ਕਰਨਾਟਕ ਦੇ ਇਕ ਸਕੂਲ ਵਿਚ ਚੌਥੀ ਕਲਾਸ ਵਿਚ ਪੜ੍ਹਨ ਵਾਲੇ ਵਿਦਿਆਰਥੀ ਦੀ ਟੀਚਰ ਦੀ ਮਾਰਕੁਟਾਈ ਨਾਲ ਮੌਤ ਹੋ ਗਈ। ਪੁਲਿਸ ਮੁਤਾਬਕ ਘਟਨਾ ਗਡਕ ਜ਼ਿਲ੍ਹੇ ਦੇ ਹਗਲੀ ਪਿੰਡ ਦੇ ਸਕੂਲ ਦੀ ਹੈ। ਸਕੂਲ ਵਿਚ ਕਾਂਟ੍ਰੈਕਟ ਟੀਚਰ ਮੁਥੱਪਾ ਨੇ ਚੌਥੀ ਕਲਾਸ ਦੇ ਵਿਦਿਆਰਥੀ ਭਰਤ ਦੀ ਕੁਟਾਈ ਕੀਤੀ ਫਿਰ ਉਸ ਨੂੰ ਸਕੂਲ ਦੀ ਪਹਿਲੀ ਮੰਜ਼ਿਲ ਦੀ ਬਾਲਕਨੀ ਵਿਚੋਂ ਧੱਕਾ ਦੇ ਦਿੱਤਾ। ਗੰਭੀਰ ਹਾਲਤ ਵਿਚ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਗਡਕ ਜ਼ਿਲ੍ਹੇ ਦੇ ਸੀਨੀਅਰ ਐੱਸ ਪੀ ਸ਼ਿਵ ਪ੍ਰਕਾਸ਼ ਦੇਵਰਾਜੂ ਨੇ ਦੱਸਿਆ ਕਿ ਮਾਮਲਾ ਹਗਲੀ ਪਿੰਡ ਦੇ ਹਗਲੀ ਪਿੰਡ ਦੇ ਆਦਰਸ਼ ਪ੍ਰਾਇਮਰੀ ਸਕੂਲ ਨਾਲ ਸਬੰਧਤ ਹੈ। ਮੁਲਜ਼ਮ ਠੇਕਾ ਅਧਿਆਪਕ ਸੀ। ਉਸਦਾ ਨਾਮ ਮੁਥੱਪਾ ਹੈ। ਮ੍ਰਿਤਕ ਵਿਦਿਆਰਥੀ ਦਾ ਨਾਂ ਭਰਤ ਸੀ। ਉਹ 10 ਸਾਲ ਦਾ ਸੀ।
ਇਹ ਵੀ ਪੜ੍ਹੋ : ਅਰਜਨਟੀਨਾ ਤੋਂ ਹਾਰ ਮਗਰੋਂ ਫਰਾਂਸ ‘ਚ ਦੰਗੇ, ਕਈ ਸ਼ਹਿਰਾਂ ‘ਚ ਹਜ਼ਾਰਾਂ ਪ੍ਰਸ਼ੰਸ਼ਕਾਂ ਨੇ ਕੀਤੀ ਵਾਹਨਾਂ ਦੀ ਭੰਨ-ਤੋੜ
ਪੁਲਿਸ ਮੁਤਾਬਕ ਦੋਸ਼ੀ ਟੀਚਰ ਨੇ ਵਿਦਿਆਰਥੀ ਭਰਤ ਦੀ ਮਾਂ ਦੀ ਵੀ ਕੁਟਾਈ ਕੀਤੀ ਸੀ ਜੋ ਕਿ ਸਕੂਲ ਵਿਚ ਇਕ ਟੀਚਰ ਵੀ ਹੈ। ਫਿਲਹਾਲ ਉਨ੍ਹਾਂ ਦਾ ਸਥਾਨਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਿਸ ਮਾਰਕੁਟਾਈ ਦਾ ਕਾਰਨ ਪਤਾ ਲਗਾਉਣ ਵਿਚ ਲੱਗੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਕਰਨਾਟਕ : ਚੌਥੀ ਕਲਾਸ ਦੇ ਵਿਦਿਆਰਥੀ ਨੂੰ ਟੀਚਰ ਨੇ ਬੁਰੀ ਤਰ੍ਹਾਂ ਕੁੱਟਿਆ, ਪਹਿਲੀ ਮੰਜ਼ਿਲ ਤੋਂ ਧੱਕਾ ਦੇਣ ਨਾਲ ਮੌਤ appeared first on Daily Post Punjabi.