
ਕੈਨੇਡਾ ਨੇ ਕਿਹਾ ਹੈ ਕਿ ਵਿਸ਼ਵ ਦੇ ਊਰਜਾ ਸੰਕਟ ਨੂੰ ਸੁਲਝਾਉਣ ਲਈ ਉਹ ਵਧੇਰੇ ਤੇਲ, ਗੈਸ ਅਤੇ ਯੂਰੇਨੀਅਮ ਮੁਹੱਈਆ ਕਰਵਾ ਸਕਦਾ ਹੈ। ਰੂਸ ਵੱਲੋਂ ਯੂਕਰੇਨ ਉੱਪਰ ਹਮਲੇ ਕਾਰਨ ਵਿਸ਼ਵੀ ਮੰਡੀ ਵਿੱਚ ਤੇਲ ਅਤੇ ਗੈਸ ਦੀਆਂ ਕੀਮਤਾਂ ਚੜ੍ਹੀਆਂ ਹੋਈਆਂ ਹਨ। ਕੈਨੇਡਾ ਦੇ ਕੁਦਰਤੀ ਵਸੀਲਿਆਂ ਬਾਰੇ ਮੰਤਰੀ ਨੇ ਕਿਹਾ ਹੈ ਕਿ ਰੂਸੀ ਤੇਲ ਅਤੇ ਗੈਸ ਨੂੰ ਲਾਂਭੇ ਕਰਨ ਲਈ ਕਈ ਦੇਸ ਜਿੰਨੀ ਹੋ ਸਕਦੇ ਮਦਦ ਕਰ ਲਈ ਵਚਨਬੱਧ ਹਨ। ਕੈਨੇਡਾ ਤੇਲ ਦਾ ਦੁਨੀਆਂ ਦਾ ਚੌਥਾ ਸਭ ਤੋਂ ਵੱਡਾ ਉਤਪਾਦਕ ਦੇਸ ਹੈ ਅਤੇ ਉਹ ਦੋ ਲੱਖ ਬੈਰਲ ਹੋਰ ਬਰਾਮਦ ਕਰਨ ਲਈ ਤਿਆਰ ਹੈ। ਮੰਤਰੀ ਜੌਨਾਥਨ ਵਿਲਕਿਨਸਨ ਅਨੁਸਾਰ ਕੈਨੇਡਾ ਤੇਲ ਤੋਂ ਇਲਵਾ ਕੁਦਰਤੀ ਗੈਸ ਦੇ ਵੀ ਇੱਕ ਲੱਖ ਬੈਰਲ ਵਧੇਰੇ ਬਰਾਮਦ ਕਰੇਗਾ।
The post ਰੂਸ ਤੋਂ ਤੇਲ ਤੇ ਗੈਸ ਨਾ ਲੈਣ ਵਾਲੇ ਦੇਸਾਂ ਨੂੰ ਕੈਨੇਡਾ ਦੇਵੇਗਾ ਤੇਲ first appeared on Punjabi News Online.
source https://punjabinewsonline.com/2022/03/28/%e0%a8%b0%e0%a9%82%e0%a8%b8-%e0%a8%a4%e0%a9%8b%e0%a8%82-%e0%a8%a4%e0%a9%87%e0%a8%b2-%e0%a8%a4%e0%a9%87-%e0%a8%97%e0%a9%88%e0%a8%b8-%e0%a8%a8%e0%a8%be-%e0%a8%b2%e0%a9%88%e0%a8%a3-%e0%a8%b5%e0%a8%be/
Sport:
PTC News