ਟੁੱਟੀ ਕੁਰਸੀ ਦੇ ਸਹਾਰੇ ਪੈਨਸ਼ਨ ਲੈਣ ਨੰਗੇ ਪੈਰੀਂ ਜਾਂਦੀ ਬਜ਼ੁਰਗ, ਦਿਲ ਝੰਜੋੜਨ ਵਾਲੀਆਂ ਤਸਵੀਰਾਂ

ਓਡੀਸ਼ਾ ਦੇ ਨਬਰੰਗਪੁਰ ਜ਼ਿਲ੍ਹੇ ਵਿੱਚ ਇੱਕ 70 ਸਾਲਾਂ ਔਰਤ ਨੂੰ ਬੁਢਾਪਾ ਪੈਨਸ਼ਨ ਲੈਣ ਲਈ ਸੰਘਰਸ਼ ਕਰਦੀ ਨਜ਼ਰ ਆਈ। ਵਾਇਰਲ ਵੀਡੀਓ ‘ਚ ਉਹ ਆਪਣੀ ਪੈਨਸ਼ਨ ਲੈਣ ਲਈ ਟੁੱਟੀ ਹੋਈ ਕੁਰਸੀ ਨਾਲ ਬੈਂਕ ਨੂੰ ਜਾਂਦੀ ਸੜਕ ‘ਤੇ ਨੰਗੇ ਪੈਰੀਂ ਤੁਰਦੀ ਨਜ਼ਰ ਆ ਰਹੀ ਹੈ।

Heart-wrenching pictures of elderly
Heart-wrenching pictures of elderly

ਰਿਪੋਰਟ ਮੁਤਾਬਕ ਬਜ਼ੁਰਗ ਔਰਤ ਦੀ ਪਛਾਣ ਨਾਬਰੰਗਪੁਰ ਜ਼ਿਲ੍ਹੇ ਦੇ ਝਰੀਗਨ ਬਲਾਕ ਦੇ ਬਨੁਆਗੁੜਾ ਪਿੰਡ ਦੀ ਸੂਰਿਆ ਹਰੀਜਨ ਵਜੋਂ ਹੋਈ ਹੈ। ਰਿਪੋਰਟ ਮੁਤਾਬਕ ਬਜ਼ੁਰਗ ਔਰਤ ਬਹੁਤ ਗਰੀਬ ਹੈ। ਉਸਦਾ ਵੱਡਾ ਪੁੱਤਰ ਹੁਣ ਕਿਸੇ ਹੋਰ ਸੂਬੇ ਵਿੱਚ ਪਰਵਾਸੀ ਮਜ਼ਦੂਰ ਵਜੋਂ ਕੰਮ ਕਰ ਰਿਹਾ ਹੈ। ਉਹ ਆਪਣੇ ਛੋਟੇ ਪੁੱਤ ਦੇ ਪਰਿਵਾਰ ਨਾਲ ਰਹਿ ਰਹੀ ਹੈ, ਜੋ ਹੋਰ ਲੋਕਾਂ ਦੇ ਪਸ਼ੂ ਚਾਰ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ। ਉਸ ਦਾ ਪਰਿਵਾਰ ਇੱਕ ਝੌਂਪੜੀ ਵਿੱਚ ਰਹਿੰਦਾ ਹੈ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਬੈਂਕ ਕਰਮਚਾਰੀਆਂ ‘ਤੇ ਸਵਾਲ ਉਠਾ ਰਹੇ ਹਨ, ਕਿਉਂਕਿ ਬੈਂਕ ਦਾ ਨਿਯਮ ਹੈ ਕਿ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰ ਪੈਸੇ ਪਹੁੰਚਾਏ ਜਾਣ। ਹਾਲਾਂਕਿ, ਬੈਂਕ ਅਥਾਰਟੀ ਮੁਤਾਬਕ ਉਸ ਦੇ ਖੱਬੇ ਅੰਗੂਠੇ ਦਾ ਨਿਸ਼ਾਨ (LTI) ਕਈ ਵਾਰ ਨਮੂਨੇ ਨਾਲ ਮੇਲ ਨਹੀਂ ਖਾਂਦਾ, ਜਿਸ ਕਾਰਨ ਉਸਦੀ ਪੈਨਸ਼ਨ ਦਾ ਭੁਗਤਾਨ ਕਰਨਾ ਮੁਸ਼ਕਲ ਹੋ ਜਾਂਦਾ ਹੈ।

Heart-wrenching pictures of elderly
Heart-wrenching pictures of elderly

ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਕਰਕੇ ਉਸ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਪੈਨਸ਼ਨ ਨਹੀਂ ਮਿਲੀ ਹੈ। ਵੈਸੇ ਵੀ ਵੀਡੀਓ ਵਿੱਚ ਬਜ਼ੁਰਗ ਵਿਅਕਤੀ ਬਹੁਤ ਕਮਜ਼ੋਰ ਨਜ਼ਰ ਆ ਰਹੀ ਹੈ ਅਤੇ ਠੀਕ ਤਰ੍ਹਾਂ ਨਾਲ ਤੁਰ ਵੀ ਨਹੀਂ ਪਾ ਰਹੀ ਹੈ। ਉਸ ਨੇ ਕੁਰਸੀ ਨੂੰ ਤੁਰਨ ਵਾਲੇ ਸਟੈਂਡ ਵਜੋਂ ਵਰਤਿਆ।

ਇਹ ਵੀ ਪੜ੍ਹੋ : ਵਿਆਹਾਂ/ਨਿੱਜੀ ਪ੍ਰੋਗਰਾਮਾਂ ਲਈ ਸ਼ਰਾਬ ਪਰਮਿਟ ਦੇ ਨਾਲ MRP ਲਿਸਟ ਵੀ ਹੋਵੇਗੀ ਜਾਰੀ, ਮਾਨ ਸਰਕਾਰ ਦਾ ਫ਼ੈਸਲਾ

ਇੱਕ ਵਾਰ ਉਹ ਬੈਂਕ ਦੇ ਰਸਤੇ ਵਿੱਚ ਡਿੱਗ ਪਈ, ਉਦੋਂ ਤੋਂ ਉਹ ਟੁੱਟੀ ਹੋਈ ਕੁਰਸੀ ਦੇ ਸਹਾਰੇ ਤੁਰ ਰਹੀ ਹੈ। ਡਿੱਗਣ ਕਾਰਨ ਉਸ ਦੀ ਲੱਤ ‘ਤੇ ਸੱਟ ਲੱਗ ਗਈ। ਉਦੋਂ ਤੋਂ ਉਸ ਨੂੰ ਤੁਰਨ-ਫਿਰਨ ਵਿਚ ਜ਼ਿਆਦਾ ਮੁਸ਼ਕਲ ਆ ਰਹੀ ਹੈ। ਹਾਲਾਂਕਿ, ਉਸ ਨੇ ਆਪਣਾ ਸਬਰ ਨਹੀਂ ਗੁਆਇਆ ਹੈ। ਉਹ ਪੈਨਸ਼ਨ ਲੈਣ ਲਈ ਅਤੇ ਆਪਣੇ ਅੰਗੂਠੇ ਦੇ ਨਿਸ਼ਾਨ ਨੂੰ ਰਿਕਾਰਡ ਕਰਨ ਲਈ ਬੈਂਕ ਵਿੱਚ ਨਿਜੀ ਤੌਰ ‘ਤੇ ਹਾਜ਼ਰ ਹੋਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਟੁੱਟੀ ਕੁਰਸੀ ਦੇ ਸਹਾਰੇ ਪੈਨਸ਼ਨ ਲੈਣ ਨੰਗੇ ਪੈਰੀਂ ਜਾਂਦੀ ਬਜ਼ੁਰਗ, ਦਿਲ ਝੰਜੋੜਨ ਵਾਲੀਆਂ ਤਸਵੀਰਾਂ appeared first on Daily Post Punjabi.



Previous Post Next Post

Contact Form