ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ : ਫਰਿਜਨੋ (ਕੈਲੀਫੋਰਨੀਆਂ)2001 ਵਿੱਚ ਹੋਏ ਅੱਤਵਾਦੀ ਹਮਲੇ ਦੇ 21 ਸਾਲਾਂ ਪਿੱਛੋਂ ਨਿਊਯਾਰਕ ਦੇ ਬਰੁਕਲਿਨ ਦੇ ਸਬਵੇ ਮੈਟਰੋ ਸਟੇਸ਼ਨ ‘ਤੇ ਇੱਕ ਵਾਰ ਫੇਰ ਵੱਡਾ ਹਮਲਾ ਹੋਇਆ। ਜਿਸ ‘ਚ 16 ਲੋਕ ਜਖਮੀ ਹੋਏ। ਇਸ ਹਮਲੇ ਦੌਰਾਨ ਘੱਟੋ ਘੱਟ 10 ਲੋਕਾਂ ਨੂੰ ਗੋਲੀ ਲੱਗੀ, ਅਤੇ ਇੱਕ ਬੰਬ ਵੀ ਫਟਿਆ ਦੱਸਿਆ ਜਾ ਰਿਹਾ ਹੈ। ਫਾਈਰਿੰਗ ਤੋਂ ਬਾਅਦ ਨਿਊਯਾਰਕ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਮੈਟਰੋ ਸਟੇਸ਼ਨ ‘ਚ ਕੰਸਟ੍ਰਕਸ਼ਨ ਵਰਕਰ ਦੇ ਕੱਪੜਿਆਂ ‘ਚ ਆਇਆ ਸੀ। ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਸਾਰੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਦੋਸ਼ੀ ਦੀ ਭਾਲ ਜਾਰੀ ਹੈ। ਫਿਲਹਾਲ ਹੀ ਇਹ ਅੱਤਵਾਦੀ ਘਟਨਾ ਹੈ ਜਾਂ ਫ਼ਿਰ ਕੋਈ ਸਾਜ਼ਿਸ਼ ਇਸ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਪਾਈ ਹੈ।

The post ਨਿਊਯਾਰਕ ਦੇ ਬਰੁਕਲਿਨ ਦੇ ਸਬਵੇ ਮੈਟਰੋ ਸਟੇਸ਼ਨ ‘ਤੇ ਹਮਲਾ first appeared on Punjabi News Online.
source https://punjabinewsonline.com/2022/04/13/%e0%a8%a8%e0%a8%bf%e0%a8%8a%e0%a8%af%e0%a8%be%e0%a8%b0%e0%a8%95-%e0%a8%a6%e0%a9%87-%e0%a8%ac%e0%a8%b0%e0%a9%81%e0%a8%95%e0%a8%b2%e0%a8%bf%e0%a8%a8-%e0%a8%a6%e0%a9%87-%e0%a8%b8%e0%a8%ac%e0%a8%b5/
Sport:
PTC News