
ਇੱਕ ਨੌਂ ਸਾਲਾਂ ਦੀ ਯੂਕਰੇਨੀ ਬੱਚੀ ਨੇ ਆਪਣੀ ਮ੍ਰਿਤਕ ਮਾਂ ਨੂੰ ਲਿਖੀ ਚਿੱਠੀ ਵਿੱਚ ਚੰਗਾ ਬਣਨ ਦਾ ਵਾਅਦਾ ਕੀਤਾ ਤਾਂ ਜੋ ਉਹ ਉਸਨੂੰ ਸਵਰਗ ਵਿੱਚ ਮਿਲ ਸਕੇ। ਯੂਕਰੇਨ ਦੇ ਬੋਰੋਡਯੰਕਾ ਦੀ ਰਹਿਣ ਵਾਲੀ ਗੈਲਿਆ ਨੇ ਰੂਸੀ ਹਮਲੇ ਵਿੱਚ ਆਪਣੀ ਮਾਂ ਦੇ ਮਾਰੇ ਜਾਣ ਤੋਂ ਬਾਅਦ ਇਹ ਪੱਤਰ ਲਿਖਿਆ ਸੀ। ਚਿੱਠੀ ਦੀ ਇੱਕ ਤਸਵੀਰ ਯੂਕਰੇਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਦੇ ਸਲਾਹਕਾਰ ਐਂਟੋਨ ਗੇਰਾਸ਼ਚੇਂਕੋ ਦੁਆਰਾ ਟਵਿੱਟਰ ‘ਤੇ ਸਾਂਝੀ ਕੀਤੀ ਗਈ ਸੀ। ਗੇਰਾਸ਼ਚੇਂਕੋ ਨੇ ਟਵੀਟ ਦੇ ਕੈਪਸ਼ਨ ‘ਚ ਲਿਖਿਆ, ”ਇਹ 9 ਸਾਲ ਦੀ ਬੱਚੀ ਦੀ ਪੱਤਰ ਉਸਦੀ ਮਾਂ ਨੂੰ ਦਿੱਤਾ ਗਿਆ ਹੈ ,ਜਿਸ ਦੀ #ਬੋਰੋਡਯੰਕਾ ‘ਚ ਮੌਤ ਹੋ ਗਈ ਸੀ। “ਮਾਂ! ਤੁਸੀਂ ਸਾਰੇ ਸੰਸਾਰ ਵਿੱਚ ਸਭ ਤੋਂ ਵਧੀਆ ਮਾਂ ਹੋ। ਮੈਂ ਤੁਹਾਨੂੰ ਕਦੇ ਨਹੀਂ ਭੁੱਲਾਂਗੀ। ਸਵਰਗ ਵਿੱਚ ਖੁਸ਼ ਰਹੋ। ਮੈਂ ਇੱਕ ਚੰਗਾ ਵਿਅਕਤੀ ਬਣਨ ਅਤੇ ਸਵਰਗ ਵਿੱਚ ਜਾਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਸਵਰਗ ਵਿੱਚ ਮਿਲਦੇ ਹਾਂਨ ! ਗੈਲਿਆ ”
ਲੜਕੀ ਨੇ ਚਿੱਠੀ ਵਿੱਚ “ਆਪਣੀ ਜ਼ਿੰਦਗੀ ਦੇ ਸਭ ਤੋਂ ਵਧੀਆ ਨੌਂ ਸਾਲਾਂ ਲਈ” ਆਪਣੀ ਮਾਂ ਦਾ ਧੰਨਵਾਦ ਕੀਤਾ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਚਿੱਠੀ ਨੇ ਕਈ ਯੂਜ਼ਰਸ ਦੀਆਂ ਅੱਖਾਂ ਨਮ ਕਰ ਦਿੱਤੀਆਂ।
The post 9 ਸਾਲ ਦੀ ਬੱਚੀ ਦੀ ਰੂਸੀ ਹਮਲੇ ਵਿੱਚ ਮਾਰੀ ਗਈ ਮਾਂ ਦੇ ਨਾਮ ਲਿਖੀ ਭਾਵੁਕ ਚਿੱਠੀ first appeared on Punjabi News Online.
source https://punjabinewsonline.com/2022/04/13/9-%e0%a8%b8%e0%a8%be%e0%a8%b2-%e0%a8%a6%e0%a9%80-%e0%a8%ac%e0%a9%b1%e0%a8%9a%e0%a9%80-%e0%a8%a6%e0%a9%80-%e0%a8%b0%e0%a9%82%e0%a8%b8%e0%a9%80-%e0%a8%b9%e0%a8%ae%e0%a8%b2%e0%a9%87-%e0%a8%b5%e0%a8%bf/