ਟਵਿੱਟਰ ਨੇ ਹਟਾਉਣੇ ਸ਼ੁਰੂ ਕੀਤੇ ‘ਬਲੂ ਟਿਕ’, CM ਯੋਗੀ ਤੋਂ ਲੈ ਕੇ ਸਲਮਾਨ ਖਾਨ, ਵਿਰਾਟ ਕੋਹਲੀ ਵੀ ਸ਼ਾਮਲ

ਟਵਿੱਟਰ ਨੇ ਰਾਤ 12 ਵਜੇ ਦੇ ਬਾਅਦ ਸੇਵੇਰਿਫਾਈਡਸ ਅਕਾਊਂਟ ਤੋਂ ਬਲੂ ਟਿਕ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਹੁਣ ਕਿਸੇ ਵੀ ਯੂਜ਼ਰ ਨੂੰ ਬਲੂ ਟਿਕ ਹਾਸਲ ਕਰਨ ਲਈ ਪੈਸੇ ਦੇਣੇ ਹੋਣਗੇ। ਜਿਨ੍ਹਾਂ ਲੋਕਾਂ ਦਾ ਬਲੂ ਟਿਕ ਹਟਾਇਆ ਗਿਆ ਹੈ, ਉਨ੍ਹਾਂ ਵਿਚ ਸੀਐੱਮ ਯੋਗੀ, ਸਲਮਾਨ ਖਾਨ, ਵਿਰਾਟ ਕੋਹਲੀ ਤੋਂ ਲੈ ਕੇ ਜਸਟਿਨ ਬੀਬਰ, ਕ੍ਰਿਸਟਿਯਾਨੋ ਰੋਨਾਲਡੋ, ਲੇਡੀ ਗਾਗਾ, ਬਿਲ ਗੇਟਸ ਸਣੇ ਕਈ ਵੱਡੇ ਨਾਂ ਸ਼ਾਮਲ ਹਨ। ਪਰਸਨਲ ਅਕਾਊਂਟ ‘ਤੇ ਬਲੂ ਟਿਕ ਦੀ ਸਮਾਂ ਮਿਆਦ 20 ਅਪ੍ਰੈਲ ਤੱਕ ਹੀ ਸੀ। ਇਸ ਲਈ ਹੁਣ ਸਿਰਫ ਉਨ੍ਹਾਂ ਅਕਾਊਂਟਸ ‘ਤੇ ਹੀ ਬਲੂ ਟਿਕ ਨਜ਼ਰ ਆਉਣਗੇ ਜਿਨ੍ਹਾਂ ਨੇ ਟਵਿੱਟਰ ਦੀ ਮੈਂਬਰਸ਼ਿਪ ਲਈ ਹੈ।

ਏਲਨ ਮਸਕ ਨੇ ਟਵਿੱਟਰ ਨੂੰ ਖਰੀਦਣ ਦੇ ਬਾਅਦ ਆਪਣੀ ਪਾਲਿਸੀ ਵਿਚ ਬਦਲਾਅ ਕੀਤਾ ਸੀ। ਇਸ ਵਿਚ ਅਕਾਊਂਟ ਵੈਰੀਫਿਕੇਸ਼ਨ ਪਾਲਿਸੀ ਵੀ ਸ਼ਾਮਲ ਸੀ। ਟਵਿੱਟਰ ਨੇ ਐਲਾਨ ਕੀਤਾ ਸੀ ਕਿ ਹੁਣ ਬਲੂ ਟਿਕ ਲੈਣ ਲਈ ਕੰਪਨੀ ਨੂੰ ਹਰ ਮਹੀਨੇ ਭੁਗਤਾਨ ਕਰਨਾ ਹੋਵੇਗਾ। ਕੰਪਨੀ ਨੇ ਪਹਿਲਾਂ ਹੀ ਕਿਹਾ ਸੀ ਕਿ ਜਿਹੜੇ ਲੋਕਾਂ ਕੋਲ ਵੈਰੀਫਾਈਡ ਅਕਾਊਂਟਸ ਹੈ ਤੇ ਉਨ੍ਹਾਂ ਨੇ ਇਸ ਲਈ ਭੁਗਤਾਨ ਨਹੀਂ ਕੀਤਾ ਹੈ ਤਾਂ ਉਹ 20 ਅਪ੍ਰੈਲ ਦੇ ਬਾਅਦ ਆਪਣਾ ਬਲੂ ਟਿਕ ਗੁਆ ਦੇਣਗੇ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ : ਵਿਜੀਲੈਂਸ ਦੀ ਕਾਰਵਾਈ, SDPO ਤੇ ਚਪੜਾਸੀ ਨੂੰ 20,000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਟਵਿੱਟਰ ਦੇ ਵੈਰੀਫਾਈਡ ਅਕਾਊਂਟ ‘ਤੇ ਹਰ ਰੀਜਨ ਲਈ ਵੱਖ-ਵੱਖ ਚਾਰਜ ਤੈਅ ਕੀਤੇ ਗਏ ਹਨ। ਜੇਕਰ ਕੋਈ ਯੂਜ਼ਰ ਬਲੂ ਟਿਕ ਚਾਹੁੰਦਾ ਹੈ ਜਾਂ ਪਹਿਲਾਂ ਤੋਂ ਮਿਲੇ ਬਲੂ ਟਿਕ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਟਵਿੱਟਰ ਬਲੂ ਦਾ ਸਬਸਕ੍ਰਿਪਸ਼ਨ ਲੈਣਾ ਹੋਵੇਗਾ। ਭਾਰਤ ਵਿਚ ਬਲੂ ਟਿਕ ਦਾ ਸਬਸਕ੍ਰਿਪਸ਼ਨ 650 ਰੁਪਏ ਤੋਂ ਸ਼ੁਰੂ ਹੈ। ਮੋਬਾਈਲ ਯੂਜਰਸ ਲਈ ਇਹ 900 ਰੁਪਏ ਮਹੀਨਾ ਹੈ। ਖਾਸ ਗੱਲ ਹੈ ਕਿ ਟਵਿੱਟਰ ‘ਤੇ ਪਹਿਲਾਂ ਬਲੂ ਟਿਕ ਹੀ ਦਿੱਤਾ ਜਾਂਦਾ ਸੀ ਕੰਪਨੀ ਵੱਲੋਂ ਹੁਣ ਤਿੰਨ ਤਰ੍ਹਾਂ ਦਾ ਮਾਰਕ ਦਿੱਤਾ ਜਾ ਰਿਹਾ ਹੈ। ਇਸ ਵਿਚ ਸਰਕਾਰ ਨਾਲ ਜੁੜੇ ਅਕਾਊਂਟਸ ‘ਤੇ ਗ੍ਰੇਅ ਮਾਰਕ, ਕੰਪਨੀਆਂ ਲਈ ਗੋਲਡਨ ਮਾਰਕ ਤੇ ਹੋਰ ਵੈਰੀਫਾਈਡ ਅਕਾਊਂਟਸ ਲਈ ਬਲੂ ਟਿਕ ਦਿੱਤਾ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਟਵਿੱਟਰ ਨੇ ਹਟਾਉਣੇ ਸ਼ੁਰੂ ਕੀਤੇ ‘ਬਲੂ ਟਿਕ’, CM ਯੋਗੀ ਤੋਂ ਲੈ ਕੇ ਸਲਮਾਨ ਖਾਨ, ਵਿਰਾਟ ਕੋਹਲੀ ਵੀ ਸ਼ਾਮਲ appeared first on Daily Post Punjabi.



Previous Post Next Post

Contact Form