ਯੁਕਰੇਨ ਨੈਟੋ ‘ਚ ਸ਼ਾਮਿਲ ਨਾ ਹੋਵੇ ਇਸਤੇ ਰੈਫਰੈਡਮ ਕਰਵਾ ਸਕਦਾ ਹੈ

ਦਵਿੰਦਰ ਸਿੰਘ ਸੋਮਲ
ਰਸ਼ੀਆ ਅਤੇ ਯੁਕਰਾਨ ਦਰਮਿਆਨ ਅੱਜ ਤੋ ਤੁਰਕੀ ਅੰਦਰ ਗੱਲਬਾਤ ਦਾ ਦੌਰ ਸ਼ੁਰੂ ਹੋ ਰਿਹਾ ਜੋ ਬੁੱਧਵਾਰ ਤੱਕ ਜਾਰੀ ਰਹੇਗਾ। ਯੁਕਰੇਨ ਦੇ ਰਾਸ਼ਟਰਪਤੀ ਨੇ ਇੱਕ ਰਸ਼ੀਅਨ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਿਹਾ ਕੇ ਯੁਕਰੇਨ ਨਿਊਟਰਲ ਰਹੇ ਅਤੇ ਨੈਟੋ ‘ਚ ਸ਼ਮਲੂੀਅਤ ਨਾ ਕਰਨ ਦੇ ਮਸਲੇ ਤੇ ਰੈਫਰਡੈਮ ਕਰਵਾ ਕੇ ਯੁਕਰੇਨ ਦੀ ਆਵਾਮ ਤੋ ਪੁੱਛਿਆ ਜਾ ਸਕਦਾ ਪਰ ਰਸ਼ੀਅਨ ਫੌਜ ਦੀ ਯੁਕਰੇਨ ਦੀ ਧਰਤੀ ਤੋ ਵਾਪਸੀ ਹੋਣ ਤੋ ਬਾਅਦ। ਰਸ਼ੀਆ ਵਲੋ ਯੂਐਸ ਰਾਸ਼ਟਰਪਤੀ ਦੇ ਇਸ ਬਿਆਨ ਦੀ ਕੇ ਪੂਤਿਨ ਆਹੁਦੇ ਤੇ ਨਹੀ ਰਹਿ ਸਕਦਾ ਇਸਦੀ ਨਿਖੇਧੀ ਕੀਤੀ ਗਈ ਹੈ। ਜਦਕਿ ਵਾਇਟਹਾਊਸ ਵਲੋ ਕਿਹਾ ਗਿਆ ਹੈ ਕੇ ਰਾਸ਼ਟਰਪਤੀ ਜੋ ਬਾਈਡਨ ਦੇ ਕਹਿਣ ਦਾ ਮਤਲਵ ਇਹ ਨਹੀ ਸੀ ਕੇ ਉਹ ਰੂਸ ਅੰਦਰ ਸੱਤਾ ਦੀ ਤਬਦੀਲੀ ਕਰਵਾਉਣਾ ਭਾਵ ਰੀਜੀਮ ਚੇਂਜ ਕਰਨਾ ਚਾਹੁੰਦੇ ਨੇ।
ਜਿਕਰਯੋਗ ਹੈ ਕੀ ਲੰਘੇ ਸ਼ਨੀਵਾਰ ਨੂੰ ਯੂਐਸ ਰਾਸ਼ਟਰਪਤੀ ਜੋ ਬਾਈਡਨ ਨੇ ਆਖਿਆ ਸੀ ਕੇ ਵਲਾਦੀਮਾਰ ਪੂਤਿਨ ਸੱਤਾ ‘ਚ ਨਹੀ ਰਹਿ ਸਕਦਾ।
ਜਰਮਨ ਚਾਂਸਲਰ ਓਲਾਫ ਸ਼ੋਲਜ ਨੇ ਵੀ ਕਿਹਾ ਕੇ ਨਾ ਤਾਂ ਨੈਟੋ ਦਾ ਨਾ ਹੀ president ਜੋ ਬਾਈਡਨ ਦਾ ਕੋਈ ਵੀ ਨਿਸ਼ਾਨਾ ਹੈ ਰਸ਼ੀਆ ਅੰਦਰ ਰੀਜੀਮ ਚੇਂਜ ਕਰਨ ਦਾ।
ਯੁਕਰੇਨ ਦਾ ਕਹਿਣਾ ਹੈ ਕੀ ਰੂਸ ਵਲੋ ਉਹਨਾਂ ਦੇ ਤੇਲ ਅਤੇ ਭੋਜਨ ਦੇ ਭੰਡਾਰਾ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰਤਾ ਗਿਆ ਹੈ।

ਯੁਕਰੇਨ ਦਾ ਖਿੱਤਾ ਲੌਹਾਂਸਕ ਜਿੱਥੇ ਜਿਆਦਾਤਾਰ ਜਗਾਹ ਤੇ ਰਸ਼ੀਅਨ backed separatists ਕਾਬਿਜ ਨੇ ਦੱਸਿਆ ਜਾ ਰਿਹਾ ਹੈ ਕੀ ਉੱਥੇ ਰੈਫਰਡੈਮ ਕਰਵਾਇਆ ਜਾਵੇਗਾ ਰਸ਼ੀਆ ਨਾਲ ਸ਼ਾਮਿਲ ਹੋਣ ਵਾਸਤੇ।
ਬੀਤੇ ਦਿਨੀ ਪੌਲਿਸ਼ ਸਰਹਦ ਤੋ ਸੱਠ ਕਿੱਲੋਮੀਟਰ ਦੀ ਦੂਰੀ ਤੇ ਸ਼ਹਿਰ ਲਵੀਵ ਦੇ ਇੱਕ ਸਥਾਨ ਤੇ ਚਾਰ ਮਿਜਾਇਲਾ ਦਾਗੀਆ ਗਈਆ ਨੇ।
ਯੁਕਰੇਨ ਨੇ ਦੱਸਿਆ ਕੇ ਫਰੰਟਲਾਇਨ ਖਿੱਤਿਆ ਵਿੱਚੋ ਐਤਵਾਰ ਨੂੰ ਗਿਆਰਾ ਸੋ ਲੋਕਾ ਨੂੰ ਬਾਹਰ ਕੱਢਿਆ ਗਿਆ।
ਯੁਨਾਇਟਡ ਨੇਸ਼ਨਸ ਦਾ ਕਹਿਣਾ ਹੈ ਕੀ ਜੰਗ ਦੀ ਸ਼ੁਰੂਆਤ ਤੋ ਹੁਣ ਤੱਕ 1119 ਸਿਵੇਲੀਅਨਜ ਦੀ ਮੌਤ ਹੋ ਚੁੱਕੀ ਹੈ ਅਤੇ 1790 ਫੱਟੜ ਹੋਏ ਨੇ।

 

The post ਯੁਕਰੇਨ ਨੈਟੋ ‘ਚ ਸ਼ਾਮਿਲ ਨਾ ਹੋਵੇ ਇਸਤੇ ਰੈਫਰੈਡਮ ਕਰਵਾ ਸਕਦਾ ਹੈ first appeared on Punjabi News Online.



source https://punjabinewsonline.com/2022/03/29/%e0%a8%af%e0%a9%81%e0%a8%95%e0%a8%b0%e0%a9%87%e0%a8%a8-%e0%a8%a8%e0%a9%88%e0%a8%9f%e0%a9%8b-%e0%a8%9a-%e0%a8%b8%e0%a8%bc%e0%a8%be%e0%a8%ae%e0%a8%bf%e0%a8%b2-%e0%a8%a8%e0%a8%be-%e0%a8%b9/
Previous Post Next Post

Contact Form