ਜੰਮੂ ਅਤੇ ਕਸ਼ਮੀਰ ਹੱਦਬੰਦੀ ਕਮਿਸ਼ਨ ਨੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਹੱਦਬੰਦੀ ਲਈ ਤਿਆਰ ਕੀਤੀ ਆਪਣੀ ਅੰਤਿਮ ਰਿਪੋਰਟ ‘ਤੇ ਦਸਤਖਤ ਕਰਨ ਤੋਂ ਬਾਅਦ ਇਸ ਨੂੰ ਜਾਰੀ ਕੀਤਾ। ਜੰਮੂ-ਕਸ਼ਮੀਰ ਵਿੱਚ ਚੋਣਾਂ ਅਕਤੂਬਰ ਤੱਕ ਹੋ ਸਕਦੀਆਂ ਹਨ। ਇਸ ਵਿੱਚ ਚੋਣ ਹਲਕਿਆਂ ਦੀ ਗਿਣਤੀ ਤੇ ਉਨ੍ਹਾਂ ਦੇ ਆਕਾਰ ਦਾ ਬਿਓਰਾ ਹੈ। ਕਮਿਸ਼ਨ ਦਾ ਕਾਰਜਕਾਲ ਸ਼ੁੱਕਰਵਾਰ ਨੂੰ ਖ਼ਤਮ ਹੋ ਰਿਹਾ ਹੈ। ਕਾਰਜਕਾਲ ਖ਼ਤਮ ਹੋਣ ਤੋਂ ਇਕ ਦਿਨ ਪਹਿਲਾਂ, ਹੱਦਬੰਦੀ ਕਮਿਸ਼ਨ ਨੇ ਜੰਮੂ-ਕਸ਼ਮੀਰ ਦੇ ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ‘ਤੇ ਤਿਆਰ ਕੀਤੀ ਆਪਣੀ ਅੰਤਿਮ ਰਿਪੋਰਟ ਜਾਰੀ ਕੀਤੀ। ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਚੋਣ ਕਮਿਸ਼ਨ ਵੋਟਰ ਲਿਸਟ ਤਿਆਰ ਕਰਨ ਦੀ ਕਾਰਵਾਈ ਸ਼ੁਰੂ ਕਰ ਦੇਵਾਗਾ। ਜੰਮੂ-ਕਸ਼ਮੀਰ ਹੱਦਬੰਦੀ ਕਮਿਸ਼ਨ ਮੁਤਾਬਕ ਲੋਕ ਸਭਾ ਦੀਆਂ ਪੰਜ ਸੀਟਾਂ ਵਿੱਚ ਦੋ-ਦੋ ਸੀਟਾਂ ਜੰਮੂ ਤੇ ਕਸ਼ਮੀਰ ਡਵੀਜ਼ਨ ਵਿੱਚ ਹੋਣਗੀਆਂ, ਜਦਕਿ ਇੱਕ ਸੀਟ ਦੋਵਾਂ ਦੇ ਸਾਂਝੇ ਖੇਤਰ ਵਿੱਚ ਹੋਵੇਗੀ। ਯਾਨੀ ਅੱਧਾ ਇਲਾਕਾ ਜੰਮੂ ਡਵੀਜ਼ਨ ਦਾ ਤੇ ਅੱਧਾ ਕਸ਼ਮੀਰ ਘਾਟੀ ਦਾ ਹਿੱਸਾ ਹੋਵੇਗਾ। ਇਸ ਤੋਂ ਇਲਾਵਾ ਦੋ ਸੀਟਾਂ ਕਸ਼ਮੀਰੀ ਪੰਡਤਾਂ ਲਈ ਵੀ ਰਿਜ਼ਰਵ ਰੱਖੀਆਂ ਗਈਆਂ ਹਨ। ਅਨੰਤਨਾਗ ਤੇ ਜੰਮੂ ਦੇ ਰਾਜੌਰੀ ਤੇ ਪੁੰਛ ਨੂੰ ਮਿਲਾ ਕੇ ਸੰਸਦੀ ਹਲਕਾ ਬਣਾਇਆ ਗਿਆ ਹੈ। ਕਮਿਸ਼ਨ ਦੀ ਫਾਈਲ ਰਿਪੋਰਟ ਪੇਸ਼ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ ਕੁੱਲ ਸੀਟਾਂ 90 ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਕਸ਼ਮੀਰ ਡਿਵੀਜ਼ਨ ਵਿੱਚ 47, ਜੰਮੂ ਡਿਵੀਜ਼ਨ ਵਿੱਚ 43 ਸੀਟਾਂ ਹੋਣਗੀਆਂ। ਜੰਮੂ-ਕਸ਼ਮੀਰ ਵਿਧਾਨ ਸਭਾ ਹਲਕਿਆਂ ਨੂੰ ਸੀਮਤ ਕਰਨ ਦੇ ਇਰਾਦੇ ਨਾਲ ਕੇਂਦਰ ਸਰਕਾਰ ਨੇ ਮਾਰਚ 2020 ਵਿੱਚ ਕਮਿਸ਼ਨ ਦਾ ਗਠਨ ਕੀਤਾ ਸੀ। ਕੋਰੋਨਾ ਮਹਾਮਾਰੀ ਕਾਰਨ ਕਮਿਸ਼ਨ ਸਮੇਂ ਸਿਰ ਆਪਣਾ ਕੰਮ ਪੂਰਾ ਨਹੀਂ ਕਰ ਸਕਿਆ, ਜਿਸ ਕਾਰਨ ਇਸ ਦਾ ਕਾਰਜਕਾਲ ਦੋ ਵਾਰ ਵਧਾਇਆ ਗਿਆ। ਕਮਿਸ਼ਨ ਦੇ ਮੈਂਬਰ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਦੋ ਵਾਰ ਜੰਮੂ-ਕਸ਼ਮੀਰ ਦਾ ਦੌਰਾ ਵੀ ਕਰ ਚੁੱਕੇ ਹਨ।
The post ਜੰਮੂ-ਕਸ਼ਮੀਰ ‘ਚ ਜਲਦ ਹੋ ਸਕਦੀਆਂ ਨੇ ਚੋਣਾਂ : ਹੱਦਬੰਦੀ ਕਮਿਸ਼ਨ ਨੇ ਜਾਰੀ ਕੀਤੀ ਅੰਤਿਮ ਰਿਪੋਰਟ first appeared on Punjabi News Online.
source https://punjabinewsonline.com/2022/05/06/%e0%a8%9c%e0%a9%b0%e0%a8%ae%e0%a9%82-%e0%a8%95%e0%a8%b6%e0%a8%ae%e0%a9%80%e0%a8%b0-%e0%a8%9a-%e0%a8%9c%e0%a8%b2%e0%a8%a6-%e0%a8%b9%e0%a9%8b-%e0%a8%b8%e0%a8%95%e0%a8%a6%e0%a9%80%e0%a8%86/