ਪੰਜਾਬ ‘ਚ ਕੋਰੋਨਾ ਦੇ 389 ਨਵੇਂ ਕੇਸ ਮਿਲੇ, 294 ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਮਿਲੀ ਛੁੱਟੀ

ਪੰਜਾਬ ਵਿਚ ਪਿਛਲੇ 24 ਘੰਟਿਆਂ ਦੌਰਾਨ ਸੂਬੇ ਭਰ ਵਿਚ 7021 ਸੈਂਪਲ ਇਕੱਠੇ ਕੀਤੇ ਗਏ ਜਿਨ੍ਹਾਂ ਵਿਚੋਂ 6794 ਦੀ ਜਾਂਚ ਵਿਚ 389 ਦੀਰਿਪੋਰਟ ਪਾਜੀਟਿਵ ਪਾਈ ਗਈ ਹੈ। ਸੁਖਦ ਖਬਰ ਇਹ ਹੈ ਕਿ ਸੂਬੇ ਭਰ ਵਿਚ ਕੋਰੋਨਾ ਨਾਲ ਕਿਸੇ ਵੀ ਮਰੀਜ਼ ਦੀ ਮੌਤ ਹੋਣ ਦੀ ਕੋਈ ਖਬਰ ਨਹੀਂ ਹੈ।

ਸੂਬੇ ਵਿਚ ਕੋਰੋਨਾ ਦਾ ਅੰਕੜਾ ਵਧਣ ਦੇ ਨਾਲ ਸ਼ੂਗਰ, ਬੀਪੀ, ਕਿਡਨੀ ਜਾਂ ਫਿਰ ਕੋਈ ਹੋਰ ਗੰਭੀਰ ਬੀਮਾਰੀ ਨਾਲ ਪੀੜਤ ਲੋਕਾਂ ਦੇ ਕੋਰੋਨਾ ਦੀ ਚਪੇਟ ਵਿਚ ਆਉਣ ਦਾ ਅੰਕੜਾ ਵੀ ਵਧਿਆ ਹੈ। ਸੂਬੇ ਵਿਚ 30 ਕੋਰੋਨਾ ਪੀੜਤ ਲੈਵਲ-2 ਤੇ ਅਤੇ 12 ਕੋਰੋਨਾ ਪਾਜੀਟਿਵ ਮਰੀਜ਼ ਲੈਵਲ-3 ਦੇ ਵੱਖ-ਵੱਖ ਨਿੱਜੀ ਤੇ ਸਰਕਾਰੀ ਹਸਪਤਾਲਾਂ ਵਿਚ ਭਰਤੀ ਹਨ। ਇਨ੍ਹਾਂ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ।

ਰਾਹਤ ਭਰੀ ਖਬਰ ਇਹ ਵੀ ਹੈ ਕਿ ਜਿਸ ਰਫਤਾਰ ਨਾਲ ਕੋਰੋਨਾ ਵਧ ਰਿਹਾ ਹੈ, ਉਸੇ ਰਫਤਾਰ ਨਾਲ ਕੋਰੋਨਾ ਮਰੀਜ਼ ਠੀਕ ਵੀ ਹੋ ਰਹੇ ਹਨ। ਮੁਸ਼ਕਲ ਸਿਰਫ ਉਨ੍ਹਾਂ ਲੋਕਾਂ ਨੂੰ ਹੋ ਰਹੀ ਹੈ ਜੋ ਲੋਕ ਸ਼ੂਗਰ, ਬੀਪੀ, ਕਿਡਨੀ ਜਾਂ ਫਿਰ ਕੋਈ ਹੋਰ ਗੰਭੀਰ ਬੀਮਾਰੀ ਤੋਂ ਗ੍ਰਸਤ ਹਨ।

ਇਹ ਵੀ ਪੜ੍ਹੋ : ਅਮੀਰ ਬਣਨ ਦੇ ਲਾਲਚ ‘ਚ ਔਰਤ ਦੀ ‘ਬਲੀ’ ਦੇਣ ਦੀ ਕੋਸ਼ਿਸ਼, ਪੁਲਿਸ ਵੱਲੋਂ 2 ਵਿਅਕਤੀ ਕਾਬੂ

ਮੋਹਾਲੀ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਮੋਹਾਲੀ ਪਹਿਲੇ ਸਥਾਨ ‘ਤੇ ਚੱਲ ਰਿਹਾ ਹੈ। ਮੋਹਾਲੀ ਵਿਚ 652 ਸੈਂਪਲ ਇਕੱਠੇ ਕਰਕੇ ਜਾਂ ਲਈ ਬੇਜੇ ਸਨ ਜਿਨ੍ਹਾਂ ਵਿਚੋਂ 96 ਸੈਂਪਲ ਦਾ ਜਾਂਚ ਵਿਚ ਨਤੀਜਾ ਪਾਜੀਟਿਵ ਆਇਆ ਹੈ। ਬਠਿੰਡਾ ਦੂਜੇ ਸਥਾਨ ‘ਤੇ ਹੈ ਤੇ ਇਥੇ 243 ਵਿਚੋਂ 56 ਸੈਂਪਲ ਪਾਜੀਟਿਵ ਪਾਏ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਪੰਜਾਬ ‘ਚ ਕੋਰੋਨਾ ਦੇ 389 ਨਵੇਂ ਕੇਸ ਮਿਲੇ, 294 ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਮਿਲੀ ਛੁੱਟੀ appeared first on Daily Post Punjabi.



source https://dailypost.in/latest-punjabi-news/389-new-cases-of/
Previous Post Next Post

Contact Form