ਵੰਦੇ ਭਾਰਤ ਟਰੇਨ ‘ਤੇ ਮੁੜ ਪਥਰਾਅ, ਖਿੜਕੀ ਦੇ ਟੁੱਟੇ ਸ਼ੀਸ਼ੇ , ਵਾਲ-ਵਾਲ ਬਚੇ ਯਾਤਰੀ

ਇਕ ਵਾਰ ਫਿਰ ਲੋਕਾਂ ਨੇ ਵੰਦੇ ਭਾਰਤ ਟਰੇਨ ਨੂੰ ਨਿਸ਼ਾਨਾ ਬਣਾਇਆ ਹੈ। ਇਸ ਵਾਰ ਬਿਹਾਰ ਦੇ ਕਟਿਹਾਰ ਵਿੱਚ ਇੱਕ ਟਰੇਨ ਉੱਤੇ ਪਥਰਾਅ ਦਾ ਮਾਮਲਾ ਸਾਹਮਣੇ ਆਇਆ ਹੈ। ਬਿਹਾਰ ਤੋਂ ਸ਼ੁਰੂ ਹੋਈ ਟਰੇਨ ਦੀ ਬੋਗੀ ਨੰਬਰ C-6 ‘ਚ ਸੱਜੇ ਪਾਸੇ ਦੀ ਖਿੜਕੀ ਦਾ ਸ਼ੀਸ਼ਾ ਪਥਰਾਅ ਕਾਰਨ ਟੁੱਟ ਗਿਆ ਹੈ। ਇਸ ਤੋਂ ਬਾਅਦ ਟਰੇਨ ਨੂੰ ਕਾਫੀ ਦੇਰ ਤੱਕ ਰੋਕਿਆ ਗਿਆ। ਸੂਚਨਾ ਮਿਲਣ ‘ਤੇ GRP ਅਤੇ RPF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਮਾਮਲੇ ਦੀ ਜਾਂਚ ਮਗਰੋਂ ਟਰੇਨ ਨੂੰ ਮੁੜ ਰਵਾਨਾ ਕੀਤਾ ਗਿਆ।

Stones pelted again on Vande Bharat train

ਜਾਣਕਾਰੀ ਅਨੁਸਾਰ ਨਿਊ ਜਲਪਾਈਗੁੜੀ ਤੋਂ ਹਾਵੜਾ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਟਰੇਨ ‘ਤੇ ਸਮਾਜ ਵਿਰੋਧੀ ਵੱਲੋਂ ਪਥਰਾਅ ਕੀਤਾ ਗਿਆ। ਪੱਥਰਬਾਜ਼ੀ ਦੀ ਘਟਨਾ ਵਿੱਚ ਇੱਕ ਕੋਚ ਦੀ ਖਿੜਕੀ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਕੋਚ ‘ਚ ਬੈਠੇ ਵਿਅਕਤੀ ਵਾਲ-ਵਾਲ ਬਚ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਬਲਰਾਮਪੁਰ ਥਾਣਾ ਖੇਤਰ ਦੀ ਪੁਲਿਸ ਜਾਂਚ ‘ਚ ਜੁੱਟ ਗਈ। ਇਸ ਤੋਂ ਪਹਿਲਾਂ ਵੀ ਬਿਹਾਰ ਦੇ ਕਿਸ਼ਨਗੰਜ ਅਤੇ ਪੱਛਮੀ ਬੰਗਾਲ ਦੇ ਕੁਝ ਇਲਾਕਿਆਂ ‘ਚ ਵੰਦੇ ਭਾਰਤ ਟਰੇਨ ‘ਤੇ ਪਥਰਾਅ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ਸੀਟ ਬੈਲਟ ਨਾ ਪਾਉਣ ‘ਤੇ ਬ੍ਰਿਟੇਨ ਦੇ PM ਸੁਨਕ ‘ਤੇ ਲੱਗਿਆ 10,000 ਦਾ ਜ਼ੁਰਮਾਨਾ

ਇਸ ਘਟਨਾ ਦੇ ਸਬੰਧ ‘ਚ ਸ਼ੁੱਕਰਵਾਰ ਸ਼ਾਮ 4.51 ਵਜੇ ਰੇਲ ਗੱਡੀ ਨੰਬਰ 22302 ਡਾਊਨ ਵੰਦੇ ਭਾਰਤ ਐਕਸਪ੍ਰੈੱਸ ਦੀ ਐਸਕਾਰਟ ਪਾਰਟੀ ਨੂੰ ਯਾਤਰੀਆਂ ਵੱਲੋਂ ਪਥਰਾਅ ਕਰਨ ਦੀ ਸੂਚਨਾ ਦਿੱਤੀ ਗਈ। ਕੋਚ ਨੰਬਰ C-6 ਵਿੱਚ 70 ਯਾਤਰੀ ਸਵਾਰ ਸਨ। ਉਸ ਕੋਚ ਦੇ ਯਾਤਰੀਆਂ ਨੇ ਦੱਸਿਆ ਕਿ ਦਲਖੋਲਾ ਸਟੇਸ਼ਨ ਪਾਰ ਕਰਨ ਤੋਂ ਬਾਅਦ ਅਤੇ ਤੇਲਟਾ ਸਟੇਸ਼ਨ ‘ਤੇ ਪਹੁੰਚਣ ਤੋਂ ਪਹਿਲਾਂ ਉਸ ਡੱਬੇ ‘ਤੇ ਪਥਰਾਅ ਕੀਤਾ ਗਿਆ। ਇਸ ਸਬੰਧੀ ਸੂਚਨਾ ਮਿਲਣ ‘ਤੇ ਰੇਲਵੇ ਅਤੇ ਸਥਾਨਕ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਦੱਸ ਦੇਈਏ ਕਿ ਹਾਲ ਹੀ ਵਿੱਚ ਬਿਹਾਰ ਤੋਂ ਵੰਦੇ ਭਾਰਤ ਟਰੇਨ ਸ਼ੁਰੂ ਹੋਈ ਹੈ। ਇਸ ਰੇਲਗੱਡੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਤੌਰ ‘ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਸ ਤੋਂ ਪਹਿਲਾਂ ਵੀ ਕਈ ਵਾਰ ਵੰਦੇ ਭਾਰਤ ਟਰੇਨ ‘ਤੇ ਪਥਰਾਅ ਕੀਤਾ ਗਿਆ ਹੈ।

The post ਵੰਦੇ ਭਾਰਤ ਟਰੇਨ ‘ਤੇ ਮੁੜ ਪਥਰਾਅ, ਖਿੜਕੀ ਦੇ ਟੁੱਟੇ ਸ਼ੀਸ਼ੇ , ਵਾਲ-ਵਾਲ ਬਚੇ ਯਾਤਰੀ appeared first on Daily Post Punjabi.



Previous Post Next Post

Contact Form