ਰਸ਼ੀਆ ਉੱਤੇ ਯੁਕਰੇਨ ਦਾ ਜੰਗੀ ਜੁਰਮਾ ਦਾ ਇਲਜ਼ਾਮ

ਦਵਿੰਦਰ ਸਿੰਘ ਸੋਮਲ
ਯੁਕਰੇਨੀਅਨ ਅਥਾਰਟੀਜ ਵਲੋ ਯੁਕਰੇਨ ਦੀ ਰਾਜਧਾਨੀ ਨਜਦੀਕ ਪੈਦੈ ਸ਼ਹਿਰ ਬੁੱਚਾ ਅੰਦਰ ਸਮੂਹਿਕ ਕਬਰਾ (ਮਾਸ ਗਰੇਵਜ)ਅਤੇ ਆਮ ਨਾਗਰਿਕਾ ਉੱਤੇ ਤਸ਼ਦੁੱਦ ਕਰਕੇ ਉਹਨਾਂ ਨੂੰ ਮਾਰਣ ਦੇ ਸਬੂਤ ਵਿਖਾਏ ਗਏ ਨੇ ਜਿਸਦਾ ਦੋਸ਼ ਉਹਨਾਂ ਰਸ਼ੀਆ ਉੱਤੇ ਲਗਾਇਆ ਹੈ।
ਰਾਸ਼ਟਰਪਤੀ ਜੇਲਨੇਸਕੀ ਨੇ ਕਿਹਾ ਕੇ ਜੋ ਸ਼ਹਿਰ ਰਸ਼ੀਅਨ ਫੋਰਸਸ ਤੋ ਛੁਡਵਾਏ ਗਏ ਨੇ ਜਿਹਨਾਂ ਵਿੱਚ ਰਾਜਧਾਨੀ ਕੀਅਵ ਦੇ ਕੁਝ ਇਲਾਕੇ ਚਰਨਹੀਵ ਅਤੇ ਸੂਮੀ ਦੇ ਖਿੱਤੇ ਨੇ ਇੱਥੇ ਲੋਕਾ ਨਾਲ ਜੋ ਵਿਵਹਾਰ ਹੋਇਆ ਉਹ ਅੱਸੀ ਸਾਲ ਪਹਿਲਾ ਨਾਜੀ ਕਬਜੇ ਵੇਲੇ ਵੀ ਨਹੀ ਸੀ ਵੇਖਿਆ ਗਿਆ।
ਸਕਾਈ ਨਿਊਜ ਦੀ ਇੱਕ ਰਿਪੋਰਟ ਅਨੁਸਾਰ ਰਾਜਧਾਨੀ ਕੀਅਵ ਤੋ ਕੋਈ ਸੋਲਾ ਕੁ ਮੀਲ ਦੀ ਦੂਰੀ ਤੇ ਸ਼ਹਿਰ ਬੁੱਚਾ ਅੰਦਰ ਤਿੰਨ ਸੋ ਤੋ ਜਿਆਦਾ ਲਾਸ਼ਾ ਮਿਲੀਆ ਨੇ ਜਿਹਨਾਂ ਵਿੱਚ ਚਾਰ ਲੋਕਾ ਦੇ ਹੱਥ ਪਿੱਛੇ ਬੰਨੇ ਹੋਏ ਸੰਨ।
ਜਿਕਰਯੋਗ ਹੈ ਕੀ ਰਸ਼ੀਆ ਨੇ ਇਸ ਇਲਜਾਮ ਨੂੰ ਸਪੱਸ਼ਟਤਾ ਨਾਲ ਨਕਾਰਿਆ(ਕੇਟਾਗੋਰਿਕਲੀ ਡਿਨਾਈ) ਕੀਤਾ ਹੈ।
ਰਾਸ਼ਟਰਪਤੀ ਜੇਲਨੇਸਕੀ ਨੇ ਵਾਅਦਾ ਕੀਤੀ ਕੇ ਜਿਸ ਵੀ ਰਸ਼ੀਅਨ ਫੌਜੀ ਨੇ ਇਹ ਕੰਮ ਕੀਤਾ ਉਸਨੂੰ ਇਸਦੀ ਸਜਾ ਜਰੂਰ ਮਿਲੇਗੀ।
ਉਹਨਾਂ ਚੇਤਾਵਨੀ ਦਿੱਤੀ ਕੇ ਰਸ਼ੀਆ ਇਹਨਾਂ ਸਬੂਤਾ ਨੂੰ ਮਿਟਾਉਣ ਦੀ ਕੋਸ਼ਿਸ਼ ਕਰੇਗਾ।
ਰਾਸ਼ਟਰਪਤੀ ਵਲਾਦੀਮਾਰ ਪੂਤਿਨ ਦੇ ਇੱਕ ਕਰੀਬੀ ਸਾਥੀ ਨੇ ਕਿਹਾ ਕੇ ਇਹ ਪੱਛਮੀ ਪ੍ਰੋਪੋਗੈਡਾ ਹੈ ਰੂਸ ਨੂੰ ਡਿਸਕਰੇਡਿਟ ਕਰਨ ਦਾ।
ਇਸ ਕਦਮ ਦੀ ਵਿਸ਼ਵ ਦੇ ਆਗੂ ਨਿੰਦਾ ਕਰ ਰਹੇ ਨੇ। ਯੂਐਸ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕੀ ਬੂਚਾ ਅੰਦਰ ਜੋ ਹੋਇਆ ਇਹ ਬਹੁਤ ਹੀ ਬੇਰਹਿਮ ਹੈ ਅਤੇ ਇਸਨੂੰ ਸਬਨੇ ਵੇਖ ਲਿਆ ਹੈ।
ਯੁਕਰੇਨੀਅਨ ਫੋਰਸ ਵਲੋ ਆਪਣੀ ਡੇਲੀ ਉਪਰੇਸ਼ਨ ਰਿਪੋਰਟ ਅੰਦਰ ਆਖਿਆ ਗਿਆ ਹੈ ਕੀ ਰਸ਼ੀਆ ਆਪਣੇ ਫੌਜੀਆ ਨੂੰ ਰੀਗਰੁੱਪ ਕਰ ਰਿਹਾ ਹੈ ਪੂਰਬੀ ਯੁਕਰੇਨ ਉੱਤੇ ਰਮਲੇ ਲਈ।ਜਾਰੀ ਕੀਤੀ ਇਸ ਰਿਪੋਰਟ ‘ਚ ਇਹ ਆਖਿਆ ਗਿਆ ਹੈ ਕੀ ਰਸ਼ੀਅਨ ਫੌਜ ਵਲੋ ਮਈਕਲੇਵ ਦੇ ਦੱਖਣੀ ਸ਼ਹਿਰ ‘ਚ ਹਮਲੇ ਜਾਰੀ ਨੇ ਉਹਨਾਂ ਹਥਿਆਰਾ ਨਾਲ ਜੋ ਜਨੀਵਾ ਕੰਨਵੇਨਸ਼ਨ ਹੇਠਾ ਬੈਨ ਨੇ।

 

The post ਰਸ਼ੀਆ ਉੱਤੇ ਯੁਕਰੇਨ ਦਾ ਜੰਗੀ ਜੁਰਮਾ ਦਾ ਇਲਜ਼ਾਮ first appeared on Punjabi News Online.



source https://punjabinewsonline.com/2022/04/06/%e0%a8%b0%e0%a8%b8%e0%a8%bc%e0%a9%80%e0%a8%86-%e0%a8%89%e0%a9%b1%e0%a8%a4%e0%a9%87-%e0%a8%af%e0%a9%81%e0%a8%95%e0%a8%b0%e0%a9%87%e0%a8%a8-%e0%a8%a6%e0%a8%be-%e0%a8%9c%e0%a9%b0%e0%a8%97%e0%a9%80/
Previous Post Next Post

Contact Form