ਸਲੀਨਸ ਕੈਲੀਫੋਰਨੀਆਂ ਦੇ ਟੇਲਰ ਫ਼ਾਰਮ ਵਿੱਚ ਲੱਗੀ ਭਿਆਨਕ ਅੱਗ


ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਸਲੀਨਸ (ਕੈਲੀਫੋਰਨੀਆਂ)
ਸਲੀਨਸ (Salinas) ਕੈਲੀਫੋਰਨੀਆਂ ਜਿਸਨੂੰ Produce ਦੀ ਹੱਬ ਮੰਨਿਆ ਜਾਂਦਾ, ਇੱਥੋਂ ਦੇ ਟੇਲਰ ਫ਼ਾਰਮ (Tayler Farms) ਦੇ ਕੂਲਰ ਵਿੱਚ ਬੁੱਧਵਾਰ ਰਾਤੀਂ ਭਿਆਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਇਲਾਕੇ ਦੇ ਲੋਕਾਂ ਨੂੰ ਪ੍ਰਸ਼ਾਸ਼ਨ ਨੇ ਚੌਕਸੀ ਦੇ ਤੌਰ ਤੇ ਇਲਾਕਾ ਖਾਲੀ ਕਰਨ ਲਈ ਕਿਹਾ ਹੈ, ਅਤੇ ਲੋਕਾਂ ਦੇ ਠਹਿਰਾ ਲਈ ਆਰਜ਼ੀ ਤੌਰ ਤੇ ਸ਼ਿਲਟਰ ਤਿਆਰ ਗਏ ਹਨ। ਇਸ ਤਰਾਂ ਦੇ ਕੂਲਰਾਂ ਵਿੱਚ ਅਮੋਨੀਆ ਗੈਸ ਵਰਤੀ ਜਾਂਦੀ ਹੈ, ਅਗਰ ਇਹ ਲੀਕ ਹੋ ਜਾਵੇ ਤਾਂ ਆਮ ਜਨਜੀਵਨ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ। ਇਸੇ ਤਰਾਂ ਕਿ ਕਿਸੇ ਚੀਜ਼ ਦੇ ਧਮਾਕੇ ਕਾਰਨ ਕੋਈ ਵੱਡਾ ਨੁਕਸਾਨ ਹੋ ਜਾਵੇ, ਆਲੇ ਦੁਆਲੇ ਦੇ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਇੱਕ ਮੀਲ ਦੇ ਚੁਗਿਰਦੇ ਵਿੱਚ 101 ਫਰੀਵੇਅ ਵੀ ਦੋਵੇਂ ਸਾਈਡਾਂ ਤੋਂ ਬੰਦ ਕਰ ਦਿੱਤਾ ਗਿਆ ਹੈ। ਅੱਗ ਬੁਝਾਉਣ ਲਈ ਤਕਰੀਬਨ 22 ਫ਼ਾਇਰ ਈਜਨਾਂ ਨੇ ਜਦੋਂ ਜਹਿਦ ਕੀਤੀ। ਇੱਥੋ ਹਰਰੋਜ ਸੈਂਕੜੇ produce ਦੇ ਟਰੱਕ ਲੱਦੇ ਜਾਂਦੇ ਸਨ। ਟਰੱਕਿੰਗ ਇੰਡਸਟਰੀ ਪਹਿਲਾ ਹੀ ਮੰਦੇ ਵਿੱਚੋਂ ਗੁਜ਼ਰ ਰਹੀ ਹੈ, ਇਸ ਘਟਨਾਂ ਕਾਰਨ ਟਰੱਕਿੰਗ ਨੂੰ ਹੋਰ ਵੀ ਧੱਕਾ ਲੱਗੇਗਾ। ਅੱਗ ਲੱਗਣ ਦੇ ਕਾਰਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

The post ਸਲੀਨਸ ਕੈਲੀਫੋਰਨੀਆਂ ਦੇ ਟੇਲਰ ਫ਼ਾਰਮ ਵਿੱਚ ਲੱਗੀ ਭਿਆਨਕ ਅੱਗ first appeared on Punjabi News Online.



source https://punjabinewsonline.com/2022/04/15/%e0%a8%b8%e0%a8%b2%e0%a9%80%e0%a8%a8%e0%a8%b8-%e0%a8%95%e0%a9%88%e0%a8%b2%e0%a9%80%e0%a8%ab%e0%a9%8b%e0%a8%b0%e0%a8%a8%e0%a9%80%e0%a8%86%e0%a8%82-%e0%a8%a6%e0%a9%87-%e0%a8%9f%e0%a9%87%e0%a8%b2/
Previous Post Next Post

Contact Form