ਫਿਲਮੀ ਅੰਦਾਜ਼ ‘ਚ CBI ਅਫਸਰ ਬਣ ਕੇ ਵਪਾਰੀ ਦੇ ਘਰ ਛਾਪਾ, 30 ਲੱਖ ਨਕਦੀ ਤੇ ਗਹਿਣੇ ਲੁੱਟ ਹੋਏ ਫਰਾਰ

ਕੋਲਕਾਤਾ ਵਿਚ ਫਿਲਮ ਸਪੈਸ਼ਲ-26 ਦੀ ਤਰਜ ‘ਤੇ ਕੁਝ ਲੋਕਾਂ ਨੇ ਨਕਲੀ ਸੀਬੀਆਈ ਅਫਸਰ ਬਣ ਕੇ ਇਕ ਬਿਜ਼ਨੈੱਸ ਦੇ ਘਰ ਤੋਂ 30 ਲੱਖ ਰੁਪਏ ਕੈਸ਼ ਤੇ ਗਹਿਣੇ ਲੁੱਟ ਲਏ। ਘਟਨਾ ਭਵਾਨੀਪੁਰ ਇਲਾਕੇ ਦੀ ਹੈ। ਬਿਜ਼ਨੈੱਸਮੈਨ ਸੁਰੇਸ਼ ਵਾਧਵਾ (60 ਸਾਲ) ਨੇ ਇਸ ਦੀ ਸ਼ਿਕਾਇਤ ਪੁਲਿਸ ਵਿਚ ਦਰਜ ਕਰਾਈ, ਉਦੋਂ ਮਾਮਲੇ ਦਾ ਖੁਲਾਸਾ ਹੋਇਆ।

ਵਾਧਵਾ ਨੇ ਦੱਸਿਆ ਕਿ ਸੋਮਵਾਰ ਸਵੇਰੇ 8 ਵਜੇ 7-8 ਲੋਕ ਸੀਬੀਆਈ ਅਫਸਰ ਬਣ ਕੇ ਉਨ੍ਹਾਂ ਦੇ ਘਰ ਪਹੁੰਚੀ ਤੇ ਕਿਹਾ ਕਿ ਰੇਡ ਕਰਨ ਆਏ ਹਾਂ। ਇਹ ਲੋਕ ਪੁਲਿਸ ਸਟਿੱਕਰ ਲੱਗੀਆਂ ਤਿੰਨ ਗੱਡੀਆਂ ਵਿਚ ਆਏ ਸਨ। ਜਦੋਂ ਸੁਰੇਸ਼ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਇਹ ਲੋਕ ਖੁਦ ਨੂੰ ਸੀਬੀਆਈ ਅਫਸਰ ਦੱਸ ਕੇ ਘਰ ਵਿਚ ਵੜ ਗਏ। ਵਾਧਵਾ ਨੇ ਉਨ੍ਹਾਂ ਨੂੰ ਆਈਡੀ ਕਾਰਡ ਦਿਖਾਉਣ ਨੂੰ ਕਿਹਾ ਪਰ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਦਾ ਜਵਾਬ ਨਹੀਂ ਦਿੱਤਾ।

ਨਕਲੀ ਸੀਬੀਆਈ ਅਫਸਰ 30 ਲੱਖ ਰੁਪਏ ਕੈਸ਼ ਤੇ ਲੱਖਾਂ ਦੇ ਗਹਿਣੇ ਲੈ ਕੇ ਚਲੇ ਗਏ। ਇਨ੍ਹਾਂ ਲੋਕਾਂ ਨੇ ਜ਼ਬਤ ਕੀਤੇ ਸਾਮਾਨ ਦੀ ਲਿਸਟ ਵੀ ਬਣਾਈ ਪਰ ਨਕਲੀ CBI ਅਫਸਰ ਨੇ ਕਿਹਾ ਗਿਆ ਕਿ ਇਹ ਸੂਚੀ ਉਨ੍ਹਾਂ ਨੂੰ ਬਾਅਦ ਵਿਚ ਭੇਜੀ ਜਾਵੇਗੀ।

ਇਹ ਵੀ ਪੜ੍ਹੋ : ‘ਜੇਲ੍ਹਾਂ ‘ਚ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ‘ਚ ਕੁਤਾਹੀ ਲਈ ਅਧਿਕਾਰੀ ਤੇ ਸਟਾਫ ਨਿੱਜੀ ਤੌਰ ‘ਤੇ ਜ਼ਿੰਮੇਵਾਰ’ : CM ਮਾਨ

ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਨਕਲੀ CBI ਅਫਸਰ ਬਣ ਕੇ ਆਏ ਸਾਰੇ ਲੋਕ ਉੱਚੇ ਕੱਦ-ਕਾਠੀ ਵਾਲੇ ਸਨ ਰੇਡ ਦੌਰਾਨ ਉਨ੍ਹਾਂ ਨੇ ਲਾਠੀ ਲੈ ਕੇ ਆਏ ਹੋਏ ਸਨ। ਪੁਲਿਸ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿਚ ਘਰ ਵਿਚ ਰਹਿਣ ਵਾਲੇ ਲੋਕਾਂ ਜਾਂ ਵਾਧਵਾ ਦੇ ਕਰੀਬੀ ਲੋਕਾਂ ਦਾ ਹੱਥ ਹੋ ਸਕਦਾ ਹੈ।

ਪੁਲਿਸ ਨੇ ਦੱਸਿਆ ਕਿ ਅਸੀਂ ਵਾਧਵਾ ਰੈਜੀਡੈਂਸ ਦੇ ਨੌਕਰਾਂ ਤੇ ਮੁਲਾਜ਼ਮਾਂ ਨਾਲ ਗੱਲ ਕਰ ਰਹੇ ਹਾਂ। ਦੋਸ਼ੀਆਂ ਨੂੰ ਪਤਾ ਸੀ ਕਿ ਵਾਧਵਾ ਦੇ ਘਰ ਵਿਚ ਕੈਸ਼ ਤੇ ਜਵੈਲਰੀ ਕਿਥੇ ਪਈ ਹੈ। ਇਹ ਜਾਣਕਾਰੀ ਉਨ੍ਹਾਂ ਨੂੰ ਕਿਸੇ ਅੰਦਰ ਦੇ ਵਿਅਕਤੀ ਤੋਂ ਹੀ ਮਿਲੀ ਹੋਵੇਗੀ। ਇਲਾਕੇ ਦੇ ਸੀਸੀਟੀਵੀ ਫੁਟੇਜ ਵੀ ਕੱਢੇ ਜਾ ਰਹੇ ਹਨ ਜਿਸ ਨਾਲ ਉਨ੍ਹਾਂ 3 ਗੱਡੀਆਂ ਦੀ ਪਛਾਣ ਹੋ ਸਕੇ ਜਿਸ ਵਿਚ ਬੈਠ ਕੇ ਦੋਸ਼ੀ ਆਏ ਸਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਫਿਲਮੀ ਅੰਦਾਜ਼ ‘ਚ CBI ਅਫਸਰ ਬਣ ਕੇ ਵਪਾਰੀ ਦੇ ਘਰ ਛਾਪਾ, 30 ਲੱਖ ਨਕਦੀ ਤੇ ਗਹਿਣੇ ਲੁੱਟ ਹੋਏ ਫਰਾਰ appeared first on Daily Post Punjabi.



Previous Post Next Post

Contact Form