ਸੋਨੀਪਤ ‘ਚ 2 ਟਰੱਕਾਂ ਵਿਚਕਾਰ ਟੱਕਰ ‘ਤੋਂ ਬਾਅਦ ਲੱਗੀ ਅੱਗ, ਮੌਕੇ ‘ਤੇ ਇਕ ਡਰਾਈਵਰ ਦੀ ਮੌਤ

ਹਰਿਆਣਾ ਦੇ ਸੋਨੀਪਤ ‘ਚ ਇਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਜੀਟੀ ਰੋਡ ‘ਤੇ ਸਥਿਤ ਬਿਆਸਵਾ ਮਿੱਲ ਨੇੜੇ ਦੋ ਟਰੱਕਾਂ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਇੱਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ‘ਚ ਟਰੱਕ ਡਰਾਈਵਰ ਦੀ ਅੱਗ ਦੀ ਲਪੇਟ ‘ਚ ਆਉਣ ਨਾਲ ਦਰਦਨਾਕ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ।

ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਫੋਬਾ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਟਰਾਂਸਪੋਰਟਰ ਹੈ। ਉਹ ਆਪਣੇ ਟਰੱਕ ਵਿੱਚ ਆਲੂ ਲੈ ਕੇ ਕਸ਼ਮੀਰ ‘ਤੋਂ ਆ ਰਿਹਾ ਸੀ। ਉਸ ਦਾ ਚਚੇਰਾ ਭਰਾ ਜਤਿੰਦਰ (32) ਉਸ ਦੇ ਨਾਲ ਗੱਡੀ ’ਤੇ ਕਲੀਨਰ ਵਜੋਂ ਗਿਆ ਸੀ। ਉਸ ਦੀ ਆਪਣੀ ਟਰਾਂਸਪੋਰਟ ਗੱਡੀ ਉਸ ਦੇ ਅੱਗੇ ਸੇਬ ਲੈ ਕੇ ਜਾ ਰਹੀ ਸੀ। ਤਾਜਪ੍ਰੀਤ ਇਸ ਨੂੰ ਚਲਾ ਰਿਹਾ ਸੀ। ਜਦੋਂ ਉਹ ਸ਼ਾਮ 5.30 ਵਜੇ ਦੇ ਕਰੀਬ ਸੋਨੀਪਤ ਦੇ 20ਵੀਂ ਮੀਲ ‘ਤੇ ਸਥਿਤ ਸਪੋਰਟਸ ਸਕੂਲ ਨੇੜੇ ਪਹੁੰਚਿਆ ਤਾਂ ਅੱਗੇ ਜਾ ਰਹੇ ਤਾਜਪ੍ਰੀਤ ਨੇ ਅਚਾਨਕ ਬ੍ਰੇਕ ਲਗਾ ਦਿੱਤੀ।

ਇਹ ਵੀ ਪੜ੍ਹੋ:ਵੱਡੀ ਖ਼ਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਦਿਹਾਂਤ

ਇਸ ਕਾਰਨ ਉਸ ਦੀ ਟਰੱਕ ਦੀ ਦੂਜੇ ਟਰੱਕ ਨਾਲ ਟੱਕਰ ਹੋ ਗਈ। ਜਿਸ ਕਾਰਨ ਉਸ ਦਾ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਅੱਗ ਲੱਗ ਗਈ। ਟਰੱਕ ਦੀ ਕਲੀਨਰ ਸਾਈਡ ਖਰਾਬ ਹੋਣ ਕਾਰਨ ਜਤਿੰਦਰ ਸਿੰਘ ਅੰਦਰ ਫਸ ਗਿਆ ਅਤੇ ਅੱਗ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਹਰਮਨਪ੍ਰੀਤ ਨੇ ਦੱਸਿਆ ਕਿ ਉਸ ਨੇ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਜਿਸ ‘ਤੇ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਪੁਲਿਸ ਨੇ ਮ੍ਰਿਤਕ ਜਤਿੰਦਰ ਸਿੰਘ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਸੋਨੀਪਤ ‘ਚ 2 ਟਰੱਕਾਂ ਵਿਚਕਾਰ ਟੱਕਰ ‘ਤੋਂ ਬਾਅਦ ਲੱਗੀ ਅੱਗ, ਮੌਕੇ ‘ਤੇ ਇਕ ਡਰਾਈਵਰ ਦੀ ਮੌਤ appeared first on Daily Post Punjabi.



Previous Post Next Post

Contact Form