PAK ਤਸਕਰਾਂ ਦੀ ਹੁਸ਼ਿਆਰੀ ਫੇਲ੍ਹ, ਚੁੰਬਕ ਨਾਲ ਟਰੱਕ ਥੱਲੇ ਲੁਕਾ ਕੇ ਭੇਜੀ 3 ਕਰੋੜ ਦੀ ਡਰੱਗਸ ਕਾਬੂ

ਸਰਹੱਦ ਪਾਰ ਤੋਂ ਤਸਕਰ ਭਾਰਤ ਵਿੱਚ ਨਸ਼ਾ ਪਹੁੰਚਾਉਣ ਦੇ ਵੱਖ-ਵੱਖ ਤਰੀਕੇ ਲੱਭਦੇ ਹਨ। ਇਸ ਵਾਰ ਉਨ੍ਹਾਂ ਹੁਸ਼ਿਆਰੀ ਕਰਦੇ ਹੋਏ ਟਰੱਕ ਦੇ ਹੇਠਾਂ ਚੁੰਬਕ ਨਾਲ ਚਿਪਕਾ ਕੇ ਡਰੱਗ ਭੇਜੀ ਪਰ BSF ਦੇ ਜਵਾਨਾਂ ਨੇ ਚੈਕਿੰਗ ਦੌਰਾਨ ਉਨ੍ਹਾਂ ਦੀ ਹੁਸ਼ਿਆਰੀ ਨੂੰ ਫੇਲ੍ਹ ਕਰਦੇ ਹੋਏ 3 ਕਰੋੜ ਰੁਪਏ ਦੀ ਡਰੱਗਸ ਫੜੀ ਹੈ।

ਅਟਾਰੀ ਬਾਰਡਰ ‘ਤੇ ਚੈਕਿੰਗ ਦੌਰਾਨ ਬੀਐਸਐਫ ਜਵਾਨਾਂ ਨੇ ਇਹ ਖੇਪ ਵੇਖੀ ਅਤੇ ਕਸਟਮ ਵਿਭਾਗ ਨੇ ਇਸ ਨੂੰ ਜ਼ਬਤ ਕਰ ਲਿਆ। ਬੀਐੱਸਐੱਫ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਪਾਕਿਸਤਾਨੀ ਡਰਾਈਵਰ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

drugs hide with magnet
drugs hide with magnet

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨਾਲ ਵਪਾਰਕ ਸਬੰਧ ਖ਼ਤਮ ਕਰ ਦਿੱਤੇ ਸਨ, ਪਰ ਅੰਮ੍ਰਿਤਸਰ ਦੀ ਅਟਾਰੀ ਸਰਹੱਦ ‘ਤੇ ਇੰਟੈਗਰੇਟਿਡ ਚੈੱਕ ਪੋਸਟ (ਆਈਸੀਪੀ) ਰਾਹੀਂ ਸਿਰਫ਼ ਅਫ਼ਗਾਨਿਸਤਾਨ ਤੋਂ ਆਉਣ ਵਾਲਾ ਸਾਮਾਨ ਹੀ ਰਿਸੀਵ ਕੀਤਾ ਜਾ ਰਿਹਾ ਹੈ। ਇਸ ਦੀ ਆੜ ‘ਚ ਪਾਕਿਸਤਾਨੀ ਸਮੱਗਲਰ ਲਗਾਤਾਰ ਨਸ਼ੀਲੇ ਪਦਾਰਥ ਭੇਜ ਰਹੇ ਹਨ। ਜੋ ਨਸ਼ੀਲੇ ਪਦਾਰਥ ਹੁਣੇ ਜ਼ਬਤ ਕੀਤੇ ਗਏ ਹਨ, ਉਹ ਟਰੱਕ ਦੇ ਹੇਠਾਂ ਚੁੰਬਕ ਦੇ ਨਾਲ ਕਾਲੇ ਪੈਕਟ ਵਿੱਚ ਚਿਪਕਾਏ ਹੋਏ ਸਨ।

ਦੱਸ ਦੇਈਏ ਕਿ ਚੈਕਿੰਗ ਦੌਰਾਨ ਜਵਾਨਾਂ ਦੀ ਨਜ਼ਰ ਪੈਕੇਟ ‘ਤੇ ਪਈ। ਜਦੋਂ ਇਸ ਸਬੰਧੀ ਡਰਾਈਵਰ ਨੂੰ ਪੁੱਛਿਆ ਤਾਂ ਉਹ ਕੁਝ ਨਹੀਂ ਦੱਸ ਸਕਿਆ। ਬੀਐਸਐਫ ਨੇ ਪੈਕੇਟ ਜ਼ਬਤ ਕਰ ਲਿਆ। NCB ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੈਕੇਟ ਦਾ ਭਾਰ 400 ਗ੍ਰਾਮ ਤੋਂ ਵੱਧ ਦੱਸਿਆ ਜਾ ਰਿਹਾ ਹੈ। ਫਿਲਹਾਲ ਪੈਕੇਟ ਨਹੀਂ ਖੋਲ੍ਹਿਆ ਗਿਆ ਹੈ। ਇਸ ਦੇ ਨਾਲ ਹੀ ਇਸ ਖੇਪ ਦੀ ਅੰਤਰਰਾਸ਼ਟਰੀ ਕੀਮਤ ਕਰੀਬ 3 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ‘ਚ ਫੂਡ ਸੇਫਟੀ ਵਿਭਾਗ ਮੁਸਤੈਦ, ਸਪੈਸ਼ਲ ਸੈਂਪਲਿੰਗ ਲਈ ਲਾਈ ਅਫ਼ਸਰਾਂ ਦੀ ਡਿਊਟੀ

ਬੀਐਸਐਫ ਅਤੇ ਐਨਸੀਬੀ ਦੇ ਅਧਿਕਾਰੀਆਂ ਨੇ ਖੇਪ ਬਾਰੇ ਅਜੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਹਨ, ਪਰ ਗ੍ਰਿਫਤਾਰ ਡਰਾਈਵਰ ਦੀ ਪਛਾਣ ਬਲੋਚਿਸਤਾਨ ਦੇ ਰਹਿਣ ਵਾਲੇ ਅਬਦੁਲ ਵਾਸ਼ੀ ਵਜੋਂ ਹੋਈ ਹੈ। ਡਰਾਈਵਰ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਰਾਣੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਤੋਂ ਪਹਿਲਾਂ ਉਹ ਕਿੰਨੀ ਵਾਰ ਮਾਲ ਲੈ ਕੇ ਆਈਸੀਪੀ ਤੱਕ ਪਹੁੰਚਿਆ, ਤਾਂ ਜੋ ਇਸ ਤੋਂ ਪਹਿਲਾਂ ਕੀਤੀ ਗਈ ਤਸਕਰੀ ਦਾ ਵੀ ਪਤਾ ਲੱਗ ਸਕੇ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post PAK ਤਸਕਰਾਂ ਦੀ ਹੁਸ਼ਿਆਰੀ ਫੇਲ੍ਹ, ਚੁੰਬਕ ਨਾਲ ਟਰੱਕ ਥੱਲੇ ਲੁਕਾ ਕੇ ਭੇਜੀ 3 ਕਰੋੜ ਦੀ ਡਰੱਗਸ ਕਾਬੂ appeared first on Daily Post Punjabi.



source https://dailypost.in/latest-punjabi-news/drugs-hide-with-magnet/
Previous Post Next Post

Contact Form