ਗੁਜਰਾਤ ਦੇ ਭਰੂਚ ‘ਚ ਧਮਾਕਾ ਹੋਇਆ ਹੈ। ਇਹ ਧਮਾਕਾ ਇੱਕ ਆਰਗੈਨਿਕ ਕੰਪਨੀ ਵਿੱਚ ਹੋਇਆ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਆਰਗੈਨਿਕ ਕੰਪਨੀ ਵਿੱਚ ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਧਮਾਕੇ ਕਾਰਨ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ ਭਰੂਚ ਦੀ ਆਰਗੈਨਿਕ ਕੰਪਨੀ ‘ਚ ਧਮਾਕੇ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਲਈ ਮੌਕੇ ‘ਤੇ ਪਹੁੰਚ ਗਈ। ਐਤਵਾਰ ਦੇਰ ਰਾਤ ਆਰਗੈਨਿਕ ਕੰਪਨੀ ਵਿੱਚ ਧਮਾਕਾ ਹੋਇਆ। ਭਰੂਚ ਦੀ ਐਸਪੀ ਲੀਨਾ ਪਾਟਿਲ ਨੇ ਦੱਸਿਆ ਕਿ ਜਦੋਂ ਪਲਾਂਟ ਵਿੱਚ ਧਮਾਕਾ ਹੋਇਆ ਤਾਂ ਰਿਐਕਟਰ ਦੇ ਨੇੜੇ 6 ਲੋਕ ਕੰਮ ਕਰ ਰਹੇ ਸਨ। ਇਹ ਧਮਾਕਾ ਡਿਸਟਿਲੇਸ਼ਨ ਪ੍ਰਕਿਰਿਆ ਦੌਰਾਨ ਹੋਇਆ। ਧਮਾਕੇ ਕਾਰਨ ਅੱਗ ਲੱਗ ਗਈ, ਜਿਸ ‘ਚ ਝੁਲਸਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
p>ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

The post ਗੁਜਰਾਤ ਦੀ ਆਰਗੈਨਿਕ ਕੰਪਨੀ ‘ਚ ਹੋਇਆ ਵੱਡਾ ਧਮਾਕਾ, 6 ਦੀ ਮੌਤ; ਜਾਂਚ ਵਿੱਚ ਜੁਟੀ ਪੁਲਿਸ appeared first on Daily Post Punjabi.