PM ਮੋਦੀ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਪਹੁੰਚੇ IND-AUS ਟੈਸਟ ਮੈਚ ਦੇਖਣ, ਕੁਮੈਂਟਰੀ ਵੀ ਕਰਨਗੇ

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਅਤੇ ਆਖਰੀ ਟੈਸਟ ਅਹਿਮਦਾਬਾਦ ਦੇ ਦੁਨੀਆ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਮੈਚ ਤੋਂ ਪਹਿਲਾਂ PM ਮੋਦੀ ਅਤੇ ਐਂਥਨੀ ਅਲਬਾਨੀਜ਼ ਨੇ ਭਾਰਤ ਅਤੇ ਆਸਟਰੇਲੀਆ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

IND-AUS Test Match

ਮੈਚ ਸ਼ੁਰੂ ਹੋਣ ‘ਤੋਂ ਪਹਿਲਾਂ PM ਮੋਦੀ ਅਤੇ ਐਂਥਨੀ ਅਲਬਾਨੀਜ਼ ਨੇ ਵਿਸ਼ੇਸ਼ ਰੱਥ ਵਿੱਚ ਸਵਾਰ ਹੋ ਕੇ ਸਟੇਡੀਅਮ ਦਾ ਦੌਰਾ ਵੀ ਕੀਤਾ। ਟਾਸ ਤੋਂ ਪਹਿਲਾਂ PM ਮੋਦੀ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬੇਨਿਜ਼ ਨੇ ਆਪਣੇ ਕਪਤਾਨ ਰੋਹਿਤ ਸ਼ਰਮਾ ਅਤੇ ਸਟੀਵ ਸਮਿਥ ਨੂੰ ਟੈਸਟ ਕੈਪਸ ਵੀ ਭੇਟ ਕੀਤੀਆਂ। ਬਾਰਡਰ-ਗਾਵਸਕਰ ਟਰਾਫੀ ਦਾ ਇਹ ਮੈਚ ਭਾਰਤ ਅਤੇ ਆਸਟ੍ਰੇਲੀਆ ਦੀ 75 ਸਾਲਾਂ ਦੀ ਦੋਸਤੀ ਦੀ ਯਾਦਗਾਰ ਵੀ ਬਣ ਰਿਹਾ ਹੈ।

IND-AUS Test Match

ਇਹ ਵੀ ਪੜ੍ਹੋ : ਅਦਾਕਾਰ ਸਤੀਸ਼ ਕੌਸ਼ਿਕ ਦਾ 66 ਸਾਲ ਦੀ ਉਮਰ ‘ਚ ਦੇਹਾਂਤ, ਅਨੁਪਮ ਖੇਰ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਪ੍ਰਧਾਨ ਮੰਤਰੀ ਮੋਦੀ ਦੇ ਨਾਲ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ, ਮੁੱਖ ਮੰਤਰੀ ਭੂਪੇਂਦਰ ਪਟੇਲ, ਰਾਜ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਵੀ ਮੈਚ ਦੇਖਣ ਪਹੁੰਚੇ। ਇਸ ਦੌਰਾਨ PM ਮੋਦੀ ਦੇ ਨਾਲ ਉਨ੍ਹਾਂ ਦਾ ਗੁਜਰਾਤ ਰਾਜ ਮੰਤਰੀ ਬਿੰਨੀ ਅਤੇ BCCI ਸਕੱਤਰ ਜੈ ਸ਼ਾਹ ਨੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਸਟੇਡੀਅਮ ਤੋਂ ਰਾਜ ਭਵਨ ਜਾਣਗੇ। ਇੱਥੋਂ ਉਹ ਦੁਪਹਿਰ 2 ਵਜੇ ਦਿੱਲੀ ਲਈ ਰਵਾਨਾ ਹੋਣਗੇ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post PM ਮੋਦੀ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਪਹੁੰਚੇ IND-AUS ਟੈਸਟ ਮੈਚ ਦੇਖਣ, ਕੁਮੈਂਟਰੀ ਵੀ ਕਰਨਗੇ appeared first on Daily Post Punjabi.



Previous Post Next Post

Contact Form