ਚੰਡੀਗੜ੍ਹ ‘ਚ ਸਕੂਲਾਂ ਦੇ ਬਾਹਰ ‘ਡਰੱਗ ਸਪਲਾਈ’: ਬੱਚਿਆਂ ਨੇ ਚਾਈਲਡ ਪਾਰਲੀਮੈਂਟ ‘ਚ ਉਠਾਇਆ ਮੁੱਦਾ

ਚੰਡੀਗੜ੍ਹ ਦੇ ਕੁਝ ਸਕੂਲਾਂ ਦੇ ਬਾਹਰ ਨਸ਼ਾ ਵੇਚਿਆ ਜਾ ਰਿਹਾ ਹੈ। ਸ਼ਹਿਰ ਦੇ ਸਕੂਲੀ ਬੱਚਿਆਂ ਨੇ ਸਵਾਲ ਕੀਤਾ ਕੀ ਚੰਡੀਗੜ੍ਹ ਪ੍ਰਸ਼ਾਸਨ ਇਸ ਨੂੰ ਰੋਕਣ ਲਈ ਕੀ ਕਦਮ ਚੁੱਕ ਰਿਹਾ ਹੈ। ਜਿਸ ਦਾ ਜਵਾਬ ਪ੍ਰਸ਼ਾਸਨ ਅਤੇ ਪੁਲਿਸ ਨੂੰ ਦੇਣਾ ਪਵੇਗਾ। ਹਾਲ ਹੀ ਵਿੱਚ, ਇੱਕ MBA ਵਿਦਿਆਰਥੀ ਨੂੰ ਸ਼ਹਿਰ ਵਿੱਚ ਪੰਜਾਬ ਯੂਨੀਵਰਸਿਟੀ ਅਤੇ ਕਾਲਜਾਂ ਦੇ ਬਾਹਰ ਨਸ਼ਾ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

Chandigarh Students Drugs Sell
Chandigarh Students Drugs Sell

ਜਿਸ ਤੋਂ ਬਾਅਦ ਪੁਲਿਸ ਨੇ ਸ਼ਹਿਰ ਦੇ ਕਾਲਜਾਂ ਦੇ ਬਾਹਰ ਚੈਕਿੰਗ ਵਧਾਉਣ ਦੀ ਗੱਲ ਕਹੀ ਸੀ। ਇਸ ਦੇ ਨਾਲ ਹੀ ਸਕੂਲਾਂ ਦੇ ਬਾਹਰ ਨਸ਼ੇ ਵੇਚਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਚੰਡੀਗੜ੍ਹ ‘ਚ ‘ਦੀ ਫੈਡਰੇਸ਼ਨ ਆਫ ਚਾਈਲਡ ਪਾਰਲੀਮੈਂਟ’ ਦੀ ਸਲਾਨਾ ਮੀਟਿੰਗ ਦੇ ਦੂਜੇ ਐਡੀਸ਼ਨ ‘ਚ ਕਈ ਬੱਚਿਆਂ ਨੇ ਭਾਗ ਲਿਆ। ਇਹ ਗੱਲ ਵਿਦਿਆਰਥੀਆਂ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪੁੱਛੇ ਜਾਣ ‘ਤੇ ਕਹੀ। ਚੰਡੀਗੜ੍ਹ ਦੇ ਕਰੀਬ 1500 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੇ ਕੈਪੀਟਲ ਕੰਪਲੈਕਸ ਦੇ ਓਪਨ ਹੈਂਡ ਸਮਾਰਕ ਨੇੜੇ ਆਯੋਜਿਤ ਇਸ ਚੰਡੀਗੜ੍ਹ ਅਰਬਨ ਫੈਸਟੀਵਲ ਵਿੱਚ ਹਿੱਸਾ ਲਿਆ। ਇਸ ਦੌਰਾਨ ਸਕੂਲਾਂ ਦੇ ਬਾਹਰ ਨਸ਼ਿਆਂ ਦੀ ਵਿਕਰੀ ਸਮੇਤ ਹੋਰ ਮੁੱਦੇ ਵੀ ਉਠਾਏ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵੱਲੋਂ ਸਕੂਲਾਂ ਵਿੱਚ ਨਕਲੀ ਦਾਖ਼ਲਿਆਂ ਦਾ ਮੁੱਦਾ ਵੀ ਉਠਾਇਆ ਗਿਆ। ਇਸ ਨੂੰ ਰੋਕਣ ਲਈ ਸਿੱਖਿਆ ਵਿਭਾਗ ਕੀ ਕਰ ਰਿਹਾ ਹੈ? ਬੱਚਿਆਂ ਵੱਲੋਂ ਪੁੱਛੇ ਗਏ ਸਵਾਲਾਂ ਵਿੱਚ ਬੱਚਿਆਂ ਤੋਂ ਸਾਈਬਰ ਕ੍ਰਾਈਮ ਨੂੰ ਰੋਕਣ ਬਾਰੇ ਵੀ ਸਵਾਲ ਪੁੱਛੇ ਗਏ। ਇਹ ਪ੍ਰੋਗਰਾਮ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਸਪਾਂਸਰਾਂ ਵੱਲੋਂ ਕਰਵਾਇਆ ਗਿਆ। ਤੁਹਾਨੂੰ ਦੱਸ ਦੇਈਏ ਕਿ ਡੌਨ ਬੋਸਕੋ ਵੱਲੋਂ ‘ਚਾਈਲਡ ਫਰੈਂਡਲੀ ਸਿਟੀ’ ਇਨੀਸ਼ੀਏਟਿਵ ਦੇ ਤਹਿਤ ਇਹ ਸਮਾਗਮ ਕਰਵਾਇਆ ਜਾਂਦਾ ਹੈ ਤਾਂ ਜੋ ਅਜਿਹੇ ਬੱਚਿਆਂ ਨੂੰ ਆਪਣੇ ਮੁੱਦੇ ਅਤੇ ਸਵਾਲ ਉਠਾਉਣ ਲਈ ਪਲੇਟਫਾਰਮ ਮਿਲ ਸਕੇ।

The post ਚੰਡੀਗੜ੍ਹ ‘ਚ ਸਕੂਲਾਂ ਦੇ ਬਾਹਰ ‘ਡਰੱਗ ਸਪਲਾਈ’: ਬੱਚਿਆਂ ਨੇ ਚਾਈਲਡ ਪਾਰਲੀਮੈਂਟ ‘ਚ ਉਠਾਇਆ ਮੁੱਦਾ appeared first on Daily Post Punjabi.



Previous Post Next Post

Contact Form