BJP ਨੇਤਾ ਦੇ ਕਤਲ ਮਾਮਲੇ ‘ਚ NIA ਦੀ ਵੱਡੀ ਕਾਰਵਾਈ, PFI ਦੇ 20 ਮੈਂਬਰਾਂ ਖਿਲਾਫ ਚਾਰਜਸ਼ੀਟ ਦਾਇਰ

NIA ਨੇ 26 ਜੁਲਾਈ, 2022 ਨੂੰ ਕਰਨਾਟਕ ਦੇ ਕੰਨੜ ਜ਼ਿਲ੍ਹੇ ਦੇ ਬੇਲਾਰੇ ਪਿੰਡ ਵਿੱਚ ਭਾਜਪਾ ਦੇ ਯੁਵਾ ਮੋਰਚਾ ਨੇਤਾ ਪ੍ਰਵੀਨ ਨੇਤਰੂ ਦੇ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। NIA ਨੇ PFI ਦੇ 20 ਮੈਂਬਰਾਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਐਨਆਈਏ ਦਾ ਕਹਿਣਾ ਹੈ ਕਿ ਇਸ ਸੰਗਠਨ ਦਾ ਮਕਸਦ ਸਮਾਜ ਵਿੱਚ ਦਹਿਸ਼ਤ ਫੈਲਾਉਣਾ ਅਤੇ ਲੋਕਾਂ ਵਿੱਚ ਡਰ ਪੈਦਾ ਕਰਨਾ ਸੀ।

NIA Action PFI Members
NIA Action PFI Members

ਅੱਤਵਾਦ ਵਿਰੋਧੀ ਏਜੰਸੀ ਨੇ ਭਾਰਤੀ ਦੰਡਾਵਲੀ ਦੀ ਧਾਰਾ 120ਬੀ, 153ਏ, 302 ਅਤੇ 34 ਅਤੇ ਗੈਰਕਾਨੂੰਨੀ ਗਤੀਵਿਧੀਆਂ ਐਕਟ, 1967 ਦੀ ਧਾਰਾ 16, 18 ਅਤੇ 20 ਅਤੇ ਧਾਰਾ 25 (1) (ਏ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਬੈਂਗਲੁਰੂ ਦੀ ਵਿਸ਼ੇਸ਼ ਅਦਾਲਤ ‘ਚ ਆਰਮਜ਼ ਐਕਟ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਏਜੰਸੀ ਨੇ ਕਿਹਾ ਕਿ PFI ਦੇ 20 ਚਾਰਜਸ਼ੀਟ ਮੈਂਬਰਾਂ ਵਿੱਚੋਂ ਛੇ ਭਗੌੜੇ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਲਈ ਇਨਾਮ ਘੋਸ਼ਿਤ ਕੀਤੇ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

NIA ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪੀਐਫਆਈ ਨੇ ਸਮਾਜ ਵਿੱਚ ਦਹਿਸ਼ਤ, ਫਿਰਕੂ ਨਫ਼ਰਤ ਅਤੇ ਗੜਬੜ ਪੈਦਾ ਕਰਨ ਲਈ ‘ਸਰਵਿਸ ਟੀਮ’ ਜਾਂ ‘ਕਿਲਰ ਸਕੁਐਡ’ ਦਾ ਗਠਨ ਕੀਤਾ ਸੀ। ਜ਼ਿਕਰਯੋਗ ਹੈ ਕਿ 27 ਸਤੰਬਰ ਨੂੰ ਭਾਰਤ ਸਰਕਾਰ ਨੇ ਪਾਪੂਲਰ ਫਰੰਟ ਆਫ ਇੰਡੀਆ PFI ‘ਤੇ ਵੱਡੀ ਕਾਰਵਾਈ ਕਰਦੇ ਹੋਏ ਇਸ ‘ਤੇ 5 ਸਾਲ ਲਈ ਪਾਬੰਦੀ ਲਗਾ ਦਿੱਤੀ ਸੀ। PFI ‘ਤੇ ਪਾਬੰਦੀ ਦਾ ਮੁੱਖ ਆਧਾਰ ਇਹ ਵੀ ਹੈ ਕਿ ਉਨ੍ਹਾਂ ਦੇ ਕਾਡਰਾਂ ਨੂੰ ਲਗਾਤਾਰ ਹਥਿਆਰਬੰਦ ਸਿਖਲਾਈ ਦਿੱਤੀ ਜਾ ਰਹੀ ਸੀ, ਤਾਂ ਜੋ ਉਹ ਕਿਸੇ ਖਾਸ ਧਰਮ ਜਾਂ ਫਿਰਕੇ ਨੂੰ ਨਿਸ਼ਾਨਾ ਬਣਾ ਸਕਣ।

The post BJP ਨੇਤਾ ਦੇ ਕਤਲ ਮਾਮਲੇ ‘ਚ NIA ਦੀ ਵੱਡੀ ਕਾਰਵਾਈ, PFI ਦੇ 20 ਮੈਂਬਰਾਂ ਖਿਲਾਫ ਚਾਰਜਸ਼ੀਟ ਦਾਇਰ appeared first on Daily Post Punjabi.



Previous Post Next Post

Contact Form