
ਯੂਕਰੇਨ ਦੇ ਅਰਥਚਾਰੇ ਦੇ ਵਿਕਾਸ ਸਬੰਧੀ ਮੰਤਰੀ ਮੁਤਾਬਕ ਲੜਾਈ ਵਿੱਚ ਬੁਨਿਆਦੀ ਢਾਂਚੇ ਨੂੰ ਨੁਕਸਾਨ, ਆਰਥਿਕ ਵਿਕਾਸ ਅਤੇ ਹੋਰ ਕਾਰਕਾਂ ਦੇ ਰੂਪ ਵਿੱਚ ਹੁਣ ਤੱਕ ਯੂਕਰੇਨ ਨੂੰ 564.9 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਯੂਲੀਆ ਸਵੈਰੀਡੇਨਕੋ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਲੜਾਈ ਨੇ 8,000 ਕਿਲੋਮੀਟਰ (4,970 ਮੀਲ) ਸੜਕਾਂ ਅਤੇ 10 ਮਿਲੀਅਨ ਵਰਗ ਮੀਟਰ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਜਾਂ ਤਬਾਹ ਕਰ ਦਿੱਤਾ ਹੈ। ਰੂਸ ਲਗਾਤਾਰ ਇਹੀ ਕਹਿ ਰਿਹਾ ਹੈ ਕਿ ਉਹ ਯੂਕਰੇਨ ਵਿੱਚ ਇੱਕ “ਵਿਸ਼ੇਸ਼ ਫੌਜੀ ਅਭਿਆਨ” ਚਲਾ ਰਿਹਾ ਹੈ ਜਿਸ ਦਾ ਉਦੇਸ਼ ਦੇਸ਼ ਨੂੰ ਗ਼ੈਰ-ਮਿਲਟਰੀ ਬਣਾਉਣਾ ਹੈ। ਯੂਕਰੇਨ ਅਤੇ ਉਸ ਦੇ ਪੱਛਮੀ ਸਹਿਯੋਗੀਆਂ ਦਾ ਕਹਿਣਾ ਹੈ ਕਿ ਇਹ ਬਿਰਤਾਂਤ ਬਿਨਾਂ ਕਾਰਨ ਕੀਤੇ ਹਮਲੇ ਦਾ ਬਹਾਨਾ ਹੈ।
The post ਯੁੱਧ ਕਾਰਨ ਯੂਕਰੇਨ ਨੂੰ ਹੁਣ ਤੱਕ 564.9 ਬਿਲੀਅਨ ਡਾਲਰ ਦਾ ਨੁਕਸਾਨ first appeared on Punjabi News Online.
source https://punjabinewsonline.com/2022/03/29/%e0%a8%af%e0%a9%81%e0%a9%b1%e0%a8%a7-%e0%a8%95%e0%a8%be%e0%a8%b0%e0%a8%a8-%e0%a8%af%e0%a9%82%e0%a8%95%e0%a8%b0%e0%a9%87%e0%a8%a8-%e0%a8%a8%e0%a9%82%e0%a9%b0-%e0%a8%b9%e0%a9%81%e0%a8%a3-%e0%a8%a4/
Sport:
PTC News