ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਾਂਗਰਸ ਸਣੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਮਾਰਨ ਲਈ ਵੱਖ-ਵੱਖ ਲੋਕਾਂ ਨੂੰ ਸੁਪਾਰੀ ਦਿੱਤੀ ਹੋਈ ਹੈ, ਪਰ ਭਾਰਤ ਦੇ ਗਰੀਬ, ਮੱਧ ਵਰਗ ਸਣੇ ਹਰ ਭਾਰਤੀ ਆਦਿਵਾਸੀ, ਦਲਿਤ, ਹੋਰ ਪਿਛੜੇ ਵਰਗ (ਓ. ਬੀ. ਸੀ.) ਅੱਜ ਮੋਦੀ ਦੀ ਸੁਰੱਖਿਆ ਢਾਲ ਬਣ ਚੁੱਕੇ ਹਨ।
ਉਨ੍ਹਾਂ ਕਿਹਾ ਕਿ 2014 ਵਿੱਚ ਇਨ੍ਹਾਂ ਲੋਕਾਂ ਨੇ ਮੋਦੀ ਦੇ ਅਕਸ ਨੂੰ ਢਾਹ ਲਾਉਣ ਦਾ ਅਹਿਦ ਲਿਆ ਸੀ ਅਤੇ ਹੁਣ ਉਨ੍ਹਾਂ ਨੇ ਸਹੁੰ ਚੁੱਕੀ ਹੈ- ਮੋਦੀ ਤੇਰੀ ਕਬਰ ਖੁਦੇਗੀ। ਮੋਦੀ ਨੇ ਇਹ ਗੱਲ ਭੋਪਾਲ ਦੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਅਤੇ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ (ਨਵੀਂ ਦਿੱਲੀ) ਦੇ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ।
ਆਪਣੇ ਸ਼ਾਸਨਕਾਲ ਦੌਰਾਨ ਮੱਧ ਪ੍ਰਦੇਸ਼ ਸਮੇਤ ਦੇਸ਼ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦੇ ਹੋਏ PM ਮੋਦੀ ਨੇ ਕਿਹਾ ਕਿ ਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਹੋ ਰਹੇ ਵਿਕਾਸ ਕਾਰਜਾਂ ਦਰਮਿਆਨ ਉਹ ਸਾਰੇ ਦੇਸ਼ਵਾਸੀਆਂ ਦਾ ਧਿਆਨ ਇੱਕ ਹੋਰ ਗੱਲ ਵੱਲ ਖਿੱਚਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਕੁਝ ਅਜਿਹੇ ਲੋਕ ਹਨ ਜੋ 2014 ਤੋਂ ਅਜਿਹਾ ਕਰਨ ਲਈ ਦ੍ਰਿੜ੍ਹ ਹਨ ਅਤੇ ਜਨਤਕ ਤੌਰ ‘ਤੇ ਬੋਲਿਆ ਵੀ ਹੈ। ਉਨ੍ਹਾਂ ਆਪਣਾ ਸੰਕਲਪ ਐਲਾਨਿਆ ਹੈ ਕਿ ਅਸੀਂ ਮੋਦੀ ਦਾ ਅਕਸ ਮਿੱਟੀ ਵਿੱਚ ਮਿਲਾ ਕੇ ਰਹਾਂਗੇ।
ਇਹ ਵੀ ਪੜ੍ਹੋ : ਰੂਸ ਬਣਿਆ UNSC ਦਾ ਪ੍ਰੈ਼ਜ਼ੀਡੈਂਟ, ਯੂਕਰੇਨ ਬੋਲਿਆ- ‘ਅਪ੍ਰੈਲ ਫੂਲ ‘ਤੇ ਸਭ ਤੋਂ ਭੱਦਾ ਮਜ਼ਾਕ’
ਪੀ.ਐੱਮ. ਮੋਦੀ ਨੇ ਦਾਅਵਾ ਕੀਤਾ ਕਿ ਅਕਸ ਖਰਾਬ ਕਰਨ ਲਈ ਇਨ੍ਹਾਂ ਲੋਕਾਂ ਨੇ ਕਈ ਲੋਕਾਂ ਨੂੰ ਸੁਪਾਰੀ ਦਿੱਤੀ ਹੈ ਅਤੇ ਖੁਦ ਵੀ ਮੋਰਚਾ ਸੰਭਾਲਿਆ ਹੋਇਆ ਹੈ। ਇਨ੍ਹਾਂ ਲੋਕਾਂ ਦਾ ਸਾਥ ਦੇਣ ਲਈ ਕੁਝ ਲੋਕ ਦੇਸ਼ ਦੇ ਅੰਦਰ ਹਨ ਤੇ ਕੁਝ ਦੇਸ਼ ਦੇ ਬਾਹਰ ਵੀ ਬੈਠ ਕੇ ਆਪਣਾ ਕੰਮ ਕਰ ਰਹੇ ਹਨ। ਮੋਦੀ ਨੇ ਕਿਹਾ ਕਿ ਇਹ ਲੋਕ ਕੋਸ਼ਿਸ਼ ਕਰਦੇ ਰਹੇ ਹਨ ਕਿ ਕਿਸੇ ਤਰ੍ਹਾਂ ਮੋਦੀ ਦਾ ਅਕਸ ਮਿੱਟੀ ਵਿੱਚ ਮਿਲਾ ਦੇਈਏ, ਪਰ ਭਾਰਤ ਦੇ ਗਰੀਬ, ਮੱਧਮ ਵਰਗ, ਆਦਿਵਾਸੀ, ਦਲਿਤ, ਪਿਛੜੇ ਸਣੇ ਹਰ ਭਾਰਤੀ ਅੱਜ ਮੋਦੀ ਦਾ ਸੁਰੱਖਿਆ ਕਵਚ ਬਣਿਆ ਹੋਇਆ ਹੈ ਤੇ ਇਸ ਲਈ ਇਹ ਲੋਕ ਬੌਖਲਾ ਗਏ ਹਨ। ਇਹ ਲੋਕ ਨਵੇਂ-ਨਵੇਂ ਪੈਂਤੜੇ ਅਪਣਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
The post ‘ਕੁਝ ਲੋਕਾਂ ਨੇ ਮੈਨੂੰ ਮਾਰਨ ਲਈ ਸੁਪਾਰੀ ਦਿੱਤੀ ਹੋਈ ਏ’, ਪੀ.ਐੱਮ. ਮੋਦੀ ਦਾ ਵਿਰੋਧੀਆਂ ‘ਤੇ ਹਮਲਾ appeared first on Daily Post Punjabi.