ਸੋਨੇ ਦੀਆਂ ਕੀਮਤਾਂ ‘ਚ ਜ਼ਬਰਦਸਤ ਉਛਾਲ, ਪਹੁੰਚਿਆ 54 ਹਜ਼ਾਰ ਦੇ ਪਾਰ, ਚਾਂਦੀ ਦੇ ਭਾਅ ‘ਚ ਵੀ 850 ਰੁ: ਦਾ ਵਾਧਾ

ਅੰਤਰਰਾਸ਼ਟਰੀ ਬਾਜ਼ਾਰ ਤੇ ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ । ਮਲਟੀ ਕਮੋਡਿਟੀ ਐਕਸਚੇਂਜ ‘ਤੇ ਅੱਜ ਸੋਨੇ ਦੀ ਕੀਮਤ ਸ਼ੁਰੂਆਤੀ ਕਾਰੋਬਾਰ ਵਿੱਚ 0.44 ਫੀਸਦੀ ਚੜ੍ਹ ਗਈ ਹੈ । ਇਸ ਦੇ ਨਾਲ ਹੀ ਸਰਾਫਾ ਬਾਜ਼ਾਰ ਵਿੱਚ ਅੱਜ ਚਾਂਦੀ ਦੀ ਕੀਮਤ ਵਿੱਚ 0.76 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਚਾਂਦੀ ਦੀ ਕੀਮਤ 1.59 ਫੀਸਦੀ ਦੀ ਤੇਜ਼ੀ ਨਾਲ ਬੰਦ ਹੋਈ ਸੀ, ਜਦਕਿ ਸੋਨਾ ਮਾਮੂਲੀ ਗਿਰਾਵਟ ਨਾਲ ਬੰਦ ਹੋਇਆ ਸੀ।

Gold Silver price today
Gold Silver price today

ਸੋਮਵਾਰ ਨੂੰ ਸਰਾਫ਼ਾ ਬਾਜ਼ਾਰ ਵਿੱਚ 24 ਕੈਰੇਟ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 9:10 ਵਜੇ ਤੱਕ ਕੱਲ੍ਹ ਦੇ ਬੰਦ ਭਾਅ ਤੋਂ 207 ਰੁਪਏ ਵਧ ਕੇ 54,087 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਸੀ । ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਯਾਨੀ ਸ਼ੁੱਕਰਵਾਰ ਨੂੰ MCX ‘ਤੇ ਸੋਨਾ 0.2 ਫੀਸਦੀ ਦੀ ਗਿਰਾਵਟ ਨਾਲ 53,880 ਰੁਪਏ ‘ਤੇ ਬੰਦ ਹੋਇਆ ਸੀ।

ਇਹ ਵੀ ਪੜ੍ਹੋ: ਮੁੜ ਵਿਵਾਦਾਂ ‘ਚ ਘਿਰਿਆ ‘Kulhad Pizza’ ਕਪਲ, ਜੋੜੇ ਨੇ ਗੁਆਂਢੀ ਦੁਕਾਨਦਾਰ ਨਾਲ ਕੀਤੀ ਲੜਾਈ, ਕੱਢੀਆਂ ਗਾਲ੍ਹਾਂ

ਉੱਥੇ ਹੀ ਦੂਜੇ ਪਾਸੇ ਮਲਟੀ ਕਮੋਡਿਟੀ ਐਕਸਚੇਂਜ ਵਿੱਚ ਸੋਮਵਾਰ ਨੂੰ ਚਾਂਦੀ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ । ਚਾਂਦੀ ਦੀ ਕੀਮਤ ਕੱਲ੍ਹ ਦੇ ਬੰਦ ਮੁੱਲ ਤੋਂ 504 ਰੁਪਏ ਵਧ ਕੇ 66,953 ਰੁਪਏ ‘ਤੇ ਕਾਰੋਬਾਰ ਕਰ ਰਹੀ ਸੀ । ਚਾਂਦੀ ਦਾ ਰੇਟ ਅੱਜ 67,022 ਰੁਪਏ ‘ਤੇ ਖੁੱਲ੍ਹਿਆ । ਪਿਛਲੇ ਕਾਰੋਬਾਰੀ ਸੈਸ਼ਨ ‘ਚ ਚਾਂਦੀ ਦੀ ਕੀਮਤ 1,041 ਰੁਪਏ ਵਧ ਕੇ 66450 ਰੁਪਏ ‘ਤੇ ਬੰਦ ਹੋਈ ਸੀ।

Gold Silver price today
Gold Silver price today

ਦੱਸ ਦੇਈਏ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨਾ ਤੇ ਚਾਂਦੀ ਅੱਜ ਬੜ੍ਹਤ ‘ਤੇ ਹੀ ਹੈ ਤੇ ਕਾਮੈਕਸ ‘ਤੇ ਸੋਨਾ 11.15 ਡਾਲਰ ਜਾਂ 0.62 ਫ਼ੀਸਦੀ ਦੀ ਉਛਾਲ ਦੇ ਨਾਲ 1820.75 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਕਾਮੈਕਸ ‘ਤੇ ਚਾਂਦੀ 0.235 ਡਾਲਰ ਜਾਂ 1.01 ਫ਼ੀਸਦੀ ਦੀ ਮਜ਼ਬੂਤੀ ਦੇ ਨਾਲ 23.485 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਸੋਨੇ ਦੀਆਂ ਕੀਮਤਾਂ ‘ਚ ਜ਼ਬਰਦਸਤ ਉਛਾਲ, ਪਹੁੰਚਿਆ 54 ਹਜ਼ਾਰ ਦੇ ਪਾਰ, ਚਾਂਦੀ ਦੇ ਭਾਅ ‘ਚ ਵੀ 850 ਰੁ: ਦਾ ਵਾਧਾ appeared first on Daily Post Punjabi.



Previous Post Next Post

Contact Form