ਮਲੇਰਕੋਟਲਾ ਦੇ ਅਮਰਗੜ੍ਹ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਰਹਿ ਚੁੱਕੇ ਸੁਰਜੀਤ ਸਿੰਘ ਧੀਮਾਨ ਨੂੰ ਕਾਂਗਰਸ ਹਾਈ ਕਮਾਨ ਨੇ ਬਾਹਰ ਦਾ ਰਾਹ ਦਿਖਾ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਨੇੜਲੇ ਗਿਣੇ ਜਾਂਦੇ ਸੁਰਜੀਤ ਧੀਮਾਨ ਨੇ ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨ ਲਾਏ ਜਾਣ ਮਗਰੋਂ , ਉਸ ਉਪਰ ਭ੍ਰਿਸ਼ਟਾਚਾਰ ਅਤੇ ਮੌਕਾ ਪ੍ਰਸਤੀ ਦੇ ਦੋਸ਼ ਲਾਏ ਸਨ।
ਸ਼ਨੀਵਾਰ ਦੀ ਰਾਤ ਨੂੰ ਕਾਂਗਰਸ ਪਾਰਟੀ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਨਾਂਮ ‘ਤੇ ਮੋਹਰ ਲਾਈ ਸੀ ਅਤੇ ਐਤਵਾਰ ਸਵੇਰੇ ਹੀ ਕਾਂਗਰਸ ਨੇਤਾਵਾਂ ਨੇ ਇਸ ਬਾਰੇ ਆਪਣੀ ਰਾਇ ਦੇਣੀ ਸੁਰੂ ਕਰ ਦਿੱਤੀ ਸੀ । ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਧੜਾ ਨਾਰਾਜ਼ ਨਜ਼ਰ ਆਇਆ ਤੇ ਸੁਰਜੀਤ ਸਿੰਘ ਧੀਮਾਨ ਤਾਂ ਖੁੱਲ੍ਹ ਕੇ ਵਿਰੋਧ ਵਿੱਚ ਆ ਗਏ।
ਧੀਮਾਨ ਨੇ ਕਿਹਾ , ‘ ਰਾਜਾ ਵੜਿੰਗ ਮੌਕਾਪ੍ਰਸਤ ਅਤੇ ਕੁਰੱਪਟ ਇਨਸਾਨ ਹੈ । ਉਹਨਾ ਨੇ ਰਾਜਾ ਵੜਿੰਗ ਖਿਲਾਫ਼ ਬਾਦਲ ਸਰਕਾਰ ਵੇਲੇ ਨਸਿ਼ਆਂ ਦੇ ਕਾਰੋਬਾਰ ਨਾਲ ਜੁੜਨ ਅਤੇ ਇਸ ਮਾਮਲੇ ਵਿੱਚ ਬਚਣ ਲਈ ਬਾਦਲ ਪਰਿਵਾਰ ਤੱਕ ਪਹੁੰਚ ਕਰਨ ਦੇ ਦੋਸ਼ ਲਗਾਏ ਹਨ।
ਧੀਮਾਨ ਨੇ ਕਿਹਾ ਸੀ ਕਿ ਇਸ ਸਮੇਂ ਨਵਜੋਤ ਸਿੱਧੂ ਵਰਗੇ ਵਿਅਕਤੀ ਦੀ ਲੋੜ ਸੀ , ਜੋ ਨਿਰਸਵਾਰਥ ਕੰਮ ਕਰਦਾ । ਰਾਜਾ ਵੜਿੰਗ ਨੂੰ ਪ੍ਰਧਾਨ ਬਣਾਉਣ ਨਾਲੋਂ ਤਾਂ ਕਿਸੇ ਅਨਾੜੀ ਨੂੰ ਪ੍ਰਧਾਨ ਲਗਾ ਦਿੰਦੇ ।
ਹਾਈਕਮਾਂਡ ਨੇ ਇਸ ਬਿਆਨ ਦਾ ਨੋਟਿਸ ਲੈਂਦੇ ਹੋਏ ਧੀਮਾਨ ਵਿਰੁੱਧ ਸਖ਼ਤ ਐਕਸ਼ਨ ਲਿਆ ਤੇ ਉਸਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ।
The post ਪ੍ਰਧਾਨ ਨੂੰ ਭ੍ਰਿਸ਼ਟ ਅਤੇ ਮੌਕਾ ਪ੍ਰਸਤ ਕਹਿਣ ਵਾਲਾ ਆਗੂ ਪਾਰਟੀ ‘ਚੋਂ ਕੱਢਿਆ first appeared on Punjabi News Online.
source https://punjabinewsonline.com/2022/04/11/%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%a8%e0%a9%82%e0%a9%b0-%e0%a8%ad%e0%a9%8d%e0%a8%b0%e0%a8%bf%e0%a8%b8%e0%a8%bc%e0%a8%9f-%e0%a8%85%e0%a8%a4%e0%a9%87-%e0%a8%ae%e0%a9%8c/