ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਇੱਕ ਹੋਰ ਤਾਜ਼ਾ ਮਾਮਲਾ ਟੋਰਾਂਟੋ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ 26 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਰਮਨਪ੍ਰੀਤ ਸੋਹੀ ਵਜੋਂ ਹੋਈ ਹੈ। ਰਮਨਪ੍ਰੀਤ ਪੰਜਾਬ ਦੇ ਕੁੱਪ ਕਲਾਂ ਦੇ ਨਾਰੋਮਾਜਰਾ ਨਾਲ ਸਬੰਧਿਤ ਸੀ।
ਮਿਲੀ ਜਾਣਕਾਰੀ ਮੁਤਾਬਕ ਰਮਨਪ੍ਰੀਤ ਜਦੋਂ ਆਪਣਾ ਸੈਮੀ-ਟਰੱਕ ਬੈਕ ਲਗਾ ਰਿਹਾ ਸੀ ਤਾਂ ਟਰਾਲਾ ਖੋਲ੍ਹਣ ਉਹ ਕੰਧ ਤੇ ਟਰਾਲੇ ਵਿਚਾਲੇ ਫਸ ਗਿਆ, ਜਿਸ ਕਾਰਨ ਰਮਨਪ੍ਰੀਤ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੌਰਾਨ ਟਰੈਲਰ ਦੀ ਬ੍ਰੇਕ ਨਹੀਂ ਲੱਗੀ ਸੀ।
ਇਹ ਵੀ ਪੜ੍ਹੋ: ਅਫਗਾਨਿਸਤਾਨ ‘ਚ ਲੜਕੀਆਂ ਸਾਹਮਣੇ ਨਵੀਂ ਮੁਸੀਬਤ, ਸਕੂਲ ਜਾਏ ਬਿਨਾਂ ਪ੍ਰੀਖਿਆ ਦੇਣ ਦਾ ਦਿੱਤਾ ਫਰਮਾਨ
ਦੱਸ ਦੇਈਏ ਕਿ ਰਮਨਪ੍ਰੀਤ 8 ਸਾਲ ਪਹਿਲਾਂ ਕੈਨੇਡਾ ਆਇਆ ਸੀ ਤੇ ਇੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਅਗਲੇ ਸਾਲ ਜਨਵਰੀ ਮਹੀਨੇ ਵਿੱਚ ਰਮਨਪ੍ਰੀਤ ਦਾ ਵਿਆਹ ਸੀ, ਜਿਸਦੇ ਲਈ ਉਸਨੇ ਜਲਦੀ ਹੀ ਪੰਜਾਬ ਜਾਣਾ ਸੀ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਟੋਰਾਂਟੋ ‘ਚ ਪੰਜਾਬੀ ਨੌਜਵਾਨ ਦੀ ਟਰਾਲੇ ਦੀ ਬ੍ਰੇਕ ਨਾ ਲੱਗਣ ਕਾਰਨ ਹੋਈ ਦਰਦਨਾਕ ਮੌਤ, ਅਗਲੇ ਮਹੀਨੇ ਹੋਣਾ ਸੀ ਵਿਆਹ appeared first on Daily Post Punjabi.
source https://dailypost.in/news/punjab/canada-punjabi-youth-death-5/