ਜੇਐਨਯੂ ਵਿੱਚ ਨਾਨਵੈੱਜ ਨੂੰ ਲੈ ਕੇ ਲੜਾਈ

ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਐਤਵਾਰ ਸ਼ਾਮ ਨੂੰ ਵਿਦਿਆਰਥੀਆਂ ਦੇ ਦੋ ਗਰੁੱਪਾਂ ‘ਚ ਨਾਨਵੈੱਜ ਖਾਣ ਨੂੰ ਲੈ ਕੇ ਲੜਾਈ ਹੋ ਗਈ । ਜਿਸ ਕਰਕੇ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ। ਏਬੀਵੀਪੀ ਦੇ ਮੈਂਬਰਾਂ ਨੇ ਖੱਬੇ ਪੱਖੀ ਵਿਦਿਆਰਥੀਆਂ ਤੇ ਰਾਮਨੌਵੀ ਦੇ ਮੌਕੇ ਪੂਜਾ ਨਾ ਕਰਨ ਦੇਣ ਦਾ ਦੋਸ਼ ਲਾਇਆ , ਉਹਨਾਂ ਦੇ ਕਹਿਣਾ ਹੈ ਕਿ ਅੱਜ ਰਾਮ ਨੌਮੀ ਦੇ ਮੌਕੇ ਦੁਪਹਿਰ 3:30 ਵਜੇ ਵਿਦਿਆਰਥੀਆਂ ਨੇ ਪੂਜਾ ਅਤੇ ਹਵਨ ਰੱਖਿਆ ਸੀ ਅਤੇ ਖੱਬੇ ਪੱਖੀਆਂ ਨੇ ਉੱਥੇ ਪਹੁੰਚ ਕੇ ਪੂਜਾ ਨਹੀਂ ਕਰਨ ਦਿੱਤੀ ਅਤੇ ਮਗਰੋਂ ਖਾਣੇ ਤੇ ਵਿਵਾਦ ਕੀਤਾ ।
ਪੁਲੀਸ ਦੋਵਾਂ ਧਿਰਾਂ ਦੇ ਵਿਦਿਆਰਥੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਜੇਐਨਯੂ ਦੇ ਕਾਵੇਰੀ ਹੋਸਟਲ ਵਿੱਚ ਰਾਮਨੌਮੀ ਅਤੇ ਇਫ਼ਤਾਰ ਪਾਰਟੀ ਇਕੱਠੇ ਸਨ।
ਇਫ਼ਤਾਰ ਪਾਰਟੀ ਵਿੱਚ ਨਾਨਵੈੱਜ ਵੀ ਰੱਖਿਆ ਗਿਆ ਸੀ । ਇਸ ਨੂੰ ਲੈ ਕੇ ਵਿਵਾਦ ਸੁਰੂ ਹੋ ਗਿਆ । ਏਬੀਵੀਪੀ ਵਿੰਗ ਦੇ ਵਿਦਿਆਰਥੀਆਂ ਦਾ ਕਹਿਣਾ ਕੇ ਪੂਜਾ ਦਾ ਦਿਨ ਨਾਨਵੈੱਜ ਮੈਨਿਊ ‘ਚ ਹੋਣਾ ਚਾਹੀਦਾ। ਖਾਣੇ ਨੂੰ ਲੈ ਕੇ ਦੋਵਾਂ ਧਿਰਾਂ ਦੀ ਗੱਲਬਾਤ ਅਚਾਨਕ ਕੁੱਟਮਾਰ ਤੱਕ ਪਹੁੰਚ ਗਈ ।
ਜੇਐਨਯੂ ਸਟੂਡੈਂਟਸ ਯੂਨੀਅਨ ਅਤੇ ਲੈਫਟ ਵਿੰਗ ਦੇ ਵਿਦਿਆਰਥੀਆਂ ਨੇ ਏਬੀਪੀਵੀ ਤੇ ਨਾਨਵੈੱਜ ਖਾਣ ਤੋਂ ਰੋਕਣ ਦਾ ਦੋਸ਼ ਲਾਇਆ ਹੈ। ਹੋਸਟਲ ‘ਚ ਐਤਵਾਰ ਨੂੰ ਸਪੈਸ਼ਲ ਮੀਲ ਵਿੱਚ ਨਾਨਵੈੱਜ ਬਣਦਾ ਹੈ। ਏਬੀਵੀਪੀ ਵਾਲਿਆਂ ਦਾ ਕਹਿਣਾ ਸੀ ਕਿ ਰਾਮ ਨੌਂਵੀ ਦੇ ਦਿਨ ਨਾਨਵੈੱਜ ਨਹੀਂ ਬਣਨ ਦਿਆਂਗੇ।
ਹਾਲਾਂਕਿ ਹੰਗਾਮੇ ਮਗਰੋਂ ਜੇਐਨਯੂ ਦੇ ਡੀਨ ਸੁਧੀਰ ਪ੍ਰਤਾਪ ਨੇ ਦੋਵਾਂ ਧਿਰਾਂ ਨਾਲ ਬੈਠ ਕੇ ਖਾਣਾ ਖਾਧਾ ਅਤੇ ਮਾਹੌਲ ਸ਼ਾਂਤ ਕਰਨ ਦੀ ਕੋਸਿ਼ਸ਼ ਕੀਤੀ ।
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਐਨ ਸਾਈ ਬਾਲਾਜੀ ਨੇ ਕਿਹਾ ਕਿ ਐਤਵਾਰ ਸ਼ਾਮ ਨੂੰ 4-5 ਵਜੇ ਦੇ ਕਰੀਬ ਮੈਂਨੂੰ ਸੂਚਨਾ ਮਿਲੀ ਸੀ ਕਿ ਏਬੀਵੀਪੀ ਦੇ ਦੇ ਵਿਦਿਆਰਥੀਆਂ ਨੇ ਮੈਸ ਮੈਨੇਜਰ ਨੂੰ ਨਾਨਵੈੱਜ ਬੰਦ ਕਰਨ ਦੀ ਧਮਕੀ ਦਿੱਤੀ , ਚਿਕਨ ਵੈਡਰ ਨੂੰ ਭਜਾ ਅਤੇ ਮੈੱਸ ਕਮੇਟੀ ਮੈਂਬਰਾਂ ‘ਤੇ ਹਮਲਾ ਕੀਤਾ।
ਉਹਨਾ ਕਿਹਾ ਵਿਦਿਆਰਥੀਆਂ ਨੂੰ ਆਪਣੀ ਪਸੰਦ ਦਾ ਖਾਣਾ ਖਾਣ ਦੀ ਆਜ਼ਾਦੀ ਹੋਵੇ ।
ਪ੍ਰਧਾਨ ਬਾਲਾਜੀ ਨੇ ਕਿਹਾ , ‘ ਅਸੀਂ ਦੇਖਿਆ ਕਿ ਏਬੀਵੀਪੀ ਦੇ ਮੈਂਬਰ ਕਾਵੇਰੀ ਹੋਸਟਲ ਦੇ ਗੇਟ ਦੇ ਬਾਹਰ ਪਥਰਾਅ ਕਰ ਰਹੇ ਸਨ। ਉਹਨਾਂ ਨੇ ਕੁੜੀਆਂ ਨਾਲ ਵੀ ਦੁਰਵਿਵਹਾਰ ਕੀਤਾ ਅਤੇ ਸ਼ਰੀਰਕ ਰੂਪ ‘ਚ ਤੰਗ ਪ੍ਰੇਸ਼ਾਨ ਕੀਤਾ । ਸਾਨੂੰ ਕਿਸੇ ਦੀ ਪ੍ਰਾਰਥਨਾ ਨਾਲ ਕੋਈ ਸਮੱਸਿਆ ਨਹੀਂ , ਪਰ ਇਹ ਫੁਰਮਾਨ ਬਰਦਾਸ਼ਤ ਨਹੀਂ ਹੋਣਗੇ।’
ਸਮੁੱਚੇ ਘਟਨਾਕ੍ਰਮ ‘ਚ ਪੁਲੀਸ ਮੂਕ ਦਰਸ਼ਕ ਬਣ ਕੇ ਖੜੀ ਰਹੀ ।

The post ਜੇਐਨਯੂ ਵਿੱਚ ਨਾਨਵੈੱਜ ਨੂੰ ਲੈ ਕੇ ਲੜਾਈ first appeared on Punjabi News Online.



source https://punjabinewsonline.com/2022/04/11/%e0%a8%9c%e0%a9%87%e0%a8%90%e0%a8%a8%e0%a8%af%e0%a9%82-%e0%a8%b5%e0%a8%bf%e0%a9%b1%e0%a8%9a-%e0%a8%a8%e0%a8%be%e0%a8%a8%e0%a8%b5%e0%a9%88%e0%a9%b1%e0%a8%9c-%e0%a8%a8%e0%a9%82%e0%a9%b0-%e0%a8%b2/
Previous Post Next Post

Contact Form