਦੀ ਕੀਮਤ ‘ਚ ਹੋਈ ਕਟੌਤੀ

ਬਿਜਲੀ ਦਾ ਕਰੰਟ ਲੱਗਣ ਨਾਲ ਕੁਝ ਲੋਕਾਂ ਦੀ ਮੌਤ ਹੋ ਗਈ। ਕਰਾਚੀ ਦੇ ਅੱਬਾਸੀ ਹਸਪਤਾਲ ਵਿੱਚ ਨੌਂ ਲਾਸ਼ਾਂ ਲਿਆਂਦੀਆਂ ਗਈਆਂ ਹਨ। ਇਸ ਦੇ ਨਾਲ ਹੀ 29 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਇਸ ‘ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਪਾਕਿਸਤਾਨ ‘ਚ ਮੁਫਤ ਰਾਸ਼ਨ ਲੈਣ ਦੌਰਾਨ ਮਚੀ ਭਗਦੜ, 8 ਔਰਤਾਂ ਤੇ 3 ਬੱਚੇ ਸਣੇ 11 ਦੀ ਮੌ.ਤ appeared first on Daily Post Punjabi.



source https://dailypost.in/news/international/11-people-died-in-karachi/
Previous Post Next Post

Contact Form