ਰੂਸ-ਯੂਕਰੇਨ ਜੰਗ ਵਿਚਾਲੇ PM ਮੋਦੀ ਤੇ ਬਾਇਡੇਨ ਦੀ ਅਹਿਮ ਬੈਠਕ ਅੱਜ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ

ਰੂਸ-ਯੂਕਰੇਨ ਜੰਗ, ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਤੇ ਪਾਕਿਸਤਾਨ ਵਿੱਚ ਸਿਆਸੀ ਉਤਾਰ-ਚੜਾਅ ਵਿਚਾਲੇ ਅੱਜ ਪੀਐੱਮ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਬੈਠਕ ਕਰਨਗੇ। ਦੋਹਾਂ ਨੇਤਾਵਾਂ ਵਿਚਾਲੇ ਇਹ ਬੈਠਕ ਵਰਚੁਅਲ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਬੈਠਕ ਅੱਜ ਸ਼ਾਮ 7.30 ਤੋਂ 8 ਵਜੇ ਦੇ ਵਿਚਾਲੇ ਹੋ ਸਕਦੀ ਹੈ। ਇਸ ਤੋਂ ਪਹਿਲਾਂ ਦੋਹਾਂ ਨੇਤਾਵਾਂ ਦੀ ਕੁਆਡ ਲੀਡਰਾਂ ਦੀ ਮੀਟਿੰਗ ਦੌਰਾਨ ਮੁਲਾਕਾਤ ਹੋਈ ਸੀ। ਇਹ ਬੈਠਕ 2 ਪਲੱਸ 2 ਮਿਨਿਸਟ੍ਰੀਅਲ ਡਾਇਲਾਗ ਤੋਂ ਪਹਿਲਾਂ ਹੋਣੀ ਹੈ।

PM Modi and Biden Virtual Meet
PM Modi and Biden Virtual Meet

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵਾਂ ਨੇਤਾਵਾਂ ਵਿਚਾਲੇ ਮੁਲਾਕਾਤ ਦੁਵੱਲੀ ਸਾਂਝੇਦਾਰੀ ਨੂੰ ਮਜ਼ਬੂਤ ​​ਕਰੇਗੀ। ਇਹ ਮੁਲਾਕਾਤ ਦੋਹਾਂ ਦੇਸ਼ਾਂ ਵਿਚਾਲੇ ਲਗਾਤਾਰ ਉੱਚ ਪੱਧਰੀ ਐਨਗੇਜਮੈਂਟ ਦਾ ਰਾਹ ਖੋਲ੍ਹੇਗੀ। ਦੋਵੇਂ ਨੇਤਾ ਦੱਖਣੀ ਏਸ਼ੀਆ ਵਿੱਚ ਹਾਲ ਹੀ ਦੇ ਘਟਨਾਕ੍ਰਮ ਅਤੇ ਸਾਂਝੇ ਹਿੱਤਾਂ ਦੇ ਵਿਸ਼ਵ ਵਿਕਾਸ ਬਾਰੇ ਚਰਚਾ ਕਰਨਗੇ।

ਇਹ ਵੀ ਪੜ੍ਹੋ: ਚੜੂਨੀ ਦੀ ਸਰਕਾਰ ਨੂੰ ਚੇਤਾਵਨੀ ‘ਘੱਟੋ-ਘੱਟ 6 ਘੰਟੇ ਦਿਓ ਬਿਜਲੀ ਦੀ ਸਪਲਾਈ, ਨਹੀਂ ਤਾਂ ਕਰਾਂਗੇ ਸੰਘਰਸ਼’

ਵ੍ਹਾਈਟ ਹਾਊਸ ਮੁਤਾਬਕ ਪੀਐੱਮ ਮੋਦੀ ਨਾਲ ਮੁਲਾਕਾਤ ਦੌਰਾਨ ਬਾਇਡੇਨ ਰੂਸ-ਯੂਕਰੇਨ ਜੰਗ ਦਾ ਮੁੱਦਾ ਵੀ ਚੁੱਕਣਗੇ। ਵ੍ਹਾਈਟ ਹਾਊਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਰੂਸ ਦੇ ਇਸ ਭਿਆਨਕ ਯੁੱਧ ਦੇ ਨਤੀਜਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਯੁੱਧ ਦੇ ਚੱਲਦਿਆਂ ਗਲੋਬਲ ਫੂਡ ਸਪਲਾਈ ‘ਤੇ ਪੈਣ ਵਾਲੇ ਪ੍ਰਭਾਵ ‘ਤੇ ਵੀ ਚਰਚਾ ਕੀਤੀ ਜਾਵੇਗੀ।

PM Modi and Biden Virtual Meet
PM Modi and Biden Virtual Meet

ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਭਾਰਤ ਦੇ ਰੁਖ ‘ਤੇ ਅਮਰੀਕਾ ਪਹਿਲਾਂ ਹੀ ਇਤਰਾਜ਼ ਜ਼ਾਹਿਰ ਕਰ ਚੁੱਕਿਆ ਹੈ। ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸ ਨਾਲ ਆਪਣੇ ਸਬੰਧ ਸੀਮਤ ਰੱਖੇ। ਭਾਰਤ ਨੇ ਅਜੇ ਵੀ ਰੂਸ ਨਾਲ ਤੇਲ ਦਾ ਵਪਾਰ ਜਾਰੀ ਰੱਖਿਆ ਹੈ ਅਤੇ ਅਮਰੀਕਾ ਨੂੰ ਇਹ ਰੜਕ ਰਿਹਾ ਹੈ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਨੇ ਇਹ ਸਬੰਧ ਜਾਰੀ ਰੱਖੇ ਤਾਂ ਇਸ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਭਾਰਤ ਨੂੰ ਇਹ ਪ੍ਰਸਤਾਵ ਦਿੱਤਾ ਹੈ ਕਿ ਉਹ ਉਸ ਨੂੰ ਹਥਿਆਰ ਦੇਵੇਗਾ। ਇਹ ਸ਼ਰਤ ਵੀ ਰੱਖੀ ਗਈ ਹੈ ਕਿ ਭਾਰਤ ਨੂੰ ਰੂਸ ਤੋਂ ਹਥਿਆਰਾਂ ‘ਤੇ ਨਿਰਭਰਤਾ ਘੱਟ ਕਰਨੀ ਪਵੇਗੀ।

p>ਵੀਡੀਓ ਲਈ ਕਲਿੱਕ ਕਰੋ -:

“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”

The post ਰੂਸ-ਯੂਕਰੇਨ ਜੰਗ ਵਿਚਾਲੇ PM ਮੋਦੀ ਤੇ ਬਾਇਡੇਨ ਦੀ ਅਹਿਮ ਬੈਠਕ ਅੱਜ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ appeared first on Daily Post Punjabi.



Previous Post Next Post

Contact Form