ਗੁਰਦਵਾਰਾ ਸਿੰਘ ਸਭਾ ਫਰਿਜ਼ਨੋ ਵਿਖੇ ਭਾਈ ਸਰਬਜੀਤ ਸਿੰਘ ਧੂੰਦਾ 7 ਅਪ੍ਰੈਲ ਤੋਂ ਲੈਕੇ 10 ਅਪ੍ਰੈਲ ਤੱਕ ਹਾਜ਼ਰੀ ਭਰਨਗੇ।

ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਪੰਜਾਬੀ ਕਲਚਰਲ ਐਸੋਸੀਏਸ਼ਨ ਫਰਿਜਨੋ (PCA) ਦੇ ਉੱਦਮ ਸਦਕਾ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਰਬਜੀਤ ਸਿੰਘ ਧੂੰਦਾ ਸ਼ਬਦ ਗੁਰੂ ਨਾਲ ਸੰਗਤ ਨੂੰ ਜੋੜਨ ਲਈ ਅਤੇ ਪਖੰਡਵਾਦ ਤੇ ਵਹਿਮਾਂ ਭਰਮਾਂ ਵਿੱਚੋਂ ਸੰਗਤ ਨੂੰ ਕੱਢਣ ਲਈ 7 ਅਪ੍ਰੈਲ ਤੋਂ ਲੈਕੇ 10 ਅਪ੍ਰੈਲ ਤੱਕ ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਕਥਾ ਕਰਨਗੇ। ਉਹਨਾਂ ਦੇ ਦੀਵਾਨਾ ਦਾ ਵੇਰਵਾ ਇਸ ਪ੍ਰਕਾਰ ਹੈ – 7,8 ਅਤੇ 9 ਅਪ੍ਰੈਲ ਸ਼ਾਮੀਂ 6 ਤੋਂ 8 ਵਜੇ। 10 ਅਪ੍ਰੈਲ ਦਿਨ ਐਤਵਾਰ ਸਵੇਰੇ 10.45 ਤੋਂ ਦੁਪਿਹਰ 1 ਵਜੇ ਦਰਮਿਆਨ ਉਹ ਸੰਗਤ ਨੂੰ ਕਥਾ ਦੁਆਰਾਂ ਨਿਹਾਲ ਕਰਨਗੇ। ਗੁਰੂ-ਘਰ ਦਾ ਪਤਾ 4827 North Parkway Drive Fresno CA 93722 ਵਧੇਰੇ ਜਾਣਕਾਰੀ ਲਈ ਫ਼ੋਨ – 559-916-6953 ਜਾ 559-978-1682

The post ਗੁਰਦਵਾਰਾ ਸਿੰਘ ਸਭਾ ਫਰਿਜ਼ਨੋ ਵਿਖੇ ਭਾਈ ਸਰਬਜੀਤ ਸਿੰਘ ਧੂੰਦਾ 7 ਅਪ੍ਰੈਲ ਤੋਂ ਲੈਕੇ 10 ਅਪ੍ਰੈਲ ਤੱਕ ਹਾਜ਼ਰੀ ਭਰਨਗੇ। first appeared on Punjabi News Online.



source https://punjabinewsonline.com/2022/04/06/%e0%a8%97%e0%a9%81%e0%a8%b0%e0%a8%a6%e0%a8%b5%e0%a8%be%e0%a8%b0%e0%a8%be-%e0%a8%b8%e0%a8%bf%e0%a9%b0%e0%a8%98-%e0%a8%b8%e0%a8%ad%e0%a8%be-%e0%a8%ab%e0%a8%b0%e0%a8%bf%e0%a8%9c%e0%a8%bc%e0%a8%a8/
Previous Post Next Post

Contact Form