ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਇਕ ਵਾਰ ਫਿਰ ਟਵਿੱਟਰ ਨੂੰ ਖਰੀਦਣਾ ਚਾਹੁੰਦੇ ਹਨ। ਮਸਕ ਨੇ ਆਪਣੇ ਪੁਰਾਣੇ ਆਫਰ ‘ਤੇ ਟਵਿੱਟਰ ਨੂੰ ਖਰੀਦਣ ਦਾ ਪ੍ਰਸਤਾਵ ਰੱਖਿਆ ਹੈ। ਮਸਕ ਦਾ ਪੁਰਾਣਾ ਆਫਰ 54.20 ਡਾਲਰ ਪ੍ਰਤੀ ਸ਼ੇਅਰ ਦਾ ਹੈ। ਮਾਮਲੇ ਨਾਲ ਜੁੜੇ ਲੋਕਾਂ ਮੁਤਾਬਕ ਮਸਕ ਨੇ ਇਕ ਲੈਟਰ ਵਿਚ ਟਵਿੱਟਰ ਨੂੰ ਇਹ ਪ੍ਰਸਤਾਵ ਭੇਜਿਆ ਹੈ। ਇਸ ਖਬਰ ਦੇ ਬਾਅਦ ਟਵਿੱਟਰ ਦਾ ਸ਼ੇਅਰ 18 ਫੀਸਦੀ ਉਛਲ ਗਿਆ। ਇਸ ਤੋਂ ਪਹਿਲਾਂ ਮਸਕ ਮਹੀਨਿਆਂ ਤੋਂ ਟਵਿੱਟਰ ਖਰੀਦਣ ਦੇ ਸੌਦੇ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕਰ ਰਹੇ ਸਨ।
ਹੁਣੇ ਜਿਹੇ ਟੇਸਲਾ ਦੇ ਸੀਈਓ ਮਸਕ ਨੇ ਕਿਹਾ ਸੀ ਕਿ ਟਵਿੱਟਰ ਦਾ ਵ੍ਹੀਸਲ ਬਲੋਅਰ ਡੀਲ ਨੂੰ ਤੋੜਨ ਦਾ ਵੱਡਾ ਕਾਰਨ ਹੈ। ਮਸਕ ਨੇ ਕਿਹਾ ਕਿ ਟਵਿੱਟਰ ਦਾ ਇਕ ਸਾਬਕਾ ਮੁਲਾਜ਼ਮ ਜੋ ਵ੍ਹੀਸਲ ਬਲੋਅਰ ਬਣ ਗਿਆ ਸੀ, ਉਸ ਨੂੰ ਲੱਖਾਂ ਡਾਲਰ ਦਾ ਭੁਗਤਾਨ ਕੀਤਾ ਸੀ। ਇਹ ਇਕ ਵੱਡਾ ਕਾਰਨ ਸੀ ਜਿਸ ਦੇ ਚੱਲਦੇ ਮਸਕ ਨੇ ਟਵਿੱਟਰ ਨੂੰ ਖਰੀਦਣ ਦੀ 44 ਅਰਬ ਡਾਲਰ ਦੀ ਡੀਲ ਨੂੰ ਰੱਦ ਕਰ ਦਿੱਤਾ। ਟਵਿੱਟਰ ਨੂੰ ਲਿਖੇ ਇਕ ਚਿੱਠੀ ਵਿਚ ਏਲਨ ਮਸਕ ਦੇ ਵਕੀਲਾਂ ਨੇ ਕਿਹਾ ਕਿ ਪੀਟਰ ਜਟਕੋ ਤੇ ਉਨ੍ਹਾਂ ਦੇ ਵਕੀਲਾਂ ਨੂੰ 7.75 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਤੋਂ ਪਹਿਲਾਂ ਟਵਿੱਟਰ ਨੇ ਉਨ੍ਹਾਂ ਦੀ ਸਹਿਮਤੀ ਨਹੀਂ ਲਈ।
ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

ਟੇਸਲਾ ਅਤੇ ਸਪੇਸਐਕਸ ਦੇ ਸੀਈਓ ਏਲੋਨ ਮਸਕ ਨੇ ਟਵਿੱਟਰ ਨਾਲ ਬ੍ਰੇਕ ਦਾ ਐਲਾਨ ਕਰਦੇ ਹੋਏ ਕਿਹਾ ਕਿ ਟਵਿੱਟਰ ‘ਤੇ “ਬੋਟਸ, ਸਪੈਮ ਅਤੇ ਜਾਅਲੀ ਖਾਤੇ” ਹਨ, ਜਿਸ ਕਾਰਨ ਉਸਨੂੰ ਸੌਦਾ ਤੋੜਨਾ ਪਿਆ ਹੈ। ਮਸਕ ਨੇ ਇਹ ਵੀ ਕਿਹਾ ਕਿ ਉਸਦੇ ਟਵੀਟਸ ‘ਤੇ 90 ਪ੍ਰਤੀਸ਼ਤ ਟਿੱਪਣੀਆਂ ਅਸਲ ਵਿੱਚ ਬੋਟ ਜਾਂ ਸਪੈਮ ਜਵਾਬ ਸਨ।
The post ਅਚਾਨਕ ਤੋਂ ਬਦਲ ਗਿਆ ਏਲੋਨ ਮਸਕ ਦਾ ਮਨ, ਦੇ ਦਿੱਤਾ ਪੁਰਾਣੇ ਆਫਰ ‘ਤੇ ਟਵਿੱਟਰ ਨੂੰ ਖਰੀਦਣ ਦਾ ਪ੍ਰਪੋਜ਼ਲ appeared first on Daily Post Punjabi.