ਵਡੋਦਰਾ ‘ਚ ਵੱਡਾ ਸੜਕ ਹਾਦਸਾ, ਤਿਪਹੀਆ ਵਾਹਨ ਨੂੰ ਕੰਟੇਨਰ ਨੇ ਮਾਰੀ ਟੱਕਰ, 9 ਦੀ ਮੌਤ, 5 ਗੰਭੀਰ

ਗੁਜਰਾਤ ਦੇ ਵਡੋਦਰਾ ਸ਼ਹਿਰ ਵਿਚ ਦਰਜੀਪੁਰਾ ਏਅਰਫੋਰਸ ਏਰੀਆ ਦੇ ਕੋਲ ਵੱਡਾ ਸੜਕ ਹਾਦਸਾ ਹੋ ਗਿਆ। ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 5 ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵਡੋਦਰਾ ਦੇ ਸਿਆਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਕੰਟੇਨਰ ਨੇ ਤਿਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ।

ਇਹ ਹਾਦਸਾ ਕੰਟੇਨਰ ਨੂੰ ਓਵਰਟੇਕ ਕਰ ਰਹੀ ਇਕ ਕਾਰ ਨੂੰ ਬਚਾਉਣ ਦੇ ਚੱਲਦੇ ਹੋਇਆ। ਕੰਟੇਨਰ ਚਾਲਕ ਦਾ ਸਟੇਅਰਿੰਗ ‘ਤੇ ਕੰਟਰੋਲ ਨਹੀਂ ਰਿਹਾ ਤੇ ਰੌਂਗ ਸਾਈਡ ਤੋਂ ਆ ਰਹੇ ਛਕੜੇ ਨਾਲ ਜਾ ਟਕਰਾਇਆ। ਕੰਟੇਨਰ ਦਾ ਅਗਲਾ ਹਿੱਸਾ ਛਕੜੇ ਨਾਲ ਏਅਰਫੋਰਸ ਦੀ ਬਾਊਂਡਰੀ ਵਾਲ ਵਿਚ ਜਾ ਵੜਿਆ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

ਹਾਦਸੇ ਦੀ ਆਵਾਜ਼ ਸੁਣਦੇ ਹੀ ਏਅਰਫੋਰਸ ਦੇ ਜਵਾਨ ਮਦਦ ਲਈ ਦੌੜੇ। ਜ਼ਖਮੀਆਂ ਨੂੰ ਏਅਰਫੋਰਸ ਦੀ ਐਂਬੂਲੈਂਸ ਨਾਲ ਹਸਪਤਾਲ ਲਿਜਾਇਆ ਗਿਆ। ਮ੍ਰਿਤਕਾਂ ਵਿਚ ਦੋ ਬੱਚੇ, ਇਕ ਮਹਿਲਾ ਸਣੇ ਕੁੱਲ 9 ਲੋਕ ਸ਼ਾਮਲ ਹਨ। ਜਾਣਕਾਰੀ ਮੁਤਾਬਕ ਛਕੜੇ ਵਿਚ ਸਵਾਰ ਸਾਰੇ ਲੋਕ ਸੂਰਤ ਤੋਂ ਵਡੋਦਰਾ ਆ ਰਹੇ ਸਨ।

The post ਵਡੋਦਰਾ ‘ਚ ਵੱਡਾ ਸੜਕ ਹਾਦਸਾ, ਤਿਪਹੀਆ ਵਾਹਨ ਨੂੰ ਕੰਟੇਨਰ ਨੇ ਮਾਰੀ ਟੱਕਰ, 9 ਦੀ ਮੌਤ, 5 ਗੰਭੀਰ appeared first on Daily Post Punjabi.



Previous Post Next Post

Contact Form