ਸਾਈਕਲ ‘ਤੇ ਖਾਣੇ ਦੀ ਡਲਿਵਰੀ ਕਰਨ ਵਾਲੇ ਜੋਮੈਟੋ ਦੇ ਇੱਕ ਏਜੰਟ ਨੂੰ ਅਚਾਨਕ ਵੱਡਾ ਤੋਹਫਾ ਮਿਲਿਆ। ਇੱਕ ਟਵਿੱਟਰ ਯੂਜ਼ਰ ਨੇ ਰਾਜਸਥਾਨ ਦੀ ਤਪਦੀ ਗਰਮੀ ਵਿਚ ਡਲਿਵਰੀ ਲਈ ਮੁਸ਼ੱਕਤ ਕਰਦੇ ਉਸ ਏਜੰਟ ਨਾਲ ਜੁੜੀ ਇੱਕ ਪੋਸਟ ਕੀਤੀ। ਇਹ ਪੋਸਟ ਕੁਝ ਹੀ ਦੇਰ ਵਿਚ ਵਾਇਰਲ ਹੋ ਗਈ ਅਤੇ ਕਈ ਟਵਿੱਟਰ ਯੂਜ਼ਰਸ ਨੇ ਮਿਲ ਕੇ ਉਸ ਲਈ ਫੰਡ ਜੁਟਾਇਆ। ਇਸ ਪੈਸੇ ਨਾਲ ਜੋਮੈਟੋ ਦੇ ਡਲਿਵਰੀ ਬੁਆਏ ਲਈ ਇੱਕ ਬਾਈਕ ਦੀ ਵਿਵਸਥਾ ਕੀਤੀ ਗਈ।

ਇੱਕ ਟਵਿੱਟਰ ਯੂਜ਼ਰ ਆਦਿਤਯ ਸ਼ਰਮਾ ਨੇ ਐਤਵਾਰ ਨੂੰ ਦੁਰਗਾ ਮੀਆ ਬਾਰੇ ਟਵੀਟ ਕੀਤਾ। ਉਸ ਪੋਸਟ ਵਿਚ ਕਿਹਾ ਗਿਆ ਕਿ ਜੋਮੈਟੋ ਦਾ ਏਜੰਟ ਸਮੇਂ ‘ਤੇ ਡਲਿਵਰੀ ਲਈ ਰਾਜਸਥਾਨ ਦੀ ਤਪਦੀ ਗਰਮੀ ਵਿਚ ਸਾਈਕਲ ਚਲਾ ਰਿਹਾ ਹੈ। ਉਨ੍ਹਾਂ ਲਿਖਿਆ ਅੱਜ ਮੈਨੂੰ ਸਮੇਂ ‘ਤੇ ਮੇਰਾ ਆਰਡਰ ਮਿਲਿਆ। ਹੈਰਾਨੀ ਦੀ ਗੱਲ ਹੈ ਕਿ ਇਸ ਵਾਰ ਡਲਿਵਰੀ ਬੁਆਏ ਸਾਈਕਲ ‘ਤੇ ਸੀ। ਇਸ ਵਿਚ ਲਿਖਿਆ ਗਿਆ ਸੀ ਕਿ ਉਨ੍ਹਾਂ ਦੇ ਸ਼ਹਿਰ ਦਾ ਤਾਪਮਾਨ 42 ਡਿਗਰੀ ਸੈਲਸੀਅਸ ਹੈ।
ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

ਇਹ ਵੀ ਪੜ੍ਹੋ : ਨਿਊਯਾਰਕ ਦੇ ਬਰੁਕਲਿਨ ਮੈਟਰੋ ਸਟੇਸ਼ਨ ‘ਤੇ ਫਾਇਰਿੰਗ, 15 ਲੋਕ ਜ਼ਖਮੀ, ਹਾਈ ਅਲਰਟ ਜਾਰੀ
ਜੋਮੈਟੋ ਡਲਿਵਰੀ ਪਾਰਟਨਰ ਨਾਲ ਗੱਲ ਕਰਦੇ ਹੋਏ ਸ਼ਰਮਾ ਨੂੰ ਪਤਾ ਲੱਗਾ ਕਿ ਉਸ ਦਾ ਪੂਰਾ ਨਾਂ ਦੁਰਗਾ ਮੀਣਾ ਹੈ। ਮਹਾਮਾਰੀ ਦੌਰਾਨ ਉਸ ਦੀ ਟੀਚਰ ਦੀ ਨੌਕਰੀ ਚਲੀ ਗਈ ਸੀ। ਟਵਿੱਟਰ ਯੂਜ਼ਰ ਨੇ ਲਿਖਿਆ ਕਿ ਦੁਰਗਾ ਇੱਕ ਟੀਚਰ ਹੈ ਅਤੇ ਉਹ ਪਿਛਲੇ 12 ਸਾਲ ਤੋਂ ਟੀਚਿੰਗ ਵਿਚ ਸੀ। ਕੋਵਿਡ ਦੌਰਾਨ ਉਸ ਦੀ ਸਕੂਲ ਦੀ ਨੌਕਰੀ ਚਲੀ ਗਈ ਸੀ ਅਤੇ ਉਹ ਮੇਰੇ ਨਾਲ ਅੰਗਰੇਜ਼ੀ ਵਿਚ ਗੱਲ ਕਰ ਰਿਹਾ ਸੀ। ਸ਼ਰਮਾ ਨੇ ਡਲਿਵਰੀ ਏਜੰਟ ਲਈ ਮੋਟਰਸਾਈਕਲ ਖਰੀਦਣ ਦੇ ਉੁਦੇਸ਼ ਨਾਲ ਫੰਡ ਇਕੱਠਾ ਕਰਨਾ ਸ਼ੁਰੂ ਕੀਤਾ ਸੀ।
The post ਸਾਈਕਲ ‘ਤੇ ਖਾਣੇ ਦੀ ਡਲਿਵਰੀ ਕਰਨ ਪੁੱਜਾ ਜੋਮੈਟੋ ਬੁਆਏ, ਟਵਿੱਟਰ ਯੂਜ਼ਰਸ ਨੇ ਗਿਫਟ ਕੀਤੀ ਬਾਈਕ appeared first on Daily Post Punjabi.