ਅਮਰੀਕੀ ਫ਼ੌਜ ਵੱਲੋਂ 4 ਸਿੱਖਾਂ ਨੂੰ ਦਾੜ੍ਹੀ ਸ਼ੇਵ ਕਰਨ ਦੇ ਹੁਕਮ

ਮਰੀਨ ਕੋਰਪਸ ‘ਚ ਪਹਿਲੇ ਸਿੱਖ ਵਜੋਂ ਭਰਤੀ ਹੋਣ ਦਾ ਮਾਣ ਹਾਸਲ ਕਰ ਚੁੱਕੇ ਕੈਪਟਨ ਸੁਖਬੀਰ ਸਿੰਘ ਤੂਰ ਸਣੇ 4 ਸਿੱਖਾਂ ਨੇ ਅਮਰੀਕਾ ਦੀ ਅਮਰੀਕੀ ਫ਼ੌਜ ਦੇ ਹੁਕਮਾਂ ਖਿਲਾਫ ਮਕੱਦਮਾ ਦਰਜ ਕੀਤਾ ਹੈ। ਅਸਲ ‘ਚ ਮਰੀਨ ਕੋਰਪਸ ਵੱਲੋਂ ਸੁਖਬੀਰ ਸਿੰਘ ਤੁਰ ਸਣੇ ਚਾਰ ਸਿੱਖਾਂ ਨੂੰ ਦਾੜ੍ਹੀ ਸ਼ੇਵ ਕਰਨ ਦੇ ਹੁਕਮ ਜਾਰੀ ਕੀਤੇ ਹਨ। ਫੌਜ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦਾੜ੍ਹੀ ਫ਼ੌਜੀ ਕਾਰਵਾਈ ‘ਚ ਅੜਿੱਕਾ ਬਣੇਗੀ ਅਤੇ ਇਸ ਕਾਰਨ ਹੋਰ ਫ਼ੌਜੀਆਂ ਦੀ ਜਾਨ ਵੀ ਖ਼ਤਰੇ ‘ਚ ਪੈ ਸਕਦੀ ਹੈ। ਇਨ੍ਹਾਂ ਹੁਕਮਾਂ ਖਿਲਾਫ ਕੈਪਟਨ ਤੁਰ ਸਵੇ ਨਵੇਂ ਚੁਣੇ ਗਏ ਤਿੰਨ ਫੌਜੀਆਂ ਨੇ ਕੋਲੰਬੀਆ ਦੀ ਜ਼ਿਲ੍ਹਾ ਅਦਾਲਤ ‘ਚ ਪਹੁਮਕ ਕੀਤੀ ਅਤੇ ਅਤੇ ਦਾੜ੍ਹੀ ਸ਼ੇਵ ਕਰਨ ਦੀ ਹਦਾਇਤ ਨੂੰ ਸਿੱਧੇ ਤੌਰ ‘ਤੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰਾਰ ਦਿੱਤਾ। ਕੈਪਟਨ ਸੁਖਬੀਰ ਸਿੰਘ ਤੂਰ ਨੇ ਕਿਹਾ ਕਿ ਉਹ ਸਾਬਤ ਸੂਰਤ ਰੂਪ ਵਿਚ ਫ਼ੌਜ ਦੀ ਸੇਵਾ ਨਿਭਾਉਣਾ ਚਾਹੁੰਦੇ ਹਨ ਤੇ ਅਮਰੀਕਾ ਦੀ ਸੇਵਾ ਕਰਨ ਲਈ ਇਹ ਬਿਲਕੁਲ ਵੀ ਲਾਜ਼ਮੀ ਨਹੀਂ ਕਿ ਆਪਣੇ ਧਾਰਮਿਕ ਸਰੂਪ ਦੀ ਕੁਰਬਾਨੀ ਦਿੱਤੀ ਜਾਵੇ। ਕੈਪਟਨ ਤੁਰ ਦਾ ਸਾਥ ਦੇਣ ਵਾਲੇ ਨੌਜਵਾਨਾਂ ਨੂੰ ਟਰੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਕੇਸ ਕਟਵਾਉਣ ਲਈ ਵੀ ਕਿਹਾ ਗਿਆ ਹੈ। ਹਾਲਾਂਕਿ ਇਸ ਵੇਲੇ ਲਗਭਗ 100 ਸਿੱਖ ਸਾਬਤ ਸੂਰਤ ਰੂਪ ਵਿਚ ਅਮਰੀਕੀ ਫ਼ੌਜ ਦੀ ਸੇਵਾ ਨਿਭਾਅ ਰਹੇ ਹਨ। ਅਮਰੀਕਾ ਦਾ ਮੌਜੂਦਾ ਕਾਨੂੰਨ ਕਹਿੰਦਾ ਹੈ ਕਿ ਸਰਕਾਰੀ ਹਿੱਤ ਦਾਅ ’ਤੇ ਨਾਂ ਹੋਣ ਦੀ ਸੂਰਤ ‘ਚ ਫ਼ੌਜ ਵੱਲੋਂ ਕਿਸੇ ਵਿਅਕਤੀ ‘ਤੇ ਧਾਰਮਿਕ ਬੰਦਿਸ਼ਾਂ ਲਾਗੂ ਨਹੀਂ ਕੀਤੀਆਂ ਜਾ ਸਕਦੀਆਂ। ਇੱਕ ਰਿਪੋਰਟ ਮੁਤਾਬਕ ਮਰੀਨ ਕੋਰਪਸ ਵੱਲੋਂ ਇਸ ਮੁਕੱਦਮੇ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਗਈ ਪਰ ਇਹ ਜ਼ਰੂਰ ਕਿਹਾ ਕਿ ਦਾੜੀ ਕਾਰਨ ਗੈਸ ਮਾਸਕ ਪਹਿਨ ਕੇ ਡਿਊਟੀ ਕਰਨੀ ਸਿੱਖਾਂ ਲਈ ਸੰਭਵ ਨਹੀਂ ਹੋਵੇਗੀ। ਮਰੀਨ ਕੋਰਪਸ ਦੀ ਤਰਜਮਾਨ ਕਰਨਲ ਕੌਲੀ ਫ਼ਰੋਸ਼ਆਵਰ ਨੇ ਕਿਹਾ ਕਿ ਅਲਜੀਰੀਆ, ਤੁਰਕੀ, ਯੁਗਾਂਡਾ ਅਤੇ ਕਿਊਬਾ ਵਰਗੇ 39 ਮੁਲਕਾਂ ਵਿਚ ਤੈਨਾਤੀ ਦੌਰਾਨ ਕੈਪਟਨ ਤੁਰ ਜਾਂ ਹੋਰ ਸਿੱਖਾਂ ਨੂੰ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

The post ਅਮਰੀਕੀ ਫ਼ੌਜ ਵੱਲੋਂ 4 ਸਿੱਖਾਂ ਨੂੰ ਦਾੜ੍ਹੀ ਸ਼ੇਵ ਕਰਨ ਦੇ ਹੁਕਮ first appeared on Punjabi News Online.



source https://punjabinewsonline.com/2022/04/15/%e0%a8%85%e0%a8%ae%e0%a8%b0%e0%a9%80%e0%a8%95%e0%a9%80-%e0%a8%ab%e0%a8%bc%e0%a9%8c%e0%a8%9c-%e0%a8%b5%e0%a9%b1%e0%a8%b2%e0%a9%8b%e0%a8%82-4-%e0%a8%b8%e0%a8%bf%e0%a9%b1%e0%a8%96%e0%a8%be%e0%a8%82/
Previous Post Next Post

Contact Form