ਪਾਕਿਸਤਾਨ ਨੂੰ ਅਮਰੀਕੀ ਹਥਿਆਰਾਂ ਦੀ ਤਸਕਰੀ ਕਰ ਰਿਹਾ ਤਾਲਿਬਾਨ, ਭਾਰਤ ਖਿਲਾਫ਼ ਵਰਤੇ ਜਾਣ ਦਾ ਖਤਰਾ

ਅਫਗਾਨਿਸਤਾਨ ਵਿੱਚ ਤਾਲਿਬਾਨ ‘ਤੇ ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਲੱਗ ਰਹੇ ਹਨ। ਹਥਿਆਰਾਂ ਦਾ ਬਾਜ਼ਾਰ ਵਧ-ਫੁੱਲ ਰਿਹਾ ਹੈ ਤੇ ਜਿਨ੍ਹਾਂ ਹਥਿਆਰਾਂ ਦੀ ਤਸਕਰੀ ਕੀਤੀ ਜਾਰਹੀ ਹੈ, ਉਨ੍ਹਾਂ ਦਾ ਇਸਤੇਮਾਲ ਭਾਰਤ ਖਿਲਾਫ ਸਰਹੱਦ ਪਾਰ ਝੜਪਾਂ ਵਿੱਚ ਕੀਤਾ ਜਾ ਸਕਦਾ ਹੈ। ਹਾਲਾਂਕਿ ਤਾਲਿਬਾਨ ਲਗਾਤਾਰ ਇਸ ਗੱਲ ‘ਤੇ ਜ਼ੋਰ ਦਿੰਦਾ ਆਇਆ ਹੈ ਕਿ ਉਹ ਇੱਕ ਬਿਹਤਰ ਤਾਲਿਬਾਨ ਹੈ ਤੇ ਹਥਿਆਰ ਅੱਤਵਾਦੀਆਂ ਦੇ ਹੱਥਾਂ ਤੱਕ ਨਾ ਪਹੁੰਚਣ ਇਸ ਦੇ ਲਈ ਜ਼ਰੂਰੀ ਕਦਮ ਚੁੱਕ ਰਿਹਾ ਹੈ।

Taliban smuggling American
Taliban smuggling American

ਦਰਅਸਲ ਅਗਸਤ 2021 ਵਿੱਚ ਅਫਗਾਨਿਸਤਾਨ ਤੋਂ ਜਾਣ ਤੋਂ ਬਾਅਦ ਅਮਰੀਕਾ ਦੇ ਬਹੁਤ ਸਾਰੇ ਹਥਿਆਰ ਉਥੇ ਛੁੱਟ ਗਏ ਸਨ। ਕਾਬੁਲ ‘ਤੇ ਕਬਜ਼ਾ ਕਰਨ ਮਗਰੋਂ ਅਮਰੀਕਾ ਦੇ ਹਥਿਆਰ ਤਾਲਿਬਾਨ ਦੇ ਹੱਥ ਲੱਗ ਗਏ। ਰਿਪੋਰਟਾਂ ਮੁਤਾਬਕ ਅਫਗਾਨ ਡੀਲਰ ਤਾਲਿਬਾਨ ਦੇ ਲੜਾਕਿਆਂ ਤੋਂ ਇਹ ਹਥਿਆਰ ਖਰੀਦ ਕੇ ਪਾਕਿ-ਅਫਗਾਨ ਸਰਹੱਦ ‘ਤੇ ਖੁੱਲ੍ਹੇਆਮ ਇਨ੍ਹਾਂ ਨੂੰ ਵੇਚ ਰਹੇ ਹਨ। ਅਫਗਾਨਿਸਤਾਨ ਤੋਂ ਪਾਕਿਸਤਾਨ ਵਿੱਚ ਫਲ ਤੇ ਸਬਜ਼ੀਆਂ ਲਿਜਾਣ ਵਾਲੇ ਟਰੱਕਾਂ ਵਿੱਚ ਇਨ੍ਹਾਂ ਹਥਿਆਰਾਂ ਦੀ ਤਸਕਰੀ ਕੀਤੀ ਜਾਂਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

ਪਾਕਿਸਤਾਨ ਦੇ ਰਸਤੇ ਹੀ ਅਫਗਾਨਿਸਤਾਨ ਤੋਂ ਡਰੱਗਸ ਵੀ ਇੰਟਰਨੈਸ਼ਨਲ ਮਾਰਕੀਟ ਤੱਕ ਪਹੁੰਚਾਏ ਜਾਂਦੇ ਹਨ। ਪਾਕਿਸਤਾਨ ਤੇ ਅਫਗਾਨਿਸਤਾਨ ਦੀ ਲਗਭਗ 2400 ਕਿਲੋਮੀਟਰ ਦੀ ਸਰਹੱਦ ਮਿਲਦੀ ਹੈ, ਜਿਥੋਂ ਡਰੱਗਸ ਨੂੰ ਖੈਬਰ ਪਖਤੂਨਖਵਾ ਪਹੁੰਚਾਇਆ ਜਾਂਦਾ ਹੈ। ਇਥੋਂ ਡਰੱਗਸ ਲਾਹੌਰ ਤੇ ਫੈਸਲਾਬਾਦ ਲਿਜਾਈ ਜਾਂਦੀ ਹੈ। ਉਸ ਤੋਂ ਬਾਅਦ ਇਨ੍ਹਾਂ ਦੀਆਂ ਵੱਡੀਆਂ ਖੇਪਾਂ ਕਰਾਚੀ ਦੇ ਰਸਤਿਓਂ ਸਾਊਥ ਏਸ਼ੀਆ ਦੀ ਮਾਰਕੀਟ ਵਿੱਚ ਪਹੁੰਚਦੀਆਂ ਹਨ।

The post ਪਾਕਿਸਤਾਨ ਨੂੰ ਅਮਰੀਕੀ ਹਥਿਆਰਾਂ ਦੀ ਤਸਕਰੀ ਕਰ ਰਿਹਾ ਤਾਲਿਬਾਨ, ਭਾਰਤ ਖਿਲਾਫ਼ ਵਰਤੇ ਜਾਣ ਦਾ ਖਤਰਾ appeared first on Daily Post Punjabi.



source https://dailypost.in/latest-punjabi-news/taliban-smuggling-american/
Previous Post Next Post

Contact Form