TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
Table of Contents
|
FIFA WC 2022: ਪੁਰਸਕਾਰ ਸਮਾਗਮ 'ਚ ਅਰਜਨਟੀਨਾ ਦੇ ਖਿਡਾਰੀਆਂ ਦਾ ਦਬਦਬਾ, ਮੇਸੀ ਦੋ ਗੋਲਡਨ ਬਾਲ ਜਿੱਤਣ ਵਾਲਾ ਪਹਿਲਾ ਫੁੱਟਬਾਲਰ Monday 19 December 2022 05:46 AM UTC+00 | Tags: argentina breaking-news cameroon-footbal-match cameroon-vs-serbia cameroon-vs-serbia-football-match fifa fifa-latest-news fifa-news fifa-world-cup fifa-world-cup-2022 fifa-world-cup-news france lionel-messi news sports-news ਚੰਡੀਗੜ੍ਹ 19 ਦਸੰਬਰ 2022: ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ‘ਚ ਅਰਜਨਟੀਨਾ (Argentina) ਨੇ ਫਰਾਂਸ ਨੂੰ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਹਰਾ ਕੇ ਟਰਾਫੀ ‘ਤੇ ਕਬਜ਼ਾ ਕਰ ਲਿਆ । ਮੈਚ ਵਿੱਚ ਕਈ ਰੋਮਾਂਚਕ ਪਲ ਰਹੇ। ਪਹਿਲੇ ਹਾਫ ‘ਚ 2-0 ਦੀ ਬੜ੍ਹਤ ਲੈਣ ਦੇ ਬਾਵਜੂਦ ਅਰਜਨਟੀਨਾ ਦੂਜੇ ਹਾਫ ‘ਚ ਕਾਇਲੀਅਨ ਐਮਬਾਪੇ ਦੇ ਜ਼ਰੀਏ ਪਿੱਛੇ ਰਹਿ ਗਿਆ। ਦੂਜੇ ਹਾਫ ਵਿੱਚ ਐਮਬਾਪੇ ਨੇ ਦੋ ਮਿੰਟ ਵਿੱਚ ਦੋ ਗੋਲ ਕਰਕੇ ਫਰਾਂਸ ਨੂੰ ਵਾਪਸੀ ਕਰਵਾ ਦਿੱਤੀ। ਪੂਰੇ ਸਮੇਂ ਤੱਕ ਸਕੋਰ 2-2 ਨਾਲ ਬਰਾਬਰ ਰਹਿਣ ਤੋਂ ਬਾਅਦ ਮੈਚ ਵਾਧੂ ਸਮੇਂ ਵਿੱਚ ਚਲਾ ਗਿਆ। ਮੇਸੀ ਦੇ ਇਕ ਹੋਰ ਗੋਲ ਦੇ ਬਾਅਦ ਐਮਬਾਪੇ ਨੇ ਫਰਾਂਸ ਨੂੰ ਫਿਰ ਤੋਂ ਵਾਪਸ ਲਿਆਂਦਾ ਅਤੇ ਸਕੋਰ 3-3 ਨਾਲ ਬਰਾਬਰ ਹੋ ਗਿਆ। ਫਿਰ ਪੈਨਲਟੀ ਸ਼ੂਟਆਊਟ ਵਿੱਚ ਅਰਜਨਟੀਨਾ ਨੇ ਮੈਚ ਜਿੱਤ ਲਿਆ । ਐਮਬਾਪੇ ਅੱਠ ਗੋਲਾਂ ਦੇ ਨਾਲ ਟੂਰਨਾਮੈਂਟ ਦੇ ਸਭ ਤੋਂ ਵੱਧ ਸਕੋਰਰ ਰਹੇ। ਪੈਨਲਟੀ ਸ਼ੂਟਆਊਟ ‘ਚ ਰੋਮਾਂਚਕ ਫਾਈਨਲ ਮੈਚ ਜਿੱਤ ਕੇ ਅਰਜਨਟੀਨਾ (Argentina) ਦੀ ਟੀਮ 36 ਸਾਲ ਬਾਅਦ ਚੈਂਪੀਅਨ ਬਣੀ।
ਫਾਈਨਲ ਤੋਂ ਬਾਅਦ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਕੁਝ ਖਿਡਾਰੀਆਂ ਨੂੰ ਇਨਾਮ ਦਿੱਤੇ ਗਏ। ਇਨ੍ਹਾਂ ਵਿੱਚ ਵਿਸ਼ਵ ਕੱਪ ਗੋਲਡਨ ਬੂਟ, ਵਿਸ਼ਵ ਕੱਪ ਗੋਲਡਨ ਗਲਵ, ਫੀਫਾ ਯੰਗ ਪਲੇਅਰ ਅਵਾਰਡ ਅਤੇ ਫੀਫਾ ਫੇਅਰ ਪਲੇ ਅਵਾਰਡ ਸ਼ਾਮਲ ਹਨ। ਇਸਦੇ ਨਾਲ ਹੀ ਮੇਸੀ ਦੋ ਗੋਲਡਨ ਬਾਲ ਜਿੱਤਣ ਵਾਲਾ ਪਹਿਲਾ ਫੁੱਟਬਾਲਰ ਬਣ ਗਿਆ ਹੈ | 1. ਗੋਲਡਨ ਬੂਟ : ਕਿਲੀਅਨ ਐਮਬਾਪੇ (ਫਰਾਂਸ) ਗੋਲਡਨ ਬੂਟ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਜੇਕਰ ਇੱਕ ਤੋਂ ਵੱਧ ਖਿਡਾਰੀਆਂ ਵਿਚਕਾਰ ਟਾਈ ਹੁੰਦੀ ਹੈ, ਤਾਂ ਟਾਈ ਨੂੰ ਤੋੜਨ ਲਈ ਵਰਤੇ ਜਾਣ ਵਾਲੇ ਮਾਪਦੰਡ ਇਸ ਕ੍ਰਮ ਵਿੱਚ ਹੁੰਦੇ ਹਨ |ਗੋਲਡਨ ਬੂਟ ਪਹਿਲੀ ਵਾਰ ਸਪੇਨ ਵਿੱਚ 1982 ਦੇ ਵਿਸ਼ਵ ਕੱਪ ਵਿੱਚ ਦਿੱਤਾ ਗਿਆ ਸੀ ਜਦੋਂ ਇਟਲੀ ਦੇ ਪਾਓਲੋ ਰਾਸੀ ਨੇ ਛੇ ਗੋਲਾਂ ਨਾਲ ਇਸ ਨੂੰ ਜਿੱਤਿਆ ਸੀ। ਉਸ ਸਮੇਂ ਇਸ ਨੂੰ ਗੋਲਡਨ ਸ਼ੂਅ ਕਿਹਾ ਜਾਂਦਾ ਸੀ। 2010 ਵਿੱਚ ਪੁਰਸਕਾਰ ਦਾ ਨਾਮ ਗੋਲਡਨ ਬੂਟ ਰੱਖਿਆ ਗਿਆ ਸੀ। The post FIFA WC 2022: ਪੁਰਸਕਾਰ ਸਮਾਗਮ ‘ਚ ਅਰਜਨਟੀਨਾ ਦੇ ਖਿਡਾਰੀਆਂ ਦਾ ਦਬਦਬਾ, ਮੇਸੀ ਦੋ ਗੋਲਡਨ ਬਾਲ ਜਿੱਤਣ ਵਾਲਾ ਪਹਿਲਾ ਫੁੱਟਬਾਲਰ appeared first on TheUnmute.com - Punjabi News. Tags:
|
ਮੋਹਾਲੀ 'ਚ ਖੋਲ੍ਹਿਆ ਜਾਵੇਗਾ ਰੇਤਾ-ਬਜਰੀ ਵਿਕਰੀ ਕੇਂਦਰ, ਹਰਜੋਤ ਬੈਂਸ ਅੱਜ ਕਰਨਗੇ ਉਦਘਾਟਨ Monday 19 December 2022 05:54 AM UTC+00 | Tags: cabinet-minister-harjot-singh-bains harjot-singh-bains latest-news mining-mafia mohali news punjab punjab-governemnt punjab-mining-department sand-gravel-prices the-unmute-breaking-news the-unmute-latest-news the-unmute-news the-unmute-punjabi-news ਚੰਡੀਗੜ੍ਹ 19 ਦਸੰਬਰ 2022: ਪੰਜਾਬ ਵਿੱਚ ਰੇਤਾ-ਬਜਰੀ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਜਿਸ ਕਾਰਨ ਵੱਡੇ ਪੱਧਰ ‘ਤੇ ਵਿਕਾਸ ਕਾਰਜ ਠੱਪ ਹੋ ਰਹੇ ਹਨ। ਇਸ ਨਾਲ ਜੁੜੇ ਕਾਰੋਬਾਰੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਇਸ ਦੌਰਾਨ ਪੰਜਾਬ ਸਰਕਾਰ ਨੇ ਮਾਈਨਿੰਗ ਮਾਫੀਆ ‘ਤੇ ਸ਼ਿਕੰਜਾ ਕੱਸਣ ਲਈ ਰੇਤਾ-ਬੱਜਰੀ ਵਿਕਰੀ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ (Mohali) ਵਿੱਚ ਅੱਜ ਪਹਿਲਾ ਵਿਕਰੀ ਕੇਂਦਰ ਖੋਲ੍ਹਿਆ ਜਾਵੇਗਾ। ਇਹ ਜਾਣਕਾਰੀ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਪੰਜਾਬ ‘ਚ ਰੇਤ ਮਾਈਨਿੰਗ ਮਾਫੀਆ ਦਾ ਅੰਤ, ਅਸੀਂ ਮੋਹਾਲੀ ‘ਚ ਰੇਤ-ਬਜਰੀ ਵਿਕਰੀ ਕੇਂਦਰ ਦਾ ਉਦਘਾਟਨ ਕਰ ਰਹੇ ਹਾਂ, ਜਿਸ ਨਾਲ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਅਜਿਹੇ ਵਿਕਰੀ ਕੇਂਦਰ ਖੋਲ੍ਹੇ ਜਾਣਗੇ।
The post ਮੋਹਾਲੀ ‘ਚ ਖੋਲ੍ਹਿਆ ਜਾਵੇਗਾ ਰੇਤਾ-ਬਜਰੀ ਵਿਕਰੀ ਕੇਂਦਰ, ਹਰਜੋਤ ਬੈਂਸ ਅੱਜ ਕਰਨਗੇ ਉਦਘਾਟਨ appeared first on TheUnmute.com - Punjabi News. Tags:
|
ਇਨਕਮ ਟੈਕਸ ਵਿਭਾਗ ਵਲੋਂ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਰੇਡ Monday 19 December 2022 06:12 AM UTC+00 | Tags: breaking-news income-tax-department-team latest-news news police punajbi-news punjab ranjit-bawa the-income-tax-department the-unmute-breaking-news ਚੰਡੀਗੜ੍ਹ 19 ਦਸੰਬਰ 2022: ਪੰਜਾਬੀ ਗਾਇਕ ਵੀ ਹੁਣ ਇਨਕਮ ਟੈਕਸ ਵਿਭਾਗ ਦੀ ਰਡਾਰ ‘ਤੇ ਹਨ | ਇਨਕਮ ਟੈਕਸ ਵਿਭਾਗ ਨੇ ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa) ਦੇ ਘਰ ਰੇਡ ਕੀਤੀ ਹੈ | ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਰਣਜੀਤ ਬਾਵਾ ਦੇ 4 ਟਿਕਾਣਿਆਂ ਉੱਤੇ ਰੇਡ ਕੀਤੀ ਹੈ | ਇਨਕਮ ਟੈਕਸ ਵਲੋਂ ਰਣਜੀਤ ਬਾਵਾ ਦੇ ਘਰ ਪਿੰਡ ਬਟਾਲਾ ਵਿਖੇ ਰੇਡ ਕੀਤੀ ਜਾ ਰਹੀ ਹੈ | ਇਨ੍ਹਾਂ ਵਿਚੋਂ ਇੱਕ ਉਹਨਾਂ ਦੇ ਪੀਏ ਡਿਪਟੀ ਵੋਹਰਾ ਦੇ ਘਰ ਵੀ ਰੇਡ ਕੀਤੀ ਗਈ ਹੈ | ਇਸ ਦੇ ਨਾਲ ਨਾਲ ਬਾਵਾ ਦੇ ਚੰਡੀਗੜ੍ਹ ਦਫਤਰ 'ਚ ਵੀ ਛਾਪੇਮਾਰੀ ਚੱਲ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਰਣਜੀਤ ਬਾਵਾ ਵਲੋਂ ਕਿਸਾਨੀ ਸੰਘਰਸ਼ 'ਚ ਦਿੱਤੇ ਲੱਖਾਂ ਰੁਪਏ ਦਾਨ ਨੂੰ ਲੈ ਕੇ ਕੀਤੀ ਜਾ ਰਹੀ ਹੈ | The post ਇਨਕਮ ਟੈਕਸ ਵਿਭਾਗ ਵਲੋਂ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਰੇਡ appeared first on TheUnmute.com - Punjabi News. Tags:
|
ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਘਰ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ Monday 19 December 2022 06:43 AM UTC+00 | Tags: income-tax-department it-raid kanwar-grewal latest-news news nia-team punjab-news punjab-police sidhu-moosewala-murder-case the-national-investigation-agency the-unmute-breaking-news the-unmute-update ਚੰਡੀਗੜ੍ਹ 19 ਦਸੰਬਰ 2022: ਇਨਕਮ ਟੈਕਸ ਵਿਭਾਗ ਦੀ ਟੀਮ ਪੰਜਾਬੀ ਗਾਇਕ ਕੰਵਰ ਗਰੇਵਾਲ (Kanwar Grewal) ਦੇ ਘਰ ਪਹੁੰਚੀ ਹੈ | ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਇਨਕਮ ਟੈਕਸ ਵਿਭਾਗ ਦੀ ਟੀਮ ਵਲੋਂ ਕੰਵਰ ਗਰੇਵਾਲ ਦੇ ਮੋਹਾਲੀ ਦੇ ਸੈਕਟਰ 104 ਦੇ ਅਪਾਰਟਮੈਂਟ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸਦੇ ਨਾਲ ਹੀ ਇਨਕਮ ਟੈਕਸ ਵਿਭਾਗ ਨੇ ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa) ਦੇ ਘਰ ਰੇਡ ਕੀਤੀ ਹੈ | ਜਿਕਰਯੋਗ ਹੈ ਕਿ ਗਰੇਵਾਲ ਪਿਛਲੇ ਸਾਲ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਅੰਦੋਲਨ ‘ਚ ਕਾਫੀ ਸਰਗਰਮ ਰਹੇ ਹਨ | ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਗਰੇਵਾਲ ਦੇ ਗਾਣੇ 'ਰਿਹਾਈ' 'ਤੇ ਪਾਬੰਦੀ ਲਾ ਦਿੱਤੀ ਸੀ ਜਿਸ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ। ਇਸਦੇ ਨਾਲ ਹੀ ਕੰਵਰ ਗਰੇਵਾਲ ਨੇ ਹਰਫ਼ ਚੀਮਾ ਨਾਲ ਮਿਲ ਕੇ ਇੱਕ ਗੀਤ ਤਿਆਰ ਕੀਤਾ ਸੀ ਜੋ “ਖਿਚ ਲੇ ਜੱਟਾ ਖਿਚ ਤਿਆਰੀ ਪੇਚਾ ਪੈ ਗਿਆ ਸੈਂਟਰ ਨਾਲ…”, ਜੋ ਦਿੱਲੀ ਦੇ ਵਿਰੋਧ ਦਾ ਗੀਤ ਬਣ ਗਿਆ ਸੀ। The post ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਘਰ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ appeared first on TheUnmute.com - Punjabi News. Tags:
|
ਗੁਰਦਾਸਪੁਰ 'ਚ ਕੌਮਾਂਤਰੀ ਸਰਹੱਦ 'ਤੇ ਫਿਰ ਦਿਸਿਆ ਪਾਕਿਸਤਾਨੀ ਡਰੋਨ, BSF ਨੇ ਕੀਤੀ ਫਾਇਰਿੰਗ Monday 19 December 2022 07:08 AM UTC+00 | Tags: breaking-news bsf gurdaspur india-pakistan-international-border news pakistani-drone punjabi-news the-unmute-breaking-news the-unmute-latest-news the-unmute-news the-unmute-punjabi-news ਚੰਡੀਗੜ੍ਹ 19 ਦਸੰਬਰ 2022: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਪਾਕਿਸਤਾਨੀ ਡਰੋਨ (Pakistani drone) ਦੀ ਗਤੀਵਿਧੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਦੂਜੇ ਪਾਸੇ ਸਰਹੱਦ ਰਾਹੀਂ ਹੋ ਰਹੀ ਹਥਿਆਰਾਂ ਤੇ ਨਸ਼ੇ ਦੀ ਤਸਕਰੀ ‘ਤੇ ਠੱਲ੍ਹ ਪਾਉਣ ਲਈ ਭਾਰਤੀ ਸੀਮਾ ਸੁਰੱਖਿਆ ਬਲ (BSF) ਵਲੋਂ ਲਗਾਤਾਰ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ | ਇਸਦੇ ਨਾਲ ਹੀ ਬੀਤੀ ਦੇਰ ਰਾਤ ਗਸ਼ਤ ਦੌਰਾਨ ਬੀਐੱਫ ਨੇ ਡਰੋਨ ‘ਤੇ 26 ਰਾਉਂਡ ਫਾਇਰਿੰਗ ਕੀਤੀ ਗਈ ਅਤੇ ਚਾਰ ਰੋਸ਼ਨੀ ਬੰਬ ਸੁੱਟੇ ਗਏ | ਇਸ ਤੋਂ ਬਾਅਦ ਰਾਤ 10:48 ਵਜੇ ਕੱਸੋਵਾਲ ਇਲਾਕੇ ਵਿੱਚ 51 ਬਾਰਡਰ ਪਿੱਲਰ ਨੇੜੇ ਡਰੋਨ ਦੇਖਿਆ ਗਿਆ। ਜਿਸ ‘ਤੇ 72 ਰਾਉਂਡ ਫਾਇਰ ਕੀਤੇ ਗਏ, ਜਿਸ ਕਾਰਨ ਡਰੋਨ ਵਾਪਸ ਚਲਾ ਗਿਆ। ਪਿਛਲੇ ਦੋ ਦਿਨਾਂ ‘ਚ ਤਿੰਨ ਵਾਰ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਡਰੋਨ ਦੀ ਗਤੀਵਿਧੀ ਦੇਖੀ ਗਈ ਹੈ।ਬੀਐਸਐਫ ਵਲੋਂ ਤਲਾਸ਼ੀ ਅਭਿਆਨ ਜਾਰੀ ਹੈ। The post ਗੁਰਦਾਸਪੁਰ 'ਚ ਕੌਮਾਂਤਰੀ ਸਰਹੱਦ 'ਤੇ ਫਿਰ ਦਿਸਿਆ ਪਾਕਿਸਤਾਨੀ ਡਰੋਨ, BSF ਨੇ ਕੀਤੀ ਫਾਇਰਿੰਗ appeared first on TheUnmute.com - Punjabi News. Tags:
|
ਪੰਜਾਬ 'ਚ ਝੁੱਲੀ ਪਾਸਪੋਰਟਾਂ ਦੀ ਹਨ੍ਹੇਰੀ, ਵਿਦੇਸ਼ ਜਾਣ ਦੇ ਮਾਮਲੇ 'ਚ ਚੌਥੇ ਸਥਾਨ 'ਤੇ ਪੰਜਾਬ Monday 19 December 2022 07:19 AM UTC+00 | Tags: aam-aadmi-party breaking-news cm-bhagwant-mann latest latest-news news passports punjab punjab-news the-unmute the-unmute-breaking-news the-unmute-punjab the-unmute-punjabi-news union-ministry-of-external-affairs ਚੰਡੀਗੜ੍ਹ 19 ਦਸੰਬਰ 2022: ਪੰਜਾਬ ਦੇ ਕਈ ਨੌਜਵਾਨ ਵਿਦੇਸ਼ ਜਾਣ ਦੇ ਚਾਹਵਾਨ ਹਨ, ਕੁਝ ਸਟੱਡੀ ਵੀਜ਼ੇ ‘ਤੇ ਅਤੇ ਕੁਝ ਵਰਕ ਪਰਮਿਟ ‘ਤੇ ਵਿਦੇਸ਼ ਜਾਂਦੇ ਹਨ। ਦੂਜੇ ਪਾਸੇ ਪੰਜਾਬ ਵਿੱਚ ਪਾਸਪੋਰਟ (Passports) ਬਣਵਾਉਣ ਵਾਲਿਆਂ ਦੀ ਹਨ੍ਹੇਰੀ ਆ ਗਈ ਹੈ | ਪੰਜਾਬ ਨੇ ਪਾਸਪੋਰਟ ਬਣਵਾਉਣ ਦੇ ਮਾਮਲੇ ਵਿੱਚ ਵੱਡੇ-ਵੱਡੇ ਸੂਬਿਆਂ ਨੂੰ ਪਿੱਛੇ ਛੱਡ ਦਿੱਤਾ ਹੈ | 3 ਕਰੋੜ ਦੀ ਆਬਾਦੀ ਵਾਲੇ ਪੰਜਾਬ ਸੂਬੇ ‘ਚ 77.17 ਲੱਖ ਲੋਕਾਂ ਨੇ ਵਿਦੇਸ਼ ਜਾਣ ਲਈ ਪਾਸਪੋਰਟ ਬਣਵਾਏ ਹਨ। ਇਸ ਅੰਕੜੇ ਨਾਲ ਪੰਜਾਬ ਦੇਸ਼ ਵਿੱਚ ਚੌਥੇ ਸਥਾਨ ‘ਤੇ ਹੈ। ਕੇਂਦਰੀ ਵਿਦੇਸ਼ ਮੰਤਰਾਲੇ ਦੁਆਰਾ ਮੁਹੱਈਆ ਕਰਵਾਈ ਗਈ ਤਾਜ਼ਾ ਜਾਣਕਾਰੀ ਅਨੁਸਾਰ ਕੇਰਲ 1.12 ਕਰੋੜ ਪਾਸਪੋਰਟਾਂ ਨਾਲ ਪਹਿਲੇ ਸਥਾਨ ‘ਤੇ ਹੈ, ਜਦੋਂ ਕਿ 12 ਕਰੋੜ ਤੋਂ ਵੱਧ ਦੀ ਆਬਾਦੀ ਵਾਲਾ ਰਾਜ ਮਹਾਰਾਸ਼ਟਰ 1.04 ਕਰੋੜ ਪਾਸਪੋਰਟਾਂ ਨਾਲ ਦੂਜੇ ਸਥਾਨ ‘ਤੇ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਲੋਕ ਵੀ ਵਿਦੇਸ਼ ਜਾਣ ਵਿਚ ਪਿੱਛੇ ਨਹੀਂ ਹਨ, ਇਹ ਸੂਬਾ 87.03 ਲੱਖ ਪਾਸਪੋਰਟਾਂ ਨਾਲ ਤੀਜੇ ਸਥਾਨ ‘ਤੇ ਹੈ। The post ਪੰਜਾਬ ‘ਚ ਝੁੱਲੀ ਪਾਸਪੋਰਟਾਂ ਦੀ ਹਨ੍ਹੇਰੀ, ਵਿਦੇਸ਼ ਜਾਣ ਦੇ ਮਾਮਲੇ ‘ਚ ਚੌਥੇ ਸਥਾਨ ‘ਤੇ ਪੰਜਾਬ appeared first on TheUnmute.com - Punjabi News. Tags:
|
ਮੌਸਮ ਵਿਭਾਗ ਵਲੋਂ ਪੰਜਾਬ 'ਚ ਅਗਲੇ ਪੰਜ ਦਿਨਾਂ ਦੌਰਾਨ ਸੰਘਣੀ ਧੁੰਦ ਦੀ ਚਿਤਾਵਨੀ Monday 19 December 2022 07:41 AM UTC+00 | Tags: breaking-news fog latest-news meteorological-department meteorological-department-punjab news punjab punjab-heavy-fog punjab-news the-unmute-breaking-news the-unmute-latest-news the-unmute-latest-update the-unmute-punjabi-news ਚੰਡੀਗੜ੍ਹ 19 ਦਸੰਬਰ 2022: ਪੰਜਾਬ ਵਿੱਚ ਅੱਜ ਸਵੇਰ ਤੋਂ ਹੀ ਸੰਘਣੀ ਧੁੰਦ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ। ਸੂਬੇ ‘ਚ ਠੰਡ ਨੇ ਦਸਤਕ ਦੇ ਦਿੱਤੀ ਹੈ। ਦਰਅਸਲ ਪਹਾੜਾਂ ‘ਤੇ ਬਰਫਬਾਰੀ ਹੋਣ ਤੋਂ ਬਾਅਦ ਪੰਜਾਬ ‘ਚ ਠੰਡ ਲਗਾਤਾਰ ਵਧ ਰਹੀ ਹੈ। ਅਜਿਹੇ ‘ਚ ਵਧਦੀ ਠੰਡ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧ ਸਕਦੀਆਂ ਹਨ। ਸੋਮਵਾਰ ਸਵੇਰੇ ਬਠਿੰਡਾ ਦਾ ਤਾਪਮਾਨ ਸ਼ਿਮਲਾ ਨਾਲੋਂ ਘੱਟ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਦੇ 13 ਸ਼ਹਿਰਾਂ ਅਤੇ ਕਸਬਿਆਂ ਦਾ ਤਾਪਮਾਨ ਸ਼ਿਮਲਾ ਦੇ ਘੱਟੋ-ਘੱਟ ਤਾਪਮਾਨ ਤੋਂ 6.5 ਡਿਗਰੀ ਹੇਠਾਂ ਆ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ। ਅੱਜ ਸਵੇਰੇ ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 2.6 ਡਿਗਰੀ ਦਰਜ ਕੀਤਾ ਗਿਆ। ਇਹ ਆਮ ਨਾਲੋਂ 2.3 ਡਿਗਰੀ ਘੱਟ ਹੈ। ਲੁਧਿਆਣਾ ਵਿੱਚ ਸਵੇਰ ਦਾ ਤਾਪਮਾਨ 4.2 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 2.3 ਡਿਗਰੀ ਘੱਟ ਹੈ। ਇਸੇ ਤਰ੍ਹਾਂ ਮੋਗਾ ਵਿੱਚ ਵੀ ਘੱਟੋ-ਘੱਟ ਤਾਪਮਾਨ 4.6 ਡਿਗਰੀ ਦਰਜ ਕੀਤਾ ਗਿਆ ਹੈ। ਪਹਾੜਾਂ ‘ਤੇ ਬਰਫਬਾਰੀ ਕਾਰਨ ਮੌਸਮ ਵਿਭਾਗ ਨੇ ਪੂਰੇ ਉੱਤਰ ਭਾਰਤ ‘ਚ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਲੁਧਿਆਣਾ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਅਤੇ ਪਟਿਆਲਾ ‘ਚ ਅਗਲੇ 5 ਦਿਨਾਂ ਤੱਕ ਸੀਤ ਲਹਿਰ ਦੇ ਨਾਲ-ਨਾਲ ਧੁੰਦ ਦੀ ਚਿਤਾਵਨੀ ਦਿੱਤੀ ਗਈ ਹੈ। ਜਦੋਂ ਕਿ ਸੰਗਰੂਰ ਅਤੇ ਐਸ.ਏ.ਐਸ.ਨਗਰ ਨੂੰ ਹਰੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਪੰਜਾਬ ਪੁਲਿਸ ਨੇ ਮੌਸਮ ਵਿਭਾਗ ਦੀ ਚਿਤਾਵਨੀ ਤੋਂ ਬਾਅਦ ਹਾਈਵੇਅ ‘ਤੇ ਵਾਹਨ ਚਾਲਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਪੁਲਿਸ ਵਿਭਾਗ ਨੇ ਚਿਤਾਵਨੀ ਜਾਰੀ ਕਰਦੇ ਹੋਏ ਸਪੀਡ ਨੂੰ ਕੰਟਰੋਲ ਕਰਨ, ਅਗਲੇ ਵਾਹਨ ਤੋਂ ਸਹੀ ਦੂਰੀ ਰੱਖਣ ਅਤੇ ਘੱਟ ਬੀਮ ‘ਤੇ ਲਾਈਟਾਂ ਲਗਾ ਕੇ ਗੱਡੀ ਚਲਾਉਣ ਲਈ ਕਿਹਾ ਹੈ। The post ਮੌਸਮ ਵਿਭਾਗ ਵਲੋਂ ਪੰਜਾਬ ‘ਚ ਅਗਲੇ ਪੰਜ ਦਿਨਾਂ ਦੌਰਾਨ ਸੰਘਣੀ ਧੁੰਦ ਦੀ ਚਿਤਾਵਨੀ appeared first on TheUnmute.com - Punjabi News. Tags:
|
ਫਿਰੌਤੀ ਮੰਗਣ ਦਾ ਮਾਮਲਾ: ਮੋਹਾਲੀ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ Monday 19 December 2022 07:50 AM UTC+00 | Tags: breaking-news gangster-lawrence-bishnoi mohali-court mohali-police mohali-police-news mohali-police-station news sri-muktsar-sahib sri-muktsar-sahib-court ਚੰਡੀਗੜ੍ਹ 19 ਦਸੰਬਰ 2022: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਰਿਮਾਂਡ ਖ਼ਤਮ ਹੋਣ ਉਪਰੰਤ ਅੱਜ ਮੁੜ ਮੋਹਾਲੀ ਅਦਾਲਤ (Mohali court) ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਹਨ। ਲਾਰੈਂਸ ਬਿਸ਼ਨੋਈ ਨੂੰ ਮੋਹਾਲੀ ਦੇ ਇੱਕ ਹੋਟਲ ਮਾਲਕ ਤੋਂ ਫਿਰੌਤੀ ਮੰਗਣ ਅਤੇ ਉਸਦੇ ਹੋਟਲ ਵਿੱਚ ਗੋਲੀ ਚਲਾਉਣ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ। ਲਾਰੈਂਸ ਨੂੰ ਦੋ ਦਿਨ ਪਹਿਲਾਂ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਮਗਰੋਂ ਅੱਜ ਰਿਮਾਂਡ ਖ਼ਤਮ ਹੋਣ ਮਗਰੋਂ ਲਾਰੈਂਸ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ । The post ਫਿਰੌਤੀ ਮੰਗਣ ਦਾ ਮਾਮਲਾ: ਮੋਹਾਲੀ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਨਿਆਂਇਕ ਹਿਰਾਸਤ ‘ਚ ਭੇਜਿਆ appeared first on TheUnmute.com - Punjabi News. Tags:
|
ਲੁਧਿਆਣਾ-ਸਰਹਿੰਦ ਜੀਟੀ ਰੋਡ 'ਤੇ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਆਪਸ 'ਚ ਟਕਰਾਏ ਟਰੱਕ ਤੇ ਕਾਰਾਂ Monday 19 December 2022 08:05 AM UTC+00 | Tags: accident death ludhiana-sirhind-gt ludhiana-sirhind-gt-road news punjab punjabi-latest-news punjab-transport road-accident the-unmute-breaking-news the-unmute-punjabi-news ਚੰਡੀਗੜ੍ਹ 19 ਦਸੰਬਰ 2022: ਪੰਜਾਬ ਵਿਚ ਧੁੰਦ ਵਧਣ ਨਾਲ ਹਾਦਸਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ | ਇਸਦੇ ਚੱਲਦੇ ਧੁੰਦ ਕਾਰਨ ਸੋਮਵਾਰ ਤੜਕੇ ਲੁਧਿਆਣਾ-ਸਰਹਿੰਦ ਜੀਟੀ ਰੋਡ ‘ਤੇ 7 ਵਾਹਨ ਆਪਸ ਵਿੱਚ ਟਕਰਾ ਗਏ। ਬਹੁਤ ਘੱਟ ਵਿਜ਼ੀਬਿਲਟੀ ਕਾਰਨ ਵਾਹਨ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ‘ਚ 3 ਜਣੇ ਗੰਭੀਰ ਜ਼ਖਮੀ ਵੀ ਹੋਏ ਹਨ, ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਵਿਚ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਮੁਲਾਜ਼ਮਾਂ ਨੇ ਧੁੰਦ ਤੋਂ ਬਚਣ ਲਈ ਰਿਫਲੈਕਟਰ ਆਦਿ ਵੀ ਲਾਏ ਹੋਏ ਹਨ।ਹਾਦਸੇ ਤੋਂ ਬਾਅਦ ਕਰੇਨ ਆਦਿ ਬੁਲਾ ਕੇ ਨੁਕਸਾਨੇ ਵਾਹਨਾਂ ਨੂੰ ਸਾਈਡ 'ਤੇ ਕੀਤਾ ਗਿਆ ਅਤੇ ਆਵਾਜਾਈ ਵਿਵਸਥਾ ਨੂੰ ਮੁੜ ਸ਼ੁਰੂ ਕਰਵਾਇਆ ਗਿਆ। ਇਸ ਦੌਰਾਨ ਹਾਦਸੇ ਕਾਰਨ ਕਾਫੀ ਦੇਰ ਤੱਕ ਆਵਾਜਾਈ ਵੀ ਠੱਪ ਰਹੀ। ਅੰਬਾਲਾ ਤੋਂ ਲੁਧਿਆਣਾ ਆ ਰਹੇ ਡਰਾਈਵਰ ਨੇ ਦੱਸਿਆ ਕਿ ਉਹ ਅੰਬਾਲਾ ਤੋਂ ਲੁਧਿਆਣਾ ਜਾ ਰਿਹਾ ਸੀ। ਜੀ.ਟੀ ਰੋਡ ‘ਤੇ ਇਕ ਵਾਹਨ ਖੜ੍ਹਾ ਸੀ ਜੋ ਧੁੰਦ ਕਾਰਨ ਦਿਖਾਈ ਨਹੀਂ ਦੇ ਰਿਹਾ ਸੀ। ਇਸ ਕਾਰਨ ਇਹ ਟੱਕਰ ਹੋ ਗਈ। ਯਾਤਰੀ ਅਨੁਸਾਰ ਜਿਵੇਂ ਹੀ ਉਹ ਕਾਰ ‘ਚੋਂ ਉਤਰਿਆ ਤਾਂ ਪਿੱਛੇ ਤੋਂ ਆਏ ਇਕ ਵਾਹਨ ਨੇ ਟੱਕਰ ਮਾਰ ਦਿੱਤੀ | ਟਰੱਕ ਡਰਾਈਵਰ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਤੋਂ ਗੱਡੀ ਲੈ ਕੇ ਆ ਰਿਹਾ ਸੀ। ਧੁੰਦ ਕਾਰਨ ਉਹ ਜੀਟੀ ਰੋਡ 'ਤੇ ਖੜ੍ਹੀ ਗੱਡੀ ਨੂੰ ਨਹੀਂ ਦੇਖ ਸਕਿਆ। ਇਸ ਕਾਰਨ ਉਸ ਦਾ ਟਰੱਕ ਉਸ ਨਾਲ ਟਕਰਾ ਗਿਆ। ਹਾਦਸੇ ਵਿੱਚ ਉਸ ਦੇ ਇੱਕ ਸਾਥੀ (ਕਲੀਨਰ) ਦੀਆਂ ਲੱਤਾਂ ਟੁੱਟ ਗਈਆਂ ਹਨ, ਜਿਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ। ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਫਿਲਹਾਲ 5 ਤੋਂ 7 ਵਾਹਨ ਨੁਕਸਾਨੇ ਗਏ ਹਨ। The post ਲੁਧਿਆਣਾ-ਸਰਹਿੰਦ ਜੀਟੀ ਰੋਡ ‘ਤੇ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਆਪਸ ‘ਚ ਟਕਰਾਏ ਟਰੱਕ ਤੇ ਕਾਰਾਂ appeared first on TheUnmute.com - Punjabi News. Tags:
|
ਚੰਡੀਗੜ੍ਹ 'ਚ ਦਰੱਖਤ ਨਾਲ ਲਟਕਦੀਆਂ ਮਿਲੀਆਂ ਲੜਕੇ-ਲੜਕੀ ਦੀਆਂ ਲਾਸ਼ਾਂ, ਜਾਂਚ 'ਚ ਜੁਟੀ ਪੁਲਿਸ Monday 19 December 2022 08:19 AM UTC+00 | Tags: chandigarh chandigarh-news chandigarh-police dead-bodies death khudda-lahora latest-news murder news punjab-news the-unmute-breaking-news ਚੰਡੀਗੜ੍ਹ 19 ਦਸੰਬਰ 2022: ਚੰਡੀਗੜ੍ਹ ਦੇ ਖੁੱਡਾ ਲਾਹੌਰਾ ‘ਚ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ ਹਨ, ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੁਪਹਿਰ ਕਿਸੇ ਰਾਹਗੀਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ‘ਚ ਰਖਵਾਇਆ ਅਤੇ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਦੋਵੇਂ ਮ੍ਰਿਤਕ ਘੱਟ ਉਮਰ ਦੇ ਦੱਸੇ ਜਾ ਰਹੇ ਹਨ | ਪੁਲਿਸ ਵਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਕਿਸੇ ਨੇ ਉਨ੍ਹਾਂ ਦਾ ਕਤਲ ਕਰਕੇ ਦੋਵਾਂ ਨੂੰ ਲਟਕਾ ਦਿੱਤਾ ਹੈ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗੇਗਾ। ਸਾਰੰਗਪੁਰ ਥਾਣੇ ਦੀ ਟੀਮ ਮੌਕੇ ‘ਤੇ ਮੌਜੂਦ ਲੋਕਾਂ ਤੋਂ ਪੁੱਛਗਿੱਛ ਕਰਨ ‘ਚ ਲੱਗੀ ਹੋਈ ਹੈ। ਇਹ ਲਾਸ਼ਾਂ ਬੋਟੈਨੀਕਲ ਗਾਰਡਨ ਦੇ ਸਾਹਮਣੇ ਜੰਗਲੀ ਖੇਤਰ ਵਿੱਚ ਇੱਕ ਦਰੱਖਤ ਨਾਲ ਲਟਕਦੀਆਂ ਮਿਲੀਆਂ ਹਨ । The post ਚੰਡੀਗੜ੍ਹ ‘ਚ ਦਰੱਖਤ ਨਾਲ ਲਟਕਦੀਆਂ ਮਿਲੀਆਂ ਲੜਕੇ-ਲੜਕੀ ਦੀਆਂ ਲਾਸ਼ਾਂ, ਜਾਂਚ ‘ਚ ਜੁਟੀ ਪੁਲਿਸ appeared first on TheUnmute.com - Punjabi News. Tags:
|
ਵਿਜੀਲੈਂਸ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਭਰਤ ਇੰਦਰ ਸਿੰਘ ਚਾਹਲ ਦੇ ਟਿਕਾਣੇ 'ਤੇ ਛਾਪੇਮਾਰੀ Monday 19 December 2022 08:27 AM UTC+00 | Tags: bharatiya-janata-party breaking-news captain-amarinder-singh news patiala patiala-police patiala-police-news punjabi-news punjab-vigilance-bureau the-unmute-breaking-news vigilance vigilance-raids ਚੰਡੀਗੜ੍ਹ 19 ਦਸੰਬਰ 2022: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਭਰਤ ਇੰਦਰ ਸਿੰਘ ਚਾਹਲ (Bharat Inder Singh Chahal) ਦੇ ਵਪਾਰਕ ਅਦਾਰਿਆਂ ‘ਤੇ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਜੀਲੈਂਸ ਵੱਲੋਂ ਸਰਹਿੰਦ ਰੋਡ ‘ਤੇ ਚਾਹਲ ਦੇ ਮੈਰਿਜ ਪੈਲੇਸ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਚਹਿਲ ਦੇ ਨਾਭਾ ਰੋਡ ‘ਤੇ ਸਥਿਤ ਸ਼ਾਪਿੰਗ ਮਾਲ ‘ਤੇ ਵਿਜੀਲੈਂਸ ਨੇ ਛਾਪਾ ਮਾਰਿਆ। ਇਸ ਸਮੇਂ ਵਿਜੀਲੈਂਸ ਦੇ 10 ਤੋਂ 12 ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਜੋ ਕਿ ਡੀ.ਐਸ.ਪੀ. ਸਤਪਾਲ ਸ਼ਰਮਾ ਦੀ ਅਗਵਾਈ ਹੇਠ ਕਾਰਵਾਈ ਕੀਤੀ ਜਾ ਰਹੀ ਹੈ। ਵਿਜੀਲੈਂਸ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਮੋਹਾਲੀ ਤੋਂ ਤਕਨੀਕੀ ਟੀਮ ਵੀ ਪਹੁੰਚ ਗਈ ਹੈ। ਦੱਸ ਦੇਈਏ ਕਿ ਭਰਤ ਇੰਦਰ ਚਾਹਲ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚਾਹਲ ਦੀ ਪਟਿਆਲਾ ਸਥਿਤ ਰਿਹਾਇਸ਼ ‘ਤੇ ਛਾਪਾ ਮਾਰਿਆ ਗਿਆ ਸੀ। The post ਵਿਜੀਲੈਂਸ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਭਰਤ ਇੰਦਰ ਸਿੰਘ ਚਾਹਲ ਦੇ ਟਿਕਾਣੇ ‘ਤੇ ਛਾਪੇਮਾਰੀ appeared first on TheUnmute.com - Punjabi News. Tags:
|
ਅੰਮ੍ਰਿਤਸਰ 'ਚ ਹਥਿਆਰਬੰਦ ਲੁਟੇਰੇ ਪੰਜਾਬ ਨੈਸ਼ਨਲ ਬੈਂਕ 'ਚੋਂ 18 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ Monday 19 December 2022 10:36 AM UTC+00 | Tags: amritsar armed-robbers-in-amritsar breaking-news news punjab-national-bank punjab-national-bank-robbery punjab-news ਚੰਡੀਗੜ੍ਹ 19 ਦਸੰਬਰ 2022: ਪੰਜਾਬ ਦੇ ਅੰਮ੍ਰਿਤਸਰ ਵਿੱਚ ਦੋ ਹਥਿਆਰਬੰਦ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ (Punjab National Bank) ਨੂੰ ਲੁੱਟ ਦਾ ਸ਼ਿਕਾਰ ਬਣਾਇਆ ਹੈ | ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੁਟੇਰੇ ਕਰੀਬ 18 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੈਂਕ ‘ਚ ਮੌਜੂਦ ਕਰਮਚਾਰੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਤੋਂ ਕੱਥੂਨੰਗਲ ਥਾਣਾ ਮਹਿਜ਼ 300 ਮੀਟਰ ਦੀ ਦੂਰੀ ‘ਤੇ ਹੈ। ਸੀਸੀਟੀਵੀ ਤੋਂ ਸਾਫ਼ ਹੋ ਗਿਆ ਸੀ ਕਿ ਦੋਵੇਂ ਲੁਟੇਰੇ ਐਕਟਿਵਾ ‘ਤੇ ਹੀ ਆਏ ਸਨ। ਘਟਨਾ ਤੋਂ ਬਾਅਦ ਪੁਲਿਸ ਨੇ ਸਾਰੇ ਨਾਕਿਆਂ 'ਤੇ ਮੁਲਜ਼ਮਾਂ ਦੇ ਸੀਸੀਟੀਵੀ ਵੀਡੀਓ ਭੇਜ ਦਿੱਤੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ | ਇਸ ਦੌਰਾਨ ਬੈਂਕ ਮੈਨੇਜਰ ਰੋਹਿਨ ਬੱਬਰ ਨੇ ਦੱਸਿਆ ਕਿ ਸਵੇਰੇ ਕਰੀਬ 10.55 ਵਜੇ ਦੋ ਲੁਟੇਰੇ ਬੈਂਕ ਅੰਦਰ ਦਾਖਲ ਹੋਏ। ਦੋਹਾਂ ਨੇ ਮੂੰਹ ਢੱਕੇ ਹੋਏ ਸਨ ਅਤੇ ਸਿਰਾਂ ‘ਤੇ ਪਰਨੇ ਬੰਨ੍ਹੇ ਹੋਏ ਸਨ। ਪਿਸਤੌਲ ਦਿਖਾ ਕੇ ਪੂਰੇ ਸਟਾਫ ਨੂੰ ਇਕ ਪਾਸੇ ਕਰ ਦਿੱਤਾ । ਇਸ ਤੋਂ ਬਾਅਦ ਲੁਟੇਰਿਆਂ ਨੇ ਧਮਕੀ ਦਿੱਤੀ ਕਿ ਨਕਦੀ ਖੁਦ ਦੇ ਦਿਓ, ਨਹੀਂ ਤਾਂ ਗੋਲੀ ਮਾਰ ਦੇਣਗੇ। ਦੋਵੇਂ ਲੁਟੇਰੇ ਕੈਸ਼ ਕਾਊਂਟਰ ਤੋਂ ਨਕਦੀ ਲੈ ਕੇ ਫ਼ਰਾਰ ਹੋ ਗਏ। The post ਅੰਮ੍ਰਿਤਸਰ ‘ਚ ਹਥਿਆਰਬੰਦ ਲੁਟੇਰੇ ਪੰਜਾਬ ਨੈਸ਼ਨਲ ਬੈਂਕ ‘ਚੋਂ 18 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ appeared first on TheUnmute.com - Punjabi News. Tags:
|
ਪ੍ਰਤਾਪ ਸਿੰਘ ਬਾਜਵਾ ਨੇ ਸੂਬੇ 'ਚ ਕਪਾਹ ਦੀ ਸਭ ਤੋਂ ਘੱਟ ਪੈਦਾਵਾਰ ਕਾਰਨ ਕਿਸਾਨਾਂ ਲਈ ਮੁਆਵਜ਼ੇ ਦੀ ਕੀਤੀ ਮੰਗ Monday 19 December 2022 10:55 AM UTC+00 | Tags: aam-aadmi-party breaking-news cabinet-minister-kuldeep-singh-dhaliwal cotton-growers news pratap-singh-bajwa punjab-cotton-growers punjab-government punjab-news the-unmute-breaking-news the-unmute-latest-news ਗੁਰਦਾਸਪੁਰ 19 ਦਸੰਬਰ 2022: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੀ ਮਾਲਵਾ ਖੇਤਰ ਦੇ ਕਪਾਹ ਉਤਪਾਦਕਾਂ ਅਤੇ ਆਮ ਤੌਰ ‘ਤੇ ਪੰਜਾਬ ਦੇ ਕਿਸਾਨਾਂ ਪ੍ਰਤੀ ਘੋਰ ਲਾਪਰਵਾਹੀ ਲਈ ਨਿੰਦਾ ਕੀਤੀ। ਬਾਜਵਾ ਨੇ ਉਨ੍ਹਾਂ ਕਪਾਹ ਉਤਪਾਦਕਾਂ ਲਈ ਕਾਫ਼ੀ ਮੁਆਵਜ਼ੇ ਦੀ ਮੰਗ ਨੂੰ ਦੁਹਰਾਇਆ, ਜਿਨ੍ਹਾਂ ਦੀ ਫ਼ਸਲ ਗੁਲਾਬੀ ਸੁੰਡੀ ਦੇ ਹਮਲੇ ਨਾਲ ਨੁਕਸਾਨੀ ਗਈ ਸੀ, ਨਤੀਜੇ ਵਜੋਂ, ਕਿਸਾਨਾਂ ਨੂੰ ਫ਼ਸਲਾਂ ਵਾਹੁਣੀਆਂ ਪਈਆਂ ਜਿਸ ਨਾਲ ਕਪਾਹ (Cotton)ਦੀ ਕਾਸ਼ਤ ਹੇਠ ਰਕਬਾ ਘਟਿਆ।ਵਿਰੋਧੀ ਧਿਰ ਦੇ ਆਗੂ ਨੇ ਇੱਕ ਮਹੱਤਵਪੂਰਨ ਕਾਰਕ ਦਾ ਹਵਾਲਾ ਦੇ ਕੇ ਕਿਹਾ ਕਿ ਸੂਬੇ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਇਸ ਸਾਲ ਕਪਾਹ ਦਾ ਸਭ ਤੋਂ ਘੱਟ ਉਤਪਾਦਨ ਦਰਜ਼ ਕੀਤਾ ਗਿਆ ਹੈ, ਜੋ ਨਾ ਸਿਰਫ਼ ਕਿਸਾਨਾਂ ਲਈ ਸਗੋਂ ਵਪਾਰਕ ਭਾਈਚਾਰੇ ਲਈ ਵੀ ਚਿੰਤਾ ਦਾ ਮੁੱਖ ਕਾਰਨ ਹੈ। ਬਾਜਵਾ ਨੇ ਇਸ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ “ਇਹ ਸਿਰਫ਼ ਕਿਸਾਨਾਂ ਨੂੰ ਹੀ ਨਹੀਂ, ਜਿਨ੍ਹਾਂ ਨੂੰ ਹੁਣ ਤੱਕ ਦਾ ਸਭ ਤੋਂ ਘੱਟ ਝਾੜ ਝੱਲਣਾ ਪਿਆ ਹੈ, ਬਲਕਿ ਵਪਾਰੀਆਂ ਅਤੇ ਕਪਾਹ ਨਾਲ ਜੁੜੇ ਉਦਯੋਗ ਨੂੰ ਵੀ ਕਪਾਹ (Cotton) ਦੀ ਘਾਟ ਨਾਲ ਨਜਿੱਠਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਅਖ਼ਬਾਰੀ ਰਿਪੋਰਟ ਦੇ ਅਨੁਸਾਰ, ਕਪਾਹ ਨਾਲ ਜੁੜੇ (ਗਿੰਨਿੰਗ) ਉਦਯੋਗ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ।” ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਇਹ ਮਾਮਲਾ ਉਠਾਇਆ ਸੀ ਕਿ ਪੰਜਾਬ ਵਿੱਚ ਕਿਸਾਨੀ ਖ਼ੇਤਰ ਬਹੁਤ ਡੁੰਗੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਬਾਜਵਾ ਨੇ ਕਿਹਾ "ਮੈਂ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਸਰਵੇਖਣ ਕਰਾਉਣ ਅਤੇ ਕਪਾਹ ਦੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇਣ, ਜਿਨ੍ਹਾਂ ਦੀ ਫ਼ਸਲ ਗੁਲਾਬੀ ਸੁੰਡੀ ਅਤੇ ਝੋਨਾ ਬੀਜਣ ਵਾਲੇ ਕਿਸਾਨਾਂ ਦੀ ਫ਼ਸਲ ਬੌਣੀ ਬਿਮਾਰੀ ਨਾਲ ਨੁਕਸਾਨੀ ਗਈ ਸੀ, ਪਰ ਸਰਕਾਰ ਨੇ ਅਜਿਹਾ ਕੁੱਝ ਵੀ ਨਹੀਂ ਕੀਤਾ ਸਿਵਾਏ ਫ਼ੋਕੀਆਂ ਗੱਲਾਂ ਤੋਂ ।” ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀ ਹਾਲਤ ਸੁਧਾਰਨਾ ‘ਆਪ’ ਦਾ ਮੁੱਖ ਵਾਅਦਾ ਸੀ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਤਾਂ ਇਹ ਵੀ ਯਕੀਨੀ ਬਣਾਇਆ ਕਿ ਜੇਕਰ ਉਹ ਸਰਕਾਰ ਬਣਾਉਂਦੇ ਹਨ ਤਾਂ 1 ਅਪ੍ਰੈਲ 2022 ਤੋਂ ਬਾਅਦ ਕੋਈ ਵੀ ਕਿਸਾਨ ਜਾਂ ਮਜ਼ਦੂਰ ਖ਼ੁਦਕੁਸ਼ੀ ਕਰ ਕੇ ਨਹੀਂ ਮਰੇਗਾ, ਇਸ ਦੌਰਾਨ ਸੈਂਕੜੇ ਕਿਸਾਨ ਅਤੇ ਮਜ਼ਦੂਰ ਭਾਰੀ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਹਨ। ਵਿਰੋਧੀ ਧਿਰ ਦੇ ਆਗੂ ਨੇ ਪੁੱਛਿਆ, “ਕੀ ਹੁਣ ਉਸ ‘ਤੇ ਅਦਾਲਤ ਵਿੱਚ ਮੁਕੱਦਮਾ ਨਹੀਂ ਚਲਾਇਆ ਜਾਣਾ ਚਾਹੀਦਾ ਹੈ।” ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਮੂੰਗੀ ਦੀ ਦਾਲ ਦੀ ਖ਼ਰੀਦ ਦੇ ਭਰੋਸੇ ਤੋਂ ਬਾਅਦ ਹਜ਼ਾਰਾਂ ਕਿਸਾਨਾਂ ਨੇ ਮੂੰਗੀ ਦੀ ਦਾਲ ਦੀ ਫ਼ਸਲ ਬੀਜੀ ਸੀ, ਪਰ ਬਾਅਦ ‘ਚ ਉਨ੍ਹਾਂ ਦੀ ਸਿਰਫ਼ 10 ਫ਼ੀਸਦੀ ਫ਼ਸਲ ਹੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖ਼ਰੀਦੀ ਗਈ। ਮਾਨ ਆਪਣਾ ਵਾਅਦਾ ਨਿਭਾਉਣ ਵਿੱਚ ਨਾਕਾਮ ਰਹੇ। ਇਸੇ ਤਰਾਂ ਮੁੱਖ ਮੰਤਰੀ ਨੇ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ, ਜਿਨ੍ਹਾਂ ਨੇ ਡੀਐਸਆਰ ਤਕਨੀਕ ਨਾਲ ਝੋਨਾ ਬੀਜਣ ਦੀ ਚੋਣ ਕੀਤੀ। The post ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ‘ਚ ਕਪਾਹ ਦੀ ਸਭ ਤੋਂ ਘੱਟ ਪੈਦਾਵਾਰ ਕਾਰਨ ਕਿਸਾਨਾਂ ਲਈ ਮੁਆਵਜ਼ੇ ਦੀ ਕੀਤੀ ਮੰਗ appeared first on TheUnmute.com - Punjabi News. Tags:
|
ਲੋੜਵੰਦ ਔਰਤਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਸਖੀ ਵਨ ਸਟਾਪ ਸੈਂਟਰ: ਡਾ.ਬਲਜੀਤ ਕੌਰ Monday 19 December 2022 11:01 AM UTC+00 | Tags: aam-aadmi-party breaking-news cm-bhagwant-mann dr-balit-kaur news punjab-government punjab-women-and-child-development-department sakhi-one-stop-center sakhi-one-stop-center-punjab the-unmute-breaking-news walfare-work ਚੰਡੀਗੜ੍ਹ 19 ਦਸੰਬਰ 2022: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਔਰਤਾਂ ਤੇ ਲੜਕੀਆਂ ਦੀ ਭਲਾਈ ਲਈ ਚਲਾਈਆ ਜਾ ਰਹੀਆਂ ਯੋਜਨਾਵਾਂ ਵਿਚ ਸਖੀ ਵਨ ਸਟਾਪ ਸੈਂਟਰ (Sakhi One Stop Center) ਇੱਕ ਬਿਹਤਰੀਨ ਉਪਰਾਲਾ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬੇ ਦੇ ਸਖੀ ਵਨ ਸਟਾਪ ਸੈਟਰਾਂ ਵਿੱਚ 11,500 ਲੋੜਵੰਦ ਔਰਤਾਂ ਅਤੇ ਲੜਕੀਆਂ ਨੂੰ ਮੁਫ਼ਤ ਕਾਨੂੰਨੀ, ਮੈਡੀਕਲ, ਪੁਲਿਸ ਤੇ ਮਨੋਵਿਗਿਆਨਕ ਕਾਉਂਸਲਿੰਗ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਵਨ ਸਟਾਪ ਸੈਂਟਰ ਸਕੀਮ ਅਧੀਨ ਪੰਜਾਬ ਦੇ ਹਰ ਜਿਲ੍ਹੇ ਵਿਚ ਇੱਕ ਵਨ ਸਟਾਪ ਸੈਂਟਰ ਖੋਲਿਆ ਗਿਆ ਹੈ। ਜਿਥੇ ਕਿਸੇ ਵੀ ਤਰਾਂ ਦੀ ਹਿੰਸਾ ਨਾਲ ਪੀੜਤ ਔਰਤਾਂ ਨੂੰ ਅਪਾਤਕਾਲੀਨ ਸਮੇਂ ਵਿਚ ਇੱਕ ਹੀ ਛੱਤ ਥੱਲੇ ਵੱਖ-ਵੱਖ ਤਰ੍ਹਾਂ ਦੀ ਮੁਫਤ ਸੇਵਾਵਾਂ ਜਿਵੇਂ ਕਿ ਡਾਕਟਰੀ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ, ਮਨੋਵਿਗਿਆਨਿਕ ਅਤੇ ਕਾਉਂਸਲਿੰਗ ਆਦਿ ਦੀ ਸਹਾਇਤਾ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਮਹਿਲਾਵਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ ਅਤੇ ਹੁਣ ਤੱਕ ਸੂਬੇ ਦੇ ਸੈਟਰਾਂ ਵਿੱਚ 11,500 ਲੋੜਵੰਦ ਔਰਤਾਂ ਅਤੇ ਲੜਕੀਆਂ ਨੂੰ ਮੁਫ਼ਤ ਕਾਨੂੰਨੀ, ਮੈਡੀਕਲ, ਪੁਲਿਸ ਤੇ ਮਨੋਵਿਗਿਆਨਕ ਕਾਉਂਸਲਿੰਗ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਨ ਸਟਾਪ ਸੈਂਟਰ ਹਿੰਸਾ, ਸ਼ੋਸ਼ਣ ਜਾਂ ਕਿਸੇ ਵੀ ਹੋਰ ਸਮੱਸਿਆ ਨਾਲ ਪ੍ਰਭਾਵਿਤ ਮਹਿਲਾਵਾਂ ਨੂੰ ਇਕੱਠੀਆਂ ਸੇਵਾਵਾਂ ਇੱਕ ਛੱਤ ਹੇਠ ਮੁਹੱਈਆ ਕਰਦਾ ਹੈ। ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਸੈਂਟਰ ਵਿਚ ਸਹਾਇਤਾ ਪ੍ਰਾਪਤ ਕਰਨ ਵਾਲੀਆਂ ਔਰਤਾਂ ਅਤੇ ਲੜਕੀਆਂ ਦੀ ਕਾਉਂਸਲਿੰਗ ਕਰਕੇ ਉਨ੍ਹਾਂ ਦੇ ਪੁਨਰਵਾਸ ਲਈ ਵੀ ਉਪਰਾਲੇ ਕੀਤੇ ਜਾਂਦੇ ਹਨ। ਸਖੀ ਵਨ ਸਟਾਪ ਸੈਂਟਰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਸਿਵਲ ਹਸਪਤਾਲਾਂ ਵਿੱਚ ਚੱਲ ਰਹੇ ਹਨ। ਡਾ.ਬਲਜੀਤ ਕੌਰ ਨੇ ਦੱਸਿਆ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਮਹਿਲਾ ਵਰਗ ਦੀ ਹਰ ਤਰ੍ਹਾਂ ਨਾਲ ਸੁਰੱਖਿਆ ਕਰਨਾ ਹੈ। ਕੋਈ ਵੀ ਲੋੜਵੰਦ ਔਰਤ ਜਾਂ ਲੜਕੀ ਆਪਣੀ ਸਮੱਸਿਆ ਦੱਸਣ ਲਈ ਜ਼ਿਲ੍ਹਾ ਦਫ਼ਤਰਾਂ ਦੇ ਫੋਨ ਨੰਬਰਾਂ ਤੇ ਸੰਪਰਕ ਕਰ ਸਕਦੀ ਹੈ। The post ਲੋੜਵੰਦ ਔਰਤਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਸਖੀ ਵਨ ਸਟਾਪ ਸੈਂਟਰ: ਡਾ.ਬਲਜੀਤ ਕੌਰ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵੱਲੋਂ ਰੇਤਾ ਤੇ ਬਜਰੀ ਲਈ ਪਹਿਲਾ ਵਿਕਰੀ ਕੇਂਦਰ ਸ਼ੁਰੂ, ਕਿਫ਼ਾਇਤੀ ਦਰਾਂ 'ਤੇ ਮਿਲੇਗਾ ਰੇਤਾ-ਬਜਰੀ Monday 19 December 2022 11:11 AM UTC+00 | Tags: breaking-news cabinet-minister-harjot-singh-bains chief-minister-bhagwant-mann harjot-singh-bains latest-news mining-mafia mohali news punjab punjab-governemnt punjab-government punjab-mining-department sand-and-gravel sand-gravel-prices sand-mining-mafia the-unmute-breaking-news the-unmute-latest-news the-unmute-news the-unmute-punjabi-news ਚੰਡੀਗੜ੍ਹ 19 ਦਸੰਬਰ 2022: ਮੁੱਖ ਮੰਤਰੀ ਭਗਵੰਤ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਹੁੰ ਚੁੱਕਣ ਦੇ ਦਿਨ ਤੋਂ ਹੀ ਰੇਤ ਮਾਈਨਿੰਗ ਮਾਫੀਆ ਨੂੰ ਖਤਮ ਕਰਨ ਦਾ ਅਹਿਦ ਲਿਆ ਸੀ ਅਤੇ ਅਜਿਹੇ ਬੇਈਮਾਨ ਅਨਸਰਾਂ ਖਿਲਾਫ਼ ਸਖਤੀ ਨਾਲ ਨਜਿੱਠਦਿਆਂ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ। ਇਹ ਪ੍ਰਗਟਾਵਾ ਅੱਜ ਇੱਥੇ ਖਣਨ ਤੇ ਭੂ-ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਿਊ ਚੰਡੀਗੜ੍ਹ ਦੇ ਈਕੋ ਸਿਟੀ-2 ਵਿਖੇ 2 ਲੱਖ ਮੀਟ੍ਰਿਕ ਟਨ ਸਮਰੱਥਾ ਵਾਲੇ ਰੇਤ ਅਤੇ ਬਜਰੀ ਦੇ ਪਹਿਲੇ ਸਰਕਾਰੀ ਵਿਕਰੀ ਕੇਂਦਰ ਦਾ ਉਦਘਾਟਨ ਕਰਨ ਮੌਕੇ ਕੀਤਾ ਜਿੱਥੇ ਕਿ ਰੇਤ ਅਤੇ ਬਜਰੀ ਦੀ ਕੀਮਤ 28 ਰੁਪਏ ਪ੍ਰਤੀ ਘਣ ਫੁੱਟ ਰੱਖੀ ਗਈ ਹੈ। ਲੋਕਾਂ ਨੂੰ ਕਿਫ਼ਾਇਤੀ ਦਰਾਂ ‘ਤੇ ਰੇਤਾ-ਬਜਰੀ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੰਤਰੀ ਨੇ ਕਿਹਾ ਕਿ ਹਰ ਜ਼ਿਲ੍ਹੇ ਵਿੱਚ ਜਲਦ ਹੀ ਅਜਿਹਾ ਇੱਕ ਵਿਕਰੀ ਕੇਂਦਰ ਖੋਲ੍ਹਿਆ ਜਾਵੇਗਾ। ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਰੇਤ ਮਾਫ਼ੀਆ ਨੂੰ ਨੱਥ ਪਾਉਣ ਵਿੱਚ ਵੱਡੀ ਮਦਦ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੋਂ ਸਰਕਾਰ ਨੇ ਮਾਈਨਿੰਗ ਦਾ ਕੰਮ ਆਪਣੇ ਹੱਥਾਂ ਵਿੱਚ ਲਿਆ ਹੈ, ਮਾਈਨਿੰਗ ਮਾਫ਼ੀਆ ਦੀਆਂ ਵੱਡੀਆਂ ਮੱਛੀਆਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ ਅਤੇ ਨਾਜਾਇਜ਼ ਮਾਇਨਿੰਗ ਕਰਨ ਵਾਲਿਆਂ ਨੂੰ 2 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ।
ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 11 ਨਵੰਬਰ, 2022 ਨੂੰ ਸੂਬੇ ਵਿੱਚ ਸਾਰੀਆਂ ਮਾਈਨਿੰਗ ਗਤੀਵਿਧੀਆਂ ‘ਤੇ ਪਾਬੰਦੀ ਲਗਾ ਦਿੱਤੀ ਸੀ ਪਰ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਰੇਤ ਅਤੇ ਬਜਰੀ ਮੁਹੱਈਆ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਤੋਂ ਬਾਹਰੋਂ ਇਸ ਦਾ ਪ੍ਰਬੰਧ ਕੀਤਾ ਹੈ ਅਤੇ ਹੁਣ ਤੱਕ ਲੋਕਾਂ ਨੂੰ 90000 ਮੀਟ੍ਰਿਕ ਟਨ ਦੀ ਸਪਲਾਈ ਕੀਤੀ ਜਾ ਚੁੱਕੀ ਹੈ। ਮੰਤਰੀ ਨੇ ਕਿਹਾ ਕਿ ਸੂਬੇ ਨੂੰ ਹਾਈਕੋਰਟ ਤੋਂ ਰਾਹਤ ਮਿਲਣ ਉਪਰੰਤ ਇਹ ਕੀਮਤ 15 ਜਾਂ 16 ਰੁਪਏ ਪ੍ਰਤੀ ਘਣ ਫੁੱਟ ਤੱਕ ਹੇਠਾਂ ਆਉਣ ਦੀ ਸੰਭਾਵਨਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਖਣਨ ਅਤੇ ਭੂ-ਵਿਗਿਆਨ ਕ੍ਰਿਸ਼ਨ ਕੁਮਾਰ ਵੀ ਹਾਜ਼ਰ ਸਨ। The post ਪੰਜਾਬ ਸਰਕਾਰ ਵੱਲੋਂ ਰੇਤਾ ਤੇ ਬਜਰੀ ਲਈ ਪਹਿਲਾ ਵਿਕਰੀ ਕੇਂਦਰ ਸ਼ੁਰੂ, ਕਿਫ਼ਾਇਤੀ ਦਰਾਂ ‘ਤੇ ਮਿਲੇਗਾ ਰੇਤਾ-ਬਜਰੀ appeared first on TheUnmute.com - Punjabi News. Tags:
|
ਕਾਮੇਡੀ ਫ਼ਿਲਮ "ਕੰਜੂਸ ਮਜਨੂੰ ਖਰਚੀਲੀ ਲੈਲਾ" 'ਚ ਕਾਮੇਡੀਅਨ ਅਦਾਕਾਰ ਰਾਜੀਵ ਠਾਕੁਰ ਤੇ ਸ਼ਹਿਨਾਜ਼ ਸਹਿਰ ਮੁੱਖ ਭੂਮਿਕਾ 'ਚ ਦੇਣਗੇ ਦਿਖਾਈ Monday 19 December 2022 11:19 AM UTC+00 | Tags: breaking-news comedy-film kanjoos-majnu-kharchili-laila kanjoos-majnu-kharchili-laila-fillm ਚੰਡੀਗੜ੍ਹ 19 ਦਸੰਬਰ 2022: ਨਵੇਂ ਸਾਲ ਦੀ ਸ਼ੁਰੂਆਤ ਕਰੋ ਅਤੇ ਲੋਹੜੀ ਦਾ ਜਸ਼ਨ ਇਸ ਪਰਿਵਾਰਕ ਕਾਮੇਡੀ ਫ਼ਿਲਮ ਨਾਲ ਮਨਾਓ ਜਿਸ ਵਿੱਚ ਇੱਕ ਸਮਾਜਿਕ ਸੰਦੇਸ਼ ਵੀ ਹੈ। ਕੰਜੂਸ ਮਜਨੂੰ, ਖਰਚੇਲੀ ਲੈਲਾ ਵਿੱਚ ਮਸ਼ਹੂਰ ਕਾਮੇਡੀਅਨ-ਅਦਾਕਾਰ ਰਾਜੀਵ ਠਾਕੁਰ ਮੁੱਖ ਭੂਮਿਕਾ ਵਿੱਚ ਹਨ। ਫਿਲਮ ਗੁਰਮੀਤ ਸਿੰਘ ਅਰੋੜਾ ਅਤੇ ਭਾਰਥੀ ਰੈੱਡੀ ਦੁਆਰਾ ਨਿਰਮਿਤ ਹੈ ਅਤੇ ਅਵਤਾਰ ਸਿੰਘ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਹਰ ਕੋਈ ਦੱਸ ਸਕਦਾ ਹੈ ਕਿ ਤੁਹਾਡੀ “ਖਰਚੀਲੀ” ਪਤਨੀ ਨੂੰ ਖੁਸ਼ ਅਤੇ ਬਜਟ ਵਿੱਚ ਰੱਖਣਾ ਕਿੰਨਾ ਚੁਣੌਤੀਪੂਰਨ ਹੈ। ਹਰ ਕਿਸੇ ਨੂੰ ਕੁਝ ਨਿਸ਼ਚਤ ਸੁਝਾਵਾਂ ਦੀ ਲੋੜ ਹੁੰਦੀ ਹੈ ਕਿ ਕਿਵੇਂ ਬਿਨਾਂ ਜਿਆਦਾ ਖਰਚ ਕੀਤੇ ਆਪਣੀ ਖਰਚੀਲੀ ਪਤਨੀ ਨੂੰ ਖੁਸ਼ ਕਰਨਾ ਹੈ? ਖੈਰ! ਇਹਨਾਂ ਸਾਰੇ ਸਵਾਲਾਂ ਦੇ ਜਵਾਬ ਪਰਿਵਾਰਕ ਕਾਮੇਡੀ ਫ਼ਿਲਮ ਕੰਜੂਸ ਮਜਨੂੰ, ਖਰਚੀਲੀ ਲੈਲਾ ਵਿੱਚ ਹਨ, ਜੋ 13 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਕਾਮੇਡੀ ਨਾਲ ਭਰਪੂਰ, ਕੰਜੂਸ ਮਜਨੂੰ ਖਰਚੀਲੀ ਲੈਲਾ ਦਰਸ਼ਕਾਂ ਨੂੰ ਹਸਾਉਣ ਦੀ ਪੂਰੀ ਗਾਰੰਟੀ ਲੈਂਦੀ ਹੈ। ਮੁੱਖ ਅਦਾਕਾਰ ਰਾਜੀਵ ਠਾਕੁਰ ਫ਼ਿਲਮ ਵਿੱਚ ਮਜਨੂੰ, ਮੁੱਖ ਅਦਾਕਾਰਾ ਸ਼ਹਿਨਾਜ਼ ਸਹਿਰ, ਲੈਲਾ ਦੇ ਤੌਰ ‘ਤੇ ਮਹੱਤਵਪੂਰਨ ਕਿਰਦਾਰ ਨਿਭਾਉਣਗੇ। ਇਸਦੇ ਦੋ ਮੁੱਖ ਨਾਇਕਾਂ ਤੋਂ ਇਲਾਵਾ, ਫਿਲਮ ਵਿੱਚ ਨਿਰਮਲ ਰਿਸ਼ੀ, ਬ੍ਰਿਜੇਂਦਰ ਪਾਲ, ਸੁਦੇਸ਼ ਸ਼ਰਮਾ, ਸੀਮਾ ਕੌਸ਼ਲ, ਅਮਨ ਸਿੱਧੂ, ਅਤੇ ਅਨੂਪ ਸ਼ਰਮਾ ਵੀ ਹਨ। ਫਿਲਮ ਦਾ ਵਿਲੱਖਣ ਸਿਰਲੇਖ ਅਤੇ ਪੋਸਟਰ ਇਸਦੇ ਪਲਾਟ ਦਾ ਸਪੱਸ਼ਟ ਸੰਕੇਤ ਦਿੰਦਾ ਹੈ, ਜੋ ਇੱਕ ਹਾਸੇ-ਮਜ਼ਾਕ ਵਾਲੀ, ਕਾਮੇਡੀ ਕਹਾਣੀ ਨੂੰ ਪ੍ਰਦਰਸ਼ਿਤ ਕਰੇਗਾ ਜਿਸ ਵਿੱਚ ਹਰੇਕ ਪਰਿਵਾਰ ਦਾ ‘ਮੁੱਦਾ’ ਆਧੁਨਿਕ ਯੁੱਗ ਵਿੱਚ ਖਰਚੇ ਵਧਣ ਦੇ ਨਾਲ ਰਹਿਣ-ਸਹਿਣ ਲਈ ਵੱਧ ਰਹੀਆਂ ਲੋੜਾਂ ਉੱਪਰ ਨਿਰਧਾਰਿਤ ਹੈ। ਰਾਜੀਵ ਠਾਕੁਰ, ਮੁੱਖ ਅਭਿਨੇਤਾ, ਪੋਸਟਰ ਨੂੰ ਸਾਂਝਾ ਕਰਦੇ ਹੋਏ ਖੁਸ਼ ਹਨ ਅਤੇ ਕਹਿੰਦੇ ਹਨ ਕਿ ਫਿਲਮ ਦਾ ਪਲਾਟ "ਸਾਰੀਆਂ ਭਾਵਨਾਵਾਂ ਅਤੇ ਇੱਕ ਆਦਮੀ ਦੀ ਬੇਵਸੀ ਨੂੰ ਦਰਸਾਉਂਦਾ ਹੈ ਜੋ ਘਰ ਦੇ ਖਰਚਿਆਂ ਨੂੰ ਕੰਟਰੋਲ ਵਿਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਨੂੰ ਇਸ ਫਿਲਮ ਵਿੱਚ ਕੰਮ ਕਰਨ ਦਾ ਇੱਕ ਬਹੁਤ ਹੀ ਖਾਸ ਮੌਕਾ ਲੱਗਦਾ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਪ੍ਰਸ਼ੰਸਕ ਫਿਲਮ ਦੀ ਵਿਚਲੀ ਕਹਾਣੀ ਨੂੰ ਸਮਝਣਗੇ ਅਤੇ ਸਾਡੇ ਕੀਤੇ ਕੰਮ ਦੀ ਪ੍ਰਸ਼ੰਸਾ ਕਰਨਗੇ।" ਫਿਲਮ ਦੇ ਨਿਰਮਾਤਾ ਗੁਰਮੀਤ ਸਿੰਘ ਅਰੋੜਾ ਅਤੇ ਭਾਰਥੀ ਰੈੱਡੀ ਨੇ ਕਿਹਾ, "ਫਿਲਮ ਵਿੱਚ ਅਜਿਹੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੀ ਮੌਜੂਦਗੀ ਇਸ ਨੂੰ ਹੋਰ ਵੀ ਬੇਮਿਸਾਲ ਬਣਾਉਂਦੀ ਹੈ। ਰਾਜੀਵ ਠਾਕੁਰ ਅਤੇ ਸ਼ਹਿਨਾਜ਼ ਸਹਿਰ ਫਿਲਮ ਵਿੱਚ ਆਪਣੀ ਵਿਪਰੀਤ ਸ਼ਖਸੀਅਤਾਂ ਦੇ ਨਾਲ ਸ਼ਾਨਦਾਰ ਜੋੜੀ ਬਣਾਉਣ ਲਈ ਸਾਬਤ ਹੋਣਗੇ। ਸਾਨੂੰ ਕੋਈ ਸ਼ੱਕ ਨਹੀਂ ਹੈ ਕਿ ਦਰਸ਼ਕ ਉਨ੍ਹਾਂ ਦੀ ਇਕੱਠੇ ਕੈਮਿਸਟਰੀ ਨੂੰ ਪਸੰਦ ਕਰਨਗੇ।" The post ਕਾਮੇਡੀ ਫ਼ਿਲਮ “ਕੰਜੂਸ ਮਜਨੂੰ ਖਰਚੀਲੀ ਲੈਲਾ” ‘ਚ ਕਾਮੇਡੀਅਨ ਅਦਾਕਾਰ ਰਾਜੀਵ ਠਾਕੁਰ ਤੇ ਸ਼ਹਿਨਾਜ਼ ਸਹਿਰ ਮੁੱਖ ਭੂਮਿਕਾ ‘ਚ ਦੇਣਗੇ ਦਿਖਾਈ appeared first on TheUnmute.com - Punjabi News. Tags:
|
ਮੈਸੇਜਿੰਗ ਪਲੇਟਫਾਰਮ ਵਟਸਐੱਪ ਵਲੋਂ 'ਐਕਸੀਡੈਂਟਲ ਡਿਲੀਟ' ਫੀਚਰ ਪੇਸ਼ Monday 19 December 2022 11:35 AM UTC+00 | Tags: accidental-delete-feature ceo-mark-zuckerberg delete-for-everyone facebook latest-news news punjab-news tecdh-news tech-news the-unmute-breaking-news whatsapp whatsapp-new-feature whatsapp-news ਚੰਡੀਗੜ੍ਹ 19 ਦਸੰਬਰ 2022: ਮੈਟਾ-ਮਾਲਕੀਅਤ ਵਾਲੇ ਮੈਸੇਜਿੰਗ ਪਲੇਟਫਾਰਮ ਵਟਸਐੱਪ (WhatsApp) ਨੇ ਸੋਮਵਾਰ ਨੂੰ ਸੁਰੱਖਿਆ ਦੀ ਇੱਕ ਨਵੀਂ ਪਰਤ ਪੇਸ਼ ਕੀਤੀ ਜਿਸ ਨੂੰ ‘ਐਕਸੀਡੈਂਟਲ ਡਿਲੀਟ’ ਫੀਚਰ (Accidental Delete feature) ਕਿਹਾ ਜਾਂਦਾ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਹਰ ਕਿਸੇ ਨੇ ਇਸ ਸਥਿਤੀ ਦਾ ਸਾਹਮਣਾ ਕੀਤਾ ਹੈ, ਜਦੋਂ ਉਨ੍ਹਾਂ ਨੇ ਗਲਤ ਵਿਅਕਤੀ ਜਾਂ ਸਮੂਹ ਨੂੰ ਕੋਈ ਸੰਦੇਸ਼ ਭੇਜਿਆ ਹੈ ਅਤੇ ਗਲਤੀ ਨਾਲ ‘ਡੀਲੀਟ ਫਾਰ ਐਵਰੀਵਨ’ ਦੀ ਬਜਾਏ ‘ਡਿਲੀਟ ਫਾਰ ਮੀ’ ‘ਤੇ ਕਲਿੱਕ ਕੀਤਾ ਹੈ, ਜਿਸ ਨਾਲ ਯੂਜ਼ਰਸ ਅਜੀਬ ਸਥਿਤੀ ਵਿਚ ਆ ਜਾਂਦੇ ਹਨ | ਇਸ ਸਮੱਸਿਆ ਨੂੰ ਹੱਲ ਕਰਨ ਲਈ, ਐਕਸੀਡੈਂਟਲ ਡਿਲੀਟ ਫੀਚਰ ਯੂਜ਼ਰਸ ਨੂੰ ਪੰਜ ਸੈਕਿੰਡ ਦੀ ਵਿੰਡੋ ਪ੍ਰਦਾਨ ਕਰਕੇ ਐਕਸੀਡੈਂਟਲ ਮੈਸੇਜ ਡਿਲੀਟ ਨੂੰ ਰਿਵਰਸ ਅਤੇ ‘ਡਿਲੀਟ ਫਾਰ ਐਵਰੀਵਨ’ ‘ਤੇ ਕਲਿੱਕ ਕਰਨ ਲਈ ਮਦਦ ਕਰੇਗਾ। ਇਹ ਵਿਸ਼ੇਸ਼ਤਾ ਉਪਭੋਗਤਾਵਾਂ ਨੂੰ ਕਿਸੇ ਡਿਲੀਟ ਕੀਤੇ ਸੰਦੇਸ਼ ਨੂੰ ਤੁਰੰਤ ਅਨਡੂ ਕਰਨ ਲਈ ਕੁਝ ਸਮਾਂ ਦਿੰਦੀ ਹੈ | ਐਕਸੀਡੈਂਟਲ ਡਿਲੀਟ ਫੀਚਰ ਐਂਡਰਾਇਡ ਅਤੇ ਆਈਫੋਨ ਡਿਵਾਈਸਾਂ ‘ਤੇ ਸਾਰੇ ਉਪਭੋਗਤਾਵਾਂ ਲਈ ਉਪਲਬਧ ਹੈ। ਪਿਛਲੇ ਮਹੀਨੇ, ਮੈਸੇਜਿੰਗ ਪਲੇਟਫਾਰਮ ਨੇ ਭਾਰਤ ਵਿੱਚ ਇੱਕ ਨਵਾਂ ‘ਮੈਸੇਜ ਯੂਅਰਸੈਲਫ’ ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਸੀ | The post ਮੈਸੇਜਿੰਗ ਪਲੇਟਫਾਰਮ ਵਟਸਐੱਪ ਵਲੋਂ ‘ਐਕਸੀਡੈਂਟਲ ਡਿਲੀਟ’ ਫੀਚਰ ਪੇਸ਼ appeared first on TheUnmute.com - Punjabi News. Tags:
|
ਕੋਰੋਨਾ ਮਹਾਂਮਾਰੀ ਦੌਰਾਨ 'ਵੰਦੇ ਭਾਰਤ ਮਿਸ਼ਨ' ਤਹਿਤ 1.83 ਕਰੋੜ ਨਾਗਰਿਕਾਂ ਨੂੰ ਬਚਾਇਆ: ਅਨੁਰਾਗ ਠਾਕੁਰ Monday 19 December 2022 11:46 AM UTC+00 | Tags: anurag-singh-thakur bjp-government breaking-news corona-virus covid-19 health-department-of-india indian-government latest-news news operation-ganga operation-sankat-mochan punjabi-news the-unmute-breaking-news the-unmute-punjabi-news union-minister-anurag-thakur vande-bharat-mission ਚੰਡੀਗੜ੍ਹ 19 ਦਸੰਬਰ 2022: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਭਾਜਪਾ ਸਰਕਾਰ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਦਾ ਜ਼ਿਕਰ ਕਰਦਿਆਂ ਅੱਜ ਯਾਨੀ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਸਰਕਾਰ ਨੇ ਕੋਰੋਨਾ ਕਾਲ ਸਮੇਂ 'ਵੰਦੇ ਭਾਰਤ ਮਿਸ਼ਨ' (Vande Bharat Mission) ਤਹਿਤ 1.83 ਕਰੋੜ ਨਾਗਰਿਕਾਂ ਨੂੰ ਬਚਾਇਆ ਹੈ। ਅਨੁਰਾਗ ਠਾਕੁਰ ਨੇ ਦੱਸਿਆ ਕਿ ਸਾਲ 2021-22 ‘ਚ ‘ਵੰਦੇ ਭਾਰਤ ਮਿਸ਼ਨ’ ਦੇ ਤਹਿਤ, ਬਚਾਅ ਕਾਰਜਾਂ ਦੀ ਸਭ ਤੋਂ ਵੱਡੀ ਸਫਲਤਾ ਹੈ, ਜਿਸ ‘ਚ ਕੋਰੋਨਾ ਸੰਕਟ ਦੌਰਾਨ 1.83 ਕਰੋੜ ਨਾਗਰਿਕਾਂ ਨੂੰ ਘਰ ਵਾਪਸ ਲਿਆਂਦਾ ਗਿਆ ਸੀ। ਪਿਛਲੇ ਸਾਲਾਂ ਦੌਰਾਨ ਸਰਕਾਰ ਵੱਲੋਂ ਚਲਾਏ ਜਾ ਰਹੇ ਬਚਾਅ ਕਾਰਜਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸੰਕਟ ਵਿੱਚ ਫਸੇ ਭਾਰਤੀਆਂ ਦੀ ਜਾਨ ਬਚਾਉਣਾ ਸਰਕਾਰ ਲਈ ਸਭ ਤੋਂ ਵੱਡੀ ਚਿੰਤਾ ਹੈ ਅਤੇ ਭਾਰਤ ਦੁਨੀਆ ਭਰ ਵਿੱਚ ਬਚਾਅ ਕਾਰਜਾਂ ਵਿੱਚ ਸਭ ਤੋਂ ਅੱਗੇ ਰਿਹਾ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਫਰਵਰੀ-ਮਾਰਚ 2022 ਵਿੱਚ ਆਪਰੇਸ਼ਨ ਗੰਗਾ ਤਹਿਤ 22,500 ਨਾਗਰਿਕਾਂ ਨੂੰ ਬਚਾਇਆ ਗਿਆ ਸੀ। ਇਸ ਦੇ ਨਾਲ ਹੀ ਆਪਰੇਸ਼ਨ ਦੇਵੀ ਸ਼ਕਤੀ ਵਿੱਚ ਅਫਗਾਨਿਸਤਾਨ ਤੋਂ 670 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ ਸੀ। ਇਸ ਤੋਂ ਇਲਾਵਾ ਭਾਰਤ ਨੇ ਚੀਨ ਦੇ ਵੁਹਾਨ ਤੋਂ 654 ਨਾਗਰਿਕਾਂ ਨੂੰ ਬਚਾਇਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸਿਰਫ਼ ਭਾਰਤੀ ਹੀ ਨਹੀਂ, ਸਗੋਂ ਭਾਰਤ ਸਰਕਾਰ ਨੇ ਵੀ ਸੰਕਟ ਵਿੱਚ ਘਿਰੇ ਵਿਦੇਸ਼ੀ ਨਾਗਰਿਕਾਂ ਦੀ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਾਲ 2016 ਵਿੱਚ 2 ਨੇਪਾਲੀ ਨਾਗਰਿਕਾਂ ਸਮੇਤ 155 ਜਣਿਆਂ ਨੂੰ ਆਪ੍ਰੇਸ਼ਨ ਸੰਕਟ ਮੋਚਨ ਤਹਿਤ ਦੱਖਣੀ ਸੂਡਾਨ ਤੋਂ ਵਾਪਸ ਲਿਆਂਦਾ ਗਿਆ ਸੀ। ਆਪਰੇਸ਼ਨ ਮੈਤਰੀ ਦੌਰਾਨ ਨੇਪਾਲ ਤੋਂ 5000 ਭਾਰਤੀਆਂ ਨੂੰ ਬਚਾਇਆ ਗਿਆ ਸੀ, ਜਦਕਿ 170 ਵਿਦੇਸ਼ੀ ਨਾਗਰਿਕਾਂ ਨੂੰ ਵੀ ਨੇਪਾਲ ਤੋਂ ਬਚਾਇਆ ਗਿਆ ਸੀ। ਇਸ ਦੇ ਨਾਲ ਹੀ ਆਪਰੇਸ਼ਨ ਰਾਹਤ ‘ਚ ਯਮਨ ਤੋਂ 1,962 ਵਿਦੇਸ਼ੀਆਂ ਸਮੇਤ 6,710 ਲੋਕਾਂ ਨੂੰ ਬਚਾਇਆ ਗਿਆ। ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤ ਨੂੰ ਇਕ ਅਜਿਹੇ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ ਜੋ ਸੰਕਟ ਦੇ ਸਮੇਂ ਵਿਚ ਦੂਜੇ ਦੇਸ਼ਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਅੱਤਵਾਦ ਦੇ ਖਿਲਾਫ ਸਖਤ ਕਾਰਵਾਈ ਕਰਦਾ ਹੈ, ਜਦਕਿ ਇਕ ਗੁਆਂਢੀ ਦੇਸ਼ ਨੂੰ ਸਿਰਫ ਅੱਤਵਾਦ ਨੂੰ ਪਨਾਹ ਦੇਣ ਅਤੇ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਦੇ ਰੂਪ ਵਿਚ ਦੇਖਿਆ ਜਾਂਦਾ ਹੈ। The post ਕੋਰੋਨਾ ਮਹਾਂਮਾਰੀ ਦੌਰਾਨ 'ਵੰਦੇ ਭਾਰਤ ਮਿਸ਼ਨ' ਤਹਿਤ 1.83 ਕਰੋੜ ਨਾਗਰਿਕਾਂ ਨੂੰ ਬਚਾਇਆ: ਅਨੁਰਾਗ ਠਾਕੁਰ appeared first on TheUnmute.com - Punjabi News. Tags:
|
ਨਗਰ ਨਿਗਮ ਜਲੰਧਰ ਦੇ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ਤੇ ਵਿਕਾਸ ਕਾਰਜਾਂ ਲਈ ਖਰਚੇ ਜਾਣਗੇ 2.67 ਕਰੋੜ ਰੁਪਏ: ਡਾ.ਇੰਦਰਬੀਰ ਸਿੰਘ ਨਿੱਝਰ Monday 19 December 2022 11:53 AM UTC+00 | Tags: aam-aadmi-party cm-bhagwant-mann dr-inderbir-singh-nijjar jalandhar jalandhar-municipal-corporation municipal-corporation news punjab-government punjab-municipal-corporation punjab-news the-unmute-breaking-news the-unmute-news the-unmute-punjabi-news ਚੰਡੀਗੜ੍ਹ 19 ਦਸੰਬਰ 2022: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਲੜੀ ਤਹਿਤ, ਸੂਬੇ ਭਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ (Dr. Inderbir Singh Nijjar) ਨੇ ਦੱਸਿਆ ਕਿ ਇਸ ਦਿਸ਼ਾ ਵਿੱਚ ਇੱਕ ਕਦਮ ਅੱਗੇ ਵਧਾਉਂਦਿਆਂ ਪੰਜਾਬ ਸਰਕਾਰ ਨੇ ਜਲੰਧਰ ਨਗਰ ਨਿਗਮ (Jalandhar Municipal Corporation) ਦੀ ਠੋਸ ਰਹਿੰਦ ਖੂੰਹਦ ਦੇ ਨਿਪਟਾਰੇ ਅਤੇ ਹੋਰ ਵਿਕਾਸ ਕਾਰਜਾਂ ਲਈ ਲਗਭਗ 2.67 ਕਰੋੜ ਰੁਪਏ ਖਰਚਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਵਿਭਾਗ ਵੱਲੋਂ ਮਿਉਂਸਪਲ ਠੋਸ ਰਹਿੰਦ-ਖੂੰਹਦ ਚੁੱਕਣ ਲਈ 6 ਟਿੱਪਰ (10 ਟਾਇਰ ਵਾਹਨ ਟਿੱਪਰ-2516 ਅਤੇ ਇਸ ਤੋਂ ਉੱਪਰ) 2 ਜੇ.ਸੀ.ਬੀ (ਇੱਕ ਮਾਡਲ ਵਿੱਚ 3 ਡੀ ਐਕਸ 6) ਕਿਰਾਏ ‘ਤੇ ਲਏ ਜਾਣਗੇ। ਇਹ ਵਾਹਨ GPS ਸਿਸਟਮ ਨਾਲ ਲੈਸ ਹੋਣਗੇ। ਇਸ ਕੰਮ ਲਈ ਇਕ ਡਰਾਈਵਰ ਅਤੇ ਇਕ ਹੈਲਪਰ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਲਗਭਗ 2.50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੱਛਮੀ ਹਲਕੇ ਜਲੰਧਰ ਵਿਖੇ ਮੁਰੰਮਤ ਅਤੇ ਪੇਂਟ ਦੇ ਕੰਮ ‘ਤੇ 17.02 ਲੱਖ ਰੁਪਏ ਖਰਚ ਕੀਤੇ ਜਾਣਗੇ। ਡਾ: ਨਿੱਝਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਮੁਹੱਈਆ ਕਰਵਾਉਣਾ ਹੈ | ਉਨ੍ਹਾਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਨ੍ਹਾਂ ਕੰਮਾਂ ਲਈ ਦਫ਼ਤਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਵਿਭਾਗ ਨੇ ਪਹਿਲਾਂ ਹੀ ਪੰਜਾਬ ਸਰਕਾਰ ਦੀ ਵੈੱਬਸਾਈਟ www.eproc.gov.in ‘ਤੇ ਟੈਂਡਰ ਈ-ਪ੍ਰਕਾਸ਼ਿਤ ਕਰ ਦਿੱਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਇਨ੍ਹਾਂ ਟੈਂਡਰਾਂ ਵਿੱਚ ਕੋਈ ਸੋਧ ਕੀਤੀ ਜਾਂਦੀ ਹੈ ਤਾਂ ਇਸ ਦੀ ਸਾਰੀ ਜਾਣਕਾਰੀ ਵੀ ਇਸ ਵੈੱਬਸਾਈਟ ‘ਤੇ ਉਪਲਬਧ ਹੋਵੇਗੀ। ਮੰਤਰੀ ਨੇ ਅਧਿਕਾਰੀਆਂ ਨੂੰ ਵਿਭਾਗ ਦੇ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨ ਲਈ ਵੀ ਕਿਹਾ ਤਾਂ ਜੋ ਸੂਬੇ ਦਾ ਵਿਕਾਸ ਹੋ ਸਕੇ। The post ਨਗਰ ਨਿਗਮ ਜਲੰਧਰ ਦੇ ਠੋਸ ਰਹਿੰਦ-ਖੂੰਹਦ ਦੇ ਨਿਪਟਾਰੇ ਤੇ ਵਿਕਾਸ ਕਾਰਜਾਂ ਲਈ ਖਰਚੇ ਜਾਣਗੇ 2.67 ਕਰੋੜ ਰੁਪਏ: ਡਾ.ਇੰਦਰਬੀਰ ਸਿੰਘ ਨਿੱਝਰ appeared first on TheUnmute.com - Punjabi News. Tags:
|
ਸਰਹੱਦ 'ਤੇ ਮੁਰੰਮਤ ਕਾਰਜ ਨੂੰ ਲੈ ਕੇ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਬਣੀ ਟਕਰਾਅ ਦੀ ਸਥਿਤੀ Monday 19 December 2022 12:03 PM UTC+00 | Tags: afghanistan afghanistan-news balochistan-province breaking-news chaman-border news news-latest-news pakistan pakistan-afghanistan-clash pakistan-and-afghanistan pakistan-news pakistans-balochistan quetta taliban taliban-government the-unmute-breaking-news the-unmute-punjab the-unmute-punjabi-news ਚੰਡੀਗੜ੍ਹ 19 ਦਸੰਬਰ 2022: (Pakistan-Afghanistan Clash) ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸੰਬੰਧਾਂ ਵਿਚ ਤੇਜ਼ੀ ਨਾਲ ਟਕਰਾਅ ਦੁਇ ਸਥਿਤੀ ਪੈਦਾ ਹੋ ਰਹੀ ਹੈ । ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਲਗਾਤਾਰ ਹੋ ਰਹੇ ਅੱਤਵਾਦੀ ਹਮਲਿਆਂ ਕਾਰਨ ਅਫਗਾਨਿਸਤਾਨ ‘ਚ ਸੱਤਾਧਾਰੀ ਤਾਲਿਬਾਨ ਅਤੇ ਪਾਕਿਸਤਾਨ ਦੀ ਸਰਕਾਰ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਪਿਛਲੇ ਹਫਤੇ ਚਮਨ ਸਰਹੱਦ ‘ਤੇ ਅਫਗਾਨਿਸਤਾਨ ਤੋਂ ਗੋਲੀਬਾਰੀ ‘ਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਦੀ ਖ਼ਬਰ ਹੈ ਅਤੇ ਦਰਜਨਾਂ ਨਾਗਰਿਕ ਜ਼ਖਮੀ ਹੋ ਗਏ ਸਨ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਤੋਂ ਚਮਨ ਸਰਹੱਦ ਤੱਕ ਲਗਭਗ 100 ਕਿਲੋਮੀਟਰ ਦੂਰ ਹੈ। ਇਸ ਤੋਂ ਪਹਿਲਾਂ 11 ਦਸੰਬਰ ਨੂੰ ਵੀ ਇਸੇ ਇਲਾਕੇ ‘ਚ ਅਫਗਾਨਿਸਤਾਨ ਤੋਂ ਗੋਲੀਬਾਰੀ ‘ਚ ਸੱਤ ਨਾਗਰਿਕ ਮਾਰੇ ਜਾਣ ਦੀ ਖ਼ਬਰ ਹੈ | ਪਾਕਿਸਤਾਨ (Pakistan) ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਬਲਾਂ ਨੇ ਗੋਲਾਬਾਰੀ ਦੀਆਂ ਘਟਨਾਵਾਂ ਦਾ ਜਵਾਬ ਦਿੱਤਾ ਜਿਸ ਵਿੱਚ ਅੱਠ ਤੋਂ ਨੌਂ ਅਫਗਾਨ ਸੈਨਿਕ ਮਾਰੇ ਗਏ। ਪਰ ਅਫਗਾਨਿਸਤਾਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਨ੍ਹਾਂ ਘਟਨਾਵਾਂ ਤੋਂ ਨਾਰਾਜ਼, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪਿਛਲੇ ਹਫਤੇ ਦੇ ਅੰਤ ਵਿੱਚ ਇੱਕ ਬਿਆਨ ਵਿੱਚ ਕਿਹਾ ਕਿ “ਅਫਗਾਨਿਸਤਾਨ (Afghanistan) ਦੀ ਅੰਤਰਿਮ ਸਰਕਾਰ” ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ। ਪਾਕਿਸਤਾਨ ਦੇ ਸੁਰੱਖਿਆ ਮਾਹਿਰਾਂ ਮੁਤਾਬਕ ਪਾਕਿਸਤਾਨ ਦੀ ਹੁਣ ਤੱਕ ਕੋਸ਼ਿਸ਼ ਕਿਸੇ ਨਾ ਕਿਸੇ ਤਰ੍ਹਾਂ ਤਣਾਅ ਨੂੰ ਕੰਟਰੋਲ ‘ਚ ਰੱਖਣ ਦੀ ਰਹੀ ਹੈ। ਉਨ੍ਹਾਂ ਮੁਤਾਬਕ ਦੇਸ਼ ਦੇ ਅੰਦਰ ਵਧਦੇ ਸਿਆਸੀ ਅਤੇ ਆਰਥਿਕ ਸੰਕਟ ਕਾਰਨ ਪਾਕਿਸਤਾਨ ਸਰਕਾਰ ਨਹੀਂ ਚਾਹੁੰਦੀ ਕਿ ਇਹ ਵਿਵਾਦ ਭਖ ਜਾਵੇ। ਮੀਡੀਆ ਰਿਪੋਰਟਾਂ ਮੁਤਾਬਕ ਸਰਹੱਦ ‘ਤੇ ਮੁਰੰਮਤ ਦੇ ਕੰਮ ‘ਚ ਪਾਕਿਸਤਾਨੀ ਸੈਨਿਕਾਂ ਦੀ ਸ਼ਮੂਲੀਅਤ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ। ਤਾਲਿਬਾਨੀ ਫੌਜਾਂ ਨੇ ਨਾਗਰਿਕ ਖੇਤਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਪਾਕਿਸਤਾਨ ਵਿੱਚ ਅਤਿਵਾਦ ਦੇ ਮਾਹਿਰ ਫਖਰ ਕਾਕਾਖੇਲ ਨੇ ਕਿਹਾ ਹੈ ਕਿ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਤਾਲਿਬਾਨ ਅਜੇ ਆਪਣੀ ਜੇਹਾਦੀ ਮਾਨਸਿਕਤਾ ਤੋਂ ਬਾਹਰ ਨਹੀਂ ਆਏ ਹਨ। ਉਹ ਆਪਣੇ ਆਪ ਨੂੰ ਇੱਕ ਸੰਗਠਿਤ ਅਤੇ ਅਨੁਸ਼ਾਸਿਤ ਸੁਰੱਖਿਆ ਬਲ ਵਿੱਚ ਤਬਦੀਲ ਨਹੀਂ ਕਰ ਸਕੇ ਹਨ। The post ਸਰਹੱਦ ‘ਤੇ ਮੁਰੰਮਤ ਕਾਰਜ ਨੂੰ ਲੈ ਕੇ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਬਣੀ ਟਕਰਾਅ ਦੀ ਸਥਿਤੀ appeared first on TheUnmute.com - Punjabi News. Tags:
|
ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਭਰਾ, ਲੜਕੇ, ਭਤੀਜੇ ਸਮੇਤ 10 ਜਣਿਆਂ 'ਤੇ ਵਿਰੁੱਧ ਪਰਚਾ ਦਰਜ Monday 19 December 2022 12:18 PM UTC+00 | Tags: breaking-news fir ghanour-constituency mla-madan-lal-jalalpur news patiala patiala-development-authority patiala-polcie patiala-police-news ਪਟਿਆਲਾ 19 ਦਸੰਬਰ 2022: ਹਲਕਾ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਭਰਾ, ਲੜਕੇ ਸਾਬਕਾ ਪ੍ਰਬੰਧਕੀ ਡਾਇਰੈਕਟਰ ਪਾਵਰਕੌਮ ਗਗਨਦੀਪ ਸਿੰਘ , ਭਤੀਜੇ ਸਮੇਤ 10 ਜਣਿਆਂ ‘ਤੇ ਕੇਸ ਦਰਜ ਕੀਤਾ ਗਿਆ ਹੈ । ਨਾਜਾਇਜ਼ ਕਾਲੋਨੀਆਂ ਕੱਟਣ ਵਾਲਿਆਂ ਖਿਲਾਫ਼ ਆਖ਼ਿਰ ਪਟਿਆਲਾ ਡਿਵੈਲਪਮੈਂਟ ਅਥਾਰਟੀ ਨੇ ਵੱਡੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਕੱਲੇ ਥਾਣਾ ਸਦਰ ਅਧੀਨ ਆਉਂਦੇ ਖੇਤਰ ਵਿਚ ਨਾਜਾਇਜ਼ ਕਾਲੋਨੀਆਂ ਕੱਟਣ ਦੇ ਮਾਮਲੇ ਵਿਚ ਕਾਰਵਾਈ ਕੀਤੀ ਹੈ। ਵਧੀਕ ਅਫ਼ਸਰ ਮੁੱਖ ਪ੍ਰਸ਼ਾਸਕ ਪੀ. ਡੀ. ਏ. ਪਟਿਆਲਾ ਸੰਜੀਵ ਕੁਮਾਰ ਦੀ ਸ਼ਿਕਾਇਤ 'ਤੇ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਅਮਰੀਕ ਸਿੰਘ, ਹਰਜੀਤ ਕੌਰ, ਗੁਰਵਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਸੰਤੋਖ ਸਿੰਘ ਵਾਸੀ ਨੇੜੇ ਪੰਜਾਬੀ ‘ਵਰਸਿਟੀ ਪਟਿਆਲਾ, ਰਾਜਿੰਦਰ ਸਿੰਘ ਸਿੰਘ, ਮਨਜੀਤ ਸਿੰਘ , ਕਮਲਦੀਪ ਸਿੰਘ, ਗਗਨਦੀਪ ਸਿੰਘ ਵਾਸੀ ਪਿੰਡ ਜਲਾਲਪੁਰ, ਸੁਖਦੇਵ ਸਿੰਘ ਵਾਸੀ ਸੰਤ ਹਜ਼ਾਰਾ ਸਿੰਘ ਵਾਸੀ ਸਨੌਰ ਦੇ ਖਿਲਾਫ਼ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ ਦੀ ਧਾਰਾ 36 (1) 36 (3) ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਇਨਾਂ ਵਿਚੋਂ ਗਗਨਦੀਪ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਲੜਕਾ ਹੈ ਜੋ ਕਿ ਪਾਵਰਕੌਮ ਦਾ ਪ੍ਰਬੰਧਕੀ ਡਾਇਰੈਕਟਰ ਵੀ ਰਿਹਾ। ਇਸਦੇ ਨਾਲ ਹੀ ਸਾਬਕਾ ਵਿਧਾਇਕ ਦਾ ਭਰਾ ਰਜਿੰਦਰ ਸਿੰਘ ਤੇ ਭਤੀਜਾ ਕਮਲਦੀਪ ਵੀ ਸ਼ਾਮਲ ਹੈ। ਸੰਜੀਵ ਕੁਮਾਰ ਦੀ ਸ਼ਿਕਾਇਤ ਅਨੁਸਾਰ ਪਿੰਡ ਜਲਾਲਪੁਰ ਅਤੇ ਨਸੀਰਪੁਰ ਵਿਖੇ ਪੁੱਡਾ ਦੀ ਮਨਜ਼ੂਰੀ ਬਿਨਾ ਉਕਤ ਵਿਅਕਤੀਆਂ ਨੇ ਅਣ- ਅਧਿਕਾਰਤ ਕਾਲੋਨੀ ਕੱਟ ਕੇ ਪਲਾਟਾਂ ਦੀ ਵੰਡ ਕੀਤੀ ਸੀ। ਇਨ੍ਹਾਂ ਨੇ ਨਾ ਤਾਂ ਰਜਿਸਟ੍ਰੇਸ਼ਨ ਕਰਵਾਈ ਅਤੇ ਨਾ ਹੀ ਲਾਇਸੈਂਸ ਲਿਆ। ਥਾਣਾ ਸਦਰ ਪਟਿਆਲਾ ਦੀ ਪੁਲਿਸ ਵਲੋਂ ਹੁਣ ਇਸ ਮਾਮਲੇ ਵਿਚ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। The post ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਭਰਾ, ਲੜਕੇ, ਭਤੀਜੇ ਸਮੇਤ 10 ਜਣਿਆਂ ‘ਤੇ ਵਿਰੁੱਧ ਪਰਚਾ ਦਰਜ appeared first on TheUnmute.com - Punjabi News. Tags:
|
ਸ੍ਰੀ ਦਰਬਾਰ ਸਾਹਿਬ ਵਿਖੇ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਐਂਬੂਲੈਂਸ ਭੇਂਟ Monday 19 December 2022 12:44 PM UTC+00 | Tags: ambulance amritsar breaking-news harjinder-singh-dhami news sgpc sri-darbar-sahib state-bank-of-india state-bank-of-india-amritsar the-unmute-breaking-news the-unmute-latest-news the-unmute-punjab ਅੰਮ੍ਰਿਤਸਰ 19 ਦਸੰਬਰ 2022 : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਇਕ ਐਂਬੂਲੈਂਸ ਭੇਂਟ ਕੀਤੀ ਗਈ ਹੈ। ਐਸਬੀਆਈ ਦੇ ਚੇਅਰਮੈਨ ਸ੍ਰੀ ਦਨੇਸ਼ ਖਾਰਾ ਅਤੇ ਹੋਰ ਅਧਿਕਾਰੀਆਂ ਨੇ ਇਸ ਐਂਬੂਲੈਂਸ ਦੀ ਚਾਬੀਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸਕੱਤਰ ਸ. ਪ੍ਰਤਾਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ ਨੂੰ ਸੌਂਪੀਆਂ। ਇਸ ਦੌਰਾਨ ਬੈਂਕ ਅਧਿਕਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨ ਦਿੱਤਾ। ਦੱਸਣਯੋਗ ਹੈ ਇਸ ਤੋਂ ਪਹਿਲਾਂ ਵੀ ਸਟੇਟ ਬੈਂਕ ਆਫ ਇੰਡੀਆ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਪਾਲਕੀ ਵਾਲੀ ਬੱਸ ਅਤੇ ਇਕ ਐਂਬੂਲੈਂਸ ਭੇਟ ਕੀਤੀ ਜਾ ਚੁੱਕੀ ਹੈ। ਬੈਂਕ ਵੱਲੋਂ ਸਮੇਂ-ਸਮੇਂ 'ਤੇ ਅਜਿਹੀਆਂ ਭੇਟਾਵਾਂ ਨਾਲ ਸ਼ਰਧਾ ਪ੍ਰਗਟਾਈ ਜਾਂਦੀ ਹੈ। ਅੱਜ ਐਂਬੂਲੈਂਸ ਭੇਟ ਕਰਨ ਮੌਕੇ ਐਸਬੀਆਈ ਦੇ ਚੇਅਰਮੈਨ ਦਨੇਸ਼ ਖਾਰਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਵਤਾ ਦੀ ਸੇਵਾ ਵਿਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਬੈਂਕ ਇਸ ਵਿਚ ਯੋਗਦਾਨ ਪਾ ਕੇ ਆਪਣੇ ਆਪ ਨੂੰ ਵੱਡਭਾਗਾ ਸਮਝਦਾ ਹੈ।ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਲਈ ਅਧਿਆਤਮਿਕ ਸੋਮਾ ਹਨ, ਜਿਥੇ ਸ਼ਰਧਾ ਪ੍ਰਗਟਾਉਣੀ ਮਾਨਸਿਕ ਉਤਸ਼ਾਹ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਅਤੇ ਸਕੱਤਰ ਸ. ਪ੍ਰਤਾਪ ਸਿੰਘ ਨੇ ਬੈਂਕ ਦੇ ਪੁੱਜੇ ਅਧਿਕਾਰੀਆਂ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ, ਸ. ਅੰਮ੍ਰਿਤਪਾਲ ਸਿੰਘ, ਸ. ਰਣਧੀਰ ਸਿੰਘ, ਐਸਬੀਆਈ ਦੇ ਐਮਡੀ ਅਸ਼ਨਵੀ ਕੁਮਾਰ ਤਿਵਾੜੀ, ਡੀਐਮਡੀ ਸੁਭਰਾਤਾ ਵਿਸ਼ਵਾਸ, ਚੀਫ ਜਨਰਲ ਮੈਨੇਜਰ ਵਿਨੋਦ ਜਸਵਾਲ, ਗਿਰੀਦਰਾ ਕੀਨੀ, ਜੀਐਮ ਸੁਮੀਤ ਫਾਕਾ ਤੇ ਡੀਜੀਐਮ ਅਜਿਤਾਬ ਪ੍ਰਸ਼ਾਤ, ਖੇਤਰੀ ਮੈਨੇਜਰ ਰਜਨੀਸ਼ ਕੁਮਾਰ, ਮੈਨੇਜਰ ਸ. ਨਰਿੰਦਰ ਸਿੰਘ ਆਦਿ ਮੌਜੂਦ ਸਨ। The post ਸ੍ਰੀ ਦਰਬਾਰ ਸਾਹਿਬ ਵਿਖੇ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਐਂਬੂਲੈਂਸ ਭੇਂਟ appeared first on TheUnmute.com - Punjabi News. Tags:
|
ਲੁਧਿਆਣਾ ਰੇਲਵੇ ਸਟੇਸ਼ਨ 'ਤੇ ਤਕਨੀਕੀ ਖ਼ਰਾਬੀ ਕਾਰਨ ਧਮਾਕਾ, ਤਾਰਾਂ ਨੂੰ ਲੱਗੀ ਅੱਗ Monday 19 December 2022 12:50 PM UTC+00 | Tags: accident fire fire-incident grp-and-rpf-personnel latest-news ludhiana ludhiana-latest-news ludhiana-police ludhiana-railway ludhiana-railway-station news railway-power-department-ludhiana railway-station the-unmute-punjabi-news ਲੁਧਿਆਣਾ 19 ਦਸੰਬਰ 2022: ਪੰਜਾਬ ਦੇ ਲੁਧਿਆਣਾ ਰੇਲਵੇ ਸਟੇਸ਼ਨ (Ludhiana Railway station) ‘ਤੇ ਐਤਵਾਰ ਰਾਤ ਨੂੰ ਤਾਰਾਂ ‘ਚ ਅਚਾਨਕ ਤਕਨੀਕੀ ਖ਼ਰਾਬੀ ਕਾਰਨ ਧਮਾਕਾ ਹੋ ਗਿਆ। ਇਸ ਦੌਰਾਨ ਧਮਾਕੇ ਕਾਰਨ ਯਾਤਰੀਆਂ ਵਿਚ ਭਗਦੜ ਮਚ ਗਈ। ਇਹ ਹਾਦਸਾ ਪਲੇਟਫਾਰਮ ਨੰਬਰ-1 ‘ਤੇ ਮਾਲ ਗੋਦਾਮ ਨੇੜੇ ਵਾਪਰਿਆ ਹੈ । ਜ਼ੋਰਦਾਰ ਧਮਾਕਿਆਂ ਨਾਲ ਤਾਰਾਂ ‘ਚੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ, ਜਿਸ ਤੋਂ ਬਾਅਦ ਸਟੇਸ਼ਨ ‘ਤੇ ਹਫੜਾ-ਦਫੜੀ ਮਚ ਗਈ। ਧਮਾਕੇ ਤੋਂ ਬਾਅਦ ਰੇਲਵੇ ਅਧਿਕਾਰੀ, ਜੀਆਰਪੀ ਅਤੇ ਆਰਪੀਐਫ ਦੇ ਜਵਾਨ ਮੌਕੇ ‘ਤੇ ਪਹੁੰਚ ਗਏ। ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ। ਅਧਿਕਾਰੀਆਂ ਨੇ ਤੁਰੰਤ ਰੇਲਵੇ ਪਾਵਰ ਵਿਭਾਗ ਨੂੰ ਸੂਚਿਤ ਕੀਤਾ ਅਤੇ ਸਟੇਸ਼ਨ ਦੀ ਮੁੱਖ ਸਪਲਾਈ ਬੰਦ ਕਰਵਾਈ। ਇਸ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ | ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਬੰਦ ਪਈ ਬਿਜਲੀ ਸਪਲਾਈ ਨੂੰ ਮੁੜ ਬਹਾਲ ਕਰ ਦਿੱਤਾ ਗਿਆ। The post ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਤਕਨੀਕੀ ਖ਼ਰਾਬੀ ਕਾਰਨ ਧਮਾਕਾ, ਤਾਰਾਂ ਨੂੰ ਲੱਗੀ ਅੱਗ appeared first on TheUnmute.com - Punjabi News. Tags:
|
ਡੀਜੀਪੀ ਗੌਰਵ ਯਾਦਵ ਵਲੋਂ ਸੜਕ ਹਾਦਸਿਆਂ ਤੇ ਟ੍ਰੈਫਿਕ-2021 ਬਾਰੇ ਸਾਲਾਨਾ ਰਿਪੋਰਟ ਜਾਰੀ Monday 19 December 2022 01:02 PM UTC+00 | Tags: adgp dgp-gaurav-yadav news punjab-adgp punjab-news punjab-police road-accidents road-accidents-and-traffic-2021 road-traffic traffic valuable-resource ਚੰਡੀਗੜ੍ਹ 19 ਦਸੰਬਰ 2022: ਡੀਜੀਪੀ ਗੌਰਵ ਯਾਦਵ ਨੇ ਸੋਮਵਾਰ ਨੂੰ ਆਪਣੇ ਦਫ਼ਤਰ ਵਿੱਚ "ਸੜਕ ਦੁਰਘਟਨਾਵਾਂ ਅਤੇ ਟ੍ਰੈਫਿਕ-2021" (Road Accidents and Traffic-2021) ਦੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ । ਏਡੀਜੀਪੀ ਟਰੈਫਿਕ ਏ.ਐਸ ਰਾਏ ਅਤੇ ਟਰੈਫਿਕ ਸਲਾਹਕਾਰ ਪੰਜਾਬ ਡਾ. ਨਵਦੀਪ ਅਸੀਜਾ ਦੀ ਹਾਜ਼ਰੀ ਵਿੱਚ ਪੁਸਤਕ ਰਿਲੀਜ਼ ਕੀਤੀ ਗਈ ਹੈ । ਡੀਜੀਪੀ ਨੇ ਕਿਹਾ ਕਿ ਇਹ ਪੁਸਤਕ ਪੰਜਾਬ ਪੁਲਿਸ ਅਤੇ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਵੱਲੋਂ ਸੇਫ਼ ਸੁਸਾਇਟੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਪਹਿਲ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਪੰਜਾਬ ਵਿੱਚ ਸੜਕ ਹਾਦਸਿਆਂ, ਟ੍ਰੈਫਿਕ ਉਲੰਘਣਾਵਾਂ ਅਤੇ ਸੜਕ ਸੁਰੱਖਿਆ ਉਪਾਵਾਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਟ੍ਰੈਫਿਕ ਅਤੇ ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ ਲਈ ਰਾਜ ਵਿੱਚ ਟ੍ਰੈਫਿਕ ਨਾਲ ਸੰਬੰਧਿਤ ਮੁੱਦਿਆਂ ਨੂੰ ਸਮਝਣ ਅਤੇ ਹੱਲ ਕਰਨ ਲਈ ਇੱਕ ਕੀਮਤੀ ਸਰੋਤ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਇਹ ਖੇਤਰ ਵਿੱਚ ਕੰਮ ਕਰ ਰਹੇ ਵਿਦਵਾਨਾਂ ਅਤੇ ਅਕਾਦਮਿਕ ਵਿਗਿਆਨੀਆਂ ਲਈ ਇੱਕ ਮਹੱਤਵਪੂਰਨ ਸੰਦਰਭ ਸਮੱਗਰੀ ਵਜੋਂ ਵੀ ਕੰਮ ਕਰੇਗਾ। ਪੰਜਾਬ ਪੁਲਿਸ, ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਅਤੇ ਸੇਫ ਸੋਸਾਇਟੀ ਦੀਆਂ ਟੀਮਾਂ ਵੱਲੋਂ ਕੀਤੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਡੀਜੀਪੀ ਨੇ ਲੋਕਾਂ ਨੂੰ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਸੜਕ ਸੁਰੱਖਿਆ ਨਿਯਮਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। The post ਡੀਜੀਪੀ ਗੌਰਵ ਯਾਦਵ ਵਲੋਂ ਸੜਕ ਹਾਦਸਿਆਂ ਤੇ ਟ੍ਰੈਫਿਕ-2021 ਬਾਰੇ ਸਾਲਾਨਾ ਰਿਪੋਰਟ ਜਾਰੀ appeared first on TheUnmute.com - Punjabi News. Tags:
|
ਆਈਪੀਐੱਲ ਲੀਗ ਤੋਂ ਹਟਣ ਦਾ ਫੈਸਲਾ ਮੇਰੇ ਲਈ ਕਾਫ਼ੀ ਮੁਸ਼ਕਿਲ ਸੀ: ਆਲਰਾਊਂਡਰ ਕ੍ਰਿਸ ਵੋਕਸ Monday 19 December 2022 01:13 PM UTC+00 | Tags: ashes-series-2022 breaking-news chris-woakes cricket-news england-all-rounder-chris-woakes indian-premier-league indian-premier-league-2023 ipl-auction ipl-league-2022 ipl-news latest-ipl-news news ਚੰਡੀਗੜ੍ਹ 19 ਦਸੰਬਰ 2022: ਇੰਗਲੈਂਡ ਦੇ ਆਲਰਾਊਂਡਰ ਕ੍ਰਿਸ ਵੋਕਸ (Chris Woakes) ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (IPL) ਤੋਂ ਹਟਣ ਦਾ ਫੈਸਲਾ ਕੀਤਾ ਹੈ | ਕ੍ਰਿਸ ਵੋਕਸਨੇ ਆਪਣੇ ਬਿਆਨ ਵਿੱਚ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ ਤੋਂ ਹਟਣ ਦਾ ਫੈਸਲਾ ਆਸਾਨ ਨਹੀਂ ਸੀ। ਪਰ ਮੈਂ 2023 ਵਿੱਚ ਘਰੇਲੂ ਏਸ਼ੇਜ਼ ਸੀਰੀਜ਼ ਲਈ ਰਾਸ਼ਟਰੀ ਟੀਮ ਵਿੱਚ ਜਗ੍ਹਾ ਬਣਾਉਣ ਲਈ ਅਜਿਹਾ ਕੀਤਾ ਹੈ । ਆਈਪੀਐੱਲ (IPL) ਦੀਆਂ ਫ੍ਰੈਂਚਾਈਜ਼ੀ ਟੀਮਾਂ ਵੋਕਸ (Chris Woakes) ‘ਤੇ ਵੱਡਾ ਪੈਸਾ ਖਰਚ ਨਹੀਂ ਕਰ ਸਕਦੀਆਂ, ਪਰ ਉਹ ਯਕੀਨੀ ਤੌਰ ‘ਤੇ ਇਸ ਮਹੀਨੇ ਦੇ ਅੰਤ ਵਿੱਚ ਹੋਣ ਵਾਲੀ ਨਿਲਾਮੀ ਵਿੱਚ ਕੁਝ ਟੀਮਾਂ ਦੀਆਂ ਨਜ਼ਰਾਂ ਵਿੱਚ ਹੋਵੇਗਾ। ਈਐਸਪੀਐਨ ਕ੍ਰਿਕਇੰਫੋ ਨਾਲ ਗੱਲ ਕਰਦੇ ਹੋਏ ਵੋਕਸ ਨੇ ਕਿਹਾ, ’ਮੈਂ’ਤੁਸੀਂ ਬਹੁਤ ਸਾਰੇ ਲੋਕਾਂ ਅਤੇ ਕੁਝ ਫਰੈਂਚਾਈਜ਼ੀਜ਼ ਨਾਲ ਗੱਲ ਕੀਤੀ, ਉਹ ਬਹੁਤ ਉਤਸੁਕ ਦਿਖਾਈ ਦੇ ਰਹੇ ਸਨ, ਜਿਸ ਨੂੰ ਦੇਖਦੇ ਹੋਏ ਇਸ ਲੀਗ ਤੋਂ ਹਟਣਾ ਮੁਸ਼ਕਿਲ ਸੀ। ਪਰ ਪਿਛਲੇ ਸਾਲ ਮੈਂ ਇੰਗਲੈਂਡ ਦੀਆਂ ਗਰਮੀਆਂ ਵਿੱਚ ਕੋਈ ਕ੍ਰਿਕੇਟ ਨਹੀਂ ਖੇਡਿਆ ਸੀ, ਇਸ ਲਈ ਇਸ ਵਾਰ ਮੇਰੇ ਲਈ ਤਿਆਰ ਰਹਿਣ ਦਾ ਇਹ ਵਧੀਆ ਮੌਕਾ ਹੈ। ਮੈਨੂੰ ਉਮੀਦ ਹੈ ਕਿ ਇੰਗਲੈਂਡ ਵਿੱਚ ਮੇਰੇ ਕੋਲ ਗਰਮੀਆਂ ਦਾ ਮੌਸਮ ਬਿਹਤਰ ਰਹੇਗਾ।ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਦੇ ਆਈਪੀਐਲ ਕਰੀਅਰ ਦੀ ਗੱਲ ਕਰੀਏ ਤਾਂ ਉਹ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders), ਰਾਇਲ ਚੈਲੇਂਜਰਜ਼ ਬੈਂਗਲੁਰੂ (Royal Challengers Bangalore) ਅਤੇ ਹਾਲ ਹੀ ਵਿੱਚ ਦਿੱਲੀ ਕੈਪੀਟਲਜ਼ (Delhi Capitals) ਦਾ ਹਿੱਸਾ ਰਿਹਾ ਹੈ। The post ਆਈਪੀਐੱਲ ਲੀਗ ਤੋਂ ਹਟਣ ਦਾ ਫੈਸਲਾ ਮੇਰੇ ਲਈ ਕਾਫ਼ੀ ਮੁਸ਼ਕਿਲ ਸੀ: ਆਲਰਾਊਂਡਰ ਕ੍ਰਿਸ ਵੋਕਸ appeared first on TheUnmute.com - Punjabi News. Tags:
|
ਪੰਜਾਬ ਸਰਕਾਰ ਵਲੋਂ ਪਹਿਲੇ ਸਾਲ ਤੋਂ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾ ਰਿਹੈ, ਪੜਾਅਵਾਰ ਸਾਰੇ ਵਿਭਾਗਾਂ 'ਚ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ: ਮੁੱਖ ਸਕੱਤਰ Monday 19 December 2022 01:47 PM UTC+00 | Tags: aam-aadmi-party breaking-news cm-bhagwant-mann contractual-employee contractual-employees mann-government news prtc-contract-workers-union punbus punjab-contractual-employees punjab-government punjab-roadways-punbus state-chief-secretary-vijay-kumar-janjua the-unmute-breaking-news ਚੰਡੀਗੜ੍ਹ 19 ਦਸੰਬਰ 2022: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਵਾਅਦੇ ਅਨੁਸਾਰ ਕੱਚੇ ਮੁਲਾਜ਼ਮਾਂ (Contractual Employees) ਨੂੰ ਪੱਕੇ ਕਰਨ ਦੀ ਕਾਰਵਾਈ ਜਾਰੀ ਹੈ। ਅੱਜ ਇੱਥੇ ਸੂਬੇ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵਫਦ ਨਾਲ ਮੀਟਿੰਗ ਦੌਰਾਨ ਭਰੋਸਾ ਦਿਵਾਇਆ ਕਿ ਮੌਜੂਦਾ ਸੂਬਾ ਸਰਕਾਰ ਵਲੋਂ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਤੋਂ ਹੀ ਕੱਚੇ ਮਾਲਾਜ਼ਮਾਂ ਨੂੰ ਪੱਕੇ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਪੜਾਅਵਾਰ ਸਾਰੇ ਵਿਭਾਗਾਂ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂਆਂ ਵਲੋਂ ਮੁੱਖ ਸਕੱਤਰ ਨੂੰ ਆਪਣੀਆਂ ਵੱਖ ਵੱਖ ਮੰਗਾਂ ਬਾਰੇ ਜਾਣੂ ਕਰਵਾਇਆ ਜਿਸ ਬਾਰੇ ਮੁੱਖ ਸਕੱਤਰ ਨੇ ਟਰਾਂਸਪੋਰਟ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਇਨ੍ਹਾਂ ਮੰਗਾਂ ਬਾਰੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇ। ਮੁੱਖ ਸਕੱਤਰ ਨੇ ਯੂਨੀਅਨ ਦੀ ਇੱਕ ਅਹਿਮ ਮੰਗ ਨੂੰ ਪ੍ਰਵਾਨ ਕਰਦਿਆਂ ਕਿਸੇ ਨਾ ਕਿਸੇ ਕਾਰਨ ਕੱਢੇ ਗਏ ਕੱਚੇ ਮੁਲਾਜ਼ਮਾਂ ਦੇ ਕੇਸਾਂ ਦੀ ਰੀਵਿਊ ਕਰਕੇ ਸਭ ਨਾਲ ਇਨਸਾਫ ਕਰਨ ਸਬੰਧੀ ਸਕੱਤਰ ਟਰਾਂਸਪੋਰਟ ਨੂੰ ਹੁਕਮ ਜਾਰੀ ਕੀਤੇ। ਇਸ ਤੋਂ ਇਲਾਵਾ ਤਨਖਾਹ ਵਿਚ 5 ਫੀਸਦੀ ਸਲਾਨਾ ਵਾਧੇ ਬਾਰੇ ਵੀ ਕੇਸ ਨੂੰ ਘੋਖ ਕੇ ਪੇਸ਼ ਕਰਨ ਲਈ ਵੀ ਮੁੱਖ ਸਕੱਤਰ ਨੇ ਨਿਰਦੇਸ਼ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਜਾਰੀ ਕੀਤੇ। ਇਸ ਤੋਂ ਇਲਾਵਾ ਕੰਡਕਟਰਾਂ ਨੂੰ ਬਲੈਕਲਿਸਟ ਕਰਨ ਬਾਰੇ ਸ਼ਰਤਾਂ ਨੂੰ ਵੀ ਰੀਵਿਊ ਕਰਨ ਬਾਰੇ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ। ਮੁੱਖ ਸਕੱਤਰ ਨੇ ਇਸ ਮੌਕੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਕਿਸੇ ਵੀ ਪ੍ਰਾਈਵੇਟ ਬੱਸ ਨੂੰ ਨਜ਼ਾਇਜ਼ ਨਾ ਚੱਲਣ ਦਿੱਤਾ ਜਾਵੇ, ਜਿਸ ਸਬੰਧੀ ਵੱਖ ਵੱਖ ਡਿਪੂਆਂ ਦੇ ਜਨਰਲ ਮਨੇਜਰਾਂ ਨੂੰ ਸਖਤੀ ਨਾਲ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਜਾਣ। The post ਪੰਜਾਬ ਸਰਕਾਰ ਵਲੋਂ ਪਹਿਲੇ ਸਾਲ ਤੋਂ ਹੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾ ਰਿਹੈ, ਪੜਾਅਵਾਰ ਸਾਰੇ ਵਿਭਾਗਾਂ ‘ਚ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇਗਾ: ਮੁੱਖ ਸਕੱਤਰ appeared first on TheUnmute.com - Punjabi News. Tags:
|
ਆਲ ਇੰਡੀਆ ਸਰਵਿਸਜ਼ ਕੁਸ਼ਤੀ ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਟਰਾਇਲ 23 ਦਸੰਬਰ ਨੂੰ Monday 19 December 2022 01:53 PM UTC+00 | Tags: all-india-services-wrestling-freestyle all-india-services-wrestling-tournament breaking-news greco-roman gursevak-singh-government-college-of-physical-education latest-news news punjab sport sports-news trials-of-punjab-teams-for-all-india-services-wrestling-tournament ਚੰਡੀਗੜ੍ਹ 19 ਦਸੰਬਰ 2022: ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਆਲ ਇੰਡੀਆ ਸਰਵਿਸਜ਼ ਕੁਸ਼ਤੀ ਫਰੀ ਸਟਾਈਲ (ਪੁਰਸ਼ ਤੇ ਮਹਿਲਾ) ਅਤੇ ਕੁਸ਼ਤੀ ਗਰੀਕੋ ਰੋਮਨ (ਪੁਰਸ਼) ਟੂਰਨਾਮੈਂਟ 12 ਜਨਵਰੀ ਤੋਂ 15 ਜਨਵਰੀ 2023 ਤੱਕ ਮਨੀਮਾਜਰਾ ਸਪੋਰਟਸ ਕੰਪਲੈਕਸ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੀ ਚੋਣ ਲਈ ਟਰਾਇਲ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਪਟਿਆਲਾ ਵਿਖੇ 23 ਦਸੰਬਰ ਨੂੰ ਸਵੇਰੇ 10 ਵਜੇ ਲਏ ਜਾਣਗੇ। ਖੇਡ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਸੁਰੱਖਿਆ ਸੇਵਾਵਾਂ /ਨੀਮ ਸੁਰੱਖਿਆ ਸੰਸਥਾਵਾਂ/ਕੇਂਦਰੀ ਪੁਲਿਸ ਸੰਸਥਾਵਾਂ/ਪੁਲਿਸ/ਆਰਪੀਐਫ/ਸੀਆਈਐਸਐਫ/ਬੀਐਸ.ਐਫ./ਆਈਟੀਬੀਪੀ ਅਤੇ ਐਨਐਸਜੀ ਆਦਿ ਦੇ ਕਰਮਚਾਰੀ, ਖ਼ੁਦਮੁਖ਼ਤਿਆਰ ਧਿਰਾਂ/ਅੰਡਰਟੇਕਿੰਗ/ਜਨਤਕ ਖੇਤਰ ਦੇ ਬੈਂਕ ਇੱਥੋਂ ਤੱਕ ਕਿ ਕੇਂਦਰੀ ਮੰਤਰਾਲੇ ਵਲੋਂ ਸੰਚਾਲਿਤ ਬੈਂਕ ਵੀ, ਕੱਚੇ /ਦਿਹਾੜੀਦਾਰ ਵਾਲੇ ਕਰਮੀ, ਦਫਤਰਾਂ ਵਿੱਚ ਆਰਜ਼ੀ ਤੌਰ 'ਤੇ ਕੰਮ ਕਰਦੇ ਕਰਮਚਾਰੀ, ਨਵੇਂ ਭਰਤੀ ਹੋਏ ਕਰਮਚਾਰੀ ,ਜੋ 6 ਮਹੀਨੇ ਤੋਂ ਘੱਟ ਸਮੇਂ ਤੋਂ ਰੈਗੂਲਰ ਸੇਵਾਵਾਂ ਵਿੱਚ ਕੰਮ ਕਰਦੇ ਹਨ, ਨੂੰ ਛੱਡ ਕੇ ਬਾਕੀ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗਾਂ ਪਾਸੋਂ ਐਨ.ਓ.ਸੀ. ਪ੍ਰਾਪਤ ਕਰਨ ਉਪਰੰਤ ਹੀ ਭਾਗ ਲੈ ਸਕਦੇ ਹਨ। ਇਸ ਟੂਰਨਾਮੈਂਟ ਵਿੱਚ ਆਉਣ/ਜਾਣ , ਰਹਿਣ ਅਤੇ ਖਾਣ-ਪੀਣ ਤੇ ਆਉਣ ਵਾਲੇ ਖਰਚੇ ਦੀ ਅਦਾਇਗੀ ਖਿਡਾਰੀ ਵੱਲੋਂ ਨਿੱਜੀ ਤੌਰ ਉਤੇ ਕੀਤੀ ਜਾਵੇਗੀ। The post ਆਲ ਇੰਡੀਆ ਸਰਵਿਸਜ਼ ਕੁਸ਼ਤੀ ਟੂਰਨਾਮੈਂਟ ਲਈ ਪੰਜਾਬ ਦੀਆਂ ਟੀਮਾਂ ਦੇ ਟਰਾਇਲ 23 ਦਸੰਬਰ ਨੂੰ appeared first on TheUnmute.com - Punjabi News. Tags:
|
ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀ ਮਲਖੰਭ ਟੀਮ ਦੇ ਟਰਾਇਲ 21 ਦਸੰਬਰ ਨੂੰ Monday 19 December 2022 01:56 PM UTC+00 | Tags: basketball basketball-team breaking-news games guru-nanak-stadium khlo-india-youth-games-2022 kho-kho-competitions kholo-india kholo-india-youth-games ludhiana madhya-pradesh news punjab-basketball-team punjab-state punjab-state-sports-department punjab-youth-games trials-for-khlo-india-youth-games ਚੰਡੀਗੜ੍ਹ 19 ਦਸੰਬਰ 2022: ਮੱਧ ਪ੍ਰਦੇਸ਼ ਵਿਖੇ 31 ਜਨਵਰੀ ਤੋਂ 11 ਫ਼ਰਵਰੀ 2023 ਤੱਕ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਮਲਖੰਭ ਮੁਕਾਬਲਿਆਂ ਲਈ ਪੰਜਾਬ ਦੇ ਮੁੰਡਿਆਂ ਤੇ ਕੁੜੀਆਂ ਦੀ ਚੋਣ ਲਈ 21 ਦਸੰਬਰ ਨੂੰ ਟਰਾਇਲ ਸਵੇਰੇ 10 ਵਜੇ ਟਰਾਇਲ ਲਏ ਜਾਣਗੇ। ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਟਰਾਇਲ ਸੈਫਰੋਨ ਪਬਲਿਕ ਸਕੂਲ ਫਗਵਾੜਾ ਵਿਖੇ ਹੋਣਗੇ। ਟਰਾਇਲ ਵਿੱਚ ਹਿੱਸਾ ਲੈਣ ਲਈ ਖਿਡਾਰੀ ਦੀ ਜਨਮ ਮਿਤੀ ਪਹਿਲੀ ਜਨਵਰੀ 2004 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਚਾਹਵਾਨ ਖਿਡਾਰੀ ਨਿਰਧਾਰਤ ਸਮੇਂ ਅਤੇ ਸਥਾਨ ਤੇ ਪਹੁੰਚ ਕੇ ਚੋਣ ਟਰਾਇਲਾਂ ਵਿੱਚ ਹਿੱਸਾ ਲੈ ਸਕਦੇ ਹਨ। The post ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀ ਮਲਖੰਭ ਟੀਮ ਦੇ ਟਰਾਇਲ 21 ਦਸੰਬਰ ਨੂੰ appeared first on TheUnmute.com - Punjabi News. Tags:
|
ਪਾਕਿਸਤਾਨ 'ਚ ਤਾਲਿਬਾਨੀ ਅੱਤਵਾਦੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਬਣਾਇਆ ਬੰਧਕ, ਗੋਲੀਬਾਰੀ 'ਚ ਦੋ ਦੀ ਮੌਤ Monday 19 December 2022 02:11 PM UTC+00 | Tags: bannu breaking-news khyber-pakhtunkhwa news pakistani-taliban-militants pakistan-news taliban the-unmute-latest-news ਚੰਡੀਗੜ੍ਹ 19 ਦਸੰਬਰ 2022: ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੇ ਬੰਨੂ ਜ਼ਿਲੇ ‘ਚ ਪਾਕਿਸਤਾਨੀ ਤਾਲਿਬਾਨ ਅੱਤਵਾਦੀਆਂ ਨੇ ਇਕ ਅੱਤਵਾਦ ਵਿਰੋਧੀ ਕੇਂਦਰ ‘ਤੇ ਕਬਜ਼ਾ ਕਰ ਲਿਆ ਅਤੇ ਕੁਝ ਲੋਕਾਂ ਨੂੰ ਬੰਧਕ ਬਣਾ ਲਿਆ। ਇਸ ਦੌਰਾਨ ਗੋਲੀਬਾਰੀ ‘ਚ ਘੱਟੋ-ਘੱਟ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਦੀ ਖ਼ਬਰ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਫੌਜ ਦੇ ਵਿਸ਼ੇਸ਼ ਬਲਾਂ ਨੂੰ ਅਲਰਟ ‘ਤੇ ਰੱਖਿਆ ਅਤੇ ਅੱਤਵਾਦੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ । ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀ.ਟੀ.ਡੀ.) ਨੇ ਕੁਝ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਪੁਲਿਸ ਸਟੇਸ਼ਨ ‘ਚ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਰ ਐਤਵਾਰ ਨੂੰ ਇਨ੍ਹਾਂ ‘ਚੋਂ ਇਕ ਅੱਤਵਾਦੀ ਨੇ ਪੁਲਿਸ ਮੁਲਾਜ਼ਮ ਤੋਂ ਏਕੇ-47 ਖੋਹ ਲਈ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਕਤ ਅੱਤਵਾਦੀ ਨੇ ਇਮਾਰਤ ‘ਚ ਬੰਦ ਹੋਰ ਅੱਤਵਾਦੀਆਂ ਨੂੰ ਛੁਡਵਾਇਆ ਅਤੇ ਉਨ੍ਹਾਂ ਨੇ ਇਮਾਰਤ ‘ਤੇ ਕਬਜ਼ਾ ਕਰ ਲਿਆ। ਉਨ੍ਹਾਂ ਨੇ ਕਈ ਪੁਲਿਸ ਵਾਲਿਆਂ ਨੂੰ ਵੀ ਬੰਧਕ ਬਣਾ ਲਿਆ। ਫੌਜੀ ਕਾਰਵਾਈ ਸ਼ੁਰੂ ਕੀਤੀ ਗਈ ਪਰ ਘਟਨਾ ਦੇ 21 ਘੰਟੇ ਬਾਅਦ ਵੀ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸਾਬਕਾ ਸੂਬਾਈ ਮੁੱਖ ਮੰਤਰੀ ਅਕਰਮ ਖਾਨ ਦੁਰਾਨੀ ਅਤੇ ਮੌਜੂਦਾ ਸੂਬਾਈ ਮੰਤਰੀ ਮਲਿਕ ਸ਼ਾਹ ਮੁਹੰਮਦ ਅੱਤਵਾਦੀਆਂ ਨਾਲ ਗੱਲਬਾਤ ਸ਼ੁਰੂ ਕਰਨ ਲਈ ਬੰਨੂ ਗਏ ਹਨ। ਦੁਰਾਨੀ ਅਤੇ ਮੁਹੰਮਦ ਦੋਵੇਂ ਬੰਨੂ ਦੇ ਰਹਿਣ ਵਾਲੇ ਹਨ। ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨਾਲ ਗੱਲਬਾਤ ਲਈ ਸਥਾਨਕ ਧਾਰਮਿਕ ਸ਼ਖਸੀਅਤ ਮੌਲਾਨਾ ਅਹਿਮਦ ਉੱਲਾ ਨੂੰ ਤਲਬ ਕਰਨ ਦੀ ਮੰਗ ਕੀਤੀ ਹੈ। ਉਸਨੇ ਗੱਲਬਾਤ ਪ੍ਰਕਿਰਿਆ ਵਿੱਚ ਤਾਲਮੇਲ ਕਰਨ ਲਈ ਇੱਕ ਬੰਧਕ ਨੂੰ ਆਪਣੇ ਸੀਨੀਅਰ ਸੁਰੱਖਿਆ ਅਧਿਕਾਰੀਆਂ ਨਾਲ ਮੋਬਾਈਲ ਫੋਨ ‘ਤੇ ਗੱਲ ਕਰਨ ਦੀ ਇਜਾਜ਼ਤ ਵੀ ਦਿੱਤੀ। ਗੱਲਬਾਤ ਅਸਫਲ ਹੋਣ ‘ਤੇ ਬਚਾਅ ਕਾਰਜਾਂ ਲਈ ਸਪੈਸ਼ਲ ਸਰਵਿਸਿਜ਼ ਗਰੁੱਪ ਦੀਆਂ ਟੁਕੜੀਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਬੰਧਕਾਂ ਦੀ ਰਿਹਾਈ ਦੇ ਬਦਲੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਤੋਂ ਉਨ੍ਹਾਂ ਨੂੰ ਸੁਰੱਖਿਅਤ ਅਫਗਾਨਿਸਤਾਨ ਲਿਜਾਣ ਲਈ ਹੈਲੀਕਾਪਟਰ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਬੰਨੂ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ (ਡੀਪੀਓ) ਮੁਹੰਮਦ ਇਕਬਾਲ ਨੇ ਕਿਹਾ ਕਿ ਬਾਹਰੋਂ ਕੋਈ ਹਮਲਾ ਨਹੀਂ ਹੋਇਆ ਅਤੇ ਪੁੱਛਗਿੱਛ ਦੌਰਾਨ ਇੱਕ ਅੱਤਵਾਦੀ ਨੇ ਪੁਲਿਸ ਤੋਂ ਰਾਈਫਲ ਖੋਹ ਲਈ ਅਤੇ ਇਮਾਰਤ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। The post ਪਾਕਿਸਤਾਨ ‘ਚ ਤਾਲਿਬਾਨੀ ਅੱਤਵਾਦੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਬਣਾਇਆ ਬੰਧਕ, ਗੋਲੀਬਾਰੀ ‘ਚ ਦੋ ਦੀ ਮੌਤ appeared first on TheUnmute.com - Punjabi News. Tags:
|
ਕੈਨੇਡਾ 'ਚ ਆਪਣੀ ਪਤਨੀ ਦੇ ਕਤਲ ਦੇ ਦੋਸ਼ 'ਚ ਸਿੱਖ ਵਿਅਕਤੀ ਗ੍ਰਿਫ਼ਤਾਰ Monday 19 December 2022 02:18 PM UTC+00 | Tags: canada canada-for-murdering-his-wife canada-police canadian-police columbia news sikh-man suri ਚੰਡੀਗੜ੍ਹ 19 ਦਸੰਬਰ 2022: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇੱਕ 40 ਸਾਲਾ ਸਿੱਖ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਨੇਡੀਅਨ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ 40 ਸਾਲਾ ਹਰਪ੍ਰੀਤ ਕੌਰ ਗਿੱਲ ਦੀ ਪਿਛਲੇ ਦਿਨੀਂ ਨਵਿੰਦਰ ਗਿੱਲ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਜੋੜਾ ਸਰੀ ਵਿੱਚ ਰਹਿੰਦਾ ਸੀ। ਪੁਲਿਸ ਮੁਤਾਬਕ 7 ਦਸੰਬਰ ਨੂੰ ਇਕ ਔਰਤ ‘ਤੇ ਚਾਕੂ ਮਾਰੇ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਹਰਪ੍ਰੀਤ ਕੌਰ ਗਿੱਲ ਜ਼ਖਮੀ ਹਾਲਤ ‘ਚ ਮਿਲੀ । ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਬਿਆਨ ਵਿਚ ਕਿਹਾ ਗਿਆ ਹੈ ਕਿ ਕਤਲ ਦੇ ਦੋਸ਼ੀ ਪਤੀ ਨੂੰ ਮੌਕੇ ‘ਤੇ ਹਿਰਾਸਤ ਵਿਚ ਲਿਆ ਗਿਆ ਸੀ, ਪਰ ਬਾਅਦ ਵਿਚ ਛੱਡ ਦਿੱਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਉਸ ਨੂੰ ਜਾਂਚ ਅਧਿਕਾਰੀਆਂ ਨੇ 15 ਦਸੰਬਰ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਸੀ। The post ਕੈਨੇਡਾ ‘ਚ ਆਪਣੀ ਪਤਨੀ ਦੇ ਕਤਲ ਦੇ ਦੋਸ਼ ‘ਚ ਸਿੱਖ ਵਿਅਕਤੀ ਗ੍ਰਿਫ਼ਤਾਰ appeared first on TheUnmute.com - Punjabi News. Tags:
|
ਪਟਿਆਲਾ 'ਚ ਭਾਖੜਾ ਨਹਿਰ 'ਚ ਗੋਤਾਖੋਰਾਂ ਨੂੰ ਮਿਲੀ ਬੰਬਨੁਮਾ ਵਸਤੂ Monday 19 December 2022 02:26 PM UTC+00 | Tags: bhakra-canal nabha-road news patiala-police ਚੰਡੀਗੜ੍ਹ 19 ਦਸੰਬਰ 2022: ਪਟਿਆਲਾ ਵਿੱਚ ਗੋਤਾਖੋਰਾਂ ਨੂੰ ਨਾਭਾ ਰੋਡ ‘ਤੇ ਭਾਖੜਾ ਨਹਿਰ ਵਿਚ ਪੁਰਾਣੇ ਬੰਬ ਵਰਗੀ ਵਸਤੂ ਮਿਲੀ ਹੈ। ਗੋਤਾਖੋਰਾਂ ਨੇ ਦੱਸਿਆ ਕਿ ਇਸ ਦੀ ਸੂਚਨਾ ਪਟਿਆਲਾ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ। ਕੰਟਰੋਲ ਰੂਮ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਗੋਤਾਖੋਰ ਰੋਜ਼ਾਨਾ ਅਭਿਆਸ ਕਰਦੇ ਸਨ, ਇਸ ਦੌਰਾਨ ਅੱਜ ਸ਼ਾਮ ਨੂੰ ਉਨ੍ਹਾਂ ਦੇ ਇੱਕ ਸਾਥੀ ਨੂੰ ਭਾਖੜਾ ਨਹਿਰ ਵਿੱਚ ਬੰਬ ਵਰਗੀ ਕੋਈ ਚੀਜ਼ ਮਿਲੀ ਹੈ । The post ਪਟਿਆਲਾ ‘ਚ ਭਾਖੜਾ ਨਹਿਰ ‘ਚ ਗੋਤਾਖੋਰਾਂ ਨੂੰ ਮਿਲੀ ਬੰਬਨੁਮਾ ਵਸਤੂ appeared first on TheUnmute.com - Punjabi News. Tags:
|
| You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |

