ਚਾਰਧਾਮਾਂ ਵਿੱਚੋਂ ਇੱਕ ਬਾਬਾ ਕੇਦਾਰਨਾਥ ਧਾਮ ਦੇ ਕਪਾਟ ਸ਼ੁੱਕਰਵਾਰ ਨੂੰ ਵੈਦਿਕ ਮੰਤਰ ਉਚਾਰਨ ਦੇ ਨਾਲ ਖੋਲ੍ਹੇ ਗਏ। ਹਜ਼ਾਰਾਂ ਭਗਤਾਂ ਦੇ ਜੈਕਾਰਿਆਂ ਵਿਚਾਲੇ ਅੱਜ 6.25 ਵਜੇ ਰਾਵਲ ਭੀਮਾ ਸ਼ੰਕਰ ਲਿੰਗ ਨੇ ਪੌਰਾਣਿਕ ਪਰੰਪਰਾਵਾਂ ਅਤੇ ਰੀਤੀ ਰਿਵਾਜਾਂ ਨਾਲ ਬਾਬਾ ਕੇਦਾਰਨਾਥ ਧਾਮ ਦੇ ਕਪਾਟ ਖੋਲ੍ਹੇ। ਇਸ ਦੌਰਾਨ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਮੌਜੂਦ ਰਹੇ । ਮੰਦਰ ਨੂੰ 15 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ। ਕੇਦਾਰਨਾਥ ਧਾਮ ਦੇ ਦਰਵਾਜ਼ੇ ਖੁੱਲ੍ਹਣ ਦੌਰਾਨ ਕਰੀਬ 20 ਹਜ਼ਾਰ ਸ਼ਰਧਾਲੂ ਮੌਜੂਦ ਰਹੇ ।
ਸ਼ੁੱਕਰਵਾਰ ਸਵੇਰੇ ਕੇਦਾਰਨਾਥ ਦੇ ਮੁੱਖ ਪੁਜਾਰੀ ਦੀ ਰਿਹਾਇਸ਼ ਤੋਂ ਬਾਬਾ ਕੇਦਾਰ ਦੀ ਡੋਲੀ ਨੂੰ ਆਰਮੀ ਬੈਂਡ ਅਤੇ ਸਥਾਨਕ ਸੰਗੀਤਕ ਸਾਜ਼ਾਂ ਨਾਲ ਮੰਦਰ ਪਰਿਸਰ ਵੱਲ ਲਿਆਂਦਾ ਗਿਆ, ਜਿਸ ਤੋਂ ਬਾਅਦ ਜੈ ਬਾਬਾ ਕੇਦਾਰ ਦੇ ਜੈਕਾਰਿਆਂ ਨਾਲ ਮੰਦਰ ਦੇ ਕਪਾਟ ਖੋਲ੍ਹੇ ਗਏ। ਜਿਵੇਂ ਹੀ ਮੰਦਰ ਦੇ ਦਰਵਾਜ਼ੇ ਖੁੱਲ੍ਹੇ ਤਾਂ ਪੂਰੀ ਕੇਦਾਰਪੁਰੀ ਜੈ ਬਾਬਾ ਕੇਦਾਰ ਦੇ ਜੈਕਾਰਿਆਂ ਨਾਲ ਗੂੰਜ ਉੱਠੀ।
ਉੱਥੇ ਹੀ ਦੂਜੇ ਪਾਸੇ ਕੇਦਾਰਨਾਥ ਧਾਮ ਵਿੱਚ ਸ਼ਰਧਾਲੂਆਂ ਦੀ ਗਿਣਤੀ ਤੈਅ ਕਰ ਦਿੱਤੀ ਗਈ ਹੈ। ਸਰਕਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਕੇਦਾਰਨਾਥ ਵਿੱਚ ਰੋਜ਼ਾਨਾ 12 ਹਜ਼ਾਰ ਸ਼ਰਧਾਲੂ ਦਰਸ਼ਨ ਕਰ ਸਕਣਗੇ, ਜਦਕਿ ਬਦਰੀਨਾਥ ਵਿੱਚ 15 ਹਜ਼ਾਰ, ਗੰਗੋਤਰੀ ਵਿੱਚ 7 ਹਜ਼ਾਰ ਅਤੇ ਯਮੁਨੋਤਰੀ ਵਿੱਚ 4 ਹਜ਼ਾਰ ਸ਼ਰਧਾਲੂ ਰੋਜ਼ਾਨਾ ਦਰਸ਼ਨ ਕਰ ਸਕਣਗੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੰਗੋਤਰੀ ਅਤੇ ਯਮੁਨੋਤਰੀ ਦੇ ਕਪਾਟ ਖੁੱਲ੍ਹ ਚੁੱਕੇ ਹਨ। ਇਸ ਦੇ ਨਾਲ ਹੀ 8 ਮਈ ਨੂੰ ਬਦਰੀਨਾਥ ਧਾਮ ਦੇ ਕਪਾਟ ਖੁੱਲ੍ਹਣਗੇ। ਚਾਰਧਾਮ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਕਿਉਂਕਿ ਆਉਣ ਵਾਲੇ ਦਿਨਾਂ ਲਈ ਰਜਿਸਟ੍ਰੇਸ਼ਨਾਂ ਪਹਿਲਾਂ ਹੀ ਫੁੱਲ ਚੱਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
The post ਕੇਦਾਰਨਾਥ ਧਾਮ ਦੇ ਖੁੱਲ੍ਹੇ ਕਪਾਟ, ਇੱਕ ਦਿਨ ‘ਚ 12 ਹਜ਼ਾਰ ਸ਼ਰਧਾਲੂ ਕਰ ਸਕਣਗੇ ਦਰਸ਼ਨ appeared first on Daily Post Punjabi.