ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਦੌਰੇ ‘ਤੇ, ਆਵਾਜਾਈ ‘ਤੇ ਯਾਤਰੀਆਂ ਲਈ ਹਦਾਇਤਾਂ ਜਾਰੀ

ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਦੇ ਦੌਰੇ ‘ਤੇ ਆ ਰਹੇ ਹਨ। ਇਸ ਲਈ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ ਸ਼ਹਿਰ ਨੂੰ 5 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਅੰਮ੍ਰਿਤਸਰ ਦੇ ਆਪਣੇ 4 ਘੰਟੇ ਦੇ ਦੌਰੇ ਦੌਰਾਨ ਰਾਸ਼ਟਰਪਤੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਰ ਅਤੇ ਸ਼੍ਰੀ ਰਾਮਤੀਰਥ ਦੇ ਦਰਸ਼ਨ ਕਰਨਗੇ। ਇਸ ਕਾਰਨ ਅੱਜ ਦੁਪਹਿਰ 1 ਵਜੇ ਤੋਂ ਕਰੀਬ 4 ਵਜੇ ਤੱਕ ਪੂਰੇ ਸ਼ਹਿਰ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ।

ਸੂਚਨਾ ਮੁਤਾਬਕ ਦ੍ਰੋਪਦੀ ਮੁਰਮੂ 12 ਵਜੇ ਤੱਕ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚ ਰਹੀ ਹੈ। ਜਿਸ ਕਾਰਨ ਅੰਮ੍ਰਿਤਸਰ ਏਅਰਪੋਰਟ ਰੋਡ ਦੁਪਹਿਰ 12 ਤੋਂ 1 ਵਜੇ ਤੱਕ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 12 ਤੋਂ 2 ਵਜੇ ਦਰਮਿਆਨ ਦੋ ਅੰਤਰਰਾਸ਼ਟਰੀ ਉਡਾਣਾਂ ਰਵਾਨਾ ਹੋਣਗੀਆਂ। ਜਿਸ ਕਾਰਨ ਏਅਰ ਇੰਡੀਆ ਨੇ ਵੀ ਯਾਤਰੀਆਂ ਲਈ ਨਿਰਦੇਸ਼ ਜਾਰੀ ਕੀਤੇ ਹਨ।

President Draupadi Murmu Amritsar visit

ਜ਼ਿਕਰਯੋਗ ਹੈ ਕਿ ਲੰਡਨ ਲਈ ਏਅਰ ਇੰਡੀਆ ਦੀ ਫਲਾਈਟ 1.30 ਵਜੇ ਰਵਾਨਾ ਹੋਵੇਗੀ ਅਤੇ ਬਰਮਿੰਘਮ ਲਈ 1.55 ਵਜੇ ਉਡਾਣ ਭਰੇਗੀ। ਇਸ ਕਾਰਨ ਦੋਵਾਂ ਫਲਾਈਟਾਂ ਦੇ ਯਾਤਰੀਆਂ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਅੰਮ੍ਰਿਤਸਰ ਤੋਂ ਹਲਕਾ ਗੇਟ ਅਤੇ ਸ੍ਰੀ ਦਰਬਾਰ ਸਾਹਿਬ ਤੱਕ ਦਾ ਸਾਰਾ ਰਸਤਾ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਹੇਗਾ। ਇਸ ਤੋਂ ਬਾਅਦ ਸ਼ਾਮ 3 ਤੋਂ 4 ਵਜੇ ਤੱਕ ਵਾਪਸੀ ‘ਤੇ ਵੀ ਇਹ ਰੂਟ ਬੰਦ ਰਹਿਣਗੇ।

ਇਹ ਵੀ ਪੜ੍ਹੋ : ਦੇਸ਼ ਦਾ ਦੂਜਾ ਰਾਸ਼ਟਰਪਤੀ ਭਵਨ! ਇਥੇ ਅੱਜ ਵੀ ਭਗਵਾਨ ਦੀ ਤਰ੍ਹਾਂ ਪੂਜੇ ਜਾਂਦੇ ਹਨ ਡਾ. ਰਾਜੇਂਦਰ ਪ੍ਰਸਾਦ

ਅੰਮ੍ਰਿਤਸਰ ਦੇ ਉਪ ਕਪਤਾਨ ਪੁਲਿਸ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਆਮਦ ‘ਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਸਮੱਸਿਆ ਦੇ ਮੱਦੇਨਜ਼ਰ ਹੇਠਲੀਆਂ ਥਾਵਾਂ ਤੋਂ ਆਵਾਜਾਈ ਨੂੰ ਮੋੜ ਦਿੱਤਾ ਜਾਵੇਗਾ। ਰਾਜਾਸਾਂਸੀ ਸਟਾਪ, ਮੀਰਾਂਕੋਟ ਚੌਕ, ਗੁਮਟਾਲਾ ਬਾਈਪਾਸ, ਮੋੜ ਰਣਜੀਤ ਐਵੀਨਿਊ, ਦੋਆਬਾ ਚੌਕ, ਅਸ਼ੋਕ ਚੌਕ, ਭੰਡਾਰੀ ਪੁਲ ਹਾਲਗੇਟ, ਖਜ਼ਾਨਾ-ਲੋਹਗੜ੍ਹ ਫਾਟਕ, ਸੁਲਤਾਨਵਿੰਡ ਰੋਡ, ਰੇਲਵੇ ਸਟੇਸ਼ਨ, ਮਹਿਲ ਬਾਈਪਾਸ, ਪੁਲ ਕੋਟ ਰਾਈਲ ਸਿੰਘ ਤੋਂ ਟ੍ਰੈਫਿਕ ਨੂੰ ਮੋੜਿਆ ਜਾਵੇਗਾ। ਗੋਲਡਨ ਗੇਟ ਡੁਏਟ ਕੀਤਾ ਜਾਵੇਗਾ।

ਇਸ ਲਈ ਜ਼ਿਲ੍ਹਾ ਤਰਨਤਾਰਨ ਤੋਂ ਆਉਣ ਵਾਲੀ ਟਰੈਫਿਕ ਨੂੰ ਪੁਲ ਕੋਟ ਮਿੱਤ ਸਿੰਘ ਤੋਂ ਤਰਾਵਲੇ ਪੁੱਲ, ਫਾਟਕ ਵੱਲ, ਅਜਨਾਲਾ ਤੋਂ ਸ਼ਹਿਰ ਵੱਲ ਆਉਣ ਵਾਲੀ ਟਰੈਫਿਕ ਨੂੰ ਰਾਜਾਸਾਂਸੀ ਤੋਂ, ਜੀ.ਟੀ.ਰੋਡ ਜਲੰਧਰ ਤੋਂ ਆਉਣ ਵਾਲੀ ਟਰੈਫਿਕ ਨੂੰ ਗੋਲਡਨ ਗੇਟ ਤੋਂ ਵੱਲਾ-ਵੇਰਕਾ ਬਾਈਪਾਸ ਵੱਲ ਮੋੜਿਆ ਜਾਵੇਗਾ। ਝਬਾਲ ਰੋਡ ਵਾਲੇ ਪਾਸੇ ਤੋਂ ਆਉਣ ਵਾਲੀ ਹਕੀਮਾ ਟਰੈਫਿਕ ਨੂੰ ਚੌਕ ਖਜ਼ਾਨਾ-ਲੋਹਗੜ੍ਹ ਤੋਂ ਮੋੜ ਦਿੱਤਾ ਜਾਵੇਗਾ, ਘੀ ਮੰਡੀ ਚੌਕ ਦੀ ਟਰੈਫਿਕ ਨੂੰ ਸਮੇਂ ਸਿਰ ਸੁਲਤਾਨਵਿੰਡ ਚੌਕ ਤੋਂ ਮੋੜ ਦਿੱਤਾ ਜਾਵੇਗਾ। ਸ਼ਹਿਰ ਵਿੱਚ ਭਾਰੀ ਵਾਹਨਾਂ ਦੇ ਦਾਖ਼ਲੇ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਅੰਮ੍ਰਿਤਸਰ ਦੌਰੇ ‘ਤੇ, ਆਵਾਜਾਈ ‘ਤੇ ਯਾਤਰੀਆਂ ਲਈ ਹਦਾਇਤਾਂ ਜਾਰੀ appeared first on Daily Post Punjabi.



source https://dailypost.in/latest-punjabi-news/president-draupadi-murmu-amritsar-visit-today/
Previous Post Next Post

Contact Form