ਮਾਸਕੋ ਦੇ ਉਪਰੋਂ ਉਡਿਆ ਦੁਨੀਆ ਦਾ ਸਭ ਤੋਂ ਖਤਰਨਾਕ ਜਹਾਜ਼ !

ਯੂਕਰੇਨ ‘ਤੇ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਮਿਜ਼ਾਈਲਾਂ ਅਤੇ ਵਿਨਾਸ਼ਕਾਰੀ ਬੰਬਾਂ ਦਾ ਮੀਂਹ ਵਰ੍ਹਾ ਰਿਹਾ ਹੈ,ਰੂਸ ਹੁਣ ਅਮਰੀਕਾ ਅਤੇ ਨਾਟੋ ਦੇਸ਼ਾਂ ਨੂੰ ਵੱਡੀ ਚੇਤਾਵਨੀ ਦੇਣ ਜਾ ਰਿਹਾ ਹੈ। ਉਹ 9 ਮਈ ਨੂੰ ਹੋਣ ਵਾਲੇ ਸਾਲਾਨਾ ਜਿੱਤ ਦਿਵਸ ਮੌਕੇ ਅਜਿਹੇ ਜਹਾਜ਼ ਨੂੰ ਲੈਂਡ ਕਰਨ ਜਾ ਰਿਹਾ ਹੈ, ਜਿਸ ਨੂੰ ਦੁਨੀਆ ਕਿਆਮਤ ਦਾ ਜਹਾਜ਼ ਮੰਨਦੀ ਹੈ। ਇਸ ਜਹਾਜ਼ ਨੂੰ ਵਿਕਟਰੀ ਡੇਅ ਪਰੇਡ ਵਿੱਚ ਸ਼ਾਮਲ ਕਰਨ ਦਾ ਸਿੱਧਾ ਮਤਲਬ ਦੁਨੀਆ ਨੂੰ ਚੇਤਾਵਨੀ ਦੇਣਾ ਹੈ ਕਿ ਉਹ ਯੂਕਰੇਨ ਦੀ ਜੰਗ ਵਿੱਚ ਦਖਲ ਨਾ ਦੇਣ ਨਹੀਂ ਤਾਂ ਰੂਸ ਕਿਸੇ ਵੀ ਕੀਮਤ ’ਤੇ ਉਨ੍ਹਾਂ ਤੋਂ ਬਦਲਾ ਲੈ ਸਕਦਾ ਹੈ। ਰਿਪੋਰਟ ਮੁਤਾਬਕ ਰੂਸ ਦੇ ਇਸ ਘਾਤਕ ਜਹਾਜ਼ ਦਾ ਨਾਂ Il-80 ਹੈ। ਇਹ ਰੂਸ ਦਾ ਸਭ ਤੋਂ ਖ਼ਤਰਨਾਕ ਰਣਨੀਤਕ ਲੜਾਕੂ ਜੈੱਟ ਪਲੇਨ (ਡੂਮਸਡੇ ਪਲੇਨ) ਹੈ, ਜਿਸ ਨੂੰ ਪਰਮਾਣੂ ਯੁੱਧ ਵਿੱਚ ਦੁਸ਼ਮਣ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਹੈ। ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ ਇਸ ਜਹਾਜ਼ ਨੂੰ ਬਹੁਤ ਖਤਰਨਾਕ ਅਤੇ ਮਨੁੱਖਤਾ ਲਈ ਖਤਰਾ ਮੰਨਦੇ ਹਨ। ਰੂਸ ਦਾ ਇਹ ਰਣਨੀਤਕ ਜਹਾਜ਼ 9 ਮਈ ਨੂੰ ਹੋਣ ਵਾਲੀ ਰਾਸ਼ਟਰੀ ਜਿੱਤ ਦਿਵਸ ਪਰੇਡ ਵਿੱਚ ਮਾਸਕੋ ਦੇ ਉਪਰੋਂ ਉੱਡੇਗਾ। ਇਸ ਸ਼ਕਤੀਸ਼ਾਲੀ ਜਹਾਜ਼ (ਡੂਮਸਡੇ ਪਲੇਨ) ਨੂੰ ਐਸਕਾਰਟ ਕਰਦੇ ਹੋਏ ਦੋ ਮਿਗ-29 ਜੈੱਟ ਜਹਾਜ਼ ਚੱਲਣਗੇ। ਬੁੱਧਵਾਰ ਨੂੰ ਹੋਈ ਰਿਹਰਸਲ ਪਰੇਡ ‘ਚ ਇਹ ਵਿਨਾਸ਼ਕਾਰੀ ਜਹਾਜ਼ ਸ਼ਹਿਰ ਦੇ ਉੱਪਰ ਉੱਡਦਾ ਦੇਖਿਆ ਗਿਆ।

The post ਮਾਸਕੋ ਦੇ ਉਪਰੋਂ ਉਡਿਆ ਦੁਨੀਆ ਦਾ ਸਭ ਤੋਂ ਖਤਰਨਾਕ ਜਹਾਜ਼ ! first appeared on Punjabi News Online.



source https://punjabinewsonline.com/2022/05/06/%e0%a8%ae%e0%a8%be%e0%a8%b8%e0%a8%95%e0%a9%8b-%e0%a8%a6%e0%a9%87-%e0%a8%89%e0%a8%aa%e0%a8%b0%e0%a9%8b%e0%a8%82-%e0%a8%89%e0%a8%a1%e0%a8%bf%e0%a8%86-%e0%a8%a6%e0%a9%81%e0%a8%a8%e0%a9%80%e0%a8%86/
Previous Post Next Post

Contact Form