ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਸੈਂਟਰਲ ਕੈਲੀਫੋਰਨੀਆ ਸਿੱਖ ਕੌਂਸਲ ਦੇ ਪ੍ਰਮੁੱਖ ਮੈਂਬਰਾਂ ਦੀ ਮਹੀਨੇਵਾਰ ਵਿਸ਼ੇਸ਼ ਮੀਟਿੰਗ ਗੁਰਦੁਆਰਾ ਅਨੰਦਗੜ ਸਾਹਿਬ ਕਰਮਨ ਵਿਖੇ ਸ। ਸੁਖਦੇਵ ਸਿੰਘ ਚੀਮਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਜਿੱਥੇ ਬੀਤੇ ਮਹੀਨੇ ਦੇ ਪ੍ਰੋਗਰਾਮ ਅਤੇ ਗਤੀਵਿਧੀਆਂ ਦਾ ਲੇਖਾ-ਜੋਖਾ ਕੀਤਾ ਗਿਆ ਉੱਥੇ ਸਿੱਖ ਸੰਗਤ ਨਾਲ ਜੁੜੇ ਮੁੱਦਿਆਂ ਅਤੇ ਗੁਰੂਘਰਾਂ ਵਿੱਚ ਆਉਣ ਵਾਲੇ ਮੁੱਖ ਪ੍ਰੋਗਰਾਮਾਂ ਬਾਰੇ ਵਿਚਾਰਾ ਹੋਈਆਂ। ਇਸੇ ਦੌਰਾਨ ਸਿੱਖ ਕੌਸ਼ਲ ਆਫ ਸੈਂਟਰਲ ਕੈਲੀਫੋਰਨੀਆਂ ਦੇ ਸਮੂੰਹ ਮੈਂਬਰਾਂ ਨੇ ਇਕ ਵਿਸ਼ੇਸ਼ ਮਤੇ ਰਾਹੀ “ਫਰਿਜ਼ਨੋ ਦੇ ਸਿਟੀ ਕਾਲਜ਼” ਵਿੱਚ ਹੋਣ ਵਾਲੇ ‘ਏਸੀਅਨ ਡੇ’ ਸਮੇਂ ਕੌਸ਼ਲ ਵੱਲੋਂ ਸਿੱਖੀ ਦੀ ਪਹਿਚਾਣ ਲਈ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸੇ ਦੌਰਾਨ ਪੰਜਾਬੀਅਤ ਨਾਲ ਸੰਬੰਧਤ ਗਤੀਵਿਧੀਆਂ ਦਾ ਪ੍ਰਦਰਸ਼ਨ ਵੀ ਹੋਵੇਗਾ। ਇਸ ਤੋਂ ਇਲਾਵਾ ਸੈਲਮਾਂ ਗੁਰੂਘਰ ਵਿੱਖੇ 24 ਅਪ੍ਰੈਲ ਨੂੰ ਵਿਸਾਖੀ ਨਗਰ ਕੀਰਤਨ ਅਤੇ 1 ਮਈ ਨੂੰ ਬੱਚਿਆਂ ਦੇ ਵਿਸਾਖੀ ਮੇਲੇ ਦੌਰਾਨ ਸਿੱਖ ਕੌਸ਼ਲ ਆਫ ਕੈਲੇਫੋਰਨੀਆਂ ਹਮੇਸਾ ਵਾਂਗ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹੋਏ ਆਪਣਾ ਵਡਮੁੱਲਾ ਯੋਗਦਾਨ ਪਾਵੇਗੀ। ਯਾਦ ਰਹੇ ਕਿ ਸਿੱਖ ਕੌਸ਼ਲ ਆਫ ਕੈਲੇਫੋਰਨੀਆ ਸੈਂਟਰਲ ਕੈਲੇਫੋਰਨੀਆਂ ਦੇ ਗੁਰੂਘਰਾ ਦੀ ਇਕ ਸਾਂਝੀ ਕਮੇਟੀ ਹੈ। ਜਿਸ ਵਿੱਚ ਹਰ ਗੁਰੂਘਰ ਵੱਲੋਂ ਆਪਣੇ ਮੈਂਬਰ ਸਾਮਲ ਕੀਤੇ ਜਾਂਦੇ ਹਨ। ਇਹ ਕਮੇਟੀ ਇਲਾਕੇ ਦੇ ਗੁਰੂਘਰਾ ਤੋਂ ਇਲਾਵਾ ਸਿੱਖੀ ਦੇ ਸਹੀ ਪ੍ਰਚਾਰ ਅਤੇ ਦੁਨੀਆ ਭਰ ਵਿੱਚ ਸਮੁੱਚੇ ਵੱਖ-ਵੱਖ ਭਾਇਚਾਰਿਆ ਲਈ ਸੰਕਟ ਸਮੇਂ ਮਦਦ ਲਈ ਉਪਰਾਲੇ ਕਰਦੀ ਰਹਿੰਦੀ ਹੈ।
The post ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆਂ ਵੱਲੋਂ ਗੁਰੂਘਰਾ ਨਾਲ ਸੰਬੰਧਤ ਮੁੱਦਿਆਂ ਅਤੇ ਪ੍ਰਚਾਰ ਲਈ ਹੋਈਆਂ ਵਿਚਾਰਾ first appeared on Punjabi News Online.
source https://punjabinewsonline.com/2022/04/06/%e0%a8%b8%e0%a8%bf%e0%a9%b1%e0%a8%96-%e0%a8%95%e0%a9%8c%e0%a8%82%e0%a8%b8%e0%a8%b2-%e0%a8%86%e0%a8%ab-%e0%a8%b8%e0%a9%88%e0%a8%82%e0%a8%9f%e0%a8%b0%e0%a8%b2-%e0%a8%95%e0%a9%88%e0%a8%b2%e0%a9%80/