PAK ‘ਚ ਅਨੋਖੀ ਪ੍ਰੇਮ ਕਹਾਣੀ, 8 ਸਾਲ ਪੁਰਾਣੇ ਇਸ਼ਕ ‘ਚ ਕੁੜੀ ਨੇ ਮੈਰਿਡ ਪ੍ਰੇਮੀ ਨੂੰ ਅਗਵਾ ਕਰ ਕੀਤਾ ਨਿਕਾਹ

ਇਸ਼ਕ ਅਤੇ ਪਿਆਰ ਬਾਰੇ ਇੱਕ ਗੱਲ ਹਮੇਸ਼ਾ ਕਹੀ ਜਾਂਦੀ ਹੈ, ਇਹ ਇੱਕ ਬਹੁਤ ਹੀ ਖੂਬਸੂਰਤ ਅਹਿਸਾਸ ਹੈ ਜੋ ਕਿਸੇ ਨੂੰ ਦੇਖ ਕੇ ਹੀ ਹੋ ਜਾਂਦਾ ਹੈ। ਇੱਥੇ ਕੋਈ ਜਬਰਦਸਤੀ ਨਹੀਂ ਚੱਲਦੀ। ਪਰ ਪਿਆਰ ਕਰਨ ਵਾਲੇ ਇੱਕ-ਦੂਜੇ ‘ਤੇ ਆਪਣਾ ਹੱਕ ਜ਼ਰੂਰ ਰੱਖਦੇ ਹਨ ਅਤੇ ਇੱਥੇ ਜ਼ਬਰਦਸਤੀ ਵੀ ਚੱਲਦੀ ਹੈ। ਅਜਿਹੀ ਹੀ ਇੱਕ ਘਟਨਾ ਇਨ੍ਹੀਂ ਦਿਨੀਂ ਸਾਹਮਣੇ ਆਈ ਹੈ। ਜਿੱਥੇ ਇੱਕ ਔਰਤ ਨੇ ਪਹਿਲਾਂ ਆਪਣਾ ਪਿਆਰ ਪਾਉਣ ਲਈ ਉਸਨੂੰ ਅਗਵਾ ਕੀਤਾ ਅਤੇ ਫਿਰ ਉਸਦੇ ਨਾਲ ਵਿਆਹ ਕਰ ਲਿਆ। ਹੈਰਾਨੀ ਦੀ ਗੱਲ ਹੈ ਕਿ ਔਰਤ ਦਾ ਪ੍ਰੇਮੀ ਵਿਆਹਿਆ ਹੋਇਆ ਹੈ।

ਇਹ ਪ੍ਰੇਮ ਕਹਾਣੀ ਹੈ ਗੁਆਂਢੀ ਦੇਸ਼ ਪਾਕਿਸਤਾਨ ਦੀ। ਰਸ਼ੀਦਾ ਨਾਂ ਦੀ ਔਰਤ ਨੇ ਇਕ ਯੂ-ਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ ਕਿ ਉਸ ਲਈ ਆਪਣੇ ਪਤੀ ਨੂੰ ਪਾਉਣਾ ਇੰਨਾ ਆਸਾਨ ਨਹੀਂ ਸੀ। ਪਰ ਉਹ ਆਪਣਾ ਪਿਆਰ ਪਾਉਣ ਲਈ ਦ੍ਰਿੜ ਸੀ, ਇਸ ਲਈ ਉਸ ਨੇ ਪਹਿਲਾਂ ਉਸ ਨੂੰ ਅਗਵਾ ਕਰ ਲਿਆ ਅਤੇ ਫਿਰ ਉਸ ਨਾਲ ਵਿਆਹ ਕਰ ਲਿਆ।

 girl kidnapped the married
girl kidnapped the married

ਰਸ਼ੀਦਾ ਨੇ YouTuber ਨੂੰ ਦੱਸਿਆ ਕਿ ਉਸਦਾ ਪਤੀ ਪਿਛਲੇ ਅੱਠ ਸਾਲਾਂ ਤੋਂ ਉਸਦੇ ਨਾਲ ਰਿਲੇਸ਼ਨਸ਼ਿਪ ਵਿੱਚ ਹੈ। ਪਰ ਪਹਿਲੇ ਤਿੰਨ ਸਾਲ ਪੂਰੇ ਹੋਣ ਤੋਂ ਬਾਅਦ, ਆਦਮੀ ਨੇ ਆਪਣੀ ਪ੍ਰੇਮਿਕਾ ਨੂੰ ਛੱਡ ਦਿੱਤਾ ਕਿਉਂਕਿ ਉਸਦੇ ਪਰਿਵਾਰ ਨੇ ਦਾਜ ਦੇ ਲਾਲਚ ਕਾਰਨ ਉਸਦਾ ਵਿਆਹ ਕਿਤੇ ਹੋਰ ਕਰ ਦਿੱਤਾ ਅਤੇ ਦਾਊਦ ਨੂੰ ਆਪਣੀ ਪ੍ਰੇਮ ਕਹਾਣੀ ਖਤਮ ਕਰਨੀ ਪਈ।

ਇਹ ਵੀ ਪੜ੍ਹੋ : ‘BJP ਜੇਲ੍ਹ ‘ਚ ਡੱਕਣ ਦੀ ਸਿਆਸਤ ਕਰਦੀ ਏ, ਅਸੀਂ ਬੱਚਿਆਂ ਨੂੰ ਪੜ੍ਹਾਉਣ ਦੀ’, ਜੇਲ੍ਹ ‘ਚੋਂ ਸਿਸੋਦੀਆ ਦੀ ਦੇਸ਼ ਦੇ ਨਾਂ ਚਿੱਠੀ

ਪਰ ਰਸ਼ੀਦਾ ਦੇ ਅੰਦਰ ਦਾ ਪਿਆਰ ਖਤਮ ਨਹੀਂ ਹੋਇਆ ਅਤੇ ਉਸ ਨੇ ਪਿਆਰ ਵਾਪਸ ਲੈਣ ਲਈ ਪਹਿਲਾਂ ਖੁਦ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ​​ਕੀਤਾ ਅਤੇ ਫਿਰ ਆਪਣੇ ਪੰਜ ਦੋਸਤਾਂ ਨਾਲ ਮਿਲ ਕੇ ਦਾਊਦ ਨੂੰ ਅਗਵਾ ਕਰ ਲਿਆ ਅਤੇ ਫਿਰ ਉਸ ਨਾਲ ਵਿਆਹ ਕਰ ਲਿਆ ਅਤੇ ਹੁਣ ਦਾਊਦ ਆਪਣੀਆਂ ਦੋਵੇਂ ਪਤਨੀਆਂ ਨਾਲ ਰਸ਼ੀਦਾ ਦੇ ਘਰ ਰਹਿੰਦਾ ਹੈ। ਇਸ ਤੋਂ ਪਹਿਲਾਂ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ।

ਰਸ਼ੀਦਾ ਨੇ ਦੱਸਿਆ ਕਿ ਦਾਊਦ ਨੂੰ ਕਿਡਨੈਪ ਕਰਨ ਮਗਰੋਂ ਉਸ ਨੇ ਉਸ ਦੀ ਪਤਨੀ ਨੂੰ ਫੋਨ ਕਰਕੇ ਕਿਹਾ ਝੂਠ-ਮੂਠ ਕਿਹਾ ਕਿ ਜੇ ਉਸ ਨੇ ਵਿਆਹ ਨਾ ਹੋਣ ਦਿੱਤਾ ਤਾਂ ਮੈਂ ਦਾਊਦ ਨੂੰ ਮਾਰ ਦਿਆਂਗੀ, ਇਸ ‘ਤੇ ਪਹਿਲਾਂ ਤਾਂ ਉਸ ਦੀ ਪਤਨੀ ਨੇ ਨਾਂਹ ਕੀਤੀ ਫਿਰ ਮੰਨ ਗਈ। ਹੁਣ ਉਹ ਲੋਕ ਇੱਕੋ ਹੀ ਘਰ ਵਿੱਚ ਪਿਆਰ ਨਾਲ ਰਹਿੰਦੇ ਹਨ। ਇਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post PAK ‘ਚ ਅਨੋਖੀ ਪ੍ਰੇਮ ਕਹਾਣੀ, 8 ਸਾਲ ਪੁਰਾਣੇ ਇਸ਼ਕ ‘ਚ ਕੁੜੀ ਨੇ ਮੈਰਿਡ ਪ੍ਰੇਮੀ ਨੂੰ ਅਗਵਾ ਕਰ ਕੀਤਾ ਨਿਕਾਹ appeared first on Daily Post Punjabi.



source https://dailypost.in/latest-punjabi-news/girl-kidnapped-the-married/
Previous Post Next Post

Contact Form