ਪੰਜਾਬ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਚੰਗੇ ਸੰਕੇਤ ਦਿਸਣੇ ਸ਼ੁਰੂ ਹੋ ਗਏ ਹਨ। ਸਮਾਂ ਬੀਤਣ ਦੇ ਨਾਲ-ਨਾਲ ਕੋਰੋਨਾ ਦਾ ਅਸਰ ਵੀ ਘਟਦਾ ਦਿਖਾਈ ਦੇ ਰਿਹਾ ਹੈ । ਪਿਛਲੇ 5 ਦਿਨਾਂ ਵਿੱਚ ਸੂਬੇ ਵਿੱਚ ਦੋ ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ । ਇੰਨਾ ਹੀ ਨਹੀਂ ਪੂਰੇ ਸੂਬੇ ਵਿੱਚ ਹੁਣ ਕੋਈ ਵੀ ਕੋਰੋਨਾ ਮਰੀਜ਼ ਆਕਸੀਜਨ, ਆਈਸੀਯੂ ਜਾਂ ਵੈਂਟੀਲੇਟਰ ਸਪੋਰਟ ‘ਤੇ ਨਹੀਂ ਹੈ।

ਜੇਕਰ ਪੰਜਾਬ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ 23 ਹੈ । ਉੱਥੇ ਹੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ। ਅਕਤੂਬਰ ਮਹੀਨੇ ਵਿੱਚ ਜਿੱਥੇ ਪੂਰੇ ਸੂਬੇ ਵਿੱਚ 7 ਮਰੀਜ਼ਾਂ ਦੀ ਮੌਤ ਹੋ ਗਈ ਸੀ, ਉੱਥੇ ਹੀ ਨਵੰਬਰ ਵਿੱਚ ਇਹ ਗਿਣਤੀ ਘਟ ਕੇ ਸਿਰਫ਼ 2 ਰਹਿ ਗਈ । ਜਦਕਿ ਸਤੰਬਰ ਮਹੀਨੇ ਦੀ ਗੱਲ ਕਰੀਏ ਤਾਂ ਮਰਨ ਵਾਲਿਆਂ ਦੀ ਗਿਣਤੀ 103 ਤੱਕ ਪਹੁੰਚ ਗਈ ਸੀ। ਇਸ ਦੇ ਨਾਲ ਹੀ ਪੰਜਾਬ ਵਿੱਚ ਪਿਛਲੇ 5 ਦਿਨਾਂ ਵਿੱਚ ਕੀਤੇ ਜਾ ਰਹੇ ਟੈਸਟਾਂ ਵਿੱਚ ਕੋਈ ਵੀ ਪਾਜ਼ੀਟਿਵ ਮਰੀਜ਼ ਸਾਹਮਣੇ ਨਹੀਂ ਆਇਆ।
ਦੱਸ ਦੇਈਏ ਕਿ 29 ਨਵੰਬਰ ਨੂੰ ਸੂਬੇ ਵਿੱਚ 1320 ਲੋਕਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 5 ਮਰੀਜ਼ ਪਾਜ਼ੀਟਿਵ ਪਾਏ ਗਏ ਸੀ । 30 ਨਵੰਬਰ ਨੂੰ 2253, 1 ਦਸੰਬਰ ਨੂੰ 4465, 2 ਦਸੰਬਰ ਨੂੰ 3126, 3 ਦਸੰਬਰ ਨੂੰ 3399 ਅਤੇ 4 ਦਸੰਬਰ ਨੂੰ 3233 ਮਰੀਜ਼ਾਂ ਦੇ ਸੈਂਪਲ ਲਏ ਗਏ ਸੀ ਪਰ 2 ਦਸੰਬਰ ਨੂੰ ਛੱਡ ਕੇ ਇਨ੍ਹਾਂ ਦਿਨਾਂ ਵਿੱਚ ਕੋਈ ਵੀ ਪਾਜ਼ੀਟਿਵ ਮਰੀਜ਼ ਨਹੀਂ ਮਿਲਿਆ।
ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਪੰਜਾਬ ‘ਚ ਕੋਰੋਨਾ ਨੂੰ ਲੱਗੀ ਬ੍ਰੇਕ ! ਬੀਤੇ 5 ਦਿਨਾਂ ‘ਚ ਸਾਹਮਣੇ ਆਏ ਮਹਿਜ਼ ਦੋ ਕੇਸ, ਐਕਟਿਵ ਕੇਸਾਂ ਦੀ ਗਿਣਤੀ ਹੋਈ 23 appeared first on Daily Post Punjabi.
source https://dailypost.in/news/punjab/punjab-covid-cases-update-4/