ਇੰਡੋਨੇਸ਼ੀਆ ਸਰਕਾਰ ਲਿਆ ਰਹੀ ਨਵਾਂ ਕ੍ਰਿਮੀਨਲ ਕੋਡ, ਪਤਨੀ ਤੋਂ ਇਲਾਵਾ ਕਿਸੇ ਹੋਰ ਨਾਲ ਸਬੰਧ ਬਣਾਏ ਤਾਂ ਹੋਵੇਗੀ ਜੇਲ੍ਹ

ਇੰਡੋਨੇਸ਼ੀਆ ਦੀ ਜੋਕੋ ਵਿਡੋਡੋ ਸਰਕਾਰ ਨੂੰ ਸੰਸਦ ਵਿਚ ਨਵਾਂ ਕ੍ਰਿਮੀਨਲ ਕੋਡ ਯਾਨੀ ਅਪਰਾਧਿਕ ਕਾਨੂੰਨ ਪ੍ਰਸਤਾਵ ਪੇਸ਼ ਕਰਨ ਜਾ ਰਹੀ ਹੈ। ਇਸ ਵਿਚ ਕਈ ਅਹਿਮ ਗੱਲਾਂ ਹਨ ਜਿਵੇਂ ਪਤਨੀ ਤੋਂ ਇਲਾਵਾ ਕਿਸੋ ਹੋਰ ਨਾਲ ਸਬੰਧ ਬਣਾਉਣ ‘ਤੇ ਜੇਲ੍ਹ ਹੋਵੇਗੀ। ਗੈਰ-ਸ਼ਾਦੀਸ਼ੁਦਾ ਲੋਕਾਂ ਦਾ ਸਬੰਧ ਬਣਾਉਣਾ ਵੀ ਜੁਰਮ ਹੋਵੇਗਾ।

ਇਸ ਤੋਂ ਇਲਾਵਾ ਰਾਸ਼ਟਰਪਤੀ ਖਿਲਾਫ ਬੋਲਣਾ ਅਪਰਾਧ ਮੰਨਿਆ ਜਾਵੇਗਾ। ਦੂਜੀ ਨੈਸ਼ਨਲ ਆਡੀਓਲਾਜੀ ਯਾਨੀ ਰਾਸ਼ਟਰੀ ਵਿਚਾਰਧਾਰਾ ਦਾ ਵਿਰੋਧ ਵੀ ਕ੍ਰਿਮੀਨਲ ਐਕਟ ਮੰਨਿਆ ਜਾਵੇਗਾ। ਇੰਡੋਨੇਸ਼ੀਆ ਨੂੰ ਆਮ ਤੌਰ ‘ਤੇ ਲਿਬਰਲ ਸੁਸਾਇਟੀ ਮੰਨਿਆ ਜਾਂਦਾ ਹੈ। ਹੁਣ ਨਵੇਂ ਕ੍ਰਿਮੀਨਲ ਕੋਡ ਨੂੰ ਲੈ ਕੇ ਸਵਾਲ ਉਠ ਰਹੇ ਹਨ। ਇਹੀ ਵਜ੍ਹਾ ਹੈ ਕਿ ਇਸ ਦੱਖਣ-ਪੂਰਬ ਏਸ਼ੀਆਈ ਵਿਚ ਕੁਝ ਲੋਕ ਨਵੇਂ ਕੋਡ ਨੂੰ ਈਰਾਨ ਦੀ ਤਰ੍ਹਾਂ ਮਾਰੈਲਿਟੀ ਪੁਲਿਸਿੰਗ ਵੱਲ ਇਕ ਕਦਮ ਮੰਨ ਰਹੇ ਹਨ।

ਸੰਸਦ ਦੇ ਸਪੀਕਰ, ਸੂਫਮੀ ਦਾਸਕੋ ਬੈਮਬੈਂਗ ਦੇ ਅਨੁਸਾਰ – ਅਸੀਂ ਇੱਕ ਨਵਾਂ ਅਪਰਾਧਿਕ ਕੋਡ ਲਿਆ ਰਹੇ ਹਾਂ। ਇਸ ਨੂੰ ਮੰਗਲਵਾਰ ਨੂੰ ਸੰਸਦ ‘ਚ ਪੇਸ਼ ਕੀਤਾ ਜਾਵੇਗਾ। ਇਸ ਨੂੰ ਪਾਸ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ। ਸਰਕਾਰ ਨੇ ਕਿਹਾ ਕਿ ਮੌਜੂਦਾ ਸਮੇਂ ‘ਚ, ਫੌਜਦਾਰੀ ਕੋਡ ਜਾਂ ਫੌਜਦਾਰੀ ਕਾਨੂੰਨ ਪ੍ਰਣਾਲੀ ਜੋ ਗੁਲਾਮੀ ਦੇ ਦੌਰ ਦੀ ਹੈ। ਇਸ ਵਿੱਚ ਬਦਲਾਅ ਦੀ ਸਖ਼ਤ ਲੋੜ ਹੈ। ਸਾਨੂੰ ਬਦਲਦੇ ਸਮੇਂ ਦੇ ਨਾਲ ਆਪਣੇ ਕਾਨੂੰਨ ਨੂੰ ਬਦਲਣਾ ਪਵੇਗਾ।

ਇਹ ਵੀ ਪੜ੍ਹੋ : ਵਿਆਹ ‘ਚ Grand ਐਂਟਰੀ, ਬਾਈਕ ‘ਤੇ ਆਪਣੇ ਕੁੱਤੇ ਨਾਲ ਪਹੁੰਚਿਆ ਲਾੜਾ, ਲੋਕ ਹੋਏ ਹੈਰਾਨ

ਖਾਸ ਗੱਲ ਇਹ ਹੈ ਕਿ ਪਿਛਲੇ ਸਾਲ ਸਰਕਾਰ ਨੇ ਪਹਿਲੀ ਵਾਰ ਇਸ ਬਿੱਲ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਉਸੇ ਸਮੇਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ। ਹਾਲਾਂਕਿ ਹੁਣ ਜਦੋਂ ਇਹ ਮਸੌਦਾ ਸੰਸਦ ‘ਚ ਪੇਸ਼ ਕੀਤਾ ਜਾ ਰਿਹਾ ਹੈ ਤਾਂ ਸੜਕਾਂ ‘ਤੇ ਬਹੁਤਾ ਰੋਸ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਇੰਡੋਨੇਸ਼ੀਆਈ ਸਰਕਾਰ ਸਤੰਬਰ 2019 ਤੋਂ ਇਸ ਡਰਾਫਟ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਹਰ ਵਾਰ ਅਸਫਲ ਰਹੀ ਹੈ। ਇਸ ਦਾ ਕਾਰਨ ਇਹ ਸੀ ਕਿ ਖਰੜਾ ਪੇਸ਼ ਹੋਣ ਤੋਂ ਪਹਿਲਾਂ ਹੀ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਡਰਾਫਟ ਵਿੱਚ ਕੁਝ ਬਦਲਾਅ ਕਰਨ ਦਾ ਦਾਅਵਾ ਕੀਤਾ ਅਤੇ ਵਾਅਦਾ ਕੀਤਾ।

The post ਇੰਡੋਨੇਸ਼ੀਆ ਸਰਕਾਰ ਲਿਆ ਰਹੀ ਨਵਾਂ ਕ੍ਰਿਮੀਨਲ ਕੋਡ, ਪਤਨੀ ਤੋਂ ਇਲਾਵਾ ਕਿਸੇ ਹੋਰ ਨਾਲ ਸਬੰਧ ਬਣਾਏ ਤਾਂ ਹੋਵੇਗੀ ਜੇਲ੍ਹ appeared first on Daily Post Punjabi.



source https://dailypost.in/latest-punjabi-news/new-criminal-code/
Previous Post Next Post

Contact Form