ਅਰਜਨਟੀਨਾ ਤੋਂ ਹਾਰ ਮਗਰੋਂ ਫਰਾਂਸ ‘ਚ ਦੰਗੇ, ਕਈ ਸ਼ਹਿਰਾਂ ‘ਚ ਹਜ਼ਾਰਾਂ ਪ੍ਰਸ਼ੰਸ਼ਕਾਂ ਨੇ ਕੀਤੀ ਵਾਹਨਾਂ ਦੀ ਭੰਨ-ਤੋੜ

ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ‘ਚ ਅਰਜਨਟੀਨਾ ਤੋਂ ਮਿਲੀ ਹਾਰ ਤੋਂ ਬਾਅਦ ਫਰਾਂਸ ਦੇ ਪ੍ਰਸ਼ੰਸਕ ਨਿਰਾਸ਼ ਹੋ ਗਏ। ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹਜ਼ਾਰਾਂ ਪ੍ਰਸ਼ੰਸਕਾਂ ਨੇ ਦੰਗੇ ਸ਼ੁਰੂ ਕਰ ਦਿੱਤੇ। ਵਾਹਨਾਂ ਦੀ ਭੰਨ-ਤੋੜ ਕੀਤੀ ਗਈ। ਪੈਰਿਸ ਤੋਂ ਇਲਾਵਾ ਇਹ ਹਿੰਸਾ ਹੋਰ ਵੀ ਕਈ ਸ਼ਹਿਰਾਂ ਵਿੱਚ ਫੈਲ ਗਈ। ਇਸ ਕਾਰਨ ਪੈਰਿਸ ਵਿੱਚ ਹਜ਼ਾਰਾਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

france football fans turend violent

ਜਾਣਕਾਰੀ ਅਨੁਸਾਰ ਸਥਿਤੀ ਇੰਨੀ ਖ਼ਰਾਬ ਹੋ ਗਈ ਸੀ ਜਿਸ ‘ਤੇ ਕਾਬੂ ਪਾਉਣ ਲਈ ਪੁਲਿਸ ਨੂੰ ਅੱਥਰੂ ਗੈਸ ਛੱਡਣੀ ਪਈ। ਮੀਡੀਆ ਰਿਪੋਰਟ ‘ਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਿਓਨ, ਨਾਇਸ ਵਿੱਚ ਵੀ ਹਿੰਸਕ ਘਟਨਾਵਾਂ ਵਾਪਰੀਆਂ ਹਨ। ਇਸਦੇ ਨਾਲ ਹੀ ਪੈਰਿਸ ਦੇ ਮਸ਼ਹੂਰ ਚੈਂਪਸ ਐਲੀਸੀਸ ਵਿੱਚ ਵੀ ਪ੍ਰਸ਼ੰਸਕ ਇੱਕ ਦੂਜੇ ਨਾਲ ਭਿੜ ਗਏ ਸਨ।

ਇਹ ਵੀ ਪੜ੍ਹੋ : ਵੱਡੀ ਖਬਰ ! ਮਸ਼ਹੂਰ ਸੂਫੀ ਗਾਇਕ ਕੰਵਰ ਗਰੇਵਾਲ ਦੇ ਟਿਕਾਣਿਆਂ ‘ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ

ਦੱਸ ਦੇਈਏ ਕਿ ਫਰਾਂਸ ਦੀ ਜਿੱਤ ਨੂੰ ਦੇਖਣ ਲਈ ਫਰਾਂਸ ਦੇ ਸ਼ਹਿਰਾਂ ‘ਚ ਜਨਤਕ ਥਾਵਾਂ ‘ਤੇ ਲੱਖਾਂ ਪ੍ਰਸ਼ੰਸਕ ਇਕੱਠੇ ਹੋਏ ਸਨ। ਪਰ ਅਰਜਨਟੀਨਾ ਤੋਂ 4-2 ਦੀ ਹਾਰ ਤੋਂ ਬਾਅਦ ਉਹ ਪ੍ਰਸ਼ੰਸਕ ਬੇਕਾਬੂ ਹੋ ਗਏ। ਇਨ੍ਹਾਂ ਹੀ ਨਹੀ ਗੁੱਸੇ ‘ਚ ਆਏ ਪ੍ਰਸ਼ੰਸਕਾਂ ਦੀ ਪੁਲਿਸ ਨਾਲ ਝੜਪ ਵੀ ਹੋਈ। ਇਸ ਸਬੰਧੀ ਦੰਗਾ ਫੈਲਾਉਣ ਵਾਲੇ ਕਈ ਲੋਕਾਂ ਨੂੰ ਹਿਰਾਸਤ ‘ਚ ਵੀ ਲਿਆ ਗਿਆ ਹੈ। ਬੇਕਾਬੂ ਪ੍ਰਸ਼ੰਸ਼ਕਾਂ ਨੂੰ ਕਾਬੂ ਕਰਨ ਲਈ ਕਈ ਥਾਵਾਂ ‘ਤੇ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ ਗਈ। ਹਿੰਸਾ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸਥਿਤੀ ਦੇ ਬੇਕਾਬੂ ਹੋਣ ਦਾ ਪਹਿਲਾਂ ਹੀ ਖਦਸ਼ਾ ਸੀ। ਜਿਸ ਕਰਕੇ ਪੂਰੇ ਫਰਾਂਸ ਵਿਚ 14,000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਅਰਜਨਟੀਨਾ ਤੋਂ ਹਾਰ ਮਗਰੋਂ ਫਰਾਂਸ ‘ਚ ਦੰਗੇ, ਕਈ ਸ਼ਹਿਰਾਂ ‘ਚ ਹਜ਼ਾਰਾਂ ਪ੍ਰਸ਼ੰਸ਼ਕਾਂ ਨੇ ਕੀਤੀ ਵਾਹਨਾਂ ਦੀ ਭੰਨ-ਤੋੜ appeared first on Daily Post Punjabi.



source https://dailypost.in/trending-news/france-football-fans-turned-violent/
Previous Post Next Post

Contact Form