ਗੈਂਗਸਟਰ ਲਖਬੀਰ ਦੇ 2 ਗੁਰਗੇ ਦਿੱਲੀ ਪੁਲਿਸ ਨੇ ਕੀਤੇ ਗ੍ਰਿਫਤਾਰ, ਮੁਕਾਬਲੇ ਦੌਰਾਨ ਕਾਂਸਟੇਬਲ ਨੂੰ ਵੀ ਲੱਗੀ ਗੋਲੀ

ਗੈਂਗਸਟਰ ਲਖਬੀਰ ਲੰਡਾ ਦੇ ਦੋ ਸਾਥੀਆਂ ਨੂੰ ਦਿੱਲੀ ਪੁਲਿਸ ਨੇ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਦਿੱਲੀ ਪੁਲਿਸ ਨੇ ਇਹ ਕਾਰਵਾਈ ਅੰਮ੍ਰਿਤਸਰ ਵਿਚ ਆ ਕੇ ਕੀਤੀ। ਸੂਬੇ ਦੀ ਪੁਲਿਸ ਵੱਲੋਂ ਪੰਜਾਬ ਵਿਚ ਗੈਂਗਸਟਰ ਤੇ ਅੱਤਵਾਦੀਆਂ ‘ਤੇ ਕੀਤੀ ਗਈ ਕਾਰਵਾਈ ਦੇ ਬਾਅਦ ਲੋਕਲ ਪੁਲਿਸ ਨੇ ਚੁੱਪੀ ਸਾਧੀ ਹੋਈ ਹੈ।

ਫੜੇ ਗਏ ਗੁਰਗਿਆਂ ਦੀ ਪਛਾਣ ਪੰਜਾਬ ਦੇ ਗੁਰਦਾਸਪੁਰ ਵਾਸੀ ਰਾਜਨ ਭੱਟੀ ਤੇ ਫਿਰੋਜ਼ਪੁਰ ਵਾਸੀ ਕੰਵਲਜੀਤ ਸਿੰਘ ਉਰਫ ਚੀਨਾ ਵਜੋਂ ਹੋਈ ਹੈ ਜਦੋਂ ਕਿ ਚਿੰਨਾ ਦਾ ਇਕ ਸਾਥੀ ਬਿਆਸ ਦੇ ਸਠਿਆਲਾ ਵਿਚ ਪੱਤੀ ਮਸੂਰ ਦੇ ਵਾਸੀ ਪਰਮਿੰਦਰ ਸਿੰਘ ਪੱਪੂ ਭੱਜਣ ਵਿਚ ਸਫਲ ਰਿਹਾ। ਸਪੈਸ਼ਲ ਸੈੱਲ ਦਿੱਲੀ ਪੁਲਿਸ ਦੇ ਡੀਸੀਪੀ ਮਨੀਸ਼ਾ ਚੰਦਰਾ ਨੇ ਕਿਹਾ ਕਿ ਰਾਜਨ ਭੱਟੀ ਪੰਜਾਬ ਦੇ ਲੋੜੀਂਦੇ ਗੈਂਗਸਟਰਾਂ ਵਿਚੋਂ ਇਕ ਹੈ।

ਦਿੱਲੀ ਪੁਲਿਸ ਨੂੰ ਰਾਜਨ ਭੱਟੀ ਨੂੰ ਬਾਰੇ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਬਾਅਦ ਉੁਸ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ। ਭੱਟੀ ਨੇ ਦਿੱਲੀ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਗੈਂਗਸਟਰ ਬਿਆਨ ਅਧੀਨ ਆਉਂਦੇ ਰਈਆ ਕੋਲ ਕਿਸੇ ਹੋਟਲ ਵਿਚ ਲੁਕੇ ਹੋਏ ਹਨ। ਦਿੱਲੀ ਪੁਲਿਸ ਦੀ ਟੀਮ ਬਿਆਸ ਦੇ ਰਈਆ ਪਹੁੰਚੀ। ਦੋਸ਼ੀ ਦੀਦਾਰ ਢਾਬੇ ਕੋਲ ਘੇਰ ਲਿਆ ਗਿਆ। ਦੋਸ਼ੀਆਂ ਨੇ ਪੁਲਿਸ ਨੂੰ ਦੇਖ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਵਿਚ ਦਿੱਲੀ ਪੁਲਿਸ ਦਾ ਇਕ ਕਾਂਸਟੇਬਲ ਯੋਗੇਸ਼ ਜ਼ਖਮੀ ਹੋ ਗਿਆ।

ਦਿੱਲੀ ਪੁਲਿਸ ਦੀ ਕਾਰਵਾਈ ਦੇ ਬਾਅਦ ਚੀਨਾ ਗ੍ਰਿਫਤ ਵਿਚ ਆ ਗਿਆ ਪਰ ਉਸ ਦਾ ਇਕ ਸਾਥੀ ਭੱਜਣ ਵਿਚ ਸਫਲ ਹੋ ਗਿਆ। ਪੰਜਾਬ ਪੁਲਿਸ ਭਾਵੇਂ ਦਿੱਲੀ ਪੁਲਿਸ ਦੀ ਇਸ ਕਾਰਵਾਈ ਦੇ ਬਾਅਦ ਚੁੱਪ ਹੈ ਪਰ ਦਿੱਲੀ ਪੁਲਿਸ ਦੇ ਕਾਂਸਟੇਬਲ ਦੇ ਜ਼ਖਮੀ ਹੋਣ ਦੇ ਬਾਅਦ ਬਿਆਸ ਥਾਣੇ ਵਿਚ ਫੜੇ ਗਏ ਚੀਨਾ ਤੇ ਭਗੌੜੇ ਪੱਪੂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਖੇਡ ਮੰਤਰੀ ਦੇ ਭਰੋਸੇ ਤੋਂ ਬਾਅਦ ਪਹਿਲਵਾਨਾਂ ਦਾ ਧਰਨਾ ਖਤਮ, WFI ਚੀਫ ਖਿਲਾਫ ਕਮੇਟੀ 4 ਹਫਤੇ ‘ਚ ਦੇਵੇਗੀ ਰਿਪੋਰਟ

ਗੈਂਗਸਟਰ ਭੱਟੀ ਖਿਲਾਫ 15 ਤੋਂ ਵਧ ਮਾਮਲੇ ਦਰਜ ਹਨ। ਲਖਬੀਰ ਤੇ ਹਰਵਿੰਦਰ ਰਿੰਦਾ ਦੇ ਇਸ਼ਾਰਿਆਂ ‘ਤੇ ਫੜੇ ਗਏ ਗੈਂਗਸਟਰ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵਿਚ ਸਨ। ਭੱਟੀ ਪੰਜਾਬ ਵਿਚ ਡ੍ਰੋਨ ਰਾਹੀਂ ਡਰੱਗਸ ਤੇ ਹਥਿਆਰ ਪ੍ਰਾਪਤ ਕਰਨ ਤੇ ਭੇਜਣ ਲਈ ਚੀਨਾ ਦਾ ਇਸਤੇਮਾਲ ਕਰਦਾ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਗੈਂਗਸਟਰ ਲਖਬੀਰ ਦੇ 2 ਗੁਰਗੇ ਦਿੱਲੀ ਪੁਲਿਸ ਨੇ ਕੀਤੇ ਗ੍ਰਿਫਤਾਰ, ਮੁਕਾਬਲੇ ਦੌਰਾਨ ਕਾਂਸਟੇਬਲ ਨੂੰ ਵੀ ਲੱਗੀ ਗੋਲੀ appeared first on Daily Post Punjabi.



Previous Post Next Post

Contact Form