ਅਮਰੀਕਾ ਦੇ ਨਾਲ ਲੱਗਦੇ ਮੈਕਸੀਕੋ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਮੈਕਸੀਕੋ ਸਿਟੀ ਦੇ ਨੇੜੇ ਮਸ਼ਹੂਰ ਟਿਓਤਿਹੁਆਕੈਨ ਪੁਰਾਤੱਤਵ ਸਥਾਨ ‘ਤੇ ਉੱਡ ਰਹੇ ਇੱਕ ਹੌਟ ਏਅਰ ਬੈਲੂਨ ਵਿੱਚ ਅੱਗ ਲੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਖੇਤਰੀ ਸਰਕਾਰ ਨੇ ਸ਼ਨੀਵਾਰ ਨੂੰ ਦਿੱਤੀ। ਮੈਕਸੀਕੋ ਦੀ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਗ ਲੱਗਣ ਮਗਰੋਂ ਬੈਲੂਨ ਵਿੱਚ ਸਵਾਰ ਯਾਤਰੀਆਂ ਨੇ ਬੈਲੂਨ ਤੋਂ ਛਾਲ ਮਾਰ ਦਿੱਤੀ।
ਨਿਊਜ਼ ਏਜੰਸੀ ਏਐਫਪੀ ਮੁਤਾਬਕ ਸਰਕਾਰ ਨੇ ਮਰਨ ਵਾਲੇ ਯਾਤਰੀਆਂ ਦੇ ਨਾਂ ਨਹੀਂ ਦੱਸੇ ਹਨ। ਮ੍ਰਿਤਕ ਯਾਤਰੀਆਂ ਦੀ ਪਛਾਣ 39 ਸਾਲਾਂ ਔਰਤ ਅਤੇ 50 ਸਾਲਾਂ ਵਿਅਕਤੀ ਵਜੋਂ ਹੋਈ ਹੈ। ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਹਾਦਸੇ ਵਿੱਚ ਇੱਕ ਵੀ ਝੁਲਸ ਗਿਆ ਤੇ ਇਸ ਦੇ ਨਾਲ ਹੀ ਉਸ ਦੀ ਸੱਜੀ ਲੱਤ ‘ਤੇ ਵੀ ਫਰੈਕਚਰ ਹੋ ਗਿਆ।
ਬਿਆਨ ‘ਚ ਇਹ ਨਹੀਂ ਦੱਸਿਆ ਗਿਆ ਹੈ ਕਿ ਇਸ ਗਰਮ ਹਵਾ ਵਾਲੇ ਗੁਬਾਰੇ ‘ਚ ਹੋਰ ਯਾਤਰੀ ਵੀ ਸਨ ਜਾਂ ਨਹੀਂ। ਇਸ ਦੇ ਨਾਲ ਹੀ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਪੂਰੀ ਤਰ੍ਹਾਂ ਸਾਫ ਆਸਮਾਨ ‘ਚ ਗਰਮ ਹਵਾ ਵਾਲਾ ਗੁਬਾਰਾ ਉੱਡਿਆ ਤਾਂ ਗੁਬਾਰੇ ਦੇ ਗੰਡੋਲਾ ਵਿੱਚ ਅੱਗ ਲੱਗ ਗਈ। ਇਸ ਵਿੱਚ ਸਵਾਰ ਯਾਤਰੀ ਡਰ ਗਏ ਅਤੇ ਗਰਮ ਹਵਾ ਦੇ ਗੁਬਾਰੇ ਤੋਂ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ : ਰੂਸ ਬਣਿਆ UNSC ਦਾ ਪ੍ਰੈ਼ਜ਼ੀਡੈਂਟ, ਯੂਕਰੇਨ ਬੋਲਿਆ- ‘ਅਪ੍ਰੈਲ ਫੂਲ ‘ਤੇ ਸਭ ਤੋਂ ਭੱਦਾ ਮਜ਼ਾਕ’
ਦੱਸ ਦੇਈਏ ਕਿ ਕਈ ਟੂਰ ਆਪ੍ਰੇਟਰ ਲਗਭਗ 150 ਅਮਰੀਕੀ ਡਾਲਰ ਵਿੱਚ ਮੈਕਸੀਕੋ ਸਿਟੀ ਤੋਂ 45 ਮੀਲ (70 ਕਿਲੋਮੀਟਰ) ਉੱਤਰ-ਪੂਰਬ ਵਿੱਚ ਟਿਓਤਿਹੁਆਕੈਨ ਦੇਉਪਰ ਹੌਟ ਏਅਰ ਬੈਲੂਨ ਦੀ ਉਡਾਨ ਸੇਵਾ ਪ੍ਰਦਾਨ ਕਰਦੇ ਹਨ। ਸੂਰਜ ਤੇ ਚ੍ੰਦਰਮਾ ਦੇ ਪਿਰਾਮਿਡ ਅਤੇ ਇਸ ਦੇ ਐਵੇਨਿਊ ਆਫ਼ ਦਿ ਡੈੱਡ ਦੇ ਨਾਲ ਟਿਓਤਿਹੁਆਕੈਨ ਇੱਕ ਲੋਕਪ੍ਰਿਯ ਸੈਰ-ਸਪਾਟਾ ਸਥਾਨ ਹੈ, ਜੋ ਸਾਬਕਾ-ਕੋਲੰਬਿਆਈ ਕਾਲ ਦਾ ਇੱਕ ਜੀਵਤ ਯਾਦਗਾਰ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
The post ਹਵਾ ‘ਚ ਉੱਡਦੇ ਹੌਟ ਏਅਰ ਬੈਲੂਨ ਨੂੰ ਲੱਗੀ ਅੱਗ, ਸਹਿਮੇ ਯਾਤਰੀਆਂ ਨੇ ਮਾਰ ਦਿੱਤੀ ਛਾਲ, 2 ਦੀ ਮੌਤ appeared first on Daily Post Punjabi.
source https://dailypost.in/latest-punjabi-news/hot-air-balloon-caught-fire/