ਪੰਜਾਬ ਦੇ ਅੰਮ੍ਰਿਤਸਰ ‘ਚ ਦਿੱਲੀ ਹਾਈਕੋਰਟ ਦਾ ਜਸਟਿਸ ਬਣ ਕੇ ਘੁੰਮ ਰਹੇ ਇਕ ਫਰਜ਼ੀ ਜੱਜ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਫਰਜ਼ੀ ਜੱਜ ਅੰਮ੍ਰਿਤਸਰ ਦੇ ACP ਨਾਰਥ ਵਰਿੰਦਰ ਖੋਸਾ ਨੂੰ ਫੋਨ ਕਰਕੇ ਭੈੜੇ ਜਾਲ ‘ਚ ਫਸਾ ਗਿਆ। ACP ਵਰਿੰਦਰ ਨੂੰ ਗੱਲਬਾਤ ਕਰਨ ‘ਤੇ ਫਰਜ਼ੀ ਜੱਜ ‘ਤੇ ਸ਼ੱਕ ਹੋਇਆ, ਜਦੋਂ ਜਾਂਚ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆਇਆ।
ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਮਿਸ਼ੂ ਧੀਰ ਵਾਸੀ ਸ਼ਾਸਤਰੀ ਨਗਰ, ਮਜੀਠਾ ਰੋਡ ਵਜੋਂ ਹੋਈ ਹੈ। ਮੁਲਜ਼ਮ ਮੀਸ਼ੂ ਨੇ ਆਪਣੇ ਪਰਿਵਾਰ ਨੂੰ ਸੁਰੱਖਿਆ ਦੇਣ ਲਈ ACP ਵਰਿੰਦਰ ਖੋਸਾ ਨੂੰ ਫ਼ੋਨ ਕੀਤਾ ਸੀ। ਮੁਲਜ਼ਮ ਨੇ ਆਪਣੀ ਪਛਾਣ ਦਿੱਲੀ ਹਾਈ ਕੋਰਟ ਦੇ ਜਸਟਿਸ ਮੀਸ਼ੂ ਧੀਰ ਵਜੋਂ ਦੱਸੀ ਪਰ ਗੱਲਬਾਤ ਦੌਰਾਨ ਉਸ ਨੇ ਅਜਿਹੀਆਂ ਗੱਲਾਂ ਕਹੀਆਂ, ਜਿਸ ’ਤੇ ACP ਨਾਰਥ ਨੂੰ ਸ਼ੱਕ ਹੋ ਗਿਆ। ACP ਨੂੰ ਫੋਨ ਕਰਦੇ ਹੋਏ ਫਰਜ਼ੀ ਜੱਜ ਨੇ ਸਾਬਕਾ ਸੀਪੀ ਅਰੁਣ ਪਾਲ ਸਿੰਘ ਅਤੇ ਕਈ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਨਾਂ ਲਏ। ਇੰਨਾ ਹੀ ਨਹੀਂ ਸ਼ਹਿਰ ਦੇ ਉੱਚ ਅਧਿਕਾਰੀਆਂ ਦਾ ਨਾਂ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ‘ਤੇ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਆਪਣੇ ਆਪ ਨੂੰ ਜੱਜ ਦੱਸਣ ਵਾਲੇ ਮੀਸ਼ੂ ਨੇ ਵੀ ACP ਨਾਰਥ ਨੂੰ ਫੋਨ ‘ਤੇ ਆਪਣੀ ਸੁਰੱਖਿਆ ਬਾਰੇ ਦੱਸਿਆ। ਮੁਲਜ਼ਮ ਨੇ ਦੱਸਿਆ ਕਿ ਉਸ ਕੋਲ 8 ਸੁਰੱਖਿਆ ਮੁਲਾਜ਼ਮ ਹਨ, ਪਰ ਉਸ ਨੂੰ ਅੰਮ੍ਰਿਤਸਰ ਵਿੱਚ ਰਹਿਣ ਵਾਲੀ ਆਪਣੀ ਮਾਂ ਦੀ ਸੁਰੱਖਿਆ ਦੀ ਲੋੜ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕੋਈ PCR ਵੀ ਇਲਾਕੇ ਵਿੱਚ ਚੱਕਰ ਨਹੀਂ ਲਗਾ ਰਹੀ ਹੈ। ਜਦੋਂ ਪੁਲੀਸ ਨੇ ਮੁਲਜ਼ਮ ਦੇ ਘਰ ਛਾਪਾ ਮਾਰਿਆ ਤਾਂ ਉਸ ਕੋਲ ਕੋਈ ਡਿਗਰੀ ਜਾਂ ਜੱਜ ਦਾ ਪਛਾਣ ਪੱਤਰ ਨਹੀਂ ਸੀ। ਮੁਲਜ਼ਮ ਦੇ ਘਰ ਜੋ ਕਾਰ ਖੜ੍ਹੀ ਸੀ, ਉਸ ’ਤੇ ਨੀਲੀ ਬੱਤੀ ਲੱਗੀ ਹੋਈ ਸੀ। ਇਸ ਤੋਂ ਇਲਾਵਾ ਕਾਰ ਦੇ ਅੱਗੇ ਜੁਡੀਸ਼ੀਅਲ ਮੈਜਿਸਟਰੇਟ ਦੀ ਨੇਮ ਪਲੇਟ ਵੀ ਲੱਗੀ ਹੋਈ ਸੀ। ਮੁਲਜ਼ਮ ਮੀਸ਼ੂ ਖ਼ਿਲਾਫ਼ ਆਈਪੀਸੀ ਦੀ ਧਾਰਾ 420, 467, 468 ਤੇ 471 ਤਹਿਤ ਕੇਸ ਦਰਜ ਕਰ ਲਿਆ ਹੈ।
The post ਅੰਮ੍ਰਿਤਸਰ ਤੋਂ ਫੜਿਆ ਗਿਆ ਨਕਲੀ ਜੱਜ, ਜਾਣੋਂ ਕਿਵੇਂ ਪੰਜਾਬ ਪੁਲਿਸ ਦੇ ਚੜ੍ਹਿਆ ਹੱਥੇ appeared first on Daily Post Punjabi.
source https://dailypost.in/news/punjab/police-arrested-fake-judge/