ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਸਥਾਨਿਕ ਪੰਜਾਬੀ ਕਲਚਰਲ ਐਸੋਸੀਏਸ਼ਨ (PCA) ਦੇ ਮੋਢੀ ਮੈਂਬਰ ਮਿੱਕੀ ਸਰਾਂ ਨੂੰ ਪਿਛਲੇ ਦਿਨੀ ਉਸ ਸਮੇਂ ਗਹਿਰਾ ਸਦਮਾਂ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਸਤਵਿੰਦਰ ਕੌਰ ਸਰਾਂ (72) ਅਚਾਨਕ ਸਦੀਵੀ ਵਿਛੋੜਾ ਦੇ ਗਏ। ਸਵ. ਮਾਤਾ ਸਤਵਿੰਦਰ ਕੌਰ ਜੀ ਅਕਸਰ ਅਮਰੀਕਾ ਆਪਣੇ ਬੇਟੇ ਮਿੱਕੀ ਸਰਾਂ ਕੋਲ ਕੈਲੀਫੋਰਨੀਆਂ ਬੇ-ਏਰੀਏ ਵਿਖੇ ਆਉਂਦੇ ਜਾਂਦੇ ਰਹਿੰਦੇ ਸਨ। ਇਸ ਵਾਰ ਵੀ ਮਾਤਾ ਜੀ ਬੇ-ਏਰੀਏ ਆਏ ਹੋਏ ਸਨ ਕਿ ਅਚਾਨਕ ਰਾਤ ਨੂੰ ਨੀਂਦ ‘ਚ ਹੀ ਅਕਾਲ ਚਲਾਣਾ ਕਰ ਗਏ। ਮਿੱਕੀ ਸਰਾਂ ਇੰਡੀਆ ਗਏ ਹੋਏ ਸੀ, ਇੱਕਦਮ ਮਾੜੀ ਖ਼ਬਰ ਮਿਲਣ ਮਗਰੋਂ ਉਹਨਾਂ ਨੂੰ ਵਾਪਸ ਅਮਰੀਕਾ ਆਉਣਾ ਪਿਆ। ਉਹਨਾਂ ਭਰੇ ਮਨ ਨਾਲ ਦੱਸਿਆ ਕਿ ਮਾਤਾ ਜੀ ਦੀ ਇੱਛਾ ਮੁਤਾਬਿਕ ਉਹ ਮ੍ਰਿਤਕ ਸ਼ਰੀਰ ਨੂੰ ਪੰਜਾਬ ਲੈਕੇ ਜਾਣਗੇ ਤੇ ਮਾਤਾ ਜੀ ਦੀ ਦੇਹ ਦਾ ਸਸਕਾਰ ਪਿੰਡ ਉਸਮਾਨ ਸ਼ਹੀਦ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਵੇਗਾ। ਮਿੱਕੀ ਦੇ ਫਾਦਰ ਸਾਬ੍ਹ ਸ. ਰਛਪਾਲ ਸਿੰਘ ਸਰਾਂ ਵੀ ਕਈ ਸਾਲ ਪਹਿਲਾਂ ਪਰਮਾਤਮਾਂ ਦੇ ਚਰਨਾ ਵਿੱਚ ਜਾ ਬਿਰਾਜੇ ਸਨ। ਕੈਲੀਫੋਰਨੀਆਂ ਸਟੇਟ ਦੀ ਰਸਮੀ ਕਾਰਵਾਈ ਪੂਰੀ ਹੋਣ ਮਗਰੋਂ ਮਾਤਾ ਜੀ ਦੀ ਦੇਹ ਦੇ ਦਰਸ਼ਨ ਬੇ-ਏਰੀਏ ਵਿਖੇ ਕਰਵਾਏ ਜਾਣਗੇ, ਸਮਾਂ ਅਤੇ ਸਥਾਨ ਸ਼ੋਸ਼ਲ ਮੀਡੀਏ ਜ਼ਰੀਏ ਜਲਦੀ ਦੱਸ ਦਿੱਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਜਿੱਥੇ ਅਸੀਂ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਸਰਾਂ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹਾਂ, ਓਥੇ ਪੀਸੀਏ ਪਰਿਵਾਰ ਵੀ ਇਸ ਦੁੱਖ ਦੀ ਘੜੀ ਵਿੱਚ ਮਿੱਕੀ ਸਰਾਂ ਦੇ ਮੋਢੇ ਨਾਲ ਮੋਢਾ ਲਾਕੇ ਖੜਾ ਹੈ। ਦੁੱਖ ਸਾਂਝਾ ਕਰਨ ਲਈ ਜਾ ਵਧੇਰੇ ਜਾਣਕਾਰੀ ਲਈ ਤੁਸੀਂ ਮਿੱਕੀ ਸਰਾਂ ਨੂੰ (408) 966-7019 ‘ਤੇ ਸੰਪਰਕ ਕਰ ਸਕਦੇ ਹੋ।
The post PCA ਦੇ ਮੋਢੀ ਮੈਂਬਰ ਮਿੱਕੀ ਸਰਾਂ ਨੂੰ ਮਾਤਾ ਦੇ ਦਿਹਾਂਤ ਕਾਰਨ ਸਦਮਾਂ first appeared on Punjabi News Online.
source https://punjabinewsonline.com/2022/04/06/%e0%a8%aa%e0%a9%80%e0%a8%b8%e0%a9%80%e0%a8%8f-%e0%a8%a6%e0%a9%80-%e0%a8%b0%e0%a9%82%e0%a8%b9%e0%a9%87-%e0%a8%b0%e0%a8%b5%e0%a8%be%e0%a8%82-%e0%a8%ae%e0%a8%bf%e0%a9%b1%e0%a8%95%e0%a9%80-%e0%a8%b8/